Monday 27 July 2009

ਕੀਹਨੂੰ ਮਾਰ ਆਵਾਜ਼ ਪੁੱਛਾਂ , ਕਰਾਂ ਕਿਸ ਨਾਲ ਗੱਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਮੇਰੇ ਸਭ ਚਾਅ ਅਧੂਰੇ , ਮੇਰੇ ਸਭ ਖੁਆਬ ਮੋਏ..
ਮੇਰੇ ਕਦਮ ਵੀ ਆਣ ਦਰ ਦੁਖਾਂ ਦੇ ਖਲੋਏ...
ਹੁਣ ਧਸਦਾ ਹੀ ਜਾਵਾਂ , ਕੈਸੀ ਦੁਖਾਂ ਦੀ ਦਲਦਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਬੜੀਆਂ ਬਦਲੀਆਂ ਰੁੱਤਾਂ , ਬਦਲੀ ਵਕਤਾਂ ਨੇ ਚਾਲ,
ਬਦਲੇ ਦਿਨ ਤੇ ਤਰੀਕਾਂ, ਬਦਲੇ ਕਿੰਨੇ ਹੀ ਸਾਲ ,
ਜੇ ਕੁਝ ਬਦਲਿਆ ਨਹੀਂ, ਉਹ ਮੇਰਾ ਅੱਜ ਤੇ ਕਲ...
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਕੀਤਾ ਸਬਰ ਸੰਤੋਖ, ਹਟੇ ਨਾ ਦੁਖਾਂ ਦਾ ਇਹ ਰੋਗ,,
ਹਰ ਪਲ ਮਰਦਾ ਹਾਂ, ਹਰ ਪਲ ਮਨਾਵਾਂ ਸੋਗ..
ਕਿੰਨੀ ਹੋਰ ਦੇਰ ਲੱਗੂ , ਕਦ ਪੱਕੂ ਸਬਰਾਂ ਦਾ ਫਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

'Kang' ਸੋਚੀਂ ਪਿਆ ਬੈਠਾ, ਦਿਲ 'ਚ ਉਠਦੇ ਸਵਾਲ,
ਕਦ ਹੋਰਾਂ ਵਾਂਗੂੰ ਹੋਣਾ , ਮੇਰਾ ਵੀ ਚੰਗਾ ਹਾਲ ,,
ਬੋਲਦਾ ਵੀ ਨੀ ਰੱਬ, ਉਹ ਵੀ ਦੱਸਦਾ ਨੀ ਹੱਲ...
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

No comments:

Post a Comment