Monday 21 December 2009

ਹੱਥ ਦੇਵੀਂ ਵੇ ਸੱਜਣਾ ਸੋਚ਼ ਕੇ.......
ਕਿਤੇ ਬਚਪਣਾ ਨਾ ਕਰ ਦੇਵੀਂ.......੧

ਜਦੋਂ ਸਾਥ ਨਿਭਾਓਣ ਦੀ ਵਾਰੀ ਆਈ .....
ਮੈਨੂੰ ਸ਼ਰਮਸ਼ਾਰ ਨਾ ਕਰ ਜਾਵੀਂ...........੨

ਪਿਆਰ ਦੇ ਸਬਜ਼ਬਾਗਾਂ ਦੇ ਫੁੱਲ ਤਾਂ ਬਹੁਤੇ ਸੋਹਣੇ ਨੇ.....
ਦੁਨਿਆ ਤੇ ਤਾਨੇ ਕੰਢਿਆਂ ਤੋਂ ਮੁੱਖ ਨਾ "ਤੂੰ "ਮੋੜ ਜਾਵੀਂ........

ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ.....
ਪਰ ਰਾਹ ਕੰਢਿਆਂ ਤੇ ਤੁਰਨੋਂ ਇਨਕਾਰ ਨਾ ਕੀਤੇ ਕਰ ਜਾਵੀਂ......

ਮੰਗਦਾ ਹਾਂ 'ਪਿਆਰ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ....
ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ....
ਪਰ "ਪਿਆਰ" ਮੇਰੇ ਦਾ 'ਕਾਸਾ' ਦਰੋਂ ਅਪਣੇ ....
ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ......
"KanG" ਨੂੰ ਖਾਲੀ ਨਾ 'ਤੂੰ' ਮੋੜ ਦੇਵੀਂ...
ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ..

ਤੇਰੀ ਖੂਨੀ ਅੱਖ਼ ਦੇ ਸ਼ਿਕਾਰ ਵੈਰਨੇ ਦੁਨੀਆਂ ਤੋਂ ਜਾਣ ਨੂੰ ਤਿਆਰ ਵੈਰਨੇ,
ਤੇਰਿਆਂ ਮਰੀਜ਼ਾਂ ਦਾ ਇਲਾਜ ਕੋਈ ਨਾ ਫ਼ੇਲ ਹਰ ਵੈਦ਼ ਦੀ ਦਵਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਤੇਨੂੰ ਸ਼ੌਂਕ ਨਵੇਂ ਸੱਜਣਂ ਬਣਾਉਂਣ ਦਾ ਸਾਡਾ ਤਾਂ ਖਿਆਲ ਇੱਕੋ ਨਾ ਨਿਬਾਉਂਣ ਦਾ,
ਅਸੀਂ ਤੇਰੀ ਫੋਟੋ ਵੀ ਸੰਭਾਲਦੇ ਰਹੇ ਸ਼ਕਲ ਵੀ ਸਾਡੀ ਤੂੰ ਭੁਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਝੱਟ ਦੇਣੀ ਪੱਲੇ ਨੂੰ ਛੁਡਾਉਣਂ ਵਾਲੀਏ ਹੰਝੂਆਂ ਨਾ ਯਾਰੀਆਂ ਲਵੌਣਂ ਵਾਲੀਏ,
ਹਰ ਗੱਲ ਯਾਰਾਂ ਤੋਂ ਲਕਾਉਂਣ ਵਾਲੀਏ ਤੇਰੀ ਵੱਡੇ ਘਰ਼ ਕੁੜਮਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ....

ਲੱਗੀਆਂ ਦੀ ਤੇਨੂੰ ਕੋਈ ਲਿਹਾਜ਼ ਹੀ ਨਹੀਂ ਤੇਰੇ ਉੱਤੇ ਸਾਨੂੰ ਇਤਰਾਜ਼ ਹੀ ਨਹੀਂ,
ਭੁਗ਼ਤੇ ਨਤੀਜੇ "ਮਖ਼ਸੂਸਪੁਰੀਆ" ਗ਼ਲਤ ਜਗਾ ਤੇ ਜਿਹਨੇ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ ....
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮਜਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾਂ
ਦੁਸ਼ਮਣਾਂ ਤੋਂ ਵੀ ਨਹੀਂ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ
ਸੀ ਕਿਸਮਤ ਦਰਦ ਮੰਦਾਂ 'ਚੋਂ ਲਿਆ ਕਿਉਂ ਦੇਬੀ
ਇਸ ਨਿਰਮੋਹੇ ਨਗਰ ਵਿੱਚ ਖਪਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ..
ਖਿਆਲ ਕੋਈ ਜਦ ਸੂਈ ਵਾਂਗ ਚੁਭਦਾ ਹੈ
ਰੜ੍ਹਕ ਉੱਸਦੀ ਜਦ ਉਂਗਲਾਂ ਤੱਕ ਪਹੁੰਚ੍ਦੀ ਹੈ
ਪੋਟਿਆਂ ਥਾਨੀ ਵੱਗ ਕੇ ਜਦ ਓਹ ਕਲਮ ਤੋਂ ਬਾਹਿਰ ਆਓਂਦਾ ਹੈ
ਤਾਂ ਮੁਆਫ ਕਰਨਾ
ਮੇਰੀ ਕਲਮ ਤੋਂ ਯਾਰ ਨੂੰ ਗੱਦਾਰ ਲਿਖ ਹੋ ਜਾਂਦਾ ਹੈ………
ਕੁੜੱਤਨ ਜਦ ਹੋਰ ਵੀ ਵਧ ਜਾਵੇ
ਤਾਂ ਗੱਲਵਕ੍ੜੀ ਨੂੰ ਵੀ ਕਟਾਰ ਲਿਖ ਹੋ ਜਾਂਦਾ ਹੈ
ਬਾਤਾਂ ਗੁਲਾਂ ਦੀ ਪੌਂਦੇ ਪੌਂਦੇ
ਗੁਲ ਦੀ ਥਾਂ ਖਾਰ ਲਿਖ ਹੋ ਜਾਂਦਾ ਹੈ
ਦੋਸਤਾ ਦੀ ਇਨਾਇਤ ਦਾ ਜ਼ਿਕਰ ਜੱਦ ਹੋਵੇ
ਤੇ ਦੁਸ਼ਮਣ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ
ਘੁੱਟ ਕੇ ਖੁਸ਼ੀਆਂ ਨੂੰ ਸੀਨੇ ਲਾ ਲਵਾਂ
ਤਾ ਵਕ਼ਤ ਨੂੰ ਗਮ ਦਾ ਆਸਾਰ ਲਿਖ ਹੋ ਜਾਂਦਾ ਹੈ
ਗੱਲ ਕਰਾਂ ਜੇ ਕਦੀ ਆਪਣਿਆਂ ਦੀ
ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ
ਜੇ ਗੱਲ ਹੋਵੇ ਕਿਸੇ ਦੀ ਵਫਾ ਦੀ, ਹਾਏ
ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਇਕ ਵਾਰ ਹਸਾ ਦਿਆਂ
ਤਾਂ ਖੁਸ਼ੀਆਂ ਦਾ ਅੰਬਾਰ ਲਿਖ ਹੋ ਜਾਂਦਾ ਹੈ
ਜੋ ਕਦੀ ਮਿਹਕਦੇ ਸੀ ਸੰਦਲੀ ਰਾਹਾਂ ਤੇ
ਪ੍ਤਾ ਨੀ ਕਿਊਂ ਉਹਨਾ ਨੂੰ ਅੰਗਾਰ ਲਿਖ ਹੋ ਜਾਂਦਾ ਹੈ…
ਕਲਮ ਦੇ ਵੇਗ ਨੂੰ ਜੇ ਰੋਕਣ ਦੀ ਕੋਸ਼ਿਸ਼ ਵੀ ਕਰਾਂ
ਮੈਥੋਂ ਆਸ਼ਾਰ ਲਿਖ ਹੋ ਜਾਂਦਾ ਹੈ
ਮੁਆਫ ਕਰਨਾ ਦੋਸਤੋ
ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ
ਪਰ
ਇੰਞ ਨਾ ਆਵੀਂ
ਜਿਵੇਂ
ਕੁੱਲੀਆਂ ਜਾਂ ਝੁੱਗੀਆਂ ਵਿੱਚ ਝੱਖੜ ਆਉਦਾ ਏ
ਜਾਂ ਕੌਈ ਸ਼ਾਹੂਕਾਰ ਕਿਸੇ ਜੱਟ ਨੁੰ ਸਤਾਉਦਾ ਏ
ਕਿਉਂਕਿ ਇੰਨਾ ਦਾ ਆਉਣਾ ਆਵਸ਼ਗਨੀ ਹੁੰਦਾ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਨਾ ਆਵੀਂ
ਜਿਵੇਂ
ਬੁੱਢੀ ਮਾਂ 'ਤੇ ਮੋਏ ਪੁੱਤਰਾਂ ਦਾ ਦੁੱਖ ਆਉਂਦਾ ਏ
ਜਾਂ ਵਸਦੇ ਘਰਾਂ 'ਚ ਕੌਈ ਕਲੇਸ਼ ਪਵਾਉਦਾ ਏ
ਕਿਉਂਕਿ ਇਹ ਸਭ ਗੱਲਾਂ ਚੰਗੀਆਂ ਨਹੀਂ ਹੁੰਦੀਆਂ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਆਵੀਂ
ਕਿਸੇ ਲੰਮੇ ਪੱਤਝੜ ਪਿੱਛੌ ਬਹਾਰ ਆਉਂਦੀ ਏ
ਜਾਂ ਖੁਸ਼ੀ ਕਿਸੇ ਦੇ ਵਿਹੜੇ ਪੈਰ ਪਾਉਂਦੀ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ ..
ਨਿਗਾਹ ਚੰਦਰੀ ਦਾ ਉਲਾਭਾ ਤਾਰੇ ਦੇਣਗੇ|
ਧੁਰੋ ਟੁੱਟਿਆ ਦਾ ਸਿਲਾ ਹੰਝੂ ਖਾਰੇ ਦੇਣਗੇ|

ਕਿੰਝ ਲੰਘੇ ਉਹ ਦਿਨ ਦਿਲ ਮੇਰੇ ਨੂੰ ਚੀਰ ਕੇ,
ਪਲ ਪਲ ਦਾ ਹਿਸਾਬ ਤੇਰੇ ਲਾਰੇ ਦੇਣਗੇ|

ਇਕ ਮੁਸਾਫਿਰ ਜੋ ਰਾਹਵਾ ਤੋ ਵਾਕਿਫ ਨਹੀ,
ਸ਼ਹਿਰ ਤੇਰੇ ਦਾ ਪਤਾ ਇਸ਼ਕ ਦੇ ਹੁਲਾਰੇ ਦੇਣਗੇ|

ਇਸ ਰੋਗ ਦੀਆ ਜੜਾ ਪਤਾਲ ਤੱਕ ਪਹੁੰਚ ਗਈਆ,
ਦਵਾ ਹਕੀਮ ਕਰੂ ਜਾ ਮੌਤ ਦੇ ਨਜ਼ਾਰੇ ਦੇਣਗੇ|

ਅਸ਼ਕਾ ਨੇ ਕੀਤੀ ਦੀਦਾਰ ਦੀ ਭੁੱਖ ਨੰਗੀ,
ਯਾਦਾ ਦੇ ਰੁੱਖ ਹੀ ਜ਼ਿੰਦਗੀ ਦੀ ਪੀਘ ਨੂੰ ਸਹਾਰੇ ਦੇਣਗੇ|

ਉਦੋ ਤੱਕ ਜ਼ਿੰਦਾ ਹਾ ਮੈ ਕਬਰ ਅੰਦਰ,
ਜਦੋ ਤੱਕ ਦੀਦਾਰ ਮੈਨੂੰ ਤੇਰੇ ਬਗੈਰ ਸਾਰੇ ਦੇਣਗੇ|
ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ,
ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ,
ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ ਯਾਦਾਂ ਤੇਰੀਆਂ
ਕੁਝ ਤਾਂ ਸਮਝਾ ਦੇ ਵੇ ਇਸ ਦਿਲ ਨੂੰ ਮੇਰੇ, ਤੈੰਨੂ ਰੋਕਣ ਵੇ ਗੱਲਾਂ ਕਿਹੜੀਆਂ,
ਬਿਨ ਤੇਰੇ ਨਾ ਚੜਦਾ ਵੇ ਦਿਨ ਸਾਡੇ ਸ਼ਹਿਰੀਂ, ਛਾ ਗਈਆਂ ਨੇ ਰਾਤਾਂ ਹਨੇਰੀਆਂ,
ਕਦੇ ਤਾਂ ਆ ਪੁਛ ਲੈ ਹਾਲ ਮੇਰਾ, ਕੰਨ ਲੋਚਣ ਗੱਲਾਂ ਤੇਰੀਆਂ l
ਆਇਆ ਸੀ ਬਣ ਕੇ ਦੋਸਤ ਮੇਰਾ, ਕੰਮ ਕਰ ਗਿਆ ਵਾਂਗ ਵੈਰੀਆਂ,
ਲੱਗੇ ਇਹ ਜੀਵਨ ਵੀ ਮੌਤ ਵਰਗਾ, ਲੁੱਟ ਲਈਆਂ ਨੇ ਖੁਸ਼ੀਆਂ ਮੇਰੀਆਂ,
ਕਰਦੀ ਰਹੀ ਓਹੀ ਜੋ ਤੂੰ ਕਹਿੰਦਾ,ਫਿਰ ਕਾਤੋਂ ਤੂੰ ਅੱਖਾਂ ਫੇਰੀਆਂ,
ਸੋਚ-ਸੋਚ ਹੋਈ ਹਾਂ ਬੇਹਾਲ ਮੈਂ, ਹੁਣ ਤਾਂ ਦੱਸ ਜਾ ਵੇ ਭੁੱਲਾਂ ਮੇਰੀਆਂ,
ਸਦਾ ਸੀ ਰਹਿੰਦਾ ਸਾਥ ਮੇਰੇ, ਫਿਰ ਆ ਕੀ ਦੂਰੀਆਂ ਸਹੇਰੀਆਂ,
ਦਿਲ ਅੱਕਿਆ, ਤੇ ਤੁਰ ਗਿਆ, ਛੱਡ ਗਿਆ ਦੁੱਖਾਂ ਦੀਆਂ ਢੇਰੀਆਂ,
ਡਰ ਹੈ ਮਰ ਨਾ ਜਾਵਾਂ ਕਿਧਰੇ, ਹੁਣ ਤਾਂ ਕਰ ਖਤਮ ਇਹ ਦੂਰੀਆਂ,
ਜੇ ਮਲਾਹ ਹੀ ਲੱਗ ਜਾਵਣ ਡੋਬਣ, ਤਾਂ ਕਿਸ ਤੇ ਵਿਸ਼ਵਾਸ਼ ਕਰਨ ਇਹ ਬੇੜੀਆਂ