Sunday 31 May 2009

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ 'ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ 'ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ....
ਸੋਹਣੇ ਚੰਨ ਜੇਹੇ ਮੁਖੜੇ ਤੋਂ ਜ਼ੁਲਫ਼ਾਂ ਨੂੰ ਪਿਛ੍ਹਾ ਕਰਕੇ
ਹਾੜਾ ਹੱਸਿਆ ਨਾ ਕਰ ਕੁੜੀਏ, ਇਨ੍ਹਾਂ ਅੱਖੀਆਂ 'ਚ ਦਿਲ ਧਰ ਕੇ

ਡੱਬੀ ਦੇ 'ਚ ਪਾ ਕੇ ਰੱਖ ਲਾਂ, ਜੇ ਵੱਸ ਹੋਵੇ ਮੇਰੇ
ਸੱਪਣੀ ਵਰਗੀ ਤੋਰ ਤੇਰੀ ਦੇ ਨੀਂ ਚਰਚੇ ਚਾਰ ਚੁਫੇਰੇ
ਇੰਝ ਲਟਕ ਮਟਕ ਤੁਰਨਾਨੀਂ ਲੱਕ ਝਟਕ ਝਟਕ ਤੁਰਨਾ
ਕੀ ਕਾਹਲ੍ਹੀਆਂ ਨੇ ਤੈਨੂੰ ਜ਼ਰਾ ਅਟਕ ਅਟਕ ਤੁਰਨਾ
ਤੱਕ ਲੈਣ ਦੇ ਸੱਜਣਾ ਨੂੰ ਤੇਰਾ ਰੂਪ ਨਜ਼ਰ ਭਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਨਜ਼ਰ ਤੇਰੀ ਨੂੰ ਨਜ਼ਰ ਨਾ ਲੱਗ ਜੇ, ਰਹਿ ਨਜ਼ਰਾਂ ਤੋਂ ਡਰ ਕੇ
ਜਿਸ ਨੇ ਤੱਕਿਆ ਰੂਪ ਤੇਰੇ ਨੂੰ ਰਹਿ ਕੇ ਹਾਉਕਾ ਭਰ ਕੇ
ਮੈਂ ਹੀਰ ਕਹਾਂ ਤੈਨੂੰ
ਕਿ ਹੂਰ ਕਹਾਂ ਤੈਨੂੰ
ਤੂੰ ਨੂਰ ਹੀ ਨੂਰ ਜੇਹਾ
ਕੋਹੇਨੂਰ ਕਹਾਂ ਤੈਨੂੰ
ਤੈਨੂੰ ਵੇਖ ਜਿਉਨੇ ਆਂ, ਤੈਨੂੰ ਲੱਭਿਆ ਮਰ ਮਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਅਜੇ ਉਮਰ ਤੇਰੀ ਹੋਈ ਨਾ ਰੂਹ ਦੀਆਂ ਰਮਜ਼ਾਂ ਸਮਝਣ ਵਾਲੀ
ਰੁੜ ਪੁੜ ਜਾਣੀ ਹੜ੍ਹ ਦਾ ਪਾਣੀ, ਜਾਂਦੀ ਨਹੀਂ ਸੰਭਾਲੀ
ਜ਼ਰਾ ਰੋਕ ਰੋਕ ਇਹਨੂੰਕੁਝ ਟੋਕ ਟੋਕ ਇਹਨੂੰ
ਦੱਸ ਮਾਨਾ ਕੀ ਆਖਣਗੇਦੁਨਿਆਂ ਦੇ ਲੋਕ ਇਹਨੂੰ
ਖਤਰਿਆਂ ਨਾਲ ਖੇਡ ਦੀਏ, ਕੱਚਿਆਂ 'ਤੇ ਤਰ ਤਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ.....
ਅੱਜ ਤੋਂ ਪੈਂਤੀ ਸਾਲ ਪਹਿਲਾਂ ਨਿੱਤ ਵਰਤੋਂ ਵਿਚ ਆਉਣ ਵਾਲੇ ਖੇਤੀ ਸੰਦਾਂ ਵਿਚੋਂ ਗੱਡਾ ਸਭ ਤੋਂ ਉੱਪਰ ਸੀ।
ਖੇਤੋਂ ਪੱਠੇ ਲਿਆਉਣਾ, ਵੱਢੀ ਹੋੲੀ ਕਣਕ ਦਾ ‘ਲਾਂਗਾ’ ਖੇਤੋਂ ਪਿੰਡ ਲਿਆਉਣਾ ਜਾਂ ਖੇਤੋਂ ਤੂੜੀ ਢੋਣ ਵਰਗੇ
ਸਭ ਕੰਮ ਗੱਡੇ ਨਾਲ ਕੀਤੇ ਜਾਂਦੇ ਸਨ ਪਰ ਹੁਣ ਖੇਤੀ ਦੇ ਰਵਾਇਤੀ ਸੰਦਾਂ ਵਾਂਗ ਗੱਡਾ ਵੀ ਅਲੋਪ ਹੁੰਦਾ ਜਾ ਰਿਹਾ ਹੈ।
ਗੱਡਾ ਆਮ ਕਰਕੇ ਦੋ ਬਲਦ ਜੋੜ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ। ਵਪਾਰੀਆਂ ਦਾ ਸਮਾਨ ਗੁੜ,
ਖਲ ਆਦਿ ਸ਼ਹਿਰ ਤੋਂ ਇਸੇ ਉੱਪਰ ਲਿਆਂਦਾ ਜਾਂਦਾ ਸੀ। ਪਸ਼ੂਆਂ ਹੇਠ ਸੁੱਟਣ ਲੲੀ ਸੁੱਕੀ ਰੇਤਾ
ਵੀ ਗੱਡਾ ਭਰ ਕੇ ਘਰ ਲਿਆਂਦਾ ਜਾਂਦਾ ਸੀ। ਗੱਲ ਕੀ ਕਿਸਾਨ ਦੇ ਤਕਰੀਬਨ ਹਰ ਕੰਮ ਵਿਚ ਹੀ ਗੱਡਾ ਸਹਾੲੀ ਹੁੰਦਾ ਸੀ।
ਗੱਡਾ ਬਣਾਉਣ ਲੲੀ ਮਿਸਤਰੀ ਦਾ ਇਕ-ਇਕ ਮਹੀਨਾ ਵੀ ਲੱਗ ਜਾਂਦਾ ਸੀ। ਕੲੀ ਵਾਰ ਦੋ ਮਾਹਿਰ
ਮਿਸਤਰੀ ਇਕੱਠੇ ਹੋ ਕੇ ਗੱਡਾ ਬਣਾ ਲੈਂਦੇ ਸਨ। ਬਲਦਾਂ ਦੇ ਜੋੜਨ ਵਾਲੀ ਜਗ੍ਹਾ ਨੂੰ ਗਲ ਆਖਿਆ ਜਾਂਦਾ ਸੀ,
ਜਿਸ ਨੂੰ ਅੱਗੇ ਜੂਲੇ ਨਾਲ ਜੋੜਿਆ ਜਾਂਦਾ ਸੀ। ਜੂਲਾ ਵੀ ਬੱਲ (ਚਮੜੇ ਦਾ ਰੱਸਾ) ਨਾਲ ਬੰਨ੍ਹਿਆ ਜਾਂਦਾ ਸੀ।
ਗੱਡੇ ਨੂੰ ਤੋਰਨ ਲੲੀ ਦੋ ਲੱਕੜ ਦੇ ਪਹੀੲੇ ਹੁੰਦੇ ਸਨ, ਜੋ ਇਕ ਧੁਰੇ ਦੇ ਨਾਲ ਜੁੜੇ ਹੁੰਦੇ ਸਨ,
ਜਿਨ੍ਹਾਂ ਨੂੰ ਸਮੇਂ-ਸਮੇਂ ’ਤੇ ਗਰੀਸ ਜਾਂ ਕੲੀ ਵਾਰ ਮਖਣੀ ਨਾਲ ਵੀ ਚੋਪੜਿਆ ਜਾਂਦਾ ਸੀ ਤਾਂ ਜੋ ਪਹੀੲੇ
ਸੌਖੇ ਤੁਰਨ ਅਤੇ ਬਲਦ ਸੌਖੇ ਰਹਿਣ ਪਰ ਹੁਣ ਤਾਂ ਇਹ ਸਾਰਾ ਕੁਝ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਿਆ ਹੈ।
ਗੱਡਾ ਵੀ ਪੁਰਾਤਨ ਵਸਤਾਂ ਵਾਂਗ ਅਜਾਇਬ ਘਰਾਂ ਜਾਂ ਨੁਮਾਇਸ਼ਾਂ ’ਤੇ ਵਿਖਾਉਣ ਵਾਲਾ ਹੀ ਰਹਿ ਗਿਆ ਹੈ।
ਅੱਜਕਲ੍ਹ ਇਕ ਗੱਡਾ ਪਿੰਡ ਮਹਿਣਾ (ਜ਼ਿਲ੍ਹਾ ਮੋਗਾ) ਦੇ ਨੰਬਰਦਾਰ ਜਸਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਖੜ੍ਹਾ ਹੈ।


ਜੋ ਉਸ ਨੇ ਬੜੇ ਸ਼ੌਕ ਨਾਲ 1948 ਵਿਚ ਬਣਾਇਆ ਸੀ। ਨੰਬਰਦਾਰ ਜਸਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ
ਕਿ ਇਸ ਗੱਡੇ ਉੱਪਰ 10 ਕਿਲੋ ਪਿੱਤਲ, 40 ਕਿਲੋ ਲੋਹੇ ਦੇ ਪੱਤਰ ਲੱਗੇ ਹੋੲੇ ਹਨ। ਇਸ ਤੋਂ ਬਿਨਾਂ ਦੋ ਲੋਹੇ ਦੇ
ਪਾੲੀਪ ਅਤੇ 05 ਕਿਲੋ ਬੈਂਤ ਦੇ ਰੱਸੇ ਨਾਲ ਬੁਣਿਆ ਹੋਇਆ ਹੈ।
ਉਹ ਇਸ ਗੱਡੇ ਨੂੰ ਨੁਮਾਇਸ਼ਾਂ ’ਤੇ ਲਿਜਾ ਕੇ ਕੲੀ ਇਨਾਮ ਪ੍ਰਾਪਤ ਕਰ ਚੁੱਕਾ ਹੈ।
ਮੁੱਖ ਮੰਤਰੀ ਕਾਂਗਰਸੀ ਜਾਂ ਹੋਣ ਅਕਾਲੀ ਨੀਂ

ਜੇਬ ਜੱਟ ਦੀ ਰਹਿਣੀ ਜੱਟੀਏ ਸਦਾ ਹੀ ਖਾਲੀ ਨੀਂ

ਨਾ ਰਾਜ ਕਾਕੜੇ ਲੀਡਰ ਪੂਰੇ ਪੈਣ ਕਰਾਰਾਂ ਤੇ

ਪਰ ਰੱਬ ਯਾਦ ਨੀਂ ਰਹਿੰਦਾ.....
ਮੁੱਖ ਮੰਤਰੀ ਕਾਂਗਰਸੀ ਜਾਂ ਹੋਣ ਅਕਾਲੀ ਨੀਂ

ਜੇਬ ਜੱਟ ਦੀ ਰਹਿਣੀ ਜੱਟੀਏ ਸਦਾ ਹੀ ਖਾਲੀ ਨੀਂ

ਨਾ ਰਾਜ ਕਾਕੜੇ ਲੀਡਰ ਪੂਰੇ ਪੈਣ ਕਰਾਰਾਂ ਤੇ

ਪਰ ਰੱਬ ਯਾਦ ਨੀਂ ਰਹਿੰਦਾ.....

ਜੱਟ ਦੀ ਮਾੜੀ ਕਿਸਮਤ ਖਰਚਾ ਹੋ ਪੈ ਗਿਆ ਨੀਂ

ਤੂਤਾਂ ਵਾਲਾ ਚੱਲਦਾ ਚੱਲਦਾ ਬੋਰ ਬਹਿ ਗਿਆ ਨੀਂ

ਸੋਹਣਾ ਕੰਮ ਚਲਾਇਆ ਸੀ ਲਾ ਕੁੰਡੀਆਂ ਤਾਰਾਂ ਤੇ

ਪਰ ਰੱਬ ਯਾਦ ਨੀਂ ਰਹਿੰਦਾ....

ਗੋਰਾ ਗੋਰਾ ਰੰਗ ਪਸੀਨਾ ਨਾਲ ਚੋਅ ਗਿਆ

ਹਨੀਮੂਨ ਤੇ ਜਾਂਦਿਆਂ ਨੂੰ ਵੀ ਸਾਲ ਹੋ ਗਿਆ

ਕੀ ਤੇਰੇ ਲੜ ਲੱਗੀ ਸਾਰਾ ਰੂਪ ਗੁਆ ਲਿਆ ਵੇ

ਤੂੰ ਮੋਟਰ ਤੇ ਕੀ...
ਨਾ ਦਿਨੇ ਚੈਨ ਨਾ ਰਾਤਾਂ ਨੂੰ

ਨਾ ਔੜਾਂ ਨੂੰ ਬਰਸਾਤਾਂ ਨੂੰ

ਕੰਮ ਦਾ ਪੈ ਗਿਆ ਜ਼ੋਰ ਤੇ ਲੇਬਰ ਪੈ ਗਈ ਭਾਰਾਂ ਤੇ

ਪਰ ਰੱਬ ਯਾਦ ਨੀਂ ਰਹਿੰਦਾ ਨੀਂ ਬਹਿ ਕੇ 5911 ਤੇ
ਕੀ ਢੋਲਾ ਕਰ ਲੀ ਖੇਤੀ ਵੇ

ਨਾ ਹੋਣ ਬੱਤਿਓ ਤੇਤੀ ਵੇ

ਅੱਧੀ ਰਾਤ ਘਰ ਆ ਵੜ੍ਹਦਾ ਕੇਹੜਾ ਕੱਜੀਆ ਪਾ ਲਿਆ ਵੇ

ਤੂੰ ਮੋਟਰ ਤੇ ਕੀ ਲਾਚੀਆਂ ਵਾਲਾ ਬਾਗ ਲਾ ਲਿਆ ਵੇ
ਸਾਡਾ ਸਾਥ ਨਹੀਓ ਕੋਈ, ਸਾਡੀ ਬਾਤ ਨਹੀਂਓ ਕੋਈ
ਟੁੱਟੇ ਤਾਰਿਆਂ ਦੇ ਵਾਗੂੰ ਸਾਡੀ ਰਾਤ ਨਹੀਂਓ ਕੋਈ
ਪਾਣੀ ਅੱਖੀਓ'ਚ ਖਾਰਾ ਮੱਲੋ-ਮੱਲੀ ਵਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਅਫਸੋਸ ਨਹੀਂ ਹੋਣਾ ਸੀ, ਕੁਝ ਦੱਸ ਕੇ ਜੇ ਜਾਂਦਾ
ਰਹਿੰਦੀ ਮਨ ਨੂੰ ਤਸੱਲੀ, ਥੋੜ੍ਹਾ ਡੱਸ ਜੇ ਕੇ ਜਾਂਦਾ
ਤੇਰਾ ਚੁੱਪ-ਚਾਪ ਜਾਣਾ ਸਾਡੀ ਜਾਨ ਲੈ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਹੌਲ ਕਾਲਜੇ 'ਚ ਪੈਂਦੇ, ਤੈਨੂੰ ਪਤਾ ਵੀ ਨੀਂ ਹੋਣਾ
ਸਾਡੀ ਯਾਦ ਤੇ ਖਿਆਲ, ਤੈਨੂੰ ਰਤਾ ਵੀ ਨੀਂ ਹੋਣਾ
ਦੱਸ ਕੇਹੜੀ ਗੱਲੋਂ ਹੋਕੇ ਸਾਥੋਂ ਦੂਰ ਬਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਬਿਨ ਤੇਰੇ ਪਤਾ ਨਹੀਓ ਕਦੋਂ ਰੁੱਕ ਜਾਣੀ ਜਿੰਦ
ਪਿੰਡ ਰੁਕੜੀ 'ਚ ਖੌਰੇ ਕਿੱਥੇ ਮੁੱਕ ਜਾਣੀ ਜਿੰਦ
ਸਾਡੇ ਖਿੜ੍ਹਿਆ ਬਾਗਾਂ ਤੇ ਕਾਹਤੋਂ ਕਹਿਰ ਠਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ.....
ਸਭ ਕਹਿੰਦੇ ਨੇ ਉਹ ਬਦਲ ਗਏ, ਉਹ ਬੇਵਫ਼ਾ ਨੇ
ਤੀਰ ਕਲੇਜਿਓ ਨਿਕਲ ਗਏ, ਕਿ ਉਹ ਬੇਵਫ਼ਾ ਨੇ
ਇਹ ਤਾਂ ਹੋ ਨੀਂ ਸਕਦਾ ਕਿ ਉਹ ਨੂੰ ਮੇਰੀ ਨਾ ਪਰਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ, ਯਾਹ ਫਿਰ ਇਹ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ, ਤੇ ਦੀਵੇ ਕੋਲੋ ਲੋਅ
ਹੋ ਸਕਦਾ ਏ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ
ਇਹ ਤਾਂ ਹੋ ਨੀਂ ਸਕਦਾ ਉਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ,
ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀਂ ਭੁੱਲਣ ਗਰਾਂ,
ਉਹ ਭੁੱਲ ਜੇ, ਮੈਂ ਜਿਉਂਦਾ ਰਹਿ ਜਾ, ਕਿੱਥੇ ਮਾਫ਼ ਗੁਨਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼ਕੇ ਦੇ ਵਿੱਚ ਡੰਗਿਆ ਦੀ ਕੀ ਇਹ ਤੋਂ ਵੱਧ ਸਜ਼ਾ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ....
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੰਬਰਾਂ 'ਤੇ ਲਾਉਨੀ ਏ ਉਡਾਰੀਆਂ,
ਫੁੱਲ ਕੋਈ ਵਲੈਤ ਵਾਲਾ ਲੈ ਗਿਆ, ਗੁੱਡਦਾ ਮੈਂ ਰਹਿ ਗਿਆ ਕਿਆਰੀਆਂ,
ਨੀਂ ਬੱਗੀਏ ਕਬੂਤਰੀਏ...

ਕੰਡੇ ਰਾਖੀ ਕਰਦੇ ਰਹਿ ਗਏ, ਹਾਏ ਭੌਰੇ ਨਜ਼ਾਰਾ ਲੈ ਗਏ,
ਲੰਡਨ ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ,
ਪਤਾ ਨੀਂ ਕਰੇਜੀ ਕਿਓ ਵਲੈਤ ਲਈ ਸਾਰੀਆਂ ਪੰਜਾਬ 'ਚ ਕੁਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ

ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀਂ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਪਰੀ ਵਲੈਤਣ, ਨੀਂ ਤੂੰ ਬੈਲੀ ਬਟਨ ਪੁਆ ਕੇ
ਮਿੱਤਰਾ ਦਾ ਗੱਡਾ ਅੱਜ ਭੁੱਲ ਗਈ ਕਰੇ ਲੀਮੋਜਿਨ ਵਿੱਚ ਤੂੰ ਸਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...

ਸੌਂਦੀ ਸੀ ਤੂਤ ਦੀ ਛਾਵੇਂ ਨੀਂ ਤੂੰ ਪੱਟ ਦਾ ਸਰ੍ਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀਂ ਬਿੱਲੋਂ ਕੱਚੀਆਂ ਅੰਬੀਆਂ ਖਾ ਕੇ
ਲੰਘਦਾ ਜਦੋਂ ਗਲੀ 'ਚੋਂ ਮਾਨ ਸੀ ਰੱਖਦੀ ਸੀ ਤੂੰ ਖੋਲ ਕੇ ਬਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...
ਹੁਣ ਸਾਡੀ ਕਿਸਮਤ ਦਾ ਕੀ ਕਸੂਰ,

ਜਦ ਤੂੰ ਹੀ ਆਪਣਾ ਫੈਸਲਾ ਬਦਲ ਲਿਆ,

ਕੀ ਕਰਨਾ ਉਹਨਾ ਰਾਹਾ ਤੇ ਇੰਤਜ਼ਾਰ,

ਜਦ ਤੂੰ ਹੀ ਆਪਣਾ ਰਾਸਤਾ ਬਦਲ ਲਿਆ,

ਕੀ ਕਰਨਾ ਹੁਣ ਤੇਰੀ ਮੁੰਦਰੀ ਨੂੰ ਹੁਣ,

ਜਦ ਤੂੰ ਹੀ ਸਾਡਾ ਛੱਲਾ ਬਦਲ ਲਿਆ...
ਹਰ ਰਹ ਦੀ ਮੰਜਿ਼ਲ ਨਹੀ,

ਪਰ ਚੱਲਣਾ ਤਾਂ ਸੱਭ ਨੂੰ ਹੈ,

ਹਰ ਦਿਲ ਨੂੰ ਦਿਲਦਾਰ ਦਾ ਸਾਥ ਨਈ ਮਿਲਦਾ,

ਪਰ ਧੜਕਣਾ ਨਾ ਸਭ ਨੂੰ ਹੈ,

ਭਲੇ ਨਾ ਹੋਵੇ ਮੁਲਾਕਾਤ ਮਹਿਬੂਬ ਨਾਲ,

ਪਰ ਇੰਤਜ਼ਾਰ ਤਾਂ ਸਭ ਨੂੰ ਹੈ,

ਕੋਈ ਕਹਿ ਦਿੰਦਾ,

ਕੋਈ ਛੁਪਾ ਲੈਦਾ,

ਪਰ ਕਿਸੇ ਨੂੰ ਕਿਸੇ ਨਾਲ ਪਿਆਰ ਸਭ ਨੂੰ ਹੈ...
(ਮਾਂ)
ਪਹਿਲੇ ਖੱਤ ਵਿਚ ਮਾ ਸੀ ਬੋਲਦੀ,
ਮੈ ਤਾ ਹਾ ਰੁੱਖ,ਨਦੀ ਕਿਨਾਰੇ....
ਇੱਕ ਵਾਰ ਪੁੱਤ ਛਾਤੀ ਨਾਲ ਲੱਗ ਜਾ,
ਮੁੱਕ ਜਾਣੇ ਨੇ ਦੁੱਖੜੇ ਸਾਰੇ...
ਸੁਣ ਨੂੰ ਕੰਨ ਤਰਸੇ ਗਏ,
ਕਹਿਦੇ ਸੀ ਕਦੇ ਮਾਏ-ਮਾਏ...
ਸਾਡੀ ਤਾ ਤਕਦੀਰ ਹੀ ਮਾੜੀ,ਹਰ ਚਿੱਠੀ ਵਿੱਚ ਅੱਥਰੂ ਆਏ...

(ਪਿਉ)
ਜਦ ਬਾਪੂ ਜੀ ਦਾ ਖੱਤ ਆਏ,
ਨੈਣਾ ਦੇ ਵਿੱਚ ਨੀਂਦ ਨਾ ਆਏ...
ਡਰ ਦੇ ਸੀ ਜੌ ਦਰ ਤੋ ਲੰਗਣੋ,
ਉ ਲੋਕੀ ਅੰਦਰ ਵੜ ਆਏ....
ਮੁੱਕਣਾ ਤਾਂ ਬੜੀ ਦੂਰ ਦੀ ਗੱਲ ਹੈ,ਕਰਜੇ ਹੋ ਗਏ ਦੂਣ-ਸਵਾਏ॥
ਸਾਡੀ ਤਾ ਤਕਦੀਰ ਹੀ ਮਾੜੀ,ਹਰ ਚਿੱਠੀ ਵਿੱਚ ਅੱਥਰੂ ਆਏ....
ਤੇਰੀ ਵੀ ਉਡੀਕ ਸਾਨੂੰ,

ਉਹਦੀ ਵੀ ਉਡੀਕ ਸਾਨੂੰ,

ਤੇਰੇ ਨਾਲ ਪਿਆਰ ਸਾਨੂੰ,

ਉਹਦੇ ਨਾਲ ਪਰੀਤ ਸਾਨੂੰ,

ਵੇਖਦੇ ਆ ਕੋਣ ਸਾਨੂੰ ਜਿੱਤ ਕੇ ਵਖਾਉਦਾ,

ਤੂੰ ਪਹਿਲਾਂ ਆਉਦੀ ਏ ਕੇ,ਮੋਤ ਪਹਿਲਾਂ ਆਉਦੀ ਏ...

Saturday 30 May 2009

ਦੋਸਤ ਹੁੰਦੇ ਮਹਿਗੇ ਮੋਤੀ

ਇਹਨਾ ਦੇ ਮੁੱਲ ਚੁਕਾਏ ਨਹੀ ਜਾਂਦੇ

ਰੱਖ ਸੰਭਾਲ ਕੇ ਇਹਨਾਂ ਨੂੰ

ਇਹ ਕਦੇ ਗਵਾਏ ਨਹੀ ਜਾਦੇ

ਵਸ ਜਾਦੇ ਇਹ ਦਿਲ ਚ

ਤੇ ਹਰ ਥਾਂ ਨਵੇ ਬਣਾਏ ਨਹੀ ਜਾਦੇ...
ਆ ਵੇ ਮਾਹੀ ਤੈਨੂੰ ਨੈਣਾ ਚ ਵਸਾ ਕੇ
ਝੱਲ ਪਲਕਾਂ ਦੀ ਝੱਲਾਂ...
ਯਾਦ ਰੱਖੀਂ ਇਹ ਦੁਨੀਆਂ ਕਿਸੇ ਦੀ ਵੀ ਮਿੱਤ ਨਹੀਂ,

ਇਸ਼ਕੇ ਚ ਹੋਈ ਕਦੇ ਕਿਸੇ ਦੀ ਵੀ ਮਿੱਤ ਨਹੀਂ,

ਸਾਡੇ ਵਾਂਗੂੰ ਤੂੰ ਵੀ ਹਾਰ ਕੇ ਹਟੇਗੀਂ,

ਮਰਜਾਣੀਏਂ ਨੀ ਤੂੰ ਤਾ ਮਾਰ ਕੇ ਹਟੇਗੀਂ...
ਗਲ਼ੀ ਗਲ਼ੀ ਵਿੱਚ ਵੈਣ ਹਨ ਹੌਲੀ ਤੁਰਦਾ ਸ਼ਹਿਰ
ਮਾਂ ਸਰ੍ਹਾਣੇ ਆ ਟੁੱਟਾ ਪੁੱਤ ਦੀ ਲਾਸ਼ ਦਾ ਕਹਿਰ

ਬੰਬ ਘਰਾਂ ‘ਤੇ ਡਿੱਗਿਆ ਰਾਖ ਬਣਿਆ ਇੱਕ ਪਿੰਡ
ਕਰੂਜ਼ ਮੀਜ਼ਾਈਲਾਂ ਮਿਣਦੀਆਂ ਰੱਤ ਲਿੱਬੜੀ ਦੁਪਹਿਰ

ਰੁੱਖਾਂ ਪੱਤੇ ਛੰਡ ਦਿੱਤੇ ਰੋ ਪੌਣ ਹੋਈ ਬੇਹਾਲ
ਜੰਗਲ਼ਾ ਦੇ ਵਿੱਚ ਬਲ ਪਿਆ ਹਰ ਸੁੱਤਾ ਜੋ ਪਹਿਰ

ਤੋਪਾਂ ਲਿਖਦੀਆਂ ਹੋਣੀਆਂ ਨਜ਼ਰ ਪਛਾਣਦੀ ਪੱਤ
ਸੂਹੇ ਰੰਗ ਨਾਲ ਭਰ ਗਈ ਨੀਲੀ ਚਿੱਟੀ ਨਹਿਰ

ਸੂਰਜ ਭੁੱਲਿਆ ਵਿਹੜੇ, ਚੰਨ ਗੁਆਚਾ ਰਾਤ
ਲਹੂ ਸਮੇਂ ਮੂੰਹ ਲੱਗਿਆ ਘੜੀਆਂ ਗਈਆਂ ਠਹਿਰ

ਬੰਦਾ ਵਹਿਸ਼ੀ ਬਣ ਗਿਆ ਹੋਇਆ ਦਰਦ ਬੇਦਰਦ
ਮੋਹ ਦਿਲਾਂ ਚੋਂ ਉਡ ਗਿਆ ਪਿੰਡ ਪਿੰਡ ਟੁੱਟਾ ਕਹਿਰਨਾ

ਕੋਈ ਪੁੱਛੇ ਅਰਜ਼ ਨੂੰ ਨਾ ਕੋਈ ਜਿੰਦ ਦਾ ਮੁੱਲ
ਚੰਗਾ ਭਲਾ ਸੀ ਵਸਦਾ ਖੰਡਰ ਹੋ ਗਿਆ ਸ਼ਹਿਰ।
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ...

ਦੱਸ ਕਿਦਾਂ ਤੇਰਾ ਦੀਦਾਰ ਕਰਦੇ...

ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ...

ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ...

ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ...

ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ...

ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ...

ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..

ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ...

ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ...
ਚੜੀ਼ ਜ਼ਵਾਨੀ ਪਈਆਂ ਫਿਕਰਾਂ,

ਸਭ ਕੰਮੀ ਕਾਰੀ ਪੈ ਗਏ ਨੇ.....

ਕੋਈ ਟਾਵੇਂ ਟਾਵੇਂ ਮਿਲਦੇ ਨੇ,

ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......

ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,.....

" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ...
ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,
ਵਕਤ ਸਮਝੋ ਖਰਾਬ ਆ ਜਾਂਦਾ ਹੇ,
'ਕੰਗ'ਮਹਿਬੂਬ ਆਵੇ ਯਾ ਨਾ ਆਵੇ,
ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ
ਤੇਰੀਆ ਹੀ ਯਾਦਾ ਮੇਰੇ ਸਾਹਾਂ ਚ ਸਮੋਈਆ ਨੇ ,
ਮੇਰੀਆ ਹੀ ਨੀਦਾਂ ਏਨਾ ਅੱਖਾ ਵਿਚੋ ਖੋਹੀਆ ਨੇ
ਕਦੇ ਵੇਖ ਲੈ ਤੂੰ ਆ ਕੇ ਹੁਣ ਹਾਲ,
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ,
ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ
ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ
ਹੁਣ ਤੇਨੂੰ ਨਹੀ ਮੇਰਾ ਹੀ ਖਿਆਲ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਵੱਢ ਦੇ ਤੂੰ ਮੁਢ ਸਾਡੇ ਸਾਰੇ ਗਮਾ ਵਾਲੇ
ਨਾਲੇ ਕਰ ਦੇ ਤੂੰ ਦਿਨਾ ਦਾ ਹਿਸਾਬ
ਚੁਪ ਚੁਪ ਤੇਰੀਆ ਮੈ ਬਾਤਾ ਵਿਚ ਬੋਲਾਂ
ਸੁਣ ਕੰਨ ਲਾ ਕੇ ਇਕ ਵਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ,
ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ
ਸਾਡੀਆ ਤਾ ਰਾਹਾ ਵਿਚ ਉੱਗੇ ਅੱਕ ਕੰਡੇ
”ਕੰਗ’ ਤੇਰੀਆ ਚ ਹੋਈ ਗੁਲਜਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਕੀ ਕਹੀਏ ਸਾਡੀ ਯਾਰੀ ਬਾਰੇ, ਅਸੀਂ ਰੱਬ ਸਮਾਨ ਯਾਰ ਸਮਝਦੇ ਸੀ
ਮੌਕਾ ਪੈਣ ਤੇ ਹਰ ਵਾਰ, ਸਦਾ ਨਾਲ ਉਹਨਾਂ ਦੇ ਖੜਦੇ ਸੀ
ਪੈਰ ਪੈਰ ਉੱਤੇ ਅਸੀ ਉਹਨਾਂ ਦਾ ਦਿੰਦੇ ਸਾਂ ਪੂਰਾ ਸਾਥ
ਪਰ ਯਾਰ ਸਾਡੇ ਉਹੀ ਦਗਾ ਸਾਡੇ ਨਾਲ ਕਮਾਉਂਦੇ ਰਹੇ॥

ਸਦਾ ਵਫ਼ਾ ਉਹਨਾਂ ਨਾਲ਼ ਕਮਾਉਣ ਦੀ ਕੋਸ਼ਿਸ਼ ਅਸੀਂ ਕਰਦੇ ਰਹੇ
ਸਦਾ ਉਹਨਾਂ ਦੀਆਂ ਕੀਤੀਆਂ ਭੁੱਲਾਂ ਦਿਲੋਂ ਬਖਸ਼ਾਉਂਦੇ ਰਹੇ
ਪਰ ਦਿਲ ਸੋਚਦੈ ਸ਼ਾਇਦ ਸਾਡੇ ਤੋਂ ਕੋਈ ਭੁੱਲ ਅਜਿਹੀ ਹੋਈ
ਜਿਸ ਕਰਕੇ ਇਹ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ॥

ਇਹਨਾਂ ਚੰਦਰੇ ਯਾਰਾਂ ਪਿੱਛੇ ਕਈਆਂ ਨਾਲ ਵੈਰ ਪਾਇਆ ਅਸੀਂ
ਬੱਸ ਜਾਣੇ ਅਣਜਾਣੇ ਦਿਲ ਹੋਰਾਂ ਦਾ ਦੁਖਾਇਆਂ ਅਸੀਂ
ਦੂਜਿਆਂ ਅੱਗੇ ਤਾਂ ਵੀ ਅਸੀਂ ਐਵੇਂ ਬੁਰਾ ਕਹਾਉਂਦੇ ਰਹੇ॥
ਫ਼ੇਰ ਵੀ ਸਾਡੇ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ॥

ਦੋ ਪੈੱਗ ਲਾ ਲੰਡੂ ਜਿਹੇ ਜੋ ਮਾਰਦੇ ਸਨ ਫ਼ੋਕੀਆਂ ਫ਼ੜਾਂ,
ਕਹਿੰਦੇ ਮੌਤ ਵੀ ਆ ਜਾਵੇ ਤਾਂ ਮੈਂ ਤੇਰੇ ਨਾਲ਼ ਖੜਾਂ,
ਗੈਰਾਂ ਦੀਆਂ ਮਹਿਫ਼ਲਾਂ ਚ ਮਾੜਾ ਸਾਨੂੰ ਬਣਾਉਂਦੇ ਰਹੇ...
ਰਲ ਗੈਰਾਂ ਨਾਲ ਸਾਡੇ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ॥

ਯਾਰਾਂ ਖਾਤਿਰ ਅਸਾਂ ਕਦੇ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ
ਕਦੇ ਵੀ ਆਪਣੇ ਵੱਲੋਂ ਉਹਨਾਂ ਦੇ ਕੰਨੀ ਨਾਂਹ ਨਾ ਪੈਣ ਦਿੱਤੀ
ਫ਼ੇਰ ਵੀ ਲੋਕਾਂ ਨੂੰ ਉਹ ਸਾਡੀ ਕੰਜੂਸੀ ਦੇ ਕਿੱਸੇ ਸੁਣਾਉਂਦੇ ਰਹੇ
ਇਸ ਤੁੱਛ ਮਾਇਆ ਖਾਤਿਰ ਵੀ ਦਗਾ ਸਾਡੇ ਨਾਲ ਕਮਾਉਂਦੇ ਰਹੇ॥

ਕਹਿੰਦਾ ਰਿਹਾ ‘ਕੰਗ’ ਕਿ ਸਾਡੇ ਯਾਰ ਬੜੇ ਨੇ ਅਵੱਲੇ
ਡਰ ਨਾਂ ਮਿੱਤਰਾ ਕਹਿਣ ਮੈਨੂੰ, ਤੈਨੂੰ ਛੱਡਦੇ ਨੀ ਕਦੇ ਕੱਲੇ
ਕੀ ਪਤਾ ਸੀ ਸਾਡੇ ਨਾਲ਼ ਬੱਸ ਫ਼ੋਕੀ ਯਾਰੀ ਨਿਭਾਉਂਦੇ ਰਹੇ
ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ॥
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,

ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,

ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,

ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,

ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,

ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,

ਏਸ ਜਨਮ ਤੇ ਨਹੀਂ ਤੂੰ ਸਾਡe, ਤੈਨੂੰ ਅਗਲੇ ਜਨਮ 'ਚ ਪਾਵਾਂਗੇ...
ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,

ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,

ਯਾਰਾਂ ਦੇ ਲਈ ਜਾਨ ਵੀ ਹਾਜ਼ਰ,

ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,

ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,

ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,

ਯਾਰੀ ਵਿੱਚ ਹੁੰਦਾ ਅਹਿਸਾਨ ਕੋਈ ਨਾ,

ਪੈਸੇ ਲਈ ਯਾਰ ਛੱਡਣਾ ਬਨਾਉਣਾ,

ਰੱਬ ਦੀ ਰਜ਼ਾ ਦੇ ਖਿਲਾਫ ਹੁੰਦਾ ਹੈ,

ਬੱਸ ਰਹਿਣ ਵਸਦੀਆਂ ਯਾਰਾਂ ਦੀਆਂ ਢਾਣੀਆਂ,

ਨਾਲ ਯਾਰਾਂ ਦੇ ਹੀ ਖੂਨ ਚ ਤਾਪ ਹੁੰਦਾ ਹੈ,

ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ,

ਯਾਰੀ ਤੋੜ ਨਿਭਾਉਣ ਚ ਹੀ ਯਾਰੀ ਨਾਲ ਇਨਸਾਫ ਹੁੰਦਾ ਹੈ...
ਉਸ ਪਿਆਰ ਦੀ ਮੈੰਨੂ ਚਾਹ ਨਹੀਂ,

ਮੁੱੜ ਕੇ ਜਿੱਸ ਨੇ ਮੁੱਕ ਜਾਨਾ,

ਉਸ ਯਾਰ ਦੀ ਮੈੰਨੂ ਤਾੰਘ ਨਹੀਂ,

ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ,

ਚਾਹੁੰਦਾ ਹਾਂ ਅਜਿਹਾ ਹਮਸਫ਼ਰ,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ,

ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
ਮਾਦਾ ਭਰੂਣ ਹੱਤਿਆਵਾਂ ਦਾ ਹੜ੍ਹ,
ਅਲਟਰਾਸਾਊਂਡ ਲੈ ਆਈ।
ਘਟ ਕਰਤੀ ਕੁੜੀਆਂ ਦੀ ਗਿਣਤੀ,
ਮੁੰਡਿਆਂ ਦੀ ਹੋਂਦ ਵਧਾਈ।
ਮੁੰਡਿਆਂ ਨੂੰ ਵਿਆਹੁਣ ਦੀਆਂ ਵੀ,
ਹੁਣ ਚਿੰਤਾਵਾਂ ਖਾਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.........

ਭਰੂਣ ਹੱਤਿਆਵਾਂ ਦਾ ਇਹ ਜੇਕਰ,
ਜਾਰੀ ਰਿਹਾ ਵਰਤਾਰਾ।
ਕਈ ਰਿਸ਼ਤਿਆਂ ਦੀ ਹੋਂਦ ਹੀ ਮਿਟਜੂ,
ਸੰਤੁਲਨ ਵਿਗੜਜੂ ਸਾਰਾ।
ਫੇਰ ਨਾਨਾ-ਨਾਨੀ ਕਹਿਣ ਵਾਲੀਆਂ,
ਲੱਭੀਆਂ ਵੀ ਨਾ ਥਿਆਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ........।
ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ।
ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ

ਸਾਨੂੰ ਚਰਨਾ ਤੂੰ ਕਰੀ ਨਾ ਤੂੰ ਦੂਰ ਦਾਤਿਆ

ਅਸੀ ਕੱਪੜੇ ਨੂੰ ਚੜੇ ਫਿੱਕੇ ਰੰਗ ਵਰਗੇ

ਅਸੀ ਕੱਚ ਦੀ ਬਣਾਈ ਕੱਚੀ ਵੰਗ ਵਰਗੇ

ਇੱਕੋ ਝਟਕੇ ਚ ਹੋ ਜਾਵਾਗੇ ਚੂਰ ਦਾਤਿਆ

ਇਸ ਤਨ ਚ ਜਿੰਨੇ ਕੋ ਵੀ ਸਾਹ ਵਸਦੇ

ਹਰ ਸਾਹ ਵਿੱਚ ਓਨੇ ਕੋ ਨੇ ਗੁਨਾਹ ਵਸਦੇ

ਮਨੋ ਦੂਰ ਕਰ ਮਾਨ ਤੇ ਹੰਕਾਰ ਦਾਤਿਆ

ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ

ਸਾਨੂੰ ਚਰਨਾ ਤੂੰ ਕਰੀ ਨਾ ਤੂੰ ਦੂਰ ਦਾਤਿਆ
ਬੇਛੱਕ ਬਾਜੀ ਇਹ ਮੈ ਹਾਰ ਗਿਆ ਹਾਂ ,
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਬੇਛੱਕ ਬਾਜੀ ਇਹ ਮੈ ਹਾਰ ਗਿਆ ਹਾਂ ,
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ
ਦਿਲ ਕਰੇ ਗੱਲ ਕੋਈ ਕਰਾਂ ਮੇਰੇ ਪਿੰਡ ਦੀ,
ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ।

ਤੜਕੇ ਸਪੀਕਰ ਸੀ ਗੁਰੂ ਘਰ ਬੋਲਦਾ,
ਧੁਰੋਂ ਆਈ ਬਾਣੀ ਦਾ ਰਸ ਕੰਨਾਂ ਵਿੱਚ ਘੋਲ਼ਦਾ।
ਸਾਵਾ ਬੱਗਾ ਜੋੜ ਜਾਵੇ ਭਾਗ ਸੂੰਹ ਵੀ ਖੇਤਾਂ ਵੱਲ,
ਉਹਨੂੰ ਦੇਖ ਜੱਗ ਸੂੰਹ ਵੀ ਸੋਚੇ ਮਨਾਂ ਤੂੰ ਵੀ ਚੱਲ।
ਕੰਮ ਧੰਦਿਆਂ ਦੇ ਵਿੱਚ ਰੁੱਝੀਆਂ ਸੁਆਣੀਆਂ,
ਧਾਰਾਂ ਕੱਢ ਬੀਬੀਆਂ ਨੇ ਪਾ ਲਈਆਂ ਮਧਾਣੀਆਂ।
ਦੁੱਧ ਨਾ' ਰਜਾਵੇ ਮੱਝ ਗਾਂ ਮੇਰੇ ਪਿੰਡ ਦੀ...

ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ...
ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ।
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ school ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,

ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂ

ਦੇਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ
ਪੀਜ਼ਾ ਮੱਕੀ ਦੀ ਰੋਟੀ ਵਾਲਾ,,

ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...

ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,

ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...

ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,

ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,

ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,

ਆਪ ਨੱਚੀਦਾ,ਸੱਬ ਨੂੰ ਨਚਾਈਦਾ...

ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,

ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,

ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...

ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,

ਕਦੇ ਕਹਿ ਕੇ ਸਰਦਾਰ ਨਈ ਕਹਾਈਦਾ..........
ਜਾਨ ਨਾਲੌ ਵੀ ਪਿਆਰੀ ਮੈਨੂੰ ਏਹੇ ਕਬੱਡੀ ਆ
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....

ਚੱਕੀਆਂ ਦੇ ਪੁੜ ਵਰਗੀਆਂ ਹਿੱਕਾ , ਜਿਗਰੇ ਗਾਡਰ ਨੇ,
ਜੂਝ ਜੂਝ ਕੇ ਹੰਡੀਆ ਦਾ ਟੱਚ ਕਰਦੇ ਬਾਡਰ ਨੇ,
ਦੇਵੀ ,ਦਿਆਲ, ਪਰੀਤਾ,ਘੂੰਗਾ ਸ਼ੰਕਰ ਪਿੰਡ ਦਾ ਸੀ,
ਬੌਲਾ,ਤੌਖੀ, ਦੇਵ, ਅਟਾਵੀ ,ਬਈ ਪੂਰੀ ਹਿੰਡ ਦਾ ਸੀ,
ਪਹਿਲਾ ਸਮੇ ਚੌ ਆਉਦੇ ਨਾ ਇਨਾ ਸਟਾਰਾ ਦੇ,,,
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....

ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਸ਼ੀ ਬਲਵਿੰਦਰ ਫਿੱਡੂ, ਘੌੜਾ ਬਈ ਲੰਬੀ ਪਾਰੀ ਦਾ,
ਉਏ ਨਾਲ ਠਰਾਮੈ ਖੇਡੇ ਕਾਕਾ ਉਏ ਕਾਰੀ ਸਾਰੀ ਦਾ,
ਲੱਖਾ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ,
ਉਏ ਖਾਲੀ ਹੱਥ ਗੁਰਲਾਲ ਕਦੇ ਨਾ ਉਏ ਪਿੱਛੇ ਮੁੜ ਜੀ,
ਉਏ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ॥
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....

ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਧੌਲ ਮਾਰ ਕੇ ਪਾ ਦਿੰਦਾ ਸੰਦੀਪ {ਕੰਗ} ਹਨੇਰੇ ਜਿਹਾ,
ਉਏ ਤੁਰਦਾ ਮੁੰਡਾ ਮਿੱਠਾ ਪੁਰੀਆਂ ਬਈ ਬੱਬਰ ਸ਼ੇਰ ਜਿਹਾ,
ਕੁਲਜੀਤਾ, ਤੌਚੀ, ਸੌਨੂੰ, ਜੰਪ ਪੰਤਦੰਰ ਦੇ , ਗੁਰਜੀਤ , ਦੁਲਾ,
ਤੇ ਲਾਲੀ ਸਭ ਦਾ ਮਾਣ ਸਿੰਕਦਰ ਏ,ਉਏ ਚਰਨ ,ਪੰਮੀ, ਤੇ ਮੱਲੀ ਤੱਕੜੇ ਜੁਸੇ ਯਾਰਾ ਦੇ॥
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....

ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਕਿੰਦੂ , ਭੀਮਾ, ਗੌਗੌ, ਲੱਕੀ ਬਈ ਜੱਟ ਕਰਾਰੀ ਦਾ,ਉਏ ਜੀਤਾ ,
ਅੜੀ ਤੇ ਦਾਰਾ ਜੱਫਾ ਖਾਨੌ ਵਾਰੀ ਦਾ, ਕਰੇ ਕਮੇਨਟਰੀ ਮੱਖਣ ਸਿੰਘ ਵਿੱਚ ਜਾ ਮੈਦਾਨਾ ਦੇ,ਉਏ ਮੌਹਨਾ, ਨੇਕੀ,
ਅਸਤੌ ,ਤਿੰਨ ਜੌ ਵਾਂਗ ਤੁਫਾਨਾ ਦੇ, ਉਏ ਦੀਪਾ, ਏਕਮ, ਬਿੱਟੂ, ਸ਼ੁਰਲੀ ਵਾਂਗ ਪਹਾੜਾਂ ਦੇ॥
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....

ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....
ਬਈ ਅੇਨੀਕੇਤ, ਤੇ ਸੌਨੀ, ਤੌਚ, ਚੀਤੇ ਜਿਹੇ ਫਰਤੀਲੇ ਨੇ, ਉਏ ਜੀਤਾ, ਮੌਰ, ਜਬਾਰਾ,ਛਿੰਦਾ {ਅਮਲੀ}
ਬੜੇ ਜਹਿਰੀਲੇ ਨੇ, ਦੱਸ ਦਿੰਦਾ ਸੀ ਰਾਣਾ ਵੰਝ {ਜੀਰਾ ਵਾਲਾ}
ਬਈ ਕਿੱਦਾ ਖੇਲੀ ਦਾ, ਸੀ ਪੱਕਾ ਗੁੱਟ ਦਾ ਸਵਰਨਾ ਮੀਕਾ ਉਏ ਯਾਰ ਡਮੇਲੀ ਦਾ,
_ਕੰਗ ਬਾਈ ਲਿਖਦਾ ਕਿੱਸੇ ਇਨਾ ਦਿਲਦਾਰਾ ਦੇ,,
ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....
ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ
ਕੋਈ ਰੱਬ ਦੀ ਹੋਂਦ ਨੂੰ ਨਾ ਮੰਨਦਾ, ਬੰਦੇ ਕੋਲ ਜੇ ਹਰ ਗੱਲ ਦਾ ਜਵਾਬ ਹੁੰਦਾ।

ਕੀ ਮਹਿਕ ਵੰਡਣੀ ਸੀ ਫੁੱਲਾਂ ਨੇ, ਜੇ ਫੁੱਲਾਂ ਵਿੱਚ ਨਾ ਯਾਰੋ ਗੁਲਾਬ ਹੁੰਦਾ।

ਰਾਂਝਾ ਕਦੇ ਵੀ ਹੀਰ ਤੇ ਨਾ ਮਰਦਾ, ਜੇ ਨਾ ਹੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ।

ਕੌਣ ਮਾਰਦਾ ਗੁਰੂ ਦੇ ਬੱਚਿਆਂ ਨੂੰ, ਸਰਹੰਦ ਦਾ ਨਾ ਜ਼ਾਲਮ ਜੇ ਨਵਾਬ ਹੁੰਦਾ।

ਕਿਵੇਂ ਜੰਮਦੇ ਸੂਰਮੇ ਭਗਤ ਸਿੰਘ ਵਰਗੇ, ਜੋ ਨਾ ਹਿੰਦੁਸਤਾਨ ਗ਼ੁਲਾਮ ਹੁੰਦਾ।

ਕੀ ਧਰਤੀ ਤੇ ਲੋਕਾਂ ਨੇ ਰਹਿਣਾ ਸੀ, ਜੇ ਨਾ ਵਸਦਾ ਧਰਤੀ ਤੇ ਪੰਜਾਬ ਹੁੰਦਾ
ਜਿਵੇ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ

ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ

ਜਿਵੇ ਕਿਸੇ ਪੋਟੇ ਵਿੱਚੋ ਸੂਈ ਕੱਢ ਦੇਈ ਦੀ

ਜਿਵੇ ਬੇੜੀ ਕਾਗਜੀ ਪਾਣੀ ਚ ਛੱਡ ਦੇਈ ਦੀ

ਜਿੰਨੀ ਕ ਤਿੱਖੀ ਨੋਕ ਹੋਵੇ ਕਿਸੇ ਤਲਵਾਰ ਦੀ

ਜਿੰਨੀ ਛੇਤੀ ਫੁੱਲ ਤੋ ਤਰੇਲ ਪਈ ਝੜ ਜੇ

ਜਿੰਨੀ ਛੇਤੀ ਉਡਦਾ ਭਰਿੰਡ ਕੋਈ ਲੜ ਜੇ

ਜਿੰਨੀ ਕ ਉਮਰ ਹੋਵੇ ਫਾਸ਼ੀ ਵਾਲੇ ਹਾਰ ਦੀ

ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ

ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ
ਇਹ ਵਾਰਿਸ ਪੰਜਾਬ ਦੇ
ਮਿੱਟੀ ਪੰਜ ਦਰਿਆਵਾ ਦੀ ਚੋ ਮਹਿਕਣ ਵਾਗ ਗੁਲਾਬ ਦੇ
ਵਾਰਿਸ ਸ਼ਿਵ ਅਨਮੋਲ ਜੇ ਹੀਰੇ ਭਗਤ ਸਰਾਭੇ ਵਰਗੇ ਵੀਰੇ
ਵਸ ਬੈਠੇ ਓਹ ਸਾਡੀ ਯਾਰੋ ਹਰ ਇਕ ਰੀਤ ਰਿਵਾਜ ਦੇ
ਗੁਰੂ ਗੋਬਿੰਦ ਗੁਰੂ ਤੇਗ ਬਹਾਦੁਰ ਬਣ ਗੇ ਦਾਤੇ ਹਿੰਦ ਦੀ ਚਾਦਰ
ਸਤਗੁਰ ਨਾਨਕ ਆਣ ਸਵਾਰੇ ਬਿਗੜੇ ਨਕਸ ਸਮਾਜ ਦੇ
ਇਹ ਵਾਰਿਸ ਪੰਜਾਬ ਦੇ
ਮਿੱਟੀ ਪੰਜ ਦਰਿਆਵਾ ਦੀ ਚੋ ਮਹਿਕਣ ਵਾਗ ਗੁਲਾਬ ਦੇ
ਅੱਜ ਫੇਰ ਤੂੰ ਆਪਣੀ ਰੂਹ ਘੱਲਦੇ ਨਸਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ

ਊਚ ਨੀਚ ਦਾ ਰੇੜਕਾ ਮੁੱਕ ਜਾਵੇ ਪਾਣੀ ਦੁੱਖਾ ਤੇ ਜੁਲਮਾ ਦਾ ਸੁੱਕ ਜਾਵੇ...
ਲੱਖ ਧੋਖੇ ਖਾ ਕੇ ਵੇਖ ਲਿਆ,,

ਲੱਖ ਮਿੱਨਤਾਂ ਪਾ ਕੇ ਵੇਖ ਲਿਆ...

ਇੱਕ ਵਾਰ ਨਈ ਅਸੀਂ ਕਈ ਵਾਰੀ,,

ਖੁਦ ਨੂੰ ਅਜ਼ਮਾ ਕੇ ਵੇਖ ਲਿਆ...

ਇਹ ਦੁਨਿਆ ਨਈ ਦਿਲਦਾਰਾਂ ਦੀ,,

ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...

ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,

ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ
ਤੇਰੇ ਬਾਰੇ ਕੀ ਕਹੀਏ ਸੱਜਣਾ, ਤੂੰ ਤਾਂ ਵਗਦਾ ਦਰਿਆ ਏ
ਦੁਜਿਆਂ ਨੂੰ ਸੀ ਜੋ ਸ਼ਾਂਤ ਕਰਦਾ, ਅੱਜ ਖੁਦ ਸ਼ਾਂਤ ਹੋ ਗਿਆ ਏ

ਲੋਕ ਤਾਂ ਸਾਨੂੰ ਕਹਿੰਦੇ ਨੇ, ਅਸੀਂ ਹਾਂ ਬੜੇ ਗੁਣਵਾਨ
ਪਰ ਕੀ ਦੱਸੀਏ ਓਹਨਾਂ ਨੂੰ, ਸਾਨੂੰ ਏਦਾਂ ਤੂੰ ਹੀ ਬਣਾ ਗਿਆ ਏ

ਇਹ ਸਾਰੇ ਗੁਣ ਸੱਜਣਾ, ਤੇਰੀ ਹੀ ਤਾਂ ਦੇਣ ਨੇ
ਨਹੀਂ "ਕੰਗ"ਚ ਕਮੀਆਂ ਬੁਹਤ ਸੀ, ਤੂੰ ਸਾਰੀਆਂ ਧੋ ਲੈ ਗਿਆ ਏ