Thursday 23 July 2009

ਭੁਲਿਆ ਨਹੀਂ ਮੈਂ ਅਪਣੇ .....
ਓਹ ਪਿਂਡ ਦੀਆਂ ਯਾਦਾਂ.......ਅਜੇ ਕੁਝ ਤਾਂ ਚੇਤੇ ਹੇ.

ਓਹ ਹਥ ਜੋੜ ਕੇ ਉਚੀ ਸਾਰੀ...
"ਸਤਿ ਸ਼੍ਰੀ ਅਕਾਲ,ਬੁਜਰਗੋ" ਕਹਿਣਾ...
ਓਨ੍ਹਾਂ ਦੀਆਂ ਗਾਲਾਂ ਸਿਸਾਂ ਲੈਣੀਆਂ...ਅਜੇ ਕੁਝ ਤਾਂ ਚੇਤੇ ਹੇ.

ਗਰਮੀਆਂ ਚ੍ ਓਹ ਚਵਚੇ ਦਾ ਪਾਣੀ....
ਤੇ ਸਰਦੀ ਚ ਓਹ ਲੋਈ ਦਾ ਨਿਘ੍..
ਮਹਿਂ ਪਾਏ ਤੋਂ ਓਹ ਛਪੜ ਦੀ ਤਾਰੀ ...ਅਜੇ ਕੁਝ ਤਾਂ ਚੇਤੇ ਹੇ.

ਓਹ ਸਵਾਦ ਸਾਗ ਤੇ ਮਕੀ ਦੀ ਰੋਟੀ ਦਾ....
ਓਹ ਦੇਸੀ ਘਿਓ ਦੀ ਮਹਿਕ.....
ਤੇ ਮਜਾ ਓਹ ਚਾਹ ਡੋਬੀ ਪਾਰੋਂਠੀ ਦਾ.....ਅਜੇ ਕੁਝ ਤਾਂ ਚੇਤੇ ਹੇ..

ਓਹ ਖਾਕੀ ਵਰਦੀ ਪਾਕੇ...ਮੌਢੇ ਬਸਤੇ ਸਿਰ ਤੇ ਫ਼ਟ੍ਟੀ ਸਜਾਕੇ...
ਬਸ ਸਕੂਲ ਨੂ ਟੂਰਦੇ ਜਾਣਾ ਟੂਰਦੇ ਜਾਣਾ....ਅਜੇ ਕੁਝ ਤਾਂ ਚੇਤੇ ਹੇ.

ਓਹ ਸਵਖਤੇ ਲਾਊਡ ਸਪਿਕਰਾਂ ਦੀ ਆਵਾਜ.....
ਓਹ ਪਿਂਡ ਨੂ ਆਓਂਦੀ ਬਸ...
ਤੇ ਮੇਲਿਆਂ ਨੂ ਜਾਣੇ ਦਾ ਚਾਅ ਹੋਣਾ......ਅਜੇ ਕੁਝ ਤਾਂ ਚੇਤੇ ਹੇ.

ਓਹ ਮੋੜਾਂ ਤੇ ਰਾਝੇਂ ਬਣ ਬਣ ਖੜਣਾ....
ਹਰ ਨਢੀ ਤੇ ਫ਼ੀਕਰੇ ਕਸਣਾ...
ਓਹ ਸਭ ਅਲ੍- ਪਟਲੀਆਂ ਗਾਲਾਂ.......ਅਜੇ ਕੁਝ ਤਾਂ ਚੇਤੇ ਹੇ.

ਸ਼ਾਇਦ ਮੈ ਕਮਾਂ ਕਾਰਾਂ ਚ ਰੂਝ੍ ਗਿਆ ਹਾਂ ...
ਸ਼ਹਿਰ ਵਿਚ ਘੁਲ਼ ਮਿਲ ਜਿਹਾ ਗਿਆ ਹਾਂ...
ਪਰ ਭੁਲਿਆ ਨਹੀਂ "KANG" ਜੜਾਂ ਅਪਣੀਆਂ..
ਅਪਣੇ ਪਿਂਡ ਦੀਆਂ ਯਾਦਾਂ ਦਾ ਮੈਨੂ.......ਅਜੇ ਕੁਝ ਤਾਂ ਚੇਤੇ ਹੇ......ਅਜੇ ਕੁਝ ਤਾਂ ਚੇਤੇ ਹੇ

No comments:

Post a Comment