Friday 17 July 2009

(ਮੇਰੀ ਜੀਵਨ ਸਾਥਣ ਦੇ ਨਾਮ ਜੋ ਸਮੁੰਦਰੋਂ ਪਾਰ ਬੇਠੀ ਮੇਰਾ ਇੰਤਜ਼ਾਰ ਕਰ ਰਹੀ ਹੈ)

ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ,
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ..
ਹਰ ਰੋਜ ਸਵੇਰੇ ਅੱਖਾ ਖੋਹਲਣ ਤੋਂ ਪਹਿਲਾਂ ਮੈਨੂੰ ਲਭਦੀ ਐ
ਦਰਦ ਵਿਛੋੜੇ ਦਾ ਹਾਲ ਮੇਰੀ ਰੂਹ ਪਈ ਦਸਦੀ ਐ..
ਉਹ ਸਮੁੰਦਰੋਂ ਪਾਰ....

ਵੈਬਕੈਮ ਤੇ ਤੱਕ ਕੇ ਮੈਨੂੰ ਅੱਖਾ ਵਿੱਚ ਹੰਝੂ ਰੋਕ ਲਵੇ,
ਝੁਠਾ ਜਿਹਾ ਹਸ ਕੇ ਫਿਰ ਦਰਦਾਂ ਨੂੰ ਸੋਕ ਲਵੇ..
ਕਿਤੇ ਮੇਰੀ ਨਾ ਭੁੱਬ ਨਿਕਲ ਜਾਏਏਸੇ ਗੱਲੋਂ ਡਰਦੀ ਐ..
ਉਹ ਸਮੁੰਦਰੋਂ ਪਾਰ....

ਰੋਟੀ ਵੇਲਾ ਹੋਵੇ ਮੇਰਾ ਖੋਹ ਉਹਦੇ ਢਿੱਡ ਨੂੰ ਪੈਣ ਲੱਗੇ
ਰੱਜ ਕੇ ਰੋਟੀ ਖਾ ਲੈਣਾ ਫਿਰ ਪਿਆਰ ਨਾਲ ਕਹਿਣ ਲੱਗੇ..
ਕਿੰਨਾ ਖਾਧਾ ਕੀ-ਕੀ ਖਾਧਾ?ਪੁੱਛ ਤਸੱਲੀ ਕਰਦੀ ਐ..
ਉਹ ਸਮੁੰਦਰੋਂ ਪਾਰ..

ਜਦ ਕੰਮ ਤੋਂ ਥੱਕ ਕੇ ਆਵੇ ਥਕਾਨ ਮੇਰੀ ਦਾ ਅਹਿਸਾਸ ਕਰੇ
ਵਸਦੀ ਉਹ ਤਾ ਬਹੁਤ ਦੂਰ ਹੈ ਰੂਹ ਉਡਾਰੀ ਫੇਰ ਭਰੇ
ਆ ਕੇ ਮੈਨੂੰ ਨੂੰ ਚਿੰਬੜ ਜਾਂਦੀਤੇ ਆਖਰ ਰੋ ਹੀ ਪੈਦੀ ਐ...
ਉਹ ਸਮੁੰਦਰੋਂ ਪਾਰ....

ਰੱਬ ਕਰਕੇ ਛੇਤੀ ਹੋਵਣ ਮੇਲੇ
ਪੱਤਝੜ ਵਿੱਚ ਕੌਣ ਪੀਂਘਾਂ ਤੇ ਖੇਲੇ..
ਆਏ ਬਹਾਰ ਜਾਂ ਸਾਵਣ ਵਰ ਜਾਏ
ਖੁਸ਼ੀਆ ਦਾ ਸਾਡੇ ਤੇ ਬੱਦਲ ਵਰ ਜਾਏ..
ਇਸੇ ਅਰਦਾਸ ਨਾਲ 'KANG' ਹੁਣ ਤਾਂ ਜ਼ਿੰਦਗੀ ਕਟਦੀ ਐ...
ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ

No comments:

Post a Comment