Wednesday 29 July 2009

ਸੋਚਦਾ ਹਾਂ ਜਿੰਦਗੀ ਤੇ ਮੌਤ ਕਿਹੜੀ ਚੀਜ਼ ਏ,
ਇਸ ਫ਼ਾਨੀ ਦੁਨੀਆ ‘ਚ ਆਦਮੀ ਕੀ ਚੀਜ਼ ਏ।
ਲੋਕ ਕਿਉਂ ਦਿਨ ਰਾਤ ਪੈਸੇ ਦੇ ਪਿਛੇ ਦੌੜ ਦੇ?
ਮੂਰਖਾਂ ਨੂੰ ਕੀ ਪਤਾ ਦੌਲਤ ਸੱਚੀ ਕੀ ਚੀਜ਼ ਏ।
ਇਹ ਦੀਵਾਰਾਂ ਉਚੀਆਂ ਆਖਣ ਪੁਕਾਰ ਪੁਕਾਰ ਕੇ,
ਹਨੇਰਿਆਂ ਨੂੰ ਕੀ ਖਬਰ ਹੈ ਰੌਸ਼ਨੀ ਕੀ ਚੀਜ਼ ਏ।
ਹੀਰਿਆਂ ਦੀ ਕਦਰ ਜੌਹਰੀ ਹੀ ਕੇਵਲ ਜਾਣਦਾ,
ਬੇਕਦਰਾਂ ਨੂੰ ਕੀ ਕਹਾਂ ਬੇਕਸੀ ਕੀ ਚੀਜ਼ ਏ।
ਮੇਰਿਆਂ ਨਸੀਬਾਂ ਆਪ ਮੈਨੂੰ ਹੰਜੂਆਂ ‘ਚ ਡੋਬਿਆ,
ਇਹ ਗਿਲਾ ਕਿਸ ਨੂੰ ਕਰਾਂ ਦੱਸੋ ਖੁਸ਼ੀ ਕੀ ਚੀਜ਼ ਏ।

ਮੈ ਹਰ ਨਗਮੇਂ ਅੰਦਰ ਉਸਨੂੰ ਰੋਜ਼ ਖਤ ਲਿਖਦਾ ਰਿਹਾ,
ਕਾਸ਼! ਕੋਈ ਉਸਨੂੰ ਇਹ ਦੱਸੇ ਬੇਰੁਖੀ ਕੀ ਚੀਜ਼ ਏ।
ਮੌਤ ਕੌੜਾ ਸੱਚ ਹੈ ਤੇ ਜ਼ਿੰਦਗੀ ਹੈ ਮਿੱਠਾ ਝੂਠ,
ਇਸ ਬਰਾਬਰ ਹੋਰ ਕੋਈ ਦੂਸਰੀ ਕੀ ਚੀਜ਼ ਏ।
ਆਦਮੀ ਇਕ ਬੁਲਬਲਾ ਹੈ ਰੱਬ ਦੀ ਇਹ ਕਰਾਮਾਤ,
ਜੋ ਵੀ ਹੈ ਇਹ ਆਦਮੀ ਇਕ ਬਹੁਤ ਗੁਝੀ ਚੀਜ਼ ਏ।
ਉਹ ਸਿਆਣਾ ਆਦਮੀ ਹੈ ਜੋ ਆਪ ਨੂੰ ਪਛਾਣ ਲੈ,
ਫਿਰ ਅਮੀਰੀ ਤੇ ਫਕੀਰੀ ਰਹਿਬਰੀ ਕੀ ਚੀਜ਼ ਏ।
ਅਪਣੇ ਤੇ ਕਰ ਭਰੋਸਾ ਮਿਹਨਤ ਲੱਗਨ ਤੋ ਕੰਮ ਲੈ,
ਜੋ ਨਾ ਹਾਸਲ ਹੋ ਸਕੇ ਇਹੋ ਜਿਹੀ ਕੀ ਚੀਜ਼ ਏ?

ਜੋ ਲੋਕ ਅਪਣੇ ਆਪ ਨੂੰ ਗੈਰਾਂ ਦੇ ਅੱਗੇ ਵੇਚਦੇ,
ਉਹ ਕੀ ‘Kang’ ਜਾਣਦੇ ਆਪਣੀ ਖੁਦੀ ਕੀ ਚੀਜ਼ ਏ

No comments:

Post a Comment