Sunday 26 July 2009

ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਤਾਰਿਆਂ ਦੀ ਛਾਂ ਭੀ ਨਸੀਬ ਮੈਨੂੰ ਹੋਈ ਨਾਪ
ਥਰ ਬਣਿਆ ਦਿਲ ਭੇੜੀ ਅਖ ਭੀ ਰੋਈ ਨਾ
ਖੁਦ ਦੀਆਂ ਨਜ਼ਰਾਂ ਚ ਡਿਗ ਗਿਆ ਹਾਂ
ਆ ਕਿ ਦਰਦ ਵੰਡਾਵੇ ਐਸਾ ਸਕਸ਼ ਬੀ ਕੋਈ ਨਾ
ਵਾਜ ਮਾਰਾ ਕਿਹਨੂੰ ਸਭ ਹਾਸਿਆਂ ਦੇ ਪਾਧੀਂ
ਹਰ ਮੇਰਾ ਮਿਤਰ ਮਗਰੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੁਦਾ ਦੀ ਖੁਦਾਈ ਦੀ ਕਚਿਹਰੀ ਇਕ ਲਗੀ ਸੀ
ਮੈਨੂੰ ਕਿਹ ਦੋਸ਼ੀ ਪਤ ਜਗ ਦੀ ਓਸ ਕਜੀ ਸੀ
ਕੇਸ ਸੀ ਚਲਾਇਆ ਓਮਰਾਂ ਦੀ ਸਾਂਝ ਦਾ
ਫਰਜ਼ਾਂ ਦੀ ਹਥਕੜੀ ਗੁਟਾਂ ਓਤੇ ਵਜੀ ਸੀ
ਮੈਂ ਮੁਜਰਮ ਕਿਓਂ ਕਿ ਸਚ ਬੋਲਦਾ

ਵੇਖੇ ਦੂਰ ਖੜਾ ਸਜਣ ਮਜਬੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਲੁਟ ਪੁਟ ਮੈਨੂੰ ਕਖੋਂ ਹੋਲੇ ਕਰ ਤਾਕ
ਮਲਾ ਜਿਹਾ ਕਿ ਕੇ ਹਥ ਮੈਡਲ ਧਰ ਤਾਹਾ
ਸਿਆਂ ਤੇ ਮੇਰੇ ਆਪ ਕਾਬਜ ਹੋ ਗਏ
ਹਸਦਾ ਨੀ ਮੈਂ ਇਹ ਇਲਜ਼ਾਮ ਮੜ ਤਾ
ਬਣਾ ਪਰਦੇਸੀ ਵਤਨਾ ਵਾਲੇ ਹੋ ਗਏਵ
ਜੂਦ ਮੇਰਾ ਵਤਨਾਂ ਤੋ ਦੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੰਡਰਾਂ ਦੀ ਨੁਕਰ ਜਿਹੀ ਹੋਂਦ ਹੋਈ ਮੇਰੀ
ਨੀਰ ਹਾਂ ਜੋ ਨਹਿਰੋਂ ਵਿਛੜ ਗਿਆ ਇਕ ਵੇਰੀ
ਬੂੰਦ ਮਾਰੂਥਲ ਵਿਚ ਹਾਂ ਡਿਗੀ ਹੋਈ
ਬਿਰਖ ਹਾਂ ਡਰ ਜਾਦਾਂ ਜਿਹੜਾ ਵੇਖ ਨੇਰੀ
ਫੁਲ ਸਾਂ ਕਦੇ ਅਜ ਹਾਰ ਹੋ ਗਿਆਂ
ਗਲ ਪਿਆਂ ਲਾਛ ਦਾ ਜ਼ਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਮੰਨਦਾ ਗਲਤੀ ਗੁਸਤਾਖੀ ਮੇਰੀ ਹੀ ਸੀ
ਤੂੰ ਸਚਾ ਜਗ ਸਚਾ ਸਚੀ ਗਲ ਤੇਰੀ ਸੀ
ਭੁਲ ਕੇ ਔਕਾਤ ਚੰਨ ਵਲ ਤੁਰਿਆਂ ਕਿਓਂ
ਕਿਓਂ ਹੋਇਆਂ ਨਿਡਰ ਕਿਓਂ ਕਰੀ ਦਲੇਰੀ ਸੀ
ਅਜ ਚੋਇਆ ਟੁਟਾਂ ਵਾਲੇ ਨੈਣਾਂ ਵਿਚੋਂ ਹੰਝੂ
ਅਮਨਰੂਪ ਪੀਤਾ ਤੇ ਸਰੂਰ ਸਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

No comments:

Post a Comment