Monday 27 July 2009

ਕਈ ਵਾਰੀ ਤਾਂ ਨਾ ਚਾਹੁੰਦਿਆ ਨੂੰ ਸਾਰਾ ਕੁਝ ਹੀ ਜਰਨਾ ਪੈਦਾ ।
ਖੁਸ਼ੀ ਭਰੇ ਮਹੌਲ ਦੇ ਵਿੱਚ ਵੀ ਰੋਣ ਜਿਹਾ ਮੂੰਹ ਕਰਨਾ ਪੈਦਾ ।
ਵਿਖੜੇ ਪੈਡੇ ਤੁਰਦਿਆ ਤੁਰਦਿਆਂ ਮੁਹੱਬਤ ਹੁੰਦੀ ਖਾਰਾਂ ਦੇ ਨਾਲ ,
ਇੱਸ਼ਕ ਝਨਾਂ ਵਿੱਚ ਤਾਰੀ ਲਾਉਣ ਲਈ ਕੱਚੇ ਤੇ ਵੀ ਤਰਨਾਂ ਪੈਦਾ ।
ਆਪਾ ਕਰ ਕੁਰਬਾਨ ਕਿਸੇ ਲਈ ਛਿੱਕੇ ਟੰਗ ਕੇ ਖੁਸ਼ੀਆ ,
ਖੁਸ਼ ਕਿਸੇ ਨੂੰ ਵੇਖਣ ਖਾਤਰ ਜਿੱਤ ਕੇ ਬਾਜੀ ਹਰਨਾ ਪੈਦਾ ।
ਗਲੋ ਗੁਲਾਮੀ ਲਾਹੁਣ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਯਾਰੋ ,
ਫਾਸ਼ੀ ਉਤੇ ਝੂਟੇ ਲੈਣੇ ਜਾਂ ਸੀਸ ਤਲੀ ਤੇ ਧਰਨਾ ਪੈਦਾ ।
ਕੁਝ ਚਿਹਰੇ ਹਨ ਐਸੇ ਮਿਲਦੇ ਜਿੰਨਾ ਦੀ ਸੂਰਤ ਨੂੰ ਤੱਕ ਕੇ ,
ਪਾਸ਼ਕ ਵਾਲੀ ਇਸ਼ਕ ਦੀ ਤੱਕੜੀ ਨੰਗੇ ਧੜ ਨੂੰ ਧਰਨਾ ਪੈਦਾ ।
ਰੱਬ ਘਰ ਰਹਿੰਦਾ ਰੱਬ ਦਾ ਬੰਦਾ ਦੱਸ ਕਿਵੇ ਇੰਨਸਾਫ ਕਰੂ ,
ਸੱਚ ਕਹਿਣ ਲਈ ਉਸ ਨੂੰ ਹਰ ਵੇਲੇ ਨੇਤਾ ਕੋਲੋ ਡਰਨਾ ਪੈਦਾ ।
ਭਾਵਕਤਾ ਦੇ ਬਹਿਣੀ ਬਹਿ ਕੇ ਜਿਸ ਨੂੰ “Sagar” ਕਹੇ ਪਰਾਇਆ ,
ਕਈ ਵਾਰੀ ਤਾ ਉਸ ਦੀ ਖਾਤਰ ਬਿੰਨ ਆਈ ਮੌਤ ਮਰਨਾ ਪੈਦਾ ।

No comments:

Post a Comment