Friday 24 July 2009

ਮੈਂ ਨੀਵਾ ਮੇਰੀ ਸੋਚ ਨੀਵੀਂ...

ਮੈਂ ਵਪਾਰੀ ਕਫ਼ਨਾਂ ਦਾ, ਤਰਸਾ ਧੇਲਾ ਇੱਕ ਇੱਕ ਕਮਾਉਣ ਲਈ..
ਮੈਂ ਬਦਕਿਸਮਤ, ਲੋਕਾਂ ਮਰਨਾ ਛੱਡਤਾਂ, ਕਰਾਂ ਅਰਦਾਸ ਵਿੱਕਰੀ ਹੋ ਜਾਣ ਲਈ..||
ਜੱਗ ਹੱਸਦਾ ਤੇ ਪੀੜ ਜਿਹੀ ਉਠਦੀਏ, ਤਰਲੋ ਮੱਛੀ ਹੁੰਦਾ ਫਿਰਾ ਚੂਲਾ ਜਲਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ..............................................
ਮੰਨਿਆ ਉਹਦੀ ਰਜ਼ਾ ਨਾਲ ਹੀ ਸੱਭ ਮਿਲਦਾ ਏ, ਮੈਂ ਹੱਥੀ ਲੀਕਾਂ ਮਾਰਾ ਕਿਸਮਤ ਬਣਾਉਣ ਲਈ..
ਸੋਚਦਾ ਹਾਂ ਲੋਕੀ ਮਰਨ ਤੇ ਪੈਸਾ ਕਮਾਵਾਂ, ਲਗਦਾ ਭੈੜਾ ਕੰਮ ਨਹੀ ਅਮੀਰ ਬਣ ਜਾਣ ਲਈ ||
ਮੈਨੂੰ ਕਿਸੇ ਦੇ ਮਰੇ ਦਾ ਗ਼ਮ ਨਹੀ, ਖੁਸ਼ੀ ਹੁੰਦੀ ਏ ਚਾਰ ਹੰਝੂ ਵਹਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. .............................................
ਮੇਰੀ ਹੱਟੀ ਕੋਈ ਪੈਰ ਧਰੇ ਨਾ, ਲੋਕੀ ਵੱਟਦੇ ਨੇ ਪਾਸਾ ਹੱਸ ਕੇ ਬੁਲਾਉਣ ਲਈ..
ਵੇਖ ਟਹਿਣ ਸੁਕਾ ਮੇਰਾ ਵੱਡਣ ਨੂੰ ਜੀ ਕਰੇ, ਖਰੀਦੂ ਕੋਈ ਤੇ ਬਾਲਣ ਚੜਾਉਣ ਲਈ..||
ਮੈਂ ਕੱਲੇ ਕੱਲੇ ਘਰ ਨੂੰ ਮਾਤਮ ਨਾਲ ਵੇਖਾ, ਇੱਥੇ ਤਾਂ ਨਹੀ ਕੋਈ ਚਾਦਰ ਚਿੱਟੀ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ...............................................
ਮੈਨੂੰ ਜੰਮੇ ਕਿਸੇ ਖੂਸ਼ੀ ਬੜੀ, ਦੀਵਾ ਜਗਾਵਾਂ ਮਰੇ ਤੇ ਕਮਾਈ ਵੱਧਾਉਣ ਲਈ..
ਮੈਂ ਕਿਊ ਕਰਾ ਪਰਵਾਹ ਕਿਸੇ ਦੀ, ਇਸ ਜੱਗ ਤੇ ਕੌਣ ਜਿਊਦਾਂ ਏ ਕਿਸੇ ਲਈ..||
ਰੋਵੇ ਕੁੱਤਾ ਜ਼ਾ ਲੜਨ ਬਿੱਲੀਆਂ ਮਿਲੇ ਸਕੂਨ ਜਿਹਾ, ਮੈਂ ਪਾਲੇ ਉਲੂ ਉਜਾੜ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||

No comments:

Post a Comment