Wednesday 29 July 2009

ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ

ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ
ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ

ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ
ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ

ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ
ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ

‘ਅਕਸ ਵਿਗਾੜੋ ਨਾ ਵੇ ਮੇਰਾ’, ਪੁੱਤਰੋ ਮਾਂ ਕੁਰਲਾਉਂਦੀ ਏ
ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ

ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ

No comments:

Post a Comment