Friday 17 July 2009

ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ
ਜਿੱਤੀ ਹੋਈ ਬਾਜ਼ੀ ਹਰ ਚੱਲੇ
ਨਈਂ ਆਉਣਾ ਕਦੇ ਫੇਰ ਪਰਤ ਕੇ ਸੱਦਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਤੂੰ ਜੋ ਖਾਦੀਆਂ ਅਸੀਂ ਸਮਝੀਆਂ ਸੱਚੀਆਂ ਕਸਮਾਂ ਨੇ
ਕੀ ਪਤਾ ਸੀ ਕੱਚ ਦੇ ਨਾਲੋਂ ਕੱਚੀਆਂ ਕਸਮਾਂ ਨੇ
ਪੀਰਾਂ ਦੇ ਦਰਬਾਰ ਝੋਲੀਆਂ ਅੱਡਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਕੀ ਮੰਨਿਆ ਸੀ ਤੈਨੂੰ ਪਰ ਤੂੰ ਕੀ ਦੀ ਕੀ ਨਿਕਲੀ
ਤੋੜਨ ਲੱਗਿਆਂ ਜਰ੍ਹਾ ਨਾ ਤੇਰੇ ਮੂੰਹ ਚੌਂ ਨਾਂ ਸੀ ਨਿੱਕਲੀ
ਝੂਰ੍ਹ-ਝੂਰ੍ਹ ਕੇ ਹੱਥੀਂ ਦੰਦੀਆਂ ਵੱਡ ਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਤੂੰ ਹੀ ਸੀ ਇੱਕ ਸਾਡੀ ਤੂੰ ਹੀ ਰੰਗ ਵਟਾ ਲਿਆ ਨੀ
"Kang" ਨੂੰ ਬੇਕਦਰੇ ਏਸੇ ਗਮ੍ਹ ਨੇ ਖਾ ਲਿਆ ਨੀ
ਕਰ ਕਰ ਸਾਨੂੰ ਯਾਦ ਕੰਧਾਂ ਨਾਲ ਵੱਜਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ...

No comments:

Post a Comment