Monday 31 August 2009

ਜਿੰਦ ਆਪਣੀ ਤੇਰੇ ਨਾ ਕਰ ਜਾਣ ਨੂੰ ਜੀਅ ਕਰਦਾ ,

ਇੱਕ ਪਲ ਦੀ ਖੁਸ਼ੀ ਲਈ ਮਰ ਹੀ ਜਾਣ ਨੂੰ ਜੀਅ ਕਰਦਾ ,

ਰੱਬ ਕੋਲੋ ਮੰਗਣੀ ਖੁਸ਼ੀ ਤੇਰੇ ਵਾਸਤੇ,

ਇਸ ਲਈ ਮੇਰਾ ਰੱਬ ਕੋਲ ਜਾਣ ਨੂੰ ਜੀਅ ਕਰਦਾ...
.
ਜ਼ਖਮ ਚਮਕਦੇ ਤਾਰਿਆਂ ਵਾਂਗੂ

ਮੈਂ ਅਪਣੀ ਗੋਦ ਖਿਡਾਵਾ

ਚੰਨ ਦੇ ਗਲ ਬਾਹਾਂ ਪਾ ਕੇ

ਮੈਂ ਰੋਵਾ ਤੇ ਕੁਰਲਾਵਾ

ਰੋ-ਰੋ ਜਦ ਮੈਂ ਹੰਭ ਜਾਵਾ

ਫੇਰ ਖੁਦ ਨੂੰ ਪਿਆ ਵਰਾਵਾ

ਗਏ ਸੱਜਣ ਨਈ ਮੁੜਨੇ ਝੱਲਿਆ

ਬਸ ਦਿਲ ਨੂੰ ਇਹ ਸਮਝਾਵਾ.....
ਆ ਬਹਿ ਕਰੀਏ ਸੱਜਣਾ ਲੁੱਟੇ ਹੱਕਾਂ ਦੀ ਗੱਲ
ਪਿੰਡਾਂ ਚੌ ਗੁਆਚੀਆਂ ਸੱਥਾਂ ਦੀ ਗੱਲ


ਜਿਹਨਾਂ ਦੁੱਧ ਪੀ ਕੇ ਸਾਡਾ ਤੇ ਸਾਨੂੰ ਹੀ ਡੰਗਿਆ
ਆ ਕਰੀਏ ਬੁੱਕਲ ਦੇ ਸੱਪਾਂ ਦੀ ਗੱਲ


ਜੋ ਵੋਟਾਂ ਲਈ ਸ਼ਬਦਾਂ ਦਾ ਜਾਲ ਵਿਛਾਉਦੇ
ਆ ਕਰੀਏ ਉਹਨਾਂ ਦੀਆਂ ਗੱਪਾਂ ਦੀ ਗੱਲ


ਜਿਹਨਾਂ ਕੋਹ-ਕੋਹ ਕੇ ਪੁੱਤ ਪੰਜਾਬ ਦੇ ਮਾਰੇ
ਆ ਕਰੀਏ ਉਹਨਾਂ ਕਾਤਲ ਹੱਥਾਂ ਦੀ ਗੱਲ


ਜਿਹਨਾਂ ਟਾਇਰਾਂ ਨੂੰ ਅੱਗਾਂ ਲਾ ਗਲ ਸਾਡੇ ਪਾਇਆ
ਆ ਕਰੀਏ ਲਾਈਆਂ ਅੱਗਾਂ ਦੀ ਗੱਲ


ਜੋ ਸ਼ਰੇਆਮ ਵਿੱਚ ਬਾਜ਼ਾਰੀ ਨੇ ਰੁਲੀਆਂ
ਆ ਕਰੀਏ ਆਪਣੀਆਂ ਪੱਗਾਂ ਦੀ ਗੱਲ


ਜਿਹਨਾਂ ਸਾਡੇ ਬਣ ਸਾਨੂੰ ਲੁਟਿਆ ਹੈ ਅਕਸਰ
ਆ ਕਰੀਏ ਉਹਨਾਂ ਠੱਗਾਂ ਦੀ ਗੱਲ


ਅਸੀ ਸੱਚ ਲਈ ਲੜੇ ਸੀ,ਲੜੇ ਹਾਂ, ਲੜਦੇ ਰਹਾਂਗੇ
ਸਾਡੀ ਗੱਲ ਨੂੰ ਨਾ ਸਮਝੇ ਕੋਈ ਲਾਈ-ਲੱਗਾਂ ਦੀ ਗੱਲ
ਮੇਰਾ ਵਜੂਦ

ਅੱਜ ਲੱਭਦਾ ਹਾਂ ਮੈਂ ਆਪਣਾ ਵਜੂਦ
ਕੁਝ ਆਪਣਾ ਕੁਝ ਪਰਾਇਆ,
ਕੁਝ ਦੁਨੀਆ ਦਾ ਬਣਾਇਆ

ਰਿਸ਼ਤਿਆਂ ਚ ਉਲਝਿਆ ਏ

ਮੇਰਾ ਵਜੂਦ


ਕੁਝ ਖੁਸ਼ ਕੁਝ ਉਦਾਸ
ਦਿਲ ਵਿੱਚ ਜਨਮਾਂ ਦੀ ਪਿਆਸ
ਗਰੀਬ ਜਿਹਾ ਲੱਗਦਾ ਏ
ਮੇਰਾ ਵਜੂਦ

ਕੁਝ ਜਿੱਤਿਆ ਕੁਝ ਹਾਰਿਆ
ਕੁਝ ਆਪਣਿਆ ਦਾ ਮਾਰਿਆ
ਤਿੜ ਤਿੜ ਟੁੱਟਿਆ ਏ
ਮੇਰਾ ਵਜੂਦ

ਥੋੜਾ ਬੇਕਦਰ ਥੋੜਾ ਬੇਪਰਵਾਹ
ਦਿਲ ਚ ਬੇਗਾਨਿਆ ਲਈ ਵਫਾ
ਫਿਰ ਵੀ ਬਦਨਾਮ ਹੈ
ਮੇਰਾ ਵਜੂਦ

ਪਾਕੀਜ ਤੋਂ ਬਣਿਆ ਗਲੀਜ
ਬਣਿਆ ਨਾ ਕਿਸੇ ਦਾ ਅਜੀਜ
ਕਈ ਵਾਰ ਵਿਕ ਚੁੱਕਿਆ
ਮੇਰਾ ਵਜੂਦ

ਕੀਤਾ ਇਸ਼ਕ ਮਿਲੀ ਤਨਹਾਈ
ਮੰਗਿਆ ਯਾਰ ਮਿਲੀ ਬੇਵਫਾਈ
ਮੋਹ ਲਈ ਤਰਸ ਰਿਹਾ
ਮੇਰਾ ਵਜੂਦ

ਕੋਈ ਆਸ ਨਹੀਂ ਅਹਿਸਾਸ ਨਹੀਂ
ਦਰਿਆ ਮਿਲਿਆ ਬੁਝੀ ਪਿਆਸ ਨਹੀਂ
ਅੱਜ ਲੱਭਿਆ ਤਾਂ ਇਹ ਪਾਇਆ
ਗੁਮਨਾਮ, ਇਕੱਲਾ, ਲਤਾੜਿਆ
ਤੇ ਮਰ ਚੁੱਕਾ ਹੈ ਮੇਰਾ ਵਜੂਦ
ਜੇ ਆਈ ਪਤਝੜ ਤਾਂ ਫੇਰ ਕੀ ਏ,

ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ।

ਮੈਂ ਲੱਭ ਕੇ ਕਿਤੋਂ ਲਿਆਉਂਨਾ ਕਲਮਾਂ,

ਤੂਂ ਫੁੱਲਾਂ ਜੋਗੀ ਜਮੀਨ ਰੱਖੀਂ।

Sunday 30 August 2009

ਇਹ ਸਾਰੇ ਸੋਹਣੇ ਲਗਦੇ ਨੇ
ਪਰ ਨੀਤਾਂ ਮਾੜੀਆ ਰਖਦੇ ਨੇ
ਪਹਿਲਾ ਦਰਦ ਅਵੱਲਾ ਦਿੰਦੇ ਨੇ
ਫਿਰ ਦਿਲ ਤੇ ਹੱਥ ਰਖਦੇ ਨੇ

ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ
ਥੋੜਾ ਨਖਰਾ ਜਿਹਾ ਵੀ ਰਖਦੇ ਨੇ
ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ
ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ

ਅਸੀ ਦਿਲ ਲਈ ਬੈਠੇ ਹੱਥਾ ਵਿੱਚ
ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ
ਜਿਹਨੂੰ ਜਾਨ ਬਣਾਈ ਬੈਠੇ ਹਾ
ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ
ਰਾਤੀਂ ਨੀਂਦ ਵਿਚ ਪਤਾ ਨਹੀਂ ਕਿੰਝ ਲਿਆ ਸੀ ਤੇਰਾ ਨਾਮ ਅਸੀਂ,
ਸੁਬਹ ਹੋਈ ਤਾਂ ਹੋ ਗਏ ਸਾਰੇ ਟੱਬਰ ਵਿਚ ਬਦਨਾਮ ਅਸੀਂ,
ਇਸ਼ਕ ਤੇਰੇ ਦੇ ਸਦਕੇ ਸਾਰੇ ਸ਼ਹਿਰ ਚ ਸਾਡੀ ਚਰਚਾ ਹੈ,
ਵਰਨਾ ਕੌਣ ਸਾਨੂੰ ਪੁੱਛਦਾ ਸੀ ਬੈਠੇ ਸਾਂ ਗੁਮਨਾਮ ਅਸੀਂ,
ਜ਼ਿੰਦਗੀ ਤੋਂ ਦੂਰ ਹਾਂ ਤੇਰੇ ਬਿਨਾਂ,
ਮੈਂ ਸ਼ਮਾਂ ਬੇ-ਨੂਰ ਹਾਂ ਤੇਰੇ ਬਿਨਾਂ,
ਤੂੰ ਹੈਂ ਮੇਰੀ ਰੌਸ਼ਨੀ ਦਾ ਸਿਲਸਿਲਾ,
ਬੁਝ ਰਿਹਾ ਇੱਕ ਨੂਰ ਹਾਂ ਤੇਰੇ ਬਿਨਾਂ,
ਆ ਵਿਖਾਵਾਂ ਤੈਨੂ ਸੀਨਾ ਚੀਰ ਕੇ,
ਕਿੰਝ ਗਮਾਂ ਸੰਗ ਚੂਰ ਹਾਂ ਤੇਰੇ ਬਿਨਾਂ,
ਲੂੰ ਲੂੰ ਵਿਚ ਹੈ ਤੀਰ ਤੇਰੇ ਹਿਜਰ ਦਾ,
ਪੀੜਾਂ ਦਾ ਇੱਕ ਪੂਰ ਹਾਂ ਤੇਰੇ ਬਿਨਾਂ,
ਕਹਿੰਦੇ ਨੇ ਮਾੜਾ ਹੈ ਰੋਣਾ ਦਿਨ ਢਲੇ,
ਕੀ ਕਰਾਂ ਮਜਬੂਰ ਹਾਂ ਤੇਰੇ ਬਿਨਾਂ,

Saturday 29 August 2009

ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ
ਘਰ ਇਹਨਾਂ ਨੇ ਬਹੁਤ ਉਜਾੜੇ
ਇਹਨਾਂ ਨੂੰ ਕੋਈ ਮੂੰਹ ਨਾ ਲਾਇਓ
ਜ਼ਿੰਦਗੀ ਸੁੱਖਾਂ ਨਾਲ ਹੰਢਾਇਓ
ਇਹ ਨਸ਼ੇ ਜਿਸ ਘਰ ਵਿਚ ਵੜਦੇ
ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ
ਦੁੱਖ ਲਾ ਲੈਂਦੇ ਉਸ ਥਾਂ ਡੇਰੇ
ਦਿਨ ਚਿੱਟੇ ਓਥੇ ਰਹਿਣ ਹਨੇਰੇ
ਬਚਿਆਂ ਹੱਥ ਨਾ ਰਹਿਣ ਕਿਤਾਬਾਂ
ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ
ਸਿਰੇ ਨਾ ਚੜ੍ਹਦੀ ਕੋਈ ਸਕੀਮ
ਜਿਸ ਘਰ ਦੇ ਵਿਚ ਵਰਤੇ ਅਫੀਮ
ਭੁੱਕੀ,ਪੋਸਤ, ਭੰਗ ਤੇ ਡੋਡੇ
ਵਿਚ ਜਵਾਨੀ ਕਰ ਦੇਣ ਕੋਡੇ
ਜਿਸਮ ਨੂੰ ਅੰਦਰੋਂ ਕਰਦੇ ਪੋਲਾ
ਹੋ ਜਾਏ ਬੰਦਾ ਕੱਖੋਂ ਹੌਲਾ
ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ
ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ
ਮੇਰੀ ਇਹ ਅਰਜ਼ ਹੈ ਵੀਰੋ
ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ
ਇਸ ਕਰਜ਼ ਅਸਾਂ ਹੈ ਲਾਹੁਣਾ
ਸੋਹਣੇ ਰੱਬ ਨੂੰ ਅਸਾਂ ਰਿਝਾਉਣਾ
ਮਾਨਵਤਾ ਦੀ ਸੇਵਾ ਕਰਕੇ
ਸਭ ਨੂੰ ਵਿਚ ਕਲਾਵੇ ਭਰਕੇ
ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ
ਬਣਨਾ ਪੁੱਤਰ ਚੰਗੇ ਰੱਬ ਦੇ
ਸਾਨੂੰ ਸ਼ੋਕ ਨੀ ਪਿਆਰ ਪਾਣ ਦਾ ।
ਸਾਡੀਆਂ ਯਾਰਾਂ ਨਾਲ ਬਹਾਰਾਂ ਨੇ।

ਇਸ ਰਾਹ ਵਿੱਚ ਨੀਰਾ ਧੋਖਾ ਹੈ ।
ਦਗੇਬਾਜ ਸਾਰੀਆਂ ਨਾਰਾਂ ਨੇ ।

ਹਰ ਕੋਈ ਨਹੀ ਹੂੰਦੀ ਹੀਰ ਜਹੀ ।
ਇਥੇ ਸਾਹਿਬਾ ਜਹੀਆਂ ਹਜਾਰਾਂ ਨੇ ।

ਉਹ ਜੱਖਮ ਨਹੀ ਕਦੀ ਭਰ ਹੁੰਦੇ ।
ਇਹ ਮਾਰਦੀਆਂ ਇਹੋ ਜਹੀਆਂ ਮਾਰਾਂ ਨੇ ।

ਅਸੀ ਜਾਣਕੇ ਕੀਸੀ ਨੂੰ ਮੂੰਹ ਨੀ ਲਾਦੇਂ ।
ਊਂਜ ਮਰਦੀਆਂ ਸਾਡੇ ਤੇ ਹਜਾਰਾਂ ਨੇ !!!!!
ਵਿਛੋੜਿਆਂ ਦੀ ਪੀੜ, ਯਾਰੀ ਲੱਗੀ ਦੀਆਂ ਯਾਦਾਂ,
ਨਾ ਇਹ ਹੰਝੂ ਪੂੰਝਦੇ, ਨਾ ਇਹ ਕਰਨ ਅਵਾਦਾਂ.

ਸੁੰਨੇ ਵਾਹਨਾਂ ਦੇ ਕਰੀਰ, ਤੇਰੇ ਪਿੰਡ ਦੀਆਂ ਰਾਤਾਂ,
ਨਾਲੇ ਗਲੇ ਰੋਂਵਦੇ ਨਾਲੇ ਪਾਉਣ ਕੰਨੀਂ ਬਾਤਾਂ;

ਅਸੀਂ ਤੇਰੇ ਹਾਂ ਮੁਰੀਦ ਸਾਨੂੰ ਤੇਰੀਆਂ ਹੀ ਦਾਤਾਂ
ਤੈਨੂੰ ਪਾਈਏ ਸਿਜਦੇ, ਤੈਥੋਂ ਮੰਗੀਏ ਮੁਰਾਦਾਂ,

ਖੌਰੇ ਕਿਹੜੇ ਮੋੜਾਂ ਉੱਤੇ ਹੋ ਜਾਣ ਮੁਲਾਕਾਤਾਂ,
ਕਦੇ ਰੋਜ਼ੇ ਰੱਖੀਏ, ਕਦੇ ਮੰਨੀਏ ਸਰਾਧਾਂ

ਕਦੇ ਖੁਦ ਨੂੰ ਬੁਲਾਵਾ, ਕਦੇ ਮਾਰਾਂ ਤੈਨੂੰ ਹਾਕਾਂ,
ਅਸੀਂ ਤੇਰੇ ਹਾਂ ਨਸੇੜੀ ਸਾਨੂੰ ਤੇਰੀਆਂ ਸਰਾਬਾਂ,

ਖੂਨ ਚੂਸ ਲੈਣ ਤੇਰੇ ਬੋਲਾਂ ਦੀਆਂ ਦਾਖਾਂ
ਕੌਣ ਚੁੰਮ-ਚੁੰਮ ਪਾਵੇ ਸਾਡੇ ਮੂੰਹ ਚ’ ਲਗਾਠਾਂ,

ਬਾਲਾਂ ਘਿਓ ਵਾਲੇ ਦੀਵੇ ਬੰਨਾਂ ਬੋਹੜ ਦੀਆਂ ਸਾਖਾਂ,
ਆਵੇ ਦਿਲ ਦਾ ਫਕੀਰ ਆਕੇ ਪੜਜੇ ਨਵਾਜਾਂ,

ਤੇਰੇ ਆਉਣ ਦੀ ਉਮੀਦ ਜਾਗਾਂ ਦਿਨ ਰਾਤਾਂ,
ਪਾ ਦੇ ਫੇਰੀ ਸੱਜਨਾਂ ਜੇ ਕਿਤੇ ਸੁਣਦੈਂ ਆਵਾਜਾਂ;

Thursday 27 August 2009

ਪੰਜਾਬੀ ਪੁੱਤਰ ਸੱਟਾ ਨੂੰ ਨਹੀ ਸਿਆਣਦੇ....

ਜੇ ਮੈਦਾਨ ਵਿਚ ਹੋਣ ਤਾ ਭਾਵੇ ਸਰੀਰ ਦਾ

ਕੋਈ ਅੰਗ ਵੀ ਵੱਡਿਆ ਜਾਵੇ ਤਾ ਵੀ ਤਾ

ਅਾਖਰੀ ਸਾਹ ਤੱਕ ਲੜਨ ਦਾ ਹੋਸਲਾ ਰੱਖ ਦ ਹਨ

Tuesday 18 August 2009

ਰੂਹ ਸਾਰੀ ਦੀ ਸਾਰੀ ਰੌਸ਼ਨ ਕਰ ਜਾਵੇ ..
ਜਦੋਂ ਹੁਦਾ ਸੋਣਿਆ ਦਿਦਾਰ ਤੇਰਾ

ਫਿਕਰਾਂ ਸਸੇ ਸਭ ਉਡਾਰੀ ਮਾਰ ਜਾਦੇ....
ਜਦੋਂ ਸਾਮਣੇ ਆਓਦਾ ਯਾਰ ਮੇਰਾ....

ਮਿਠਾ-ਮਿਠਾ ਜ਼ਿਹਨ ਦੇ ਵਿਚ ਘੋਲ ਜਾਵੇ..
ਜਦ ਪਿਆਰ ਦੀ ਗਁਲ ਸੁਣਾਓਦਾ ਯਾਰ ਮੇਰਾ..

ਪਰਭ ਤੇ ਹੋ ਗਈ ਮੁਰੀਦ ਉਸ ਦੇ ਪਿਆਰ ਦੀ..
ਯਾਰ ਬਿਨਾ ਸੁਨਾ ਜਾਪੇ ਹੁਣ ਸਂਸਾਰ ਮੇਰਾ...

Saturday 15 August 2009

ਅਸੀਂ ਦੋ ਪਲ ਇੱਕਠੇ ਬੈਠ ਨਾ ਸਕੇ,

ਊਹਨਾਂ ਦਿਤਾ ਨਹੀ ਹੁੰਗਾਰਾ..
ਅਸੀਂ ਸਹਿ ਨਾ ਸਕੇ..
ਮੈਨੂੰ ਬੋਲਣਾ ਨਹੀ ਆਉਦਾਂ,
ਤੇ ਉਹ ਲਿਖਣਾ ਨਹੀ ਸੀ ਚਾਹੁੰਦਾ..
ਬਸ ਗੱਲ ਦਿਲ ਦੀ ਇੱਕ ਦੂਜੇ ਨੂੰ ਕਹਿ ਨਾ ਸਕੇ..
ਉਹਨਾਂ ਦਿਲ ਚ ਲੁਕਾ ਕੇ ਰੱਖੇ ਅਰਮਾਨ ਸਾਰੇ,
ਅਸੀਂ ਖੁਦ ਦੇ ਚਾਅ ਪੁੱਗਾ ਨਾ ਸਕੇ...
ਅੱਖਾਂ ਨੂੰ ਝੂੱਕਾ ਕੇ ਕੋਲੋ ਲੰਘ ਜਾਦੇਂ ਨੇ,
ਨੈਣਾਂ ਸੰਗ ਨੈਣ ਕਦੇ ਮਿਲਾ ਨਾ ਸਕੇ...
ਦੋ ਬੁੱਲਿਆ ਨੂੰ ਖੋਰੇ ਕਿਵੇਂ ਸੀ ਲੈਦੇਂ ਨੇ..
ਅਸੀਂ ਬਹੁਤ ਕੁੱਝ ਆਖ ਦਿਤਾ ..
ਪਰ ਉਹ ਸੱਮਝ ਹੀ ਨਾ ਸਕੇ.....
...........................

Thursday 13 August 2009

ਉਹ ਆਖਿਰ ਲਾ ਕੇ ਛੱਡ ਜਾਂਦੇ
ਜੋ ਬਹੁਤਾ ਪਿਆਰ ਦਿਖਾਉਂਦੇ ਨੇ ।
ਅੱਖ ਫੇਰ ਕੇ ਪਿੱਛੇ ਮੁੜਦੇ ਨਾ
ਅੱਖਾਂ ਦੇ ਤਾਰੇ ਕਹਾਉਂਦੇ ਨੇ ।
ਉਹ ਆਖਿਰ ਨੂੰ ਹੋ ਅੱਡ ਜਾਂਦੇ
ਜੋ ਬਹੁਤਾ ਮੋਹ ਜਤਾਉਂਦੇ ਨੇ ।
ਅੱਜ ਹੋਰ ਤੇ ਕਲ੍ਹ ਨੂੰ ਹੋਰ ਹੁੰਦੇ
ਇੱਥੋਂ ਤੋੜ ਕੇ ਉੱਥੇ ਲਾਉਂਦੇ ਨੇ ।
ਉਹ ਆਖਿਰ ਪਿੱਛੇ ਹਟ ਜਾਂਦੇ
ਜੋ ਕਾਹਲੀ ਕਦਮ ਵਧਾਉਂਦੇ ਨੇ ।
ਜਦ ਪਵੇ ਮੁਸੀਬਤ ਖਿਸਕ ਜਾਂਦੇ
ਬਸੰਤ ਰੁੱਤ ਦੇ ਬੇਲੀ ਕਹਾਉਂਦੇ ਨੇ ।
ਉਹ ਆਖਿਰ ਜੜ ਹੀ ਵੱਢ ਜਾਂਦੇ
ਜੋ ਗੱਲ ਨਾਲ ਬਾਗ ਉਗਾਉਂਦੇ ਨੇ ।
ਵਪਾਰੀ ਆਪ ਹੀ ਝੂਠ ਫਰੇਬਾਂ ਦੇ
ਧੋਖਾ ਦਿੰਦੇ ਤੇ ਅੱਖਾਂ ਦਿਖਾਉਂਦੇ ਨੇ ।
ਉਹ ਆਖਿਰ ਜੱਗ ਨੇ ਛੱਡ ਜਾਂਦੇ
ਨਾਲ ਪਾਵੇ ਜੋ ਕਾਲ ਬਨ੍ਹਾਉਂਦੇ ਨੇ ।
ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ


ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ

ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ

ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।
ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ


ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਰੱਬਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ |
ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ ਛਾਵਾਂ, ਮੋਜ ਭਰਾਵਾਂ ਨਾਲ ।

ਅਸੀ ਰੱਜ ਰੱਜ ਖੇਡੇ, ਛਾਵੇਂ ਵਿਹਡ਼ੇ ਬਾਬਲ ਦੇ ,
ਰੱਬਾ ਵੇ ਯੁੱਗ ਯੁੱਗ ਵਸਣ ਖੇਡ਼ੇ ਬਾਬਲ ਦੇ ।

ਬਾਬਲ ਤੇਰੇ ਖੇਤ, ਬਹਾਰਾਂ ਆਵਣ ਵੇ ,
ਕੁਡ਼ੀਆਂ ਚਿਡ਼ੀਆਂ , ਡਾਰਾਂ, ਉੱਡ ਉੱਡ ਜਾਵਣ ਵੇ ।

ਟਿੱਬਿਆਂ ਵਿੱਚੋਂ ਪਿਆ ਭੁਲੇਖਾ ਚੀਰੇ ਦਾ ,
ਅਡ਼ੀਓ ਝੱਟ ਪਛਾਤਾ ਘੋਡ਼ਾ ਵੀਰੇ ਦਾ ।

ਜਿਉਂ ਪੁਂਨਿਆਂ ਦਾ ਚਂਨ ਕਾਲੀਆਂ ਰੈਣਾਂ ਨੂੰ ।
ਮਸਾ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ ।

ਖਬਰੈ ਅੱਜ ਕੇ ਕੱਲ ,ਤੈਂ ਅਸੀ ਵਿਆਹੁਣੀਆਂ ।
ਝਿਡ਼ਕੀ ਨਾ ਵੇ ਵੀਰਾ ਅਸੀ ਪ੍ਰਾਹੁਣੀਆਂ ,

ਯਾਦ ਤੇਰੀ ਵਿਚ ਵੀਰਾ ,ਕਾਗ ਉਡਾਵਾਂ ਵੇ ,
ਤੂੰ ਲੇ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ ।

ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ ਛਾਵਾਂ, ਮੋਜ ਭਰਾਵਾਂ ਨਾਲ ।
ਜੇ ਚਾਹੁੰਦੀ ਨੀ ਸਾਨੂੰ ਤੇ ਮੁਸ੍ਕੁਰਾਇਆ ਨਾ ਕਰ,
ਇੰਝ ਹੱਸ ਕੇ ਕੇੱਹਰ ਸਾਡੇ ਤੇ ਢਾਇਆ ਨਾ ਕਰ
ਜੇ ਨੀਵੀ ਪਾ ਕੇ ਲੰਘ ਜਾਨਾ ਹੁੰਦਾ ਕੋਲ ਦੀ,
ਦੂਰੋੰ ਵੇਖ ਕੇ ਅਖ੍ ਮਟਕਾਇਆ ਨਾ ਕਰ
ਸਾਡੀ ਜਿੰਦ ਸੁਲ੍ਹੀ ਤੇ ਟੰਗ ਜਾੰਦੀ,
ਜਦੋੰ ਹੱਸ ਕ ਕੋਲ ਦੀ ਲੰਘ ਜਾੰਦੀ
ਜੇ ਜਿੰਦ ਲੱਕ-e ਦੀ ਬਚੌਣੀ ਏ,
ਰੱਬ ਵਾਸਤੇ ਸਹਮਣੇ ਆਇਆ ਨਾ ਕਰ..................
ਕੋਈ ਸੱਤ ਸਮੁੰਦਰਾਂ ਦੀ ਸੈਰ ਕਰ ਜਾਂਦਾ।
ਕੋਈ ਦਰਿਆ ਦੇ ਕਿਨਾਰੇ ਬੈਠਾ ਰਹਿ ਜਾਂਦਾ।
ਕੋਈ ਫੁੱਲਾਂ ਨਾਲ ਵੀ ਮੁਸਕਰਾਉਂਦਾ ਨਹੀਂ,
ਕੋਈ ਕੰਡਿਆਂ ਨਾਲ ਨਿਭਾਅ ਜਾਂਦਾ।
ਕੋਈ ਰਜਦਾ ਨਾ ਹੀਰੇ-ਮੋਤੀਆਂ ਨਾਲ,
ਕੋਈ ਰੁੱਖੀ-ਮਿੱਸੀ ਨਾਲ ਭੁੱਖ ਮਿਟਾ ਜਾਂਦਾ।
ਕੋਈ ਸਮਾਜ ਸੇਵੀ ਬਣਕੇ ਲੁੱਟਦਾ ਜਹਾਨ ਸਾਰਾ,
ਕੋਈ ਵਿਚਾਰਾ ਆਪਣਾ ਆਪ ਲੁਟਾ ਜਾਂਦਾ।
ਕੋਈ ਸੱਟ ’ਤੇ ਮਲ੍ਹਮ ਸਹਿ ਸਕਦਾ ਨਹੀਂ,
ਕੋਈ ਨਾਸੂਰ ਨੂੰ ਹੱਸਦੇ-ਹੱਸਦੇ ਸਹਿ ਜਾਂਦਾ।
ਕੋਈ ਰੇਸ਼ਮ ਦੇ ਬਿਸਤਰ ’ਤੇ ਬੇਚੈਨ ਹੁੰਦਾ,
ਤੇ ਕੋਈ ਪੱਥਰਾਂ ’ਤੇ ਵੀ ਸੌਂ ਜਾਂਦਾ।

*** ਕਿਵੇਂ ਭੁੱਲਾ ***


ਅਕੱਲਾ ਦੇ ਹੋ ਗਏ ਬੰਦ ਦਰਵਾਜ਼ੇ,
ਤੇਰੀ ਯਾਦ ਕਿਵੇਂ ਭੁੱਲਾ ਵੇ?
ਹੋਸ਼ ਕਦੇ ਨਾ ਹੋਸ਼ ਚ ਰਹਿੰਦੀ,
ਤੇਰੀ ਯਾਦ ਕਿਵੇਂ ਭੁੱਲਾ ਵੀ?


ਜਦ ਤਾਂ ਸੁਪਨੇ ਵਿੱਚ ਆਕੇ,
ਮਿਲਦਾ ਹੈ ਗਲ ਵੱਕੜੀ ਪੱਕੇ।
ਹਭ-ਹਭ ਸਭ ਨੂੰ ਦੱਸਦੀ ਫਿਰਦੀ,
ਫੁੱਲਾਂ ਦੇ ਵਾਂਗ ਫੁੱਲਾਂ ਵੀ।
ਤੇਰੀ ਯਾਦ ਕਿਵੇਂ ਭੁੱਲਾ ਵੀ?


ਸਿਲਾ ਤੂੰ ਜੇਕਰ ਪ੍ਰੀਤ ਸੱਚੀ ਦਾ,
ਸਾਜਨਾ ਇਹੀ ਮੈਨੂੰ ਦੇਣਾ ਸੀ.
ਇਸ਼ਕ ਦੇ ਪੇਚੇ ਪਾਉਣ ਵਾਲੀਆਂ,
ਕਰਦੀ ਕਦੇ ਨਾ ਭੁੱਲਾਂ ਵੀ.
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ,
ਜਦ ਵੀ ਚੰਨਾ ਤੱਕਦੀ ਹਾਂ।
ਤਸਵੀਰ ਤੇਰੇ ਦੀਆ ਮੇਰੇ ਨੈਣੀ,
ਤਦੇ ਪੈਂਦੀਆ ਹੁੱਲਾਂ ਵੀ।
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਤੇਰੇ ਹਿੱਜਰ ਦੇ ਵਿੱਚ ਗੁਆਚੀ,
ਜਦ ਵੀ ਕੱਲੀ ਬਹਿੰਦੀ ਹਾਂ।
ਉਦੋਂ ਰਾਜ ਦੇ ਨੈਣਾ ਵਿੱਚੋਂ,
ਹੰਝੂ ਬਣ-ਬਣ ਡੁੱਲਾ ਵੀ।
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਅਕੱਲਾ ਦੇ ਹੋ ਗਏ ਬੰਦ ਦਰਵਾਜ਼ੇ,
ਤੇਰੀ ਯਾਦ ਕਿਵੇਂ ਭੁੱਲਾ ਵੀ?
ਤੇਰੀ ਯਾਦ ਕਿਵੇਂ ਭੁੱਲਾ ਵੀ?

***** ਯਾਦ *****

ਬਣ ਪਰਛਾਂਵਾਂ ਰਹਿੰਦੀ,
ਅੱਜ ਵੀ ਤੇਰੀ ਯਾਦ ਵੇ।
ਤੂੰ ਮੇਰਾ ਮੈਂ ਤੇਰੀ ਕਹਿੰਦੀ,
ਅੱਜ ਵੀ ਤੇਰੀ ਯਾਦ ਵੇ।

ਹੁਸਨ ਮੇਰੇ ਦੀ ਸਿਫ਼ਤ ਹੈ ਕਰਦੀ,
ਤੱਕ ਕੇ ਮੇਰੇ ਨੈਣਾ ਨੂੰ।
ਚੜ੍ਹਦੇ ਸੂਰਜ ਵਾਂਗ ਚੜ੍ਹੇਂਦੀ,
ਅੱਜ ਵੀ ਤੇਰੀ ਯਾਦ ਵੇ।


ਸੁਰਖ਼ ਗੁਲਾਬੀ ਗ਼ੱਲਾ ਉੱਤੇ,
ਸੁਰਮਾਂ ਚੋਂ-ਚੋਂ ਪੈਂਦਾ ਹੈ।
ਅੱਥਰੂ ਬਣ-ਬਣ ਮੁੱਖ ਤੋ ਵਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਸੋਚਣ ਦੀ ਤਨਹਾਈ ਵਿੱਚ ਜੋ,
ਮੱਲਾਂ ਜਿੰਦ ਮੇਰੀ ਮਾਰਦੀ ਏ.
ਇੱਕ ਪਲ ਚੈਨ ਦੇ ਨਾਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਹਰ ਥਾਂ ਤੇਰੇ ਪੈਣ ਭੁਲੇਖੇ,
ਨਜ਼ਰ ਜਿਧਰ ਵੀ ਜਾਂਦੀ ਏ.
''ਕੰਗ'' ਬਿਨਾਂ ਇੱਕ ਪਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਅੱਜ ਵੀ ਤੇਰੀ ਯਾਦ ਵੇ।
ਅੱਜ ਵੀ ਤੇਰੀ ਯਾਦ ਵੇ।

Wednesday 12 August 2009

ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ

ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,

ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,

ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ,

ਵਫਾ ਦੀਆਂ ਖਾਵੇਂ ਸਦਾ ਕਸਮਾ ਝੂਠੀਆਂ,
ਕੀਤੀ ਕਿਸੇ ਨਾਲ ਬੇਵਫਾਈ ਵੀ ਦੱਸੋ,

ਮਹਿਫਲਾਂ ਦੀ ਰਹੇਂ ਤੂੰ ਸਦਾ ਸ਼ਾਨ ਬਣਦਾ,
ਕਿਸੇ ਪੱਲੇ ਪਾਈ ਤਨਹਾਈ ਵੀ ਦੱਸੋ,

ਤੂੰ ਰੱਖੇਂ ਸਦਾ ਇੱਜ਼ਤ ਆਪਣੀ ਦਾ ਖਿਆਲ,
ਪਰ ਕਦੇ ਦੁਸਰੇ ਦੀ ਕੀਤੀ ਜੱਗ ਹਸਾਈ ਵੀ ਦੱਸੋ.....
ਕਿਵੇਂ ਮੈ ਸੰਭਾਲਾਂ ਤੈਨੁੰ ਹਾਏ ਓ ਦਿਲਾ ਹਾਰਿਆ...

ਕੱਚ ਦੇ ਸਮਾਨਾਂ ਓਏ ਤੂੰ ਪਿਆ ਏਂ ਖਿਲਾਰਿਆ,

ਏਨੇ ਉਂਗ੍ਲਾਂ ਤੇ ਨਾ ਯਾਰ ਗਿਣੇ ਜਿੰਨੇ ਪਿਛੋਂ ਹੁੰਦੇ ਵਾਰ ਗਿਣੇ,

ਹੁਣ ਕੌਣ ਗਲ ਤੈਨੂ ਲਾਊ ਟੁੱਟ ਚੁਕੇ ਤਾਰਿਆ,

ਕੱਚ ਦੇ ਸਮਾਨਾਂ ਓਏ ਤੂੰ ਪਿਆ ਏਂ ਖਿਲਾਰਿਆ,.....

ਲ੍ੰਬਾ ਤੇਰਾ ਪੈਂਡਾ ਉੱਤੋਂ ਹਾੜ ਬਦਨਸੀਬੀ ਦਾ,

ਤੂਫ਼ਾਨਾਂ ਅੱਗੇ ਜ਼ੋਰ ਕਾਹਦਾ ਮਿੱਟੀ ਵਾਲੀ ਟਿੱਬੀ ਦਾ,

ਦੱਸ ਕਾਹਦਾ ਏ ਵਜੂਦ ਤੇਰਾ ਮਿੱਟੀ ਦੇ ਪਸਾਰਿਆ,

ਕੱਚ ਦੇ ਸਮਾਨਾਂ ਓਏ ਤੂੰ ਪਿਆ ਏਂ ਖਿਲਾਰਿਆ,

ਮਤਲਬੀ ਸੱਜਣ ਮਤਲਬ ਕੱਡ ਕੇ ,

ਤੁਰ ਜਾਂਦੇ ਤੁਰ ਜਾਂਦੇ ਮਾਰੂਥਲ ਵਿਚ ਛੱਡ ਕੇ,

ਜਿਦਾਂ ਲੁੱਟ ਲਿਐ "ਕੰਗ" ਤਾਈਂ ਓਹਨਾਂ ਦੇ ਲਾਰਿਆਂ

ਕੱਚ ਦੇ ਸਮਾਨਾਂ ਓਏ ਤੂੰ ਪਿਆ ਏਂ ਖਿਲਾਰਿਆ,
ਓਹਨਾਂ ਤੋਂ ਦੂਰ ਜਾਣ ਦਾ ਇਰਾਦਾ ਨਹੀਂ ਸੀ,


ਸਦਾ ਸਾਥ ਰੱਖ੍ਣ ਦਾ ਵਾਦਾ ਨਹੀ ਸੀ,


ਓਹਨਾਂ ਯਾਦ ਨਹੀਂ ਕਰਨਾ ਜਾਣਦੇ ਸੀ,


ਪਰ ਏਨੀ ਜਲਦੀ ਭੁੱਲ ਜਾਣਗੇ ਅੰਦਾਜ਼ਾ ਨਹੀਂ ਸੀ,...
ਤੈਨੂੰ ਪਾਓਣ ਦੀ ਦਿਲ ਵਿਚ ਰੀਝ ਹੀ ਰਹਿ ਜਾਵੇਗੀ ਸ਼ਾਇਦ,

ਕਿਓਂ ਕੇ ਹਾਲੇ ਅਸੀਂ ਹਾਲਾਤਾਂ ਨਾਲ ਲੜ ਨਹੀਂ ਸਕਦੇ,

ਤੇਰੀ ਹਾਂ ਵਿੱਚ ਹਾਂ ਨਾ ਮਿਲਾਓਣ ਦਾ ਮਤਲ੍ਬ ਏਹ ਨਹੀ ਕੇ ਤੈਨੂੰ ਪਿਆਰ ਨਹੀ ਕਰਦੇ,

ਬੱਸ ਹਾਲੇ ਅਸੀਂ ਤੇਰਾ ਹੱਥ ਫ਼ੜ ਨਹੀ ਸਕਦੇ,

ਮੁਸ਼੍ਕਿਲ ਹੈ ਜੀਣਾ ਤੇਰੇ ਬਿਨਾਂ ,ਤੇਰੇ ਬਿਨਾਂ ਅਸੀਂ ਮਰ ਵੀ ਨਹੀ ਸਕਦੇ,

ਨਹੀਂ ਪਰਵਾਹ "ਕੰਗ" ਨੂੰ ਆਪ੍ਣੇ ਜੀਣ ਮਰਨ ਦੀ

ਪਰ ਤੇਰੇ ਜਿਸ੍ਮ ਤੇ ਇਕ ਝਰੀਟ ਤ੍ੱਕ ਵੀ ਅਸੀ ਯਾਰਾ ਜਰ ਨਹੀ ਸਕਦੇ
ਸ਼ਾਇਦ ਕਿਸੇ ਮੋੜ ਤੇ ਮੇਰੀ ਫ਼ਿਰ ਉਸ ਨਾਲ ਮੁਲਾਕਾਤ ਹੋਵੇਗੀ,


ਓਸ ਦਿਨ ਫ਼ਿਰ ਇਹਨਾਂ ਅੱਖਾਂ ਚੋਂ ਬਰਸਾਤ ਹੋਵੇਗੀ,


ਪੁਛਾਗੇਂ ਕਾਰਨ ਇੰਝ ਦੂਰ ਹੋਣ ਦਾ,


ਸਾਡੇ ਰਿਸ਼ਤੇ ਦੇ ਹਰ ਮੋੜ ਬਾਰੇ ਫ਼ਿਰ ਗੱਲ੍ਬਾਤ ਹੋਵੇਗੀ,


"ਕੰਗ" ਇੰਤ੍ਜ਼ਾਰ ਕਰੇਗਾ ਓਸ ਦਿਨ ਦਾ ਜਿਸ ਦਿਨ ਅਜਿਹੀ ਪ੍ਰ੍ਭਾਤ ਹੋਵੇਗੀ
ਇਕਲਾਪੇ ਨਾਲ ਗੱਲਾਂ ਕਰੀਏ,
ਨਾਲ ਸ਼ੋਂਕ ਲਿਖਣ ਦਾ ਪਾ ਲਿਆ ਏ,
ਅਸੀ ਆਪ੍ਣੇ ਪਰਛਾਵੇਂ ਨੂੰ
ਆਪਣਾ ਹਮਦਰਦ ਬਣਾ ਲਿਆ ਏ,
ਕਿਸ ਨਾਲ ਬੋਲਾ,ਦਰਦ ਦਿਲ ਦਾ ਮੈ ਫ਼ੋਲਾਂ,
ਐਥੇ ਆਪਣਾ ਨਜ਼ਰ ਕੋਈ ਆਵੇ ਨਾ,
ਜਦ ਯਾਦ ਤੇਰੀ ਆਵੇ ਤਾਂ ਅੱਖਾਂ ਬੰਦ ਕਰ ਲਵਾਂ,
ਫ਼ਿਰ ਤੈਥੋ ਬਿਨਾ ਨਜ਼ਰ ਕੁਝ ਆਵੇ ਨਾ,
ਤੇਰੀ ਯਾਦ ਚ’ ਕਲਮ "ਕੰਗ" ਦੀ ਚਲਦੀ ਏ,
ਵਰਨਾ ਕਲਮ ਮੇਰੀ ਤੇ ਸ਼ਬਦ ਕੋਈ ਆਵੇ ਨਾ,
ਇਸ਼੍ਕ ਦਾ ਅੱਜ ਕੋਈ ਨਹੀ ਮੁੱਲ ਪੈਂਦਾ

ਤੈਨੂੰ ਦੇਖ ਕੇ ਅੰਦਾਜ਼ਾ ਲਾ ਰਿਹਾ ਮੈਂ,

ਕੀ ਹੋ ਗਿਆ ਜੇ ਤੂੰ ਭੁਲਾ ਦਿੱਤਾ,

ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,

ਜੀਂਦੇ ਰਹਿਣ ਯਾਰ "ਨੂਰ" ਵਰਗੇ

ਜਿਹਨਾਂ ਦੇ ਸਿਰ ਤੇ ਚਾਂਭ੍ੜਾਂ ਪਾ ਰਿਹਾ ਮੈਂ,

ਤੈਨੂੰ ਸ਼ੱਕ ਸੀ ਤੇਰੇ ਬਿਨ "ਕੰਗ" ਤੋਂ ਜੀ ਨਹੀ ਹੋਣਾ,

ਦੇਖ ਲੈ ਆ ਕੇ ਅੱਜ ਵੀ ਜੀਵੀ ਜਾ ਰਿਹਾਂ ਮੈਂ,

ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,.......
ਹੱਸਦੇ ਸੀ ਹਮੇਸ਼ਾ ਓਹਨਾ ਨੇ ਰੁਆ ਦਿੱਤਾ,
ਹੱਸਦੀ-ਵਸਦੀ ਮੇਰੀ ਦੁਨੀਆ ਨੂੰ ਨਰ੍ਕ ਬਣਾ ਦਿੱਤਾ,
ਰੱਬ ਜਾਣੇ ਕੀ ਕਮੀ ਰਹੀ ਸਾਡੇ ਪਿਆਰ ਵਿੱਚ
ਜੋ ਓਹਨਾਂ ਨੇ ਸਾਡਾ ਪਿਆਰ ਠੁਕਰਾ ਦਿੱਤਾ,

ਮੋੜ ਦਿੱਤਾ ਦਿਲ ਕਹਿੰਦੇ ਸਾਨੂੰ ਲੋੜ ਨਹੀ,
ਸਾਨੂੰ ਮਿਲ ਗਿਆ ਹੁਣ ਹੋਰ ਕੋਈ,
ਚੰਗਾ ਵਫ਼ਾ ਦਾ ਇਹ ਸਿਲਾ ਦਿੱਤਾ,
ਰੱਬ ਜਾਣੇ ਕੀ ਕਮੀ ਸੀ,,,,,,,,,,,,,

ਮੋੜ ਗਈ ਖਤ ਤੇ ਤਸਵੀਰਾਂ,
ਛੱਲਾ ਵੀ ਲਾਹ ਹੱਥ ਸਾਡੇ ਫ਼ੜਾ ਦਿੱਤਾ,
ਨਿੱਕੀ ਜਿਹੀ ਇਸ ਜਿੰਦ ਨਿਮਾਣੀ ਨੂੰ .
ਓਸ ਮਰ੍ਜਾਣੀ ਨੇ ਰੋਗ ਗਮਾਂ ਦਾ ਲਾ ਦਿੱਤਾ,
ਰੱਬ ਜਾਣੇ ਕੀ ਕਮੀ ਸੀ...............

ਰੱਬ ਤੋ ਵਧ ਉਹਦੇ ਉੱਤੇ ਮਾਣ ਸੀ,
ਓਹਦੇ ਪਿਆਰ ਨਾਲ ਮੇਰਾ ਵਸਦਾ ਜਹਾਨ ਸੀ,
ਅੱਜ ਤੋੜਿਆ "ਕੰਗ" ਦਾ ਮਾਣ ਓਹਨੇ
ਵਿਸ਼ਵਾਸ਼ ਮਿੱਟੀ ਚ’ ਮਿਲਾ ਦਿੱਤਾ.
ਰੱਬ ਜਾਣੇ ਕੀ ਕਮੀ ਸੀ................

Tuesday 11 August 2009

ਇੱਕ ਪਲ ਦੀ ਖੁਸ਼ੀ ਬਾਕੀ ਪਲ ਦੁੱਖਾਂ ਵਾਲੇ,


ਹੁਣ ਬੱਸ ਉਖ੍ੜੇ-੨ ਜਿਹੇ ਨੇ ਰਹਿੰਦੇ ਖਾਬ ਨੀਂਦਰਾਂ ਦੁਆਲੇ,


ਹੁਣ ਅਸੀਂ ਖੁਸ਼ੀ ਮਿਲਣੇ ਦੀ ਛ੍ੱਡ ਦਿੱਤੀ ਆਸ ਵੈਰਨੇ,


ਥੋੜੀ ਜਿਹੀ ਉਦਾਸੀ ਹੁੰਦੀ ਝੱਲ ਲੈਂਦਾ ਦਿਲ,


ਪਰ ਤੂੰ ਤਾਂ ਜ਼ਿੰਦਗੀ ਹੀ ਕਰ ਗਈ ਉਦਾਸ ਵੈਰਨੇ....


ਤੂੰ ਤਾਂ ਜ਼ਿੰਦਗੀ ਹੀ ਕਰ ਗਈ "ਕੰਗ" ਦੀ


ਉਦਾਸ ਵੈਰਨੇ....
ਕੁਝ ਯਾਰ ਸੀ ਮੇਰੇ ਦਿਲਦਾਰ ਸੀ ਮੇਰੇ,..
ਜ਼ਿੰਦਗੀ ਦੇ ਰਾਹਾਂ ਵਿੱਚ ਜਿਹਨਾਂ ਨੂੰ ਗਵਾ ਲਿਆ,..
ਅੱਜ ਵੀ ਘਾਟ ਰੜਕਦੀ ਏ ਓਹਨਾਂ ਦੀ,
ਲੋਕ ਕਹਿੰਦੇ ਤੂੰ ਸਭ ਕੁਝ ਪਾ ਲਿਆ ,.
ਹੁਣ ਕਿਦਾਂ ਸਮਝਾਵਾਂ ਇਹਨਾਂ ਪੈਸੇ ਦੇ ਪੁੱਤਾਂ ਨੂੰ ,.
ਕਿ ਪੈਸਾ ਸਭ ਕੁਝ ਨਹੀਂ ਦਿੰਦਾ,..
ਪੈਸਾ ਸ਼ਰੀਰ ਖਰੀਦ ਸਕਦਾ ਏ ਜ਼ਮੀਰ ਨਹੀ,..
ਪੈਸਾ ਰੂਪ ਖਰੀਦ ਸਕਦਾ ਏ ਪਰ ਪਿਆਰ ਨਹੀਂ,.
ਪੈਸੇ ਨਾਲ ਬਾਡੀਗਾਰ੍ਡ ਤਾਂ ਮਿਲ ਜਾਣਗੇ "ਕੰਗ"
ਪਰ ਮਿਲ੍ਣੇ ਯਾਰ ਨਹੀਂ,..
ਹੁਣ ਮਿਲਣੇ ਓਹ ਯਾਰ ਨਹੀਂ,..
ਭੁੱਲ ਆਪਣੇ ਬਾਪੂ ਨੂੰ ਗਏ ਬਾਪੂ ਗਾਂਧੀ ਨੂੰ ਕਹਿਣ ਲੱਗੇ,..
ਤੁਸੀਂ ਭੁੱਲ ਗਏ ਅਣਖ ਤੇ ਛਿੱਤਰ ਥੱਲੇ ਰਹਿਣ ਲੱਗੇ,..
ਤੁਸੀਂ ਭਗਤ ਸਿੰਘ ਹੋਰਾਂ ਨੂੰ ਬੈਠੇ ਦਿਲੋਂ ਭੁਲਾ ਓ ਪੰਜਾਬੀਓ,..

ਘਰ ਆਪਣਾ ਵੀ ਲਓ ਬਣਾ ਓ ਪੰਜਾਬੀਓ,..
ਸਾਨੂੰ ਲੁਟਿਆ ਏ ਬੜਾ ਸਾਡੀ ਹੀ ਆਜ਼ਾਦੀ ਨੇ,..
ਅੱਜ ਬ੍ਣ ਬੈਠੇ ਸਾਰੇ ਇਹ ਅਕਾਲੀ ਗਾਂਧੀਵਾਦੀ ਨੇ,..
ਗਾਂਧੀਵਾਦ ਦੇਓ ਹੁਣ ਮਿਟਾ ਓ ਪੰਜਾਬੀਓ,..
ਕੋਈ ਘਰ ਆਪ੍ਣਾ ਵੀ ਲਓ ਬਣਾ ਓ ਪੰਜਾਬੀਓ,..

ਪੰਜਾਬ ਸਾਡਾ ਦਿੱਤਾ ਨਸ਼ਿਆਂ ਵਿੱਚ ਰੋਲ ਏ,..
ਜੇ ਘਰ ਵੀ ਨਹੀਂ ਸਾਡਾ ਫ਼ੇਰ ਕੀ ਸਾਡੇ ਕੋਲ ਏ,..
"ਕੰਗ
" ਦੀ ਤਾਂ ਬੱਸ ਏ ਸਲਾਹ ਓ ਪੰਜਾਬੀਓ,.
ਕੋਈ ਘਰ ਆਪਣਾ ਵੀ ਲਓ ਬਣਾਓ ਪੰਜਾਬੀਓ
ਓਹਨਾਂ ਨੂੰ ਰਾਸ ਨਾ ਆਏ ਸਾਡੇ ਕੱਚੇ ਢਾਰੇ,..

ਅਸੀਂ ਬਣਾ ਨਾ ਸਕੇ ਰੰਗਲੇ ਚੁਬਾਰੇ,..

ਕਦੇ ਸੀ "ਕੰਗ" ਰੌਣਕ ਮਹਿਫ਼ਿਲ ਦੀ,..

ਅੱਜ ਅਸੀਂ ਗਲੀਆਂ ਦੇ ਕੱਖ ਹੋ ਗਏ,..

ਕੁਝ ਦਿਨ ਰਹੇ ਕੋਲ ਫ਼ਿਰ ਵੱਖ ਹੋ ਗਏ,.

ਓਹ ਹੰਝੂ ਹੋ ਗਏ ਅਸੀਂ ਅੱਖ ਹੋ ਗਏ,..
ਜ਼ਿੰਦਗੀ ਨੇ ਸਬ੍ਕ ਸਿਖਾਏ ਕਈ,..
ਪਰ ਅਸੀਂ ਸਦਾ ਬੁੱਧੂ ਹੀ ਬਣੇ ਰਹੇ,..
ਕਈ ਦੋਸਤਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸਹੀ ਰਾਹ ਸਾਨੂੰ,..
ਪਰ ਅਸੀਂ ਘੁਗੂ ਹੀ ਬਣੇ ਰਹੇ,..
ਹਰ ਵੇਲੇ ਜਿੰਨਾਂ ਨੂੰ ਸਮ੍ਝਿਆ ਦੂਰ ਅਸੀਂ
ਓਹ ਹੀ ਸਾਡੇ ਸਭ ਤੋਂ ਵੱਧ ਕਰੀਬ ਨਿੱਕ੍ਲੇ,.
ਵਕਤ ਰਹਿੰਦਿਆਂ ਝੂਠੇ ਸੱਚੇ ਦੀ ਨਾ ਪਹਿਚਾਣ ਹੋਈ,.
"ਕੰਗ" ਅਸੀਂ ਕਿੱਡੇ ਬਦਨਸੀਬ ਨਿੱਕ੍ਲੇ
ਜਿਵੇਂ ਰੁੱਖ ਧੋਤੇ ਜਾਣ ਮੀਂਹ ਦੇ ਧੋਣ ਤੋਂ ਬਾਦ,,
ਤੇਰਾ ਦਰਦ ਕੁੱਝ ਘਟਿਐ,, ਮੇਰੇ ਰੋਣ ਤੋਂ ਬਾਦ

ਹਰ ਕਿਸੇ ਨੁੰ ਦੋਸਤ ਕਹਿਣ ਦੀ ਤੇਰੀ ਆਦਤ ਚੰਗੀ ਨਹੀ,,
ਗਲੋਂ ਲਾਹ ਵੀ ਦੇਵੇਂ ਛੇਤੀ ਫਿਰ,, ਗਲੇ ਲਾਉਣ ਤੋਂ ਬਾਦ

ਜੋ ਦਿਨ ਵਿੱਚ ੩-੩ ਵਾਰੀ ਸੁਨੇਹੇ ਭੇਜ ਪੁੱਛਦੀ ਸੀ,,
ਨਾ ਕਦੇ ਨਜ਼ਰ ਹੁਣ ਆਈ,, ਜੀ ਪਰਚਾਉਣ ਤੋਂ ਬਾਦ

ਅਸੀਂ ਤਾਂ ਪੇਂਡੂ ਹਾਂ ਤੇ ਅੰਤ ਤੱਕ ਪੇਂਡੂ ਹੀ ਰਹਾਂਗੇ,,
ਭਾਵੇਂ ਰੱਖੀਂ ਭਾਵੇਂ ਕੱਡੀਂ,, ਤੁੰ ਸ਼ਹਿਰ ਵਸਾਉਣ ਤੋਂ ਬਾਦ

ਸਾਡੀ ਤਾਂ ਮਾਂ ਹੈ ਮਿੱਟੀ, ਜੋ ਤੇਰੇ ਲਈ ਸਫੋਕੇਸ਼ਨ
ਠੰਡ ਰੱਖ,, ਪਤਾ ਲੱਗਣਾ,, ਕਿਆਮਤ ਆਉਣ ਤੋਂ ਬਾਦ

ਬੜਾ ਚਿਰ ਹੋ ਗਿਐ, ਹੁਣ ਯਾਦ ਨਹੀ ਆ ਰਿਹਾ ਮੈਨੁੰ,,
ਪਤਾ ਨੀ ਕਿੱਥੇ ਦੱਬ ਆਇਆ,, ਮੈਂ ਸੁਪਨੇ ਮੋਣ ਤੋਂ ਬਾਦ

ਚੰਗਾ ਭਲਾ ਸਬਰ ਕਰਕੇ, ਆਖਰ ਮਰ ਗਿਆ ਸੀ ਮੈਂ,,
ਜੇ ਹੁਣ ਆਈ,, ਤਾਂ ਕੀ ਆਈ,, ਮੈਨੁੰ ਦਫਨਾਉਣ ਤੋਂ ਬਾਦ.....

Monday 10 August 2009

ਓਹਨਾ ਸਾਹਾ ਦਾ ਕੀ ਬਣਿਆ ਜੋ ਹਿੱਸੇ ਮੇਰੇ ਆਏ ਸੀ,
ਓਹਨਾ ਹੰਝੂਆ ਦਾ ਕੀ ਬਣਿਆ ਜੋ ਮੇਰੀ ਖਾਤਿਰ ਰੋਏ ਸੀ |
ਓਹ ਖਿਆਲ ਵੀ ਮੈਨੂੰ ਦਿਸਦੇ ਨਾ ਜਿੰਨਾ ਚ ਅਸੀ ਪਰੋਏ ਸੀ,
ਬਾਹਾਂ ਦੀ ਕੀ ਗੱਲ ਕਰਾ ਜੋ ਮੈਨੂੰ ਹੀ ਸਿਰਫ਼ ਲਕੋਏ ਸੀ |

ਜੋ ਤੇਰੇ ਹਿੱਸੇ ਆਏ ਸੀ ਓਹ ਸਾਹ ਹੁਣ ਮੁੱਕ ਕੇ ਮੋਏ ਨੇ ,
ਜੋ ਤੇਰੀ ਖਾਤਿਰ ਰੋਏ ਸੀ ਓਹ ਨੈਣ ਵੀ ਹੁਣ ਅਁਧਮੋਏ ਨੇ |
ਖਿਆਲ ਨਾ ਓਧਰ ਦਾ ਕੋਈ ਆਵੇ ਜਿਸ ਥਾ ਅਸੀ ਖੜੋਏ ਵੇ ,
ਜੀਤ ਜੋ ਹੱਥੀ ਤੇਨੂੰ ਛਾਂ ਕਰਦੇ ਓਹ ਹੱਥ ਵੀ ਖਾਲੀ ਹੋਏ ਨੇ

Sunday 9 August 2009

ਚੱਕੀਆਂ ਦੇ ਪੁੜ ਵਰਗੀਆਂ ਹਿੱਕਾ , ਜਿਗਰੇ ਗਾਡਰ ਨੇ, ਜੂਝ ਜੂਝ ਕੇ ਹੰਡੀਆ ਦਾ ਟੱਚ ਕਰਦੇ ਬਾਡਰ ਨੇ, ਦੇਵੀ ,ਦਿਆਲ, ਪਰੀਤਾ,ਘੂੰਗਾ ਸ਼ੰਕਰ ਪਿੰਡ ਦਾ ਸੀ, ਬੌਲਾ,ਤੌਖੀ, ਦੇਵ, ਅਟਾਵੀ ,ਬਈ ਪੂਰੀ ਹਿੰਡ ਦਾ ਸੀ,ਪਹਿਲਾ ਸਮੇ ਚੌ ਆਉਦੇ ਨਾ ਇਨਾ ਸਟਾਰਾ ਦੇ,,, ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....

ਸ਼ੀ ਬਲਵਿੰਦਰ ਫਿੱਡੂ, ਘੌੜਾ ਬਈ ਲੰਬੀ ਪਾਰੀ ਦਾ,ਉਏ ਨਾਲ ਠਰਾਮੈ ਖੇਡੇ ਕਾਕਾ ਉਏ ਕਾਰੀ ਸਾਰੀ ਦਾ, ਲੱਖਾ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਉਏ ਖਾਲੀ ਹੱਥ ਗੁਰਲਾਲ ਕਦੇ ਨਾ ਉਏ ਪਿੱਛੇ ਮੁੜ ਜੀ,ਉਏ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....


ਬਈ ਧੌਲ ਮਾਰ ਕੇ ਪਾ ਦਿੰਦਾ ਸੰਦੀਪ {ਕੰਗ} ਹਨੇਰੇ ਜਿਹਾ, ਉਏ ਤੁਰਦਾ ਮੁੰਡਾ ਮਿੱਠਾ ਪੁਰੀਆਂ ਬਈ ਬੱਬਰ ਸ਼ੇਰ ਜਿਹਾ, ਕੁਲਜੀਤਾ, ਤੌਚੀ, ਸੌਨੂੰ, ਜੰਪ ਪੰਤਦੰਰ ਦੇ , ਗੁਰਜੀਤ , ਦੁਲਾ,ਤੇ ਲਾਲੀ ਸਭ ਦਾ ਮਾਣ ਸਿੰਕਦਰ ਏ,ਉਏ ਚਰਨ ,ਪੰਮੀ, ਤੇ ਮੱਲੀ ਤੱਕੜੇ ਜੁਸੇ ਯਾਰਾ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....


ਬਈ ਕਿੰਦੂ , ਭੀਮਾ, ਗੌਗੌ, ਲੱਕੀ ਬਈ ਜੱਟ ਕਰਾਰੀ ਦਾ,ਉਏ ਜੀਤਾ ,ਅੜੀ ਤੇ ਦਾਰਾ ਜੱਫਾ ਖਾਨੌ ਵਾਰੀ ਦਾ, ਕਰੇ ਕਮੇਨਟਰੀ ਮੱਖਣ ਸਿੰਘ ਵਿੱਚ ਜਾ ਮੈਦਾਨਾ ਦੇ,ਉਏ ਮੌਹਨਾ, ਨੇਕੀ, ਅਸਤੌ ,ਤਿੰਨ ਜੌ ਵਾਂਗ ਤੁਫਾਨਾ ਦੇ, ਉਏ ਦੀਪਾ, ਏਕਮ, ਬਿੱਟੂ, ਸ਼ੁਰਲੀ ਵਾਂਗ ਪਹਾੜਾਂ ਦੇ..ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....


ਬਈ ਅੇਨੀਕੇਤ, ਤੇ ਸੌਨੀ, ਤੌਚ, ਚੀਤੇ ਜਿਹੇ ਫਰਤੀਲੇ ਨੇ, ਉਏ ਜੀਤਾ, ਮੌਰ, ਜਬਾਰਾ,ਛਿੰਦਾ {ਅਮਲੀ} ਬੜੇ ਜਹਿਰੀਲੇ ਨੇ, ਦੱਸ ਦਿੰਦਾ ਸੀ ਰਾਣਾ ਵੰਝ {ਜੀਰਾ ਵਾਲਾ} ਬਈ ਕਿੱਦਾ ਖੇਲੀ ਦਾ, ਸੀ ਪੱਕਾ ਗੁੱਟ ਦਾ ਸਵਰਨਾ ਮੀਕਾ ਉਏ ਯਾਰ ਡਮੇਲੀ ਦਾ, _

ਕੰਗ ਬਾਈ ਲਿਖਦਾ ਕਿੱਸੇ ਇਨਾ ਦਿਲਦਾਰਾ ਦੇ,,ਖੇਡਣ ਜੌਰਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ....ਖੇਡਣ ਜਾਨਾ ਨਾਲ ਕਬੱਡੀ ਬਈ ਪੁੱਤ ਸਰਦਾਰਾ ਦੇ.....

Saturday 8 August 2009


ਹਰ ਗੀਤ ਕਹਾਣੀ ਕਹਿ ਜਾਂਦਾ
ਇਸ ਇਸ਼ਕ ਦੀਆਂ ਜ਼ੰਜ਼ੀਰਾ ਦੀ
ਅਰਸ਼ਾ 'ਚੋਂ ਡਿੱਗੇ ਰਾਂਝੇ ਦੀ
ਮਹਿਫਲਾਂ ਚੋਂ ਉਜੜੀਆਂ ਹੀਰਾਂ ਦੀ
ਇਹ ਰੋਗ ਤਬਾਹ ਕਰ ਤੁਰਦੇ
ਉਹਨਾਂ ਸਾਹਾਂ ਬਣੇ ਫਕੀਰਾਂ ਦੀ
ਪਰ ਫਿਰ ਵੀ ਜੇ ਕੋਈ ਇਸ਼ਕ ਕਰੇ
ਤਾਂ ਸਮਝੋ ਗਲਤੀ ਏ ਤਕਦੀਰਾਂ ਦੀ . . .
ਰੁੱਖੇ-ਰੁੱਖੇ ਆਉਦੇ ਹਵਾ ਦੇ ਬੁਲੇ ਨੇ
ਤੇਰੀ ਉਡੀਕ 'ਚ ਪਲਕਾਂ ਦੇ ਬੂਹੇ ਖੂਲੇ ਨੇ
ਪੱਬ ਸੰਭਾਲ ਸੰਭਾਲ ਕੇ ਰੱਖੀਂ ਕਿਤੇ ਤਿਲਕ ਨਾ ਜਾਣ
ਕਿਉਂਕੀ ਥਾਂ-ਥਾਂ 'ਤੇ ਮੇਰੇ ਹੰਝੂ ਡੁੱਲੇ ਨੇ . . .
ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ ,
ਤੇਰੀ ਯਾਦ ਅਸਾਂ ਦੇ ਨਾਲ ਜਾਊ ਜਦ ਦੁਨੀਆਂ ਤੋਂ ਜਾਣ ਲੱਗੇ.....
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ
Reply With Quote
ਲੱਗੀ ਇੱਕ ਬੀਮਾਰੀ ਨੂੰ ਮੁਦਤਾਂ ਬੀਤ ਗਈਆਂ
ਦਿਲ ਤੇ ਚਲਦੀ ਆਰੀ ਨੂੰ, ਮੁਦਤਾਂ ਬੀਤ ਗਈਆਂ
ਕੀ ਸਮਝਾਂਵਾ ਬੇਬਸ ਨੈਣਾਂ ਨੂੰ,
ਇੱਕ ਦੇਖੀ ਸ਼ਕਲ ਪਿਆਰੀ ਨੂੰ, ਮੁਦਤਾਂ ਬੀਤ ਗਈਆਂ
ਦੌਲ੍ਤਾ ਤੇ ਜੱਗ ਤੇ ਬਥੇਰਿਆ ਪੈਸੇ ਤੋ ਜੱਰੂਰੀ ਹੁੰਦੀ ਪੱਗ ਜੀ,
ਬਾਕੀ ਤੁੱਸੀ ਮੇਰੇ ਤੋ ਸਿਆਨੇ ਓ ਮੈਂ ਤਾਂ ਏਨਾ ਕਡੇਆ ਏ ਤੱਤ ਜੀ…!!!

Friday 7 August 2009

ਸਾਰੇ ਪੰਜਾਬੀ ਦੱਸੋ,ਪਿਆਰੇ ਪੰਜਾਬੀ ਦੱਸੋ,
ਓਏ ਵੈਰ ਕੀ ਤੇ ਪਿਆਰ ਦੀ ਕਿਤਾਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਇਹ ਵੀ ਦੱਸੋ ਖਾਲਸਾ ਸਜਾਇਆ ਕਹਿੜੇ ਗੁਰਾਂ ਨੇ,
ਗਿੱਦੜਾ ਤੋ ਸ਼ੇਰ ਬਣਾਇਆ ਕਿਵੇਂ ਗੁਰਾਂ ਨੇ..
ਗੁਰੂ ਅਤੇ ਗੁਰੂਗਰੰਥ ਸਾਹਿਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਭਗਤ ਸਿੰਘ ਹੋਰੀ ਦੱਸੋ ਕਿਹੜਾ ਨਾਹਰਾ ਲਾਉਂਦੇ ਸੀ,
ਫਾਂਸੀ ਵੱਲ ਜਾਦੇਂ ਹੋਏ ਦੱਸੋ ਕਿਹੜਾ ਗੀਤ ਗਾਉਦੇ ਸੀ..
ਦੱਸਿਓ ਕਿ ਬਾਗੀ ਤੇ ਨਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿਹੜੇ ਨੇ ਸ਼ਹੀਦ ਤੇ ਗਦਾਰ ਕੌਣ ਹੁੰਦੇ ਨੇ..
ਸੂਰਮੇ ਦੇ ਗੁਣ ਤੇ ਮਕਾਰ ਕੌਣ ਹੁੰਦੇ ਨੇ..
ਕੀ ਏ ਕਲੰਕ ਤੇ ਖਿਤਾਬ ਕੀਹਨੂੰ ਕਹਿੰਦੇ ਨੇ
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...


ਦੱਸਿਓ ਨਾ ਭੁੱਲਣੀ ਕਹਾਣੀ ਟੁੱਟੇ ਤੀਰਾਂ ਦੀ,
ਪੀੜ ਦੱਸ ਦਿਓ ਰਾਂਝੇ ਵਰਗੇ ਫਕੀਰਾਂ ਦੀ..
ਆਪਣੇ ਹੀ ਪੱਟ ਦਾ ਕਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...


ਮਾਝਾ ਅਤੇ ਮਾਲਵਾ,ਦੁਆਬਾ ਕਿਹੜੇ ਪਾਸੇ ਨੇ,
ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ...
ਸਤਲੁਜ,ਰਾਵੀ ਤੇ ਚਨਾਬ ਕੀਹਨੂੰ ਕਹਿੰਦੇ ਨੇ,
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕੀ ਏ ਅਹਿਸਾਨ ਅਤੇ ਦਾਨ ਕਿਵੇਂ ਕਰੀਦਾ,
ਕਰਜ਼ੀ ਏ ਕਿਵੇਂ ਤੇ ਹੌਕਾ ਕਿਵੇ ਭਰੀਦਾ..
ਓਏ-ਓਏ ਕੀਹਨੂੰ ਤੇ ਜਨਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿੰਨੀ ਕੌੜੀ ਗਾਲ ਹੋਵੇ,ਕਿੰਨੀ ਮਿੱਠੀ ਲੋਰੀ ਏ..
ਕਿੰਨੀ ਸੁੱਚੀ ਭੈਣ ਵਾਲੀ ਰੱਖੜੀ ਦੀ ਡੋਰੀ ਏ..
ਵਾਅਦੇ,ਲਾਰੇ,ਹਾਂ ਤੇ ਜਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਦੱਸਿਓ ਕਿ ਰਲ-ਮਿਲ ਪੀਘ ਕਦੋ ਪਾਈਦੀ..
ਬੰਨੀਦਾ ਏ ਸਿਹਰਾ ਕਦੋ,ਮਹਿੰਦੀ ਕਦੋ ਲਾਈਦੀ..
"ਮੰਗਲਾ" ਹਕੀਕਤ ਤੇ ਖਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿਉਂ ਕੋਇਲ ਬੋਲਦੀ,ਪਪੀਹਾ ਕਦੋ ਬੋਲਦਾ,
ਕਿਉਂ ਕੋਈ ਚਕੋਰ ਚੰਨ ਅੰਬਰਾਂ ਦਾ ਟੋਲਦਾ..
ਕਿਸਮਤ ਚੰਗੀ ਤੇ ਖਰਾਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਅਸੀਂ ਹੋਰ ਕਿਸੇ ਨੂੰ ਦਿਲ ਚ ਵਸਾਉਣਾ ਕੀ,
ਉਹ ਅੱਜ ਵੀ ਧੜਕਣ ਬਣ ਕੇ ਦਿਲ ਵਿੱਚ ਭਟਕ ਰਹੀ
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਕੰਧਾਂ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰਦੀ ਏ,
ਫ਼ਿਰ ਵੀ ਲਗਦਾ ਉਹ ਕਿਧਰੇ ਸਾਡੇ ਕੋਲ ਹੀ ਫ਼ਿਰਦੀ ਏ...
ਅਸੀਂ ਤਾਰਿਆਂ ਦੇ ਨਾਲ ਬਾਤਾਂ ਪਾ ਪਾ ਹਾਰ ਗਏ,
ਉਹ ਚੰਨ ਬਣ ਕੇ ਹੁਣ ਗੈਰਾਂ ਦੇ ਘਰ ਚਮਕ ਰਹੀ...



ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...
ਉਹਦੇ ਨਾਲ ਗੁਜ਼ਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨੀ
ਕੀ ਕਰੀਏ ਉਹਦੇ ਵਾਦ ਅਸੀ ਦੋ ਦਿਲ ਲਗਾਏ ਨ.


ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਉਹਦੇ ਨਾਲ ਗੁਜ਼ਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨੀ
ਕੀ ਕਰੀਏ ਉਹਦੇ ਵਾਦ ਅਸੀ ਦੋ ਦਿਲ ਲਗਾਏ ਨ.
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਅਸੀਂ ਛੋਟੀ ਉਮਰੇ ਲਾ ਲਿਆ ਦਿਲ ਨੂੰ ਰੋਗ ਜਿਹਾ
ਹੁਣ ਇਸ਼ਕ ਤੋਂ ਯਾਦਾਂ ਵਾਰ ਕੈਦ ਜੰਡੂ ਭੋਗ ਰਿਹਾ

ਮੈਨੂੰ ਛੱਡ ਕੇ ਪਲ ਪਲ ਮਰਨੇ ਨੂੰ
ਉਹਦੀ ਅੱਜ ਵੀ ਮੇਰੇ ਸੀਨੇ ਵਿੱਚ ਰੂਹ ਹੈ ਭਟਕ ਰਹਿ...
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

Thursday 6 August 2009

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਗਰਮ ਹੈਦੁਨੀਆਂ ਦੀ ਸ਼ਰਮ ਹੈ
ਭਵਿੱਖ ਦੇ ਸੁਪਨੇ ਨੇਨਹੀਂ ਇੱਕ ਪੱਲ ਦਾ ਅਰਾਮ

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਚਾਣਨ ਵਿੱਚ ਹੈ ਤਪਸ਼ ਕਿਉਂ?ਦੁਨੀਆ ਵਿੱਚ ਹੈ ਕਸ਼ਮਕਸ਼ ਕਿਉਂ?
ਹਰ ਕੋਈ ਉਲਝਿਆ ਕਿਉਂ?ਹਰ ਮੋੜ ਤੇ ਸਵਾਲ

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਦੀ ਤਪਸ਼ ਤੋਂ ਵੀ ਖਤਰਾ ਚਾਨਣ ਤੋਂ ਵੀ ਖਤਰਾ
ਗੁਲਾਮ ਦੁਨੀਆ ਦਾ ਕਤਰਾ ਕਤਰਾ ਲੁਟਦੀ ਹੈ ਮਿਹਨਤ ਕਿਉਂ ਸ਼ਰੇਆਮ

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਕੋਲ ਜੇ ਤੇਜ ਹੈ ਰਾਤ ਕੋਲ ਸਕੂਨ
ਰਾਤ ਦੇ ਹਨੇਰੇ ਵਿੱਚ ਪਲਦੇ ਨੇ ਜ਼ਨੂੰਨ
ਕਿਉਂ ਨੀ ਦਿਖਦੇ ਦਿਨ-ਦਿਹਾੜੇ ਹੁੰਦੇ ਕਤਲੇਆਮ?

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਤੈਨੂੰ ਕੀ ਹੋ ਗਿਆ? ਕਿਉਂ ਐਨਾ ਤੂੰ ਸੜ ਰਿਹਾ?
ਜਦ ਵੀ ਸੂਰਜ ਸਾੜੇ, ਤਾਂ ਸ਼ਰਨ ਹਨੇਰੇ ਵਿੱਚ ਲੈਂਦਾ ਹਰ ਇਨਸਾਨ

ਜਾਗਦੇ ਸੂਰਜ ਨੂੰ ਸਲਾਮ ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?
ਯਾਦ ਵਤਨ ਦੀ ਜੱਦ ਆ ਜਾਂਦੀ,ਇੱਕ ਪੀੜ ਕਲੇਜਾ ਕੱਢ ਲੈ ਜਾਏ,
ਆਣ ਵਲੈਤਾਂ ਵਿਚ ਬਹਿ ਗਏ ਆ,ਪੰਜ-ਆਬਾਂ ਦੀ ਧਰਤੀ ਦੇ ਜੱਮੇ ਜਾਏ,

ਮਾਮੇ, ਮਾਸੀਆਂ, ਭੂਆਂ ਸੱਭ ਰਿਸ਼ਤੇ ਨਾਤੇ,ਡਾਲਰਾਂ ਨੇ ਇੱਥੇ ਫਿੱਕੇ ਪਾਏ,
ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਨਹੀ,ਹਰ ਕੋਈ ਦੂਹਰੀਆ ਤੀਹਰੀਆਂ ਸ਼ਿਫਟਾਂ ਲਾਏ,

ਦਿਲ ਲੋਚਦਾ ਹੈ ਓਹੀ ਪੁਰਾਣੇ ਯਾਰ ਤੇ ਬੇਲੀ,ਜਿਨ੍ਹਾਂ ਨਾਲ ਇਹ ਮਰਜਾਣਾ ਪਲ ਦੋ ਪਲ ਮਹਫਿਲ ਲਾਏ,
ਇੱਥੇ ਵਿਹਲ ਕਿਸੇ ਕੋਲ ਏਨਾ ਹੈ ਨਹੀਂ,ਜੋ ਦਰਦ ਕਿੱਸੇ ਦੇ ਆਣ ਵੰਡਾਏ,

ਪੈਸਾ ਤਾਂ ਇੱਥੇ ਹਰ ਕਮਾਏ, ਪਰ ਲੱਭਾ ਨਾ ਕੋਈ ਮੈਨੂੰ ਜੋ ਕਹੇ ਉਸਨੇ ਹੈ ਦਿਲਦਾਰ ਕਮਾਏ,
ਸੋਹਣਾ ਹੈ ਮੁਲਕ 'ਤੇ ਸੋਹਣੇ ਨੇ ਏਥੋਂ ਦੇ ਜੰਮੇ ਜਾਏ,ਪਰ ਦਿਲ ਮੇਰੇ ਨੂੰ ਏਥੇ ਕੁੱਝ ਨਾ ਭਾਏ,

ਰੋਕਿਆ ਰੁਕਦਾ ਇਹ ਦਿਲ ਨਹੀ,ਚੁੱਪ ਚਪੀਤੇ ਮਾਰ ਉਡਾਰੀ ਵਤਨਾਂ ਨੂੰ ਜਾਏ,
ਕਰ ਕਰ ਯਾਦ ਵਤਨਾਂ ਦੀ ਮਿੱਟੀ,ਅੱਖੀਓ ਹੜ੍ਹ ਹੰਜੁਆਂ ਦਾ ਵਗਦਾ ਜਾਏ,

ਕੰਗ ਲੋਚੇ ਕੋਈ ਦਿਲਦਾਰ ਐਸਾ,
ਜੋ ਇਸ ਦਿਲ ਨੂੰ ਆਣ ਸਮਝਾਏ,
ਜੋ ਇਸ ਦਿਲ ਨੂੰ ਮੋੜ ਲਿਆਏ...
ਜੋ ਇਸ ਦਿਲ ਨੂੰ ਮੋੜ ਲਿਆਏ...
ਤੁਸੀਂ ਲੰਘ ਜਾਣਾ,ਸਾਨੂੰ ਟੰਗ ਜਾਣਾ..ਤੁਸੀਂ ਆਉਣਾ ਨੀਂ,
ਕਿਸੇ ਨੇਂ ਸਾਨੂੰ ਲਾਹੁਣਾ ਨੀਂ..ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਬੋਲਣ ਨਾਲੋਂ ਚੁੱਪ ਚੰਗੇਰੀ,ਤੇ ਚੁੱਪ ਦੇ ਨਾਲੋਂ ਪਰਦਾ..
ਜੇ ਮਨਸੂਰ ਨਾਂ ਬੋਲਦਾ,ਤਾਂ ਸੂਲੀ ਕਾਣੂੰ ਚੜ੍ਹਦਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਨਾਂ ਸੋਨਾ-ਨਾਂ ਚਾਂਦੀ ਖੱਟਿਆ,ਦੌਲਤ - ਸ਼ੌਹਰਤ ਫ਼ਾਨੀ..
ਇਸ਼ਕ ਨੇ ਖੱਟੀ ਜਦ ਵੀ ਖੱਟੀ,ਦੁਨੀਆਂ ਵਿੱਚ ਬਦਨਾਮੀ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਇਸ਼ਕ ਕਮਾਉਣਾਂ ਸੋਨੇ ਵਰਗਾ,ਯਾਰ ਬਨਾਉਣੇਂ ਹੀਰੇ..
ਕਿਸੇ ਬਜ਼ਾਰ ਚ’ ਮੁੱਲ ਨੀਂ ਤੇਰਾ,ਇਸ਼ਕ ਦੀਏ ਤਸਵੀਰੇ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਲੱਖਾਂ ਸ਼ੰਮਾਂ ਜਲ੍ਹੀਆਂ,ਲੱਖਾਂ ਹੋ ਗੁਜ਼ਰੇ ਪਰਵਾਨੇ..
ਹਜੇ ਵੀ ਜੇਕਰ ਛੱਡਿਆ ਜਾਂਦਾ,ਛੱਡਦੇ ਇਸ਼ਕ ਰਕਾਨੇਂ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਆਸ਼ਿਕ,ਚੋਰ,ਫ਼ਕੀਰ,ਖੁਦਾ ਤੋਂ ਮੰਗਦੇ ਘੁੱਪ-ਹਨ੍ਹੇਰਾ..
ਇੱਕ ਲੁਟਾਵੇ,ਇੱਕ ਲੁੱਟੇ,ਇੱਕ ਕਹਿ ਗਏ ਸਭ ਕੁਝ ਤੇਰਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਮੈਂ ਗੁਰੂਆਂ ਦਾ ਦਾਸ ਕਹਾਵਾਂ,ਲੋਕ ਕਹਿਣ ਮਰਜਾਣਾਂ..
ਦੋਵੇਂ ਗੱਲਾਂ ਸੱਚੀਆਂ ਮਿੱਤਰਾ,ਸੱਚ ਤੋਂ ਕੀ ਘਬਰਾਣਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||
ਯਾਦਾਂ ਹੀ ਰਹਿ ਗੀਆਂ ਨੇ ਮੇਰੇ ਕੋਲ,
ਖੋਲਦਾ ਹਾਂ ਕੀਤਾਬਾਂ ਤੇਰੇ ਦਿੱਤੇ ਫੁਲ ਦੀਸਦੇ,
ਫੇਰ ਦਿਲ ਦੇ ਜਖਮ ਹੋਲੀ-ਹੋਲੀ ਹੋਰ ਰਿਸਦੇ,
ਕਿਂਝ ਸਮਜਾਵਾਂ,ਕਿਂਝ ਹਟਾਵਾਂ ਬੜਾ ਤੰਗ ਕਰਦੀਆਂ ਨੇ,
ਰਾਤਾਂ ਨੂੰ ਉੱਠ-ਉੱਠ ਰਵਾਉਂਦੀਆਂ ਨੇ ਯਾਦਾਂ,
ਸੌਂਹ ਤੇਰੀ ਬੜਾ ਤੜਫਾਉਂਦੀਆਂ ਨੇ ਯਾਦਾਂ..........

ਹਥਾਂ ਦੀਆਂ ਉਂਗਲਾਂ ਚ ਦਿੱਤੇ ਛਲੇ ਦਿਸਦੇ,
ਦਿਲ ਤਾਂ ਕਰੇ ਸਟਨ ਨੂੰ ਪਰ ਸੁਟ ਨਈੳ ਹੁੰਦੇ,
ਫੇਰ ਮੈਨੂੰ ਤੇਰੇ ਲਿੱਤੇ ਛੱਲੇ ਦਿਸਦੇ,
ਨਾ ਜਿਊਨ,ਨਾ ਮਰਨ ਦੇਂਦੀਆਂ ਨੇ,
ਨਾ ਸੋਨ ਨਾ ਜਾਗਣ ਦੇਂਦੀਆਂ ਨੇ ਯਾਦਾਂ,
ਸੌਂਹ ਤੇਰੀ ਬੜਾ ਕਹਿਰ ਮਚਾਉਂਦੀਆਂ ਨੇ ਯਾਦਾਂ.......

ਅਖਾਂ ਬੰਦ ਕਰਾਂ ਤਸਵੀਰ ਮੁਰੇ ਆਉਂਦੀ ਆ,
ਖੋਲਾਂ ਤੇਰੇ ਖਤ ਮੁਰੇ ਆਉਂਦੇ ਨੇ,
ਹੁਨ ਤੂੰ ਹੀ ਦਸ ਕੀਨਾ ਤੜਫਾਉਂਦੀਆਂ ਨੇ ਯਾਦਾਂ,
ਹਥਾਂ ਵਿੱਚ ਜਾਮ ਫੜਾਉਂਦੀਆਂ ਨੇ ਯਾਦਾਂ,
ਸੌਂਹ ਤੇਰੀ ਬੜਾ ਕਹਿਰ ਮਚਾਉਂਦੀਆਂ ਨੇ ਯਾਦਾਂ.....

ਦਿਲ ਤੇ ਲਿੱਖਿਆ ਤੇਰਾ ਨਾਂ ਮਿਟਣਾ ਨਈ,
ਪਰ ਵਿਹਨੀ ਤੋਂ "ਕੰਗ" ਮਿਟਾਉਣਾ ਪੈ ਗਿਆ
ਜਾਂਦੀ ਵਾਰੀ ਸੁਟਗੀ ਸੀ ਖੱਤ ਮੇਰੇ ਮੂਹ ਤੇ,
ਅਜ ਉੱਹੀ ਖਤਾਂ ਨੂੰ ਪੜ-ਪੜ ਤੜਫਾਉਂਦੀਆਂ ਨੇ ਯਾਦਾਂ,
ਸੌਂਹ ਤੇਰੀ ਬੜਾ ਕਹਿਰ ਮਚਾਉਂਦੀਆਂ ਨੇ ਯਾਦਾਂ......
"ਤੇਰੇ ਪਿਆਰ ਪਿੱਛੇ ਜੱਗ ਛੱਡ ਚੱਲਿਆਂ,
ਦੱਸ ਹੋਰ ਯਾਰਾ ਅਸੀਂ ਕੀ ਕਰੀਏ..
ਤੇਰੇ ਨਾਮ ਦੀ ਮੌਤ ਜੇ ਮਿਲੇ ਸਾਨੂੰ,
ਤੇਰੀ ਕਸਮ ਏ ਕਦੇ ਨਾਂ ਸੀ ਕਰੀਏ"

ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਏਹੋ ਜਿਹਾ ਪਿਆਰ ਜੱਗ ਉੱਤੇ ਵੰਡ ਜਾਵਾਂਗਾ,
ਆਪਣੇ-ਪਰਾਇਆਂ ਨੂੰ ਮੈਂ ਸਦਾ ਯਾਦ ਆਵਾਂਗਾ..
ਰੋਣਗੇ ਓ ਇਕੱਠੇ ਹੋਕੇ ਜਦੋਂ ਵੀ ਖਲੋਣ ਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਦੇਖ ਕੇ ਜਨਾਜ਼ਾ ਜਦੋਂ ਲੋਕਾਂ ਇਕੱਠੇ ਹੋਣਾ ਏ,
ਮਾਰ-ਮਾਰ ਧਾਹਾਂ ਮੇਰੇ ਭੈਣਾਂ-ਭਾਈਆਂ ਰੋਣਾ ਏ..
ਬੱਦਲਾਂ ਦੇ ਵਾਂਗੂੰ ਹੰਝੂ ਅੱਖੀਆਂ ਚੋਂ ਚੋਣ੍ਹਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਵਿਦਾ ਏ ਜਨਾਜ਼ਾ ਜਦੋਂ ਘਰੋਂ ਮੇਰਾ ਹੋਵੇਗਾ,
ਜਿਸ ਦੇ ਪਿਆਰ ਵਿੱਚ ਮੋਏ ਓ ਵੀ ਸਾਨੂੰ ਰੋਵੇਗਾ..
ਕੱਲਾ ਛੱਡ ਕਬਰਾਂ ਚ’ ਸਾਰੇ ਤੁਰ ਆਉਣਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||
ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ

ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ

ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ

ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ
ਅੰਦਰੋਂ ਅੰਦਰੀ ਸੜ੍ਹਨ ਨਾਲੋਂ..
ਇਤਾਬਰ ਨਾ ਕਰੀ ਕਿਸੇ ਤੇ ਇੰਨਾ ਕਿ ਤੈਨੂੰ ਖੁਦ ਤੇ ਇਤਾਬਰ ਨਾ ਰਹੇ ,

ਦਿਲੋ ਪਿਆਰ ਨਾ ਕਰੀ ਕਿਸੇ ਨੂੰ ਇੰਨਾ ਕਿ ਤੇਰੇ ਦਿਲ ਵਿਚ ਪਿਆਰ ਹੀ ਨਾ ਰਹੇ......
ਨਾ ਕੋਈ ਸੱਜਣ ਨਾ ਕੋਈ ਬੇਲੀ ਜਿੰਦਗੀ ਬਣ ਗਈ ਇੱਕ ਪਹੇਲੀ ,
ਜਿੱਥੇ ਬਹਿ ਕੇ ਗੱਪ-ਸੱਪ ਕਰੀ ਏ ਨਾ ਕੋਈ ਤੂਤ ਤੇ ਨਾ ਹਵੇਲੀ,
ਬਸ ਅੰਦਰ ਵੜ ਕੇ ਫੋਨ ਤੇ ਚਿੱਤ ਪਰਚੋਣੇ ਪੈਦੇ ਆ,
ਸ਼ਾਮ ਢੱਲੀ ਤੋ ਯਾਰੋ ਦੋ ਪੈਗ ਲਾਉਨੇ ਪੈਦੇ ਆ....


ਵਾਹ ਨੀ ਇੱਟਾਂ ਬਣਾਉਣ ਵਾਲੀਏ ਆਪ ਕੱਚਿਆਂ 'ਚ ਰਹਿਨੀ ਏਂ
ਸਾਨੂੰ ਪੱਕਿਆਂ 'ਚ ਸਵਾਉਣ ਵਾਲੀਏ...ਤੂੰ ਗੁੰਨ ਮਿੱਟੀ, ਪੱਥ ਇੱਟਾਂ
ਜੇ ਝੁਲਕਾ ਢਿੱਡ ਨੂੰ ਦੇਣਾ ਏ, ਇਹ ਮਹਿਲ ਲੱਗੇ ਜਾਂ ਮੋਰੀ ਇਹ ਸੋਚ ਕੇ ਤੂੰ ਕੀ ਲੈਣਾ ਏ....
ਉਹਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ,

ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ,

ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ,

ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ,

ਮਹਿੰਦੀ ਰਚਾ ਕੇ ਹੱਥਾ ਤੇ ਉਹ ਭੁਲ ਗਈ ਮੈਨੂੰ,

"ਦੇਬੀ" ਲੱਹੂ ਵਿੱਚ ਰਚੀ ਨੂੰ ਕਿਦਾ ਵਿਦਾ ਕਰਾ.............
ਪਿਆਰ ਉਡਦੇ ਪਰਿੰਦੇ ਨਾਲ ਪਾ ਲਿਆ ,.

ਓਹਨੇ ਹੋਰ ਕਿਤੇ ਆਲ੍ਣਾ ਬਣਾ ਲਿਆ

ਹੁਣ ਉੱਡਦੇ ਪਰਿੰਦਿਆਂ ਦੀ ਛਾਂ

ਨੀ ਦਸ ਫ਼ੜਿਆ ਕਰਾਂ ਕਿ ਹੁਣ ਨਾ,..

ਤੇਰੀਆਂ ਬੇਰੰਗ ਚਿੱਠੀਆਂ

ਨੀ ਦੱਸ ਪੜਿਆ ਕਰਾਂ ਕਿ ਹੁਣ ਨਾ,..

Tuesday 4 August 2009

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਸਾਹਾਂ ਦੇ ਨਾਲ।

ਇਸ ਦੁਨੀਆਂ ਦੇ ਵਿਚ ਹੈ ਪਾਪ ਬਣ ਗਿਐ,
ਕਿ ਮੈਂ ਚਾਹਵਾਂ ਕਿਸੇ ਨੂੰ ਚਾਵਾਂ ਦੇ ਨਾਲ।

ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,
ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।

ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,
ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।

ਇਹ ਜੋ ਹੱਸਦੇ ਨੇ ਧੁੱਖਦੀ ਜਿੰਦ ਦੇਖ ਕੇ,
ਇਹ ਤਾਂ ਸੜਦੇ ਨੇ ਵਿਚੋਂ ਇਛਾਵਾਂ ਦੇ ਨਾਲ।

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਿਸਾਹਾਂ ਦੇ ਨਾਲ...
ਕਦੇ ਮਾਹੀ ਮਾਹੀ ਕਰਦੀ ਸੈਂ ਹਰ ਗੱਲ ਚ ਹੂੰਗਾਰੇ ਭਰਦੀ ਸੈਂ
ਕਿੰਵੇ ਪਲ ਵਿੱਚ ਸ਼ੱਜਣ ਬਦਲ ਜਾਦੇਂ ਅਸੀਂ ਸਭ ਕੁੱਝ ਅੱਖੀ ਵੇਖ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਤੁੰ ਵਾਕਿਫ ਨਾ ਇਸ਼ਕ ਦੀਆਂ ਪੀੜਾ ਤੋਂ ਸਾਹਿਬਾਂ, ਰਾਝੇਂ ਦੀਆਂ ਹੀਰਾਂ ਤੋਂ
ਸਾਰਾ ਜੱਗ ਤਾਂ ਜਿੱਤ ਲਿਆ ਇਸ਼ਕੇ ਨੇ ਨਾ ਜਿੱਤ ਸਕਿਆ ਤਕਦੀਰਾਂ ਤੋਂ
ਸੱਸੀ ਸਰ ਗਈ ਜਿੰਨਾ ਥੱਲਾਂ ਦੇ ਵਿੱਚ ਨਾ ਥੱਲਾਂ ਚ ਹੁਣ ਉਹ ਸੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਹੌ ਗਈ ਨਜਰ ਤੇਰੀ ਹੋਰ ਕੋਈ ਬਣ ਗਏ ਤੇਰੇ ਚਿੱਤ ਚੋਰ ਕਈ
ਹੁਣ ਲਗਣ ਬੇਗਾਨੇ ਆਪਣੇ ਨੀ ਤੇ ਆਪਣੇ ਲਗਦੇ ਹੌਰ ਕੋਈ
ਬਦਲ ਗਈ ਤੇਰੀ ਬੋਲ ਚਾਲ ਨਾ ਤੇਰੇ ਇਰਾਦੇ ਨੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਕਦੇ ਆਖਿਆ ਸੀ ਤੂੰ ਬੱਲੀਏ
ਦੋ ਜਿਸ਼ਮ ਸਾਦੀ ਇੱਕ ਰੂਹ ਸੱਜਣਾ ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ
ਨਾ ਫੇਰੂੰਗੀ ਤੈਥੋਂ ਮੂੰਹ ਸੱਜਣਾ ਤੇਰੀ ਜੂਹ ਤੇ ਬੀਤੇ ਪਲ ਨੂੰ
ਆਖਰੀ ਮੱਥਾ ਤੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

Monday 3 August 2009

ਸੱਜਣ ਹੋਰ ਬਣਾ ਲਏ ਨੇ,ਛੱਡ ਪਿਆਰ ਤੇਰੇ ਦੀ ਕੁੱਲੀ ਨੂੰ

ਅਸੀਂ ਸੋਹਣੇ ਮਹਿਲ ਸਜਾ ਲਏ ਨੇ,ਨਹੀਂਓ ਲੋੜ ਤੇਰੇ..

ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,

ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵ...ਸੱਜਣ ਹੋਰ ਬਣਾ ਲਏ ਨੇ,

ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,ਨਹੀਂ ਲੋੜ ਜੇ ਸਾਡੇ ਦਿਲ...

ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,

ਏਸ ਜਨਮ ਤੇ ਨਹੀਂ ਹੋਇਆ ਤੂੰ..ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ
ਜਮਾਨੇ ਦੀ ਨਜਰ ਤੋਂ ਦੁਖ ਛੁਪਾ ਕੇ ਵੇਖ ਲਿਆ
ਸੁਣਿਆ ਸੀ ਮਜ਼ਾ ਹੈ ਬੜਾ ਲੁਟ ਜਾਵਣ ਵਿੱਚ
ਮੈਂ ਤੇਰੇ ਇਸ਼ਕ ਵਿੱਚ ਸਭ ਕੁਝ ਲੁਟਾ ਕੇ ਵੇਖ ਲਿਆ
ਨਹੀ ਭੁਲਦਾ ਕਦੇ ਫੁੱਲਾਂ ਜਿਹਾ ਚਿਹਰਾ ਤੇਰਾ ਇਹ ਭਾਵੇਂ
ਕਈ ਵਾਰ ਮੈਂ ਖ਼ੁਦ ਨੂੰ ਭੁਲਾ ਕੇ ਵੇਖ ਲਿਆ ਮੇਰੇ ਲਈ ਤਾਂ
ਬੱਸ ਉਦੋ ਹੀ ਈਦ ਬਣ ਗਈ ਕਿ ਚੰਨ ਜਿਹੇ ਯਾਰ ਨੇ ਨਜ਼ਰਾਂ
ਉਠਾ ਕੇ ਵੇਖ ਲਿਆ ਮੈਂ ਸੁਣਿਆ ਸੀ ਕਿ ਖੁਰ ਜਾਂਦਾ ਹੈ ਗ਼ਮ ਹੰਝੂ ਬਣਕੇ ਨਹੀ
ਖੁਰਿਆ ਨੈਣੋਂ ਨੀਰ ਵੀ ਵਹਾ ਕੇ ਵੇਖ ਲਿਆ ਮੈਂ ਸਾਊ ਸੀ ਬੜਾ ਲੋਕੀ ਬੜਾ ਚੰਗਾ ਸੀ
ਕਹਿੰਦੇ ਤੇਰੇ ਲਈ ਮੈਂ ਕਾਫ਼ਰ ਵੀ ਕਹਾ ਕੇ ਵੇਖ ਲਿਆ ਨਾ ਇੱਕ ਵੀ ਦਾਤ ਪਾਈ
ਤੂੰ ਐ ਪੱਥਰ ਝੋਲੀ ਚ ਮੇਰੇ ਮੈਂ ਤੇਰੇ ਦਰ ਤੇ ਕਈ ਸੌ ਵਾਰ ਆ ਕੇ ਵੇਖ ਲਿਆ
ਲੋਕਾਂ ਲਈ ਮੈਂ ਝੱਲ ਵਲੱਲੀ

ਮਾਂ ਪਿਓ ਲਈ ਮੈਂ ਸੋਗਣ


ਵੈਦ ਹਕੀਮਾਂ ਨੱਬਜ ਟਟੋਲੀ


ਕਹਿਣ ਬੁਧੀ ਦੀ ਰੋਗਣ


ਅਸਲ ਵਿਚ ਮੈਂ ਇਸ਼ਕੇ ਡੰਗੀ


ਮੈਂ ਰਾਝੇਂ ਦੀ ਜੋਗਣ


ਅਖਾਂ ਵਿੱਚ ਕੋਈ ਨੂਰ ਇਲਾਹੀ


ਗਲ ਵਿਚ ਲਮਕਣ ਵਾਲ ਵੇ


ਮੈਂ ਕੀ ਕਰ ਬੈਠੀ ਹਾਲ ਵੇ......
ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ

ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ

ਇਸ ਇਸ਼ਕ ਨੇ ਵੱਡੇ-ਵਡੇ ਠੱਗ ਲਏ

ਇਸ ਇਸ਼ਕ ਤੋਂ ਤੌਬਾ ਖੁਦਾ ਕਰ ਗਿਆ
ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲ
ਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲ
ਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂ
ਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲ
ਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀ
ਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ਨਾਲ
ਤਨ ਤਾਂ ਕੀਤੇ ਜਾ ਸਕਦੇ ਨੇ ਕੈਦ ਭਾਵੇਂ,ਪਰ
ਦਿਲਾਂ ਤੇ ਰਾਜ ਨਹੀਂ ਹੁੰਦੇ ਕਦੇ ਤਾਕਤਾਂ ਦੇ ਨਾਲ
ਘਰ, ਖੁਸ਼ੀਆਂ, ਖੁਵਾਬ ਸਭ ਢਹਿ ਗਏ
ਹੋਂਸਲੇ ਨਾ ਢਏ ਪਰ ਸਾਡੇ ਕਿਆਮਤਾਂ ਦੇ ਨਾਲ
ਮਣਕੇ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਗ ਟਣਕੇ
ਝਾਂਜਰ ਮਿੱਤਰਾ ਦੀ ਨਾ ਲੈ ਕੇ ਸੱਜਨ ਦਾ ਝਣਕੇ
ਨਾਲੇ ਨਾਲੇ ਜਾਦੇ ਵਿਰਸੇ ਨੂੰ ਕੌਣ ਸੰਭਾਲੇ
ਸੁੱਥਣਾ ਚ ਪਾਈਆ ਰਬੜਾ
ਕਿੱਥੋ ਲੱਭਾ ਗੇ ਰੇਸ਼ਮੀ ਨਾਲੇ
ਗਾਨੀ ਗਾਨੀ ਜਿੰਦ ਪਾਣੀ ਦਾ ਬੁਲ ਬੁਲਾ ਫਾਨੀ
ਬੁੱਢਿਆ ਨੂੰ ਦੇਖ ਪੁੱਛ ਕੇ ਲਾਈਆ ਅੈਨਕਾ ਤੇ ਲੱਭਦੇ ਜਵਾਨੀ
ਸੱਖਣੀ ਸੱਖਣੀ ਜਿੰਦ ਪਿਆਰ ਤੋ ਬਿਨਾ ਵੀ ਸੱਖਣੀ
ਸਭ ਨੂੰ ਬਣਾ ਲੇ ਆਪਨਾ ਦਿਲਾ ਛੱਡਦੇ ਦੁਸ਼ਮਣੀ ਰੱਖਣੀ
ਮਾਨਾ ਮਾਨਾ ਡੰਡੇ ਵਾਲਿਆ ਦਾ ਯਾਰ ਜਮਾਨਾ
ਬਿੱਲੀ ਦੇਖ ਅੱਖਾ ਮੀਚਦੀ
ਸਾਰੀ ਦੁਨੀਆ ਕਬੂਤਰ ਖਾਨਾ
ਕੀ ਕਹੀਏ ਸਾਡੀ ਯਾਰੀ ਬਾਰੇ, ਅਸੀਂ ਰੱਬ ਸਮਾਨ ਯਾਰ ਸਮਝਦੇ ਸੀ
ਮੌਕਾ ਪੈਣ ਤੇ ਹਰ ਵਾਰ, ਸਦਾ ਨਾਲ ਉਹਨਾਂ ਦੇ ਖੜਦੇ ਸੀ
ਪੈਰ ਪੈਰ ਉੱਤੇ ਅਸੀ ਉਹਨਾਂ ਦਾ ਦਿੰਦੇ ਸਾਂ ਪੂਰਾ ਸਾਥ
ਪਰ ਯਾਰ ਸਾਡੇ ਉਹੀ ਦਗਾ ਸਾਡੇ ਨਾਲ ਕਮਾਉਂਦੇ ਰਹੇ..

ਸਦਾ ਵਫ਼ਾ ਉਹਨਾਂ ਨਾਲ਼ ਕਮਾਉਣ ਦੀ ਕੋਸ਼ਿਸ਼ ਅਸੀਂ ਕਰਦੇ ਰਹੇ
ਸਦਾ ਉਹਨਾਂ ਦੀਆਂ ਕੀਤੀਆਂ ਭੁੱਲਾਂ ਦਿਲੋਂ ਬਖਸ਼ਾਉਂਦੇ ਰਹੇ
ਪਰ ਦਿਲ ਸੋਚਦੈ ਸ਼ਾਇਦ ਸਾਡੇ ਤੋਂ ਕੋਈ ਭੁੱਲ ਅਜਿਹੀ ਹੋਈ
ਜਿਸ ਕਰਕੇ ਇਹ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਇਹਨਾਂ ਚੰਦਰੇ ਯਾਰਾਂ ਪਿੱਛੇ ਕਈਆਂ ਨਾਲ ਵੈਰ ਪਾਇਆ ਅਸੀਂ
ਬੱਸ ਜਾਣੇ ਅਣਜਾਣੇ ਦਿਲ ਹੋਰਾਂ ਦਾ ਦੁਖਾਇਆਂ ਅਸੀਂ
ਦੂਜਿਆਂ ਅੱਗੇ ਤਾਂ ਵੀ ਅਸੀਂ ਐਵੇਂ ਬੁਰਾ ਕਹਾਉਂਦੇ ਰਹੇ..
ਫ਼ੇਰ ਵੀ ਸਾਡੇ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਦੋ ਪੈੱਗ ਲਾ ਲੰਡੂ ਜਿਹੇ ਜੋ ਮਾਰਦੇ ਸਨ ਫ਼ੋਕੀਆਂ ਫ਼ੜਾਂ,
ਕਹਿੰਦੇ ਮੌਤ ਵੀ ਆ ਜਾਵੇ ਤਾਂ ਮੈਂ ਤੇਰੇ ਨਾਲ਼ ਖੜਾਂ,
ਗੈਰਾਂ ਦੀਆਂ ਮਹਿਫ਼ਲਾਂ ਚ ਮਾੜਾ ਸਾਨੂੰ ਬਣਾਉਂਦੇ ਰਹੇ...
ਰਲ ਗੈਰਾਂ ਨਾਲ ਸਾਡੇ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਯਾਰਾਂ ਖਾਤਿਰ ਅਸਾਂ ਕਦੇ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ
ਕਦੇ ਵੀ ਆਪਣੇ ਵੱਲੋਂ ਉਹਨਾਂ ਦੇ ਕੰਨੀ ਨਾਂਹ ਨਾ ਪੈਣ ਦਿੱਤੀ
ਫ਼ੇਰ ਵੀ ਲੋਕਾਂ ਨੂੰ ਉਹ ਸਾਡੀ ਕੰਜੂਸੀ ਦੇ ਕਿੱਸੇ ਸੁਣਾਉਂਦੇ ਰਹੇ
ਇਸ ਤੁੱਛ ਮਾਇਆ ਖਾਤਿਰ ਵੀ ਦਗਾ ਸਾਡੇ ਨਾਲ ਕਮਾਉਂਦੇ ਰਹੇ..

ਕਹਿੰਦਾ ਰਿਹਾ ‘Kang’ ਕਿ ਸਾਡੇ ਯਾਰ ਬੜੇ ਨੇ ਅਵੱਲੇ
ਡਰ ਨਾਂ ਮਿੱਤਰਾ ਕਹਿਣ ਮੈਨੂੰ, ਤੈਨੂੰ ਛੱਡਦੇ ਨੀ ਕਦੇ ਕੱਲੇ
ਕੀ ਪਤਾ ਸੀ ਸਾਡੇ ਨਾਲ਼ ਬੱਸ ਫ਼ੋਕੀ ਯਾਰੀ ਨਿਭਾਉਂਦੇ ਰਹੇ..
ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ..
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ,
ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ.
ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ,
ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ ਏ.
ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦਾ,
ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦਾ ਏ.
ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ,
ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦਾ ਏ.
ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ,
ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ.

Sunday 2 August 2009

ਬੁੱਲੀਆਂ ਉੱਤੇ ਮੁਸਕਾਨ ਤੇ ਦਿਲ ’ਚ ਦਰਦ ਸਮੋਈ ਬੈਠਾ ਹਾਂ,
ਸੱਜਣਾ ਤੇਰੇ ਪਿਆਰ ਵਿੱਚ , ਉਸ ਰੱਬ ਨੂੰ ਭੁਲਾਈ ਬੈਠਾ ਹਾਂ,
ਜ਼ਿੰਦਗੀ ਮੇਰੀ ਇਹ ਕਿਹੜੀ ਰੁੱਤੇ , ਪੱਤਝੜ ਬਣ ਬਹਿ ਗਈ ਏ,
ਇਸ ਜਿੰਦ ਦੇ ਸਾਹ ਮੁੱਕ ਚਲੇ ਨੇ, ਬਸ ਖਾਹਿਸ਼ ਇੱਕੋ ਰਹਿ ਗਈ ਏ |

ਬਿਰਹਾ ਦੇ ਵਿੱਚ ਤੜਪ ਤੜਪ ਕੇ , ਕੋਈ ਗੀਤ ਮੈਂ ਤੇਰੇ ਨਾਮ ਲਿਖਾਂ
ਆਪਣੀ ਮੌਤ ਤੇ ਤੇਰੀ ਜ਼ਿੰਦਗੀ ਦਾ , ਵਿੱਚ ਛੁਪਿਆ ਜਿਹਾ ਪੈਗਾਮ ਲਿਖਾਂ
ਤੈੰਨੂ ਕੱਲੇ ਬਹਿ ਕੇ ਦੱਸੀਏ ਨੀ ਸਾਡੀ ਉਮੀਦ ਕਿਹੜੀ ਕਿਹੜੀ ਢਹਿ ਗਈ ਏ
ਤੇਰੇ ਤੋਂ ਉਮਰ ਲੁਟਾਉਣ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਸੱਜਣਾ ਤੇਰੇ ਕਰੀਬ ਆ ਕੇ , ਤੇਰਾ ਹੱਥ ਇੱਕ ਵਾਰ ਫ਼ੜਾਂ,
ਤੇਰੀ ਛੋਹ ਭੁੱਲਣ ਤੋਂ ਪਹਿਲਾਂ, ਉਸ ਨਿੱਘ ਦਾ ਅਹਿਸਾਸ ਕਰਾਂ,
ਮਹਿਸੂਸ ਕਰਾਵਾਂ ਧੜਕਣ ਆਪਣੀ , ਜਿੱਥੇ ਲਹੂ ਬਣ ਬਹਿ ਗਈ ਏਂ |
ਤੈਨੂੰ ਘੁੱਟ ਗਲਵੱਕੜੀ ਪਾਉਣ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਇਹ ਜਹਾਨ ਛੱਡਣ ਤੋਂ ਪਹਿਲਾਂ, ਬੈਠ ਦੋ ਗੱਲਾਂ ਤੇਰੇ ਨਾਲ ਕਰਾਂ,
ਤੇਰੀ ਯਾਦ ’ਚ ਲਿਖੇ ਹੋਏ ਗੀਤ, ਤੇਰੇ ਮੁੱਖੜੇ ਤੋਂ ਇਕ ਵਾਰ ਸੁਣਾਂ,
ਤੈਨੂੰ ਦੱਸਾਂ ਗੱਲਾਂ ਕਰਦੇ ਹੋਏ, ਮੇਰੀ ਹਿੰਮਤ ਕਿੰਝ ਢਹਿ ਗਈ ਏ |
ਤੇਰੀ ਬੁੱਕਲ ’ਚ ਬਹਿ ਕੇ ਮਰਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਸੱਜ ਧਜ ਕੇ ਆਵੀਂ ਜਨਾਜ਼ੇ ਤੇ, ਤੇ ਪਹਿਨੀ ਜੋੜਾ ਵਿਆਹ ਦਾ,
ਲਾਸ਼ ਮੇਰੀ ਤੇ ਕਫ਼ਨ ਤੂੰ ਚੜਾਵੇਂ , ਤੇ ਗੀਤ ਗਾਵੀਂ ਸ਼ਗਨਾਂ ਦਾ,
ਅਰਥੀ ਨੂੰ ਤੋਰੇਂ ਕਫ਼ਨ ਚੁੰਮ ਕੇ , ਦਿਲ ’ਚ ਤਾਂਘ ਜਿਹੀ ਰਹਿ ਗਈ ਏ |
ਬੁੱਲਾਂ ਤੇਰਿਆਂ ਦਾ ਅਹਿਸਾਸ ਕਰਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਇੱਕ ਵਾਰ ਮੁੱਖੜੇ ਇਸ ਸੋਹਣੇ ਤੋਂ, ‘Kang’ ਆਪਣਾ ਕਹਿੰਦੀ ਸੁਣਾਂ,

ਮੋਹ ਭਿੱਜੇ ਦੋ ਬੋਲ ਸੁਣਕੇ, ਇਸ ਦੁਨਿਆਂ ਨੂੰ ਮੈਂ ਛੱਡ ਤੁਰਾਂ,
ਫ਼ਿਰ ਜੱਨਤ ਜਾਵਾਂ ਸੁਕੂਨ ਨਾਲ , ਤਮੰਨਾ ਇਹੋ ਰਹਿ ਗਈ ਏ|
ਰਿਸ਼ਤਾ ਪਾਕ ਇਹ ਜੋੜਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |
ਮੇਰੀ ਅਰਦਾਸ ਮੇਰੇ ਰਬ ਅਗੇ ਹੈ
ਮੇਰੇ ਆਪਣੇ ਦੇ ਲਈ
ਜਿਹੜਾ ਮੇਰੇ ਮੂੰਹ ਵਿਚੋ ਸ਼ਬਦ ਨੀਕਲੇ
ਜਿਹੜਾ ਮੇਰੀ ਅਖ ਵਿਚੋ ਅਥਰੂ ਨੀਕਲੇ
ਹੇ ਮੇਰਿਆ ਰਬਾ
ਇਹਨਾ ਦਾ ਵਾਸਤਾ ਏ
ਜਦੋ ਵੀ ਤੂ ਓਸਦੇ ਨਸੀਬ ਲਿਖਣੇ
ਖੂਬ ਲਿਖਣੇ ਕਮਾਲ ਦੇ ਲਿਖਣੇ
ਕਦੀ ਨਾ ਗਮ ਤੇ ਦੁਖ ਲਿਖਣੇ


Saturday 1 August 2009

ਤੇਰੇ ਪਰਤ ਆਉਣ ਦੀ ਆਸ ਹਾਲੇ ਤੱਕ ਬਾਕੀ ਏ,..

ਸਾਡੇ ਨੈਣਾਂ ਨੂੰ ਤੇਰੀ ਦੀਦ ਦੀ ਪਿਆਸ ਹਾਲੇ ਤੱਕ ਬਾਕੀ ਏ,.

ਮੰਨਿਆ ਕਿ ਤੇਰੀ ਯਾਦ ਵਿੱਚ ਰੋ-੨ ਕੇ ਅੱਥਰੂ ਸੁੱਕ ਗਏ ਨੇ ਮੇਰੇ,..

ਪਰ ਤੇਰੀ ਯਾਦ ਵਿੱਚ ਓਹ ਅੱਥਰੂ ਵਹਾਉਣ ਦਾ ਅੰਦਾਜ਼ ਹਾਲੇ ਤੱਕ ਬਾਕੀ ਏ,.

ਤੇਰੇ ਆਉਣ ਦੀ ਉਡੀਕ ਤਾਂ ਰਹਿਣੀ ਏ "ਕੰਗ" ਨੂੰ ਉਮਰ ਭਰ ,.

ਜਦ ਦਿਲ ਕਰੇ ਆ ਜਾਵੀਂ

ਤੇਰਾ ਸਵਾਗਤ ਕਰਨ ਨੂੰ ਹੀ ਇਹ ਜ਼ਿੰਦਾ ਲਾਸ਼ ਹਾਲੇ ਤੱਕ ਬਾਕੀ ਏ,..
ਤੂੰ ਵਸਦਾ ਹਰ ਇੱਕ ਕਣ ਦੇ ਵਿੱਚ
ਹਰ ਦਰਖਤ ਦੇ ਵਿੱਚ ਹਰ ਪਰਬਤ ਵਿੱਚ
ਸਾਰੇ ਜਲ ਦੇ ਵਿੱਚ ਸਾਰੇ ਥਲ ਦੇ ਵਿੱਚ
ਕਿਸੇ ਲਈ ਮੰਦਰ ਵਿੱਚ ਕਿਸੇ ਲਈ ਗੁਰਦੁਆਰੇ ਦੇ ਵਿੱਚ

ਤੂੰ ਛਾਂ ਦੇ ਵਿੱਚ ਤੂੰ ਧੁੱਪ ਦੇ ਵਿੱਚ
ਤੂੰ ਮੌਸਮ ਦੀ ਹਰ ਇੱਕ ਰੁੱਤ ਦੇ ਵਿੱਚ
ਤੂੰ ਸੁਗੰਧੀ ਵਿੱਚ ਤੂੰ ਹਵਾ ਦੇ ਵਿੱਚ
ਤੂੰ ਵਸਦਾ ਸਾਰੀ ਥਾਂ ਦੇ ਵਿੱਚ

ਤੂੰ ਧਰਤੀ ਦੇ ਵਿੱਚ ਤੇ ਸਾਰੇ ਅਕਾਸ਼ ਦੇ ਵਿੱਚ
ਕਿਵੇਂ ਦੁਖਾਵਾ ਕਿਸੇ ਦਾ ਦਿੱਲ ਆਖਿਰ
ਤੂੰ ਵਸਦਾ ਸਭਨਾ ਦੇ ਦਿਲਾਂ ਦੇ ਵਿੱਚ
ਤੈਨੂੰ ਲਭਣ ਦੀ ਕਿ ਹੈ ਲੋੜ ਮੈਨੂੰ
ਤੂੰ ਵਸਦਾ ਮੇਰੇ ਸਾਹਾ ਦੇ ਵਿੱਚ.
ਨਦੀ ਦੇ ਕਿਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ
ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ
ਸਦਾ ਕਾਲੇ ਹੀ ਨਹੀਂ ਹੁੰਦੇ,
ਇਹਨਾਂ ਕਾਲੇ ਸ਼ਬਦਾਂ ਦੇ ਅਰਥ.
ਇਹਨਾਂ ਵਿੱਚ ਸੁਲਘ ਰਹੇ ਨੇ,
ਕਈ ਰੋਸ਼ਨ ਸਦੀਆਂ ਦੇ ਅਰਥ.
ਅਸੀਂ ਹੀ ਹਾਂ ਜੋ ਤਰਸ ਰਹੇ ਹਾਂ ਬਰਸਾਤਾਂ ਨੂੰ,
ਸਮੁੰਦਰਾਂ ਦਾ ਮਾਲਕ ਕੀ ਜਾਣੇ
ਪਾਣੀ ਦੀਆਂ ਦੋ ਬੂੰਦਾਂ ਦੇ ਅਰਥ.
ਇਹਨੇ ਤਾਂ ਜਿਸਮਾਂ ਤੱਕ ਦੀ ਵਿੱਦਿਆ ਪੜੀ ਹੈ
ਇਹ ਨਹੀਂ ਜਾਣਦਾ ਰੂਹਾਂ ਦੇ ਅਰਥ.
ਉਹ ਮੈਨੂੰ ਸਾਰੀ ਉਮਰ ਬੁੱਤ ਹੀ ਸਮਝਦਾ ਰਿਹਾ
ਉਹ ਨਾ ਜਾਣ ਸਕਿਆ ਕਦੇ, ਮੇਰੇ ਚੁੱਪ ਬੁੱਲਾਂ ਦੇ ਅਰਥ.
ਤੁਸੀਂ ਕਦੋਂ ਤੱਕ ਕੋਸ਼ਿਸ਼ ਕਰਦੇ ਰਹੋਗੇ,
ਹਵਾ ਨੂੰ ਪਿੰਜਰੇ 'ਚ ਕੈਦ ਕਰਨ ਦੀ,
ਤੁਸੀਂ ਕਦੋਂ ਸਮਝੋਗੇ ਅਜ਼ਾਦੀਆਂ ਦੇ ਅਰਥ.
ਸ਼ਿਕਵਾ ਹੈ ਨਾਲ ਜਿਸਦੇ ਬੱਸ ਉਹ ਹੀ ਸਮਝ ਲਵੇ,
ਹੋਰ ਕਿਸੇ ਨੇ ਸਮਝ ਕੇ ਕਰਨੇ ਵੀ ਕੀ ਨੇ,

ਜਦ ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ ਦਿਲ
ਸਮਝਾਉਂਦਾ ਹਾਂ

ਦੂਰ ਵਤਨਾਂ ਤੋਂ ਬੈਠਾ ਮੈਂ ਪਰਦੇਸੀ
ਦਿਨ ਕੰਮੀ ਲੱਗ,
ਰਾਤ ਗਿਣ ਤਾਰੇ ਲਗਾਉਂਦਾ ਹਾਂ

ਜਦ ਪੁੱਛਦਾ ਐ ਹਾਲ ਕੋਈ ਵਤਨੋਂ
ਫੋਨ ਕਰਕੇ ਝੂਠ ਮੂਠ ਦਾ
ਮੈਂ ਮੁਸਕਰਾਉਂਦਾ ਹਾਂ
_________________
ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,

ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
BAI BAI” ਕਹਿੰਦੇ ਨੇ ਲੋਕੀ, ਝੱਲੇ ਜਹੇ ਏਸ ਨਿਮਾਨੇ ਨੂੰ ,
ਬੱਸ ਤੂੰ ਹੀ ਸੋਹਣਾ ਕਹਿਨੀ ਏ,ਮੈਨੂੰ ਪਤਾ ਦਿਲ ਬਹਿਲਾਓਣੇ ਨੂੰ ,
ਮੈਨੂੰ ਪਤਾ ਕਿੰਨੀ ਕੁ ਕਦਰ ਮੇਰੀ, ਕਈ ਲੋਕਾਂ ਮੁੰਹੌ ਸੁਣਿਆ ਏ,
ਜੀਹਨੂੰ ਕਦਰ ਸੀ ਓਹ ਵੀ ਛੱਡ ਗਈ ਏ,ਮੈਨੂੰ ਸਾਰੀ ਓਮਰ ਸਤਾਓਣੇ ਨੂੰ ,
ਹੁਣ ਤਾਂ ਅਪਣੀ ਸੂਰਤ ਚੋ ਟੁੱਟਾ ਹੋਇਆ ਚਿਹਰਾ ਦਿਸਦਾ ਏ,
ਓਹਦੀ ਯਾਦ ਚ “Kang’’ ਹਰ ਵੇਲੇ ਕਿਸੇ ਜਖਮ ਦੇ ਵਾਂਗੂੰ ਰਿਸਦਾ ਏ।
ਮੈਂ ਜਿਨਾਂ ਲੋਕਾਂ ਲਈ ਪੁਲ ਬਣ ਗਿਆ ਹਾਂ
ਉਹ ਜਦੋਂ ਮੇਰੇ ਤੌਂ ਲੱਘ ਕੇ ਜਾ ਰਹੇ ਸਨ
ਮੈਂ ਸੁਣਿਆਂ ਮੇਰੇ ਬਾਰੇ ਕਹਿ ਰਹੇ ਸਨ
ਉਹ ਕਿਥੇ ਰਹਿ ਗਿਆ ਹੈ, ਚੁਪ ਜਿਹਾ ਬੰਦਾ
ਸ਼ਾਇਦ ਪਿਛੇ ਰਹਿ ਗਿਆ ਲਗਦਾ ਹੈ
ਸਾਨੂੰ ਪਹਿਲਾਂ ਪਤਾ ਸੀ ਕਿ ਉਸ ਚ ਦਮ ਨਹੀ ਹੈ


ਮੈਨੂੰ ਹਰ ਇੱਕ ਨਾਲ ਵਫ਼ਾ ਕਰਨ ਦੀ ਭੈੜੀ ਬਿਮਾਰੀ ਹੈ
ਪਰ ਵਫ਼ਾ ਕਰਕੇ ਕੁਝ ਹਾਸਲ ਨਹੀਂ ਹੋਇਆ,
ਹਰ ਵਾਰ ਸਭਨੂੰ ਪਲਕਾ ਤੇ ਬਿਠਾਇਆਂ
ਪਰ ਮਾਡ਼ੀ ਕਿਸਮਤ ਅੱਗੇ ਕਿਸਦਾ ਜੋਰ ਚਲਦਾ,
ਸਭਨੇ ਮੈਨੂੰ ਉਥੇ ਭੁਆਹ ਕੇ ਸੁੱਟਿਆ ਜਿਥੋ ਵਾਪਸ ਆਣ ਦਾ ਕੋਈ ਰਸਤਾ ਨਹੀ
ਫਿਰ ਵੀ ਸਭਦੀ ਬਾਂਹ ਫਡ਼ਕੇ ਅੱਗੇ ਵੱਧਣ ਦੀ ਤਾਂਗ ਵਿੱਚ ਮੈ ਮੁਡ਼ ਉੱਥੇ ਆ ਜਾਂਦਾ ਹਾਂ..

ਦੋ ਰੂਹਾਂ ਦੀ ਅਜਬ ਕਹਾਣੀ,
ਮੰਜਿਲ ਇਕ ਸੀ ਵਿਛੜ ਗਏ ਹਾਣੀ,
ਦਿਲ ਦੀ ਰੀਝ ਨੇ ਕਦੇ ਨੀ ਮੁਕਣਾ,
ਜਿੰਨਾ ਚਿਰ ਏਹ ਜਿੰਦ ਮਰਜਾਣੀ,
ਹੋਏ ਬਦਲੇ ਮੌਸਮ ਬਦਲੀਆਂ ਰੁੱਤਾਂ,
ਨਈਂ ਬਦਲੀ ਓਹ ਯਾਦ ਪੁਰਾਣੀ,
ਸ਼ੇਰੇ ਕਿੰਝ ਕੱਟਾਂਗੇ ਜਿੰਦਗੀ,
ਜੇ ਨਾ ਮਿਲਿਆ ਰੂਹ ਦਾ ਹਾਣੀ,
ਜੇ ਨਾ ਮਿਲਿਆ ਰੂਹ ਦਾ ਹਾਣੀ,

ਰਲ ਕੇ ਮੀਟਿੰਗ ਕੀਤੀ ਮੁਸੀਬਤਾਂ ਕਈਆ ਨੇ,
ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆ ਨੇ,
ਸਭ ਦੀਆ ਯਾਦਾ ਹਾਲੇ ਤੀਕਰ ਸਾਭੀਆਂ ਪਈਆ ਨੇ,
ਜਿੰਨੀਆ ਕੁੜੀਆ ਦਿਲ ਮੇਰੇ ਵਿੱਚ ਰਹਿ ਕੇ ਗਈਆ ਨੇ,
ਯਾਰਾ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ,
ਮੇਰੀ ਚੰਦਰੀ ਨੀਤ ਦੀਆ ਵੀ ਧੁੰਮਾਂ ਪਈਆ ਨੇ,
ਉਹਨੂੰ ਵੀ ਕਹਿ ਇੱਕ ਅੱਧ ਆਪਣੀ ਗੱਲਤੀ ਮੰਨ ਲਵੇ,
ਲਿਖਤੀ ਮਾਫੀ ਮੰਗਾਂ ਗੇ ਜੋ ਮੂੰਹੋ ਕਹੀਆ ਨੇ,
ਸੱਦ ਕੇ ਜਾਵਾ ਸਿਰ ਤੇ ਸਾਇਆ ਸਾਈਆਂ ਦਾ,
ਵਿਗੜਿਆ ਨਹੀ ਕੁਝ ਜ਼ੋਰ ਤਾਂ ਲਾਇਆ ਕਈਆ ਨੇ.....
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,

ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈਏ,

ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,

ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ,

ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।
ਜਦ ਮਹਿਲ ਮਨਾਂ ਦੇ ਵੱਸਦੇ ਸੀ,

ਤਾਂ ਦਿਲ ਦੇ ਸਾਥੀ ਮਹਿਰਮ ਸੀ,

ਫਿਰ ਇਕ ਇਕ ਕਰਕੇ ਰੂਹਾਂ ਦੇ,

ਸਭ ਵਿਛੜੇ ਹਾਣੀ ਕੀ ਦੱਸੀਏ?

ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ,

ਹੁਣ ਆਸ ਵਸਲ ਦੀ ਕੀ ਰੱਖੀਏ,

ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ,

ਹੰਝੂਆਂ ਨੂੰ ਪਾਣੀ ਕੀ ਦੱਸੀਏ?