Saturday 21 November 2009

ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾਂ ਹੋ ਗਏ,ਤੈਨੂੰ ਬੂਰਾ ਜੇ ਕੋਈ ਆਖਦਾ ਝੱਟ ਲਡ਼ਨ ਜਾਦੇਂ ਸਾਂ ..।
ਤੂੰ ਡਰਦੀ ਸਾਨੂੰ ਝੱਟ ਹੀ ਬੰਦ ਕਰਦੀ ਬਾਰੀਆਂ,ਪਰ ਅਸੀ ਧੂਪੇ ਕਿਧਰੋ ਕਿਧਰ ਸਡ਼ਨ ਜਾਦੇਂ ਸਾਂ.. ।
ਕਿਨਾ ਜਨੂਨ ਸੀ ਬੇਕਦਰੇ ਤੇਰੇ ਪਿਆਰ ਦਾ,ਕਈ ਵਾਰੀ ਚਲਦੀ ਗੋਲੀ ਅੱਗੇ ਖਡ਼ਨ ਜਾਦੇਂ ਸਾਂ ..।
ਸਾਰੀ ਹੀ ਮਸਤੀ ਇਕ ਪਲ ਵਿੱਚ ਲੇ ਗਈ,ਜਦੋ ਸਾਨੂੰ ਛੱਡ ਤੂੰ ਹੋਰ ਦੀ ਹੋਕੇ ਬਹਿ ਗਈ..।
ਗਿਨ ਨਾ ਹੂੰਦੇ ਦਿਲ ਤੇ ਲੱਗੇ ਟੱਕ ਵੈਰਨੇ ,ਪੈਰਾਂ ਚੋ ਕੰਡੇ ਕੱਡ ਕੱਡ ਗਏ ਅੱਕ ਵੈਰਨੇ...।
ਅਸੀ ਤਾ ਐਨੀ ਗੱਲ ਸੀਖੀ ਤੇਰੇ ਪਿਆਰ ਚੋ,ਕੇ ਨਾ ਜਤਾਈਏ ਯਾਰ ਤੇ ਕਦੀ ਹੱਕ ਵੈਰਨੇ....।
=====================================
ਜਿੰਦਗੀ ਚੋ ਦੂਰ ਜਾਣ ਵਾਲ਼ੀਏ ਦਿੱਲ ਵਿੱਚਿ ਕਿੱਦਾ ਤੈਨੂੰ ਕੱਢੀਏ......?????
ਜੀਣ ਦਾ ਸ਼ਾਹਾਰਾ ਯਾਦਾ ਤੇਰੀਆ ਯਾਦ ਕਰਨਾ ਕਿੱਦਾ ਤੈਨੂੰ ਛੱਡੀਏ !
ਜਿੰਦਗੀ ਚੋ ਦੂਰ ਜਾਣ ਵਾਲ਼ੀਏ ਦਿੱਲ ਵਿੱਚਿ ਕਿੱਦਾ ਤੈਨੂੰ ਕੱਢੀਏ....?????
==================================
ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ,
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ ,
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ
=====================================
ਕਿਦੇ ਨਾਲ ਹੱਸਾਂ ਰੱਬਾ,ਕਿਦੇ ਨਾਲ ਬੋਲਾ ਮੈਂ,
ਤੇਰੀਆ ਹੀ ਕਿਤੀਆ ਨੂੰ,ਕਿਦੇ ਨਾਲ ਫੋਲਾ਼ ਮੈਂ,
ਬੇੜੀ ਛੱਡੀ ਆ ਕਿਨਰੇ ਤੇ ਡੂਬੋ ਕੇ,
ਰੱਬਾ ਕਿਸੇ ਨਾਲ ਨਾ ਕਰੀ,
ਕਿਤੀ ਸਾਡੇ ਨਾਲ ਜਿੱਦਾ ਤੂੰ ਸਾਡਾ ਹੋਕੇ,
ਰੱਬਾ ਕਿਸੇ ਨਾਲ ਨਾ ਕਰੀ.
================================
ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ,
ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ,
ਮੈਂ ਕਿੰਨਾ ਤੈਨੂੰ ਯਾਦ ਕਰਦਾ
================================
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...
ਹਰ ਸਾਹ ਵਿਚ ਤੇਰਾ ਖਿਆਲ ਵਸਦਾ........
ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ...
ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.....!!!
==============================
ਇੱਕ ਵਾਰ ਦਾ ਮਰਨਾ ਸੌਖਾ ਹੈ ,ਪਲ ਪਲ ਮਰਨ ਨਾਲੋਂ !
ਇੱਕ ਵਾਰ ਦੀ ਸੂਲੀ ਚੰਗੀ ਐ, ਪਲ ਪਲ ਚੜ੍ਹਨ ਨਾਲੋਂ !
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ ,ਪਲ ਪਲ ਲੜ੍ਹਨ ਨਾਲੋਂ !
ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ ,ਅੰਦਰੋਂ ਅੰਦਰੀ KANG ਸੜ੍ਹਨ ਨਾਲੋਂ !
==============================
ਜਿਹਦੇ ਭੋਲੇ ਭਾਲੇ ਨੈਣ, ਬੜੇ ਚੁਪ ਚੁਪ ਰਹਿਣ,
ਜਿਹਦੇ ਲਾਲ ਸੂਹੇ ਬੁੱਲ, ਜਿਵੇਂ ਅੱਧ ਖਿੜੇ ਫੁੱਲ,

ਅੰਗਾਂ ਵਿੱਚ ਖੂਬਸੂਰਤੀ ਸਮਾਈ ਜੱਗ ਦੀ,
ਕੁੱੜੀ ਵੇਹਲੇ ਬਹਿਕੇ ਰੱਬ ਨੇ ਬਣਾਈ ਲਗਦੀ...
===============================
ਜਿਹੜਿਆ ਰਾਹਾ ਚੋ ਹੁੰਦਾ ਲੱਗਣਾ !
ਮੈ ਜਾ ਕੇ ਉਹਨਾ ਰਾਹਾ ਵਿੱਚ ਖੱੜਾ !
ਦੂਰੋ ਦੂਰੋ ਰਹਾ ਤੈਨੂੰ ਤੱਕਦਾ !
ਨੀ ਨੇੜੇ ਆ ਕੇ ਗੱਲ ਨਾ ਕਰਾ !
ਪੱਗ ਚੁੰਨੀ ਨਾਲ ਦੀ ਰੰਗਾਈ ਫ਼ਿਰਦਾ ਨੀ !
ਤੈਨੂੰ ਆਪਣੀ ਜਾਣ ਕੇ !
ਬਿਨਾ ਪੁਛੇ ਦਿੱਲ ਚ ਵਸਾਈ ਫ਼ਿਰਦਾ ਨੀ ਤੈਨੂੰ ਆਪਣੀ ਜਾਣ ਕੇ .....
===============================
ਤੈਨੂੰ ਲੇ ਕੇ ਬਾਜ਼ ਬਣ ਜਾਵਾ !
ਡਰਿਆ ਨਾ ਕਰ ਹੋਕੇ ਭਰਿਆ ਨਾ ਕਰ !
ਰੱਖ ਸਾਡੇ ਤੇ ਯਕੀਨ ਸ਼ੱਕ ਕਰਿਆ ਨਾ ਕਰ !
ਗੱਲਾ ਤੈਨੂੰ ਸੱਚਿਆ ਸੁਣਾਵਾ !
ਨੀ ਕਿਹੜਾ ਸਾਡੀ ਪੈੜ ਕੱਢ ਲੂੰ ਤੈਨੂੰ ਲੇ ਕੇ ਬਾਜ਼ ਬਣ ਜਾਵਾ
==============================
ਤੇਰੇ ਘਰ ਤੋ ਮੇਰੇ ਘਰ ਨੂੰ ਕਾਹਤੇ ਇੱਕ ਵੀ ਆਉਦੀ ਨਹੀ,
ਮੇਰੇ ਘਰ ਤੋ ਤੇਰੇ ਘਰ ਨੂੰ ਕਿਨੀਆ ਰਾਹਾ ਨਿਕਲਦੀਆ !
ਸੌਹਣੀਆ ਸੁਰਤਾ ਬਣ ਠਣ ਕੇ ਜਦ ਨਾਲ ਅਦਾਵਾ ਨਿਕਲ ਦੀਆ
ਬਰਛੇ ਵਾਗੂੰ ਸੀਨੇ ਵਿੱਚ ਦੀ ਪਾਰ ਨਿਗਾਹਾ ਨਿਕਲ ਦੀਆ......
ਕਿਨੀ ਉਚੀ ਹਸਤੀ ਤੇਰੀ ਜਾਦੂ ਤੇਰਾ ਕਿਨਿਆ ਤੇ...
ਹਰ ਦਿੱਲ ਵਿਚੋ ਤੇਰੇ ਲਈ ਆਪਣੇ ਆਪ ਦੁਆਵਾ ਨਿਕਲ ਦੀਆ.........
ਯਾਦਾ ਵਾਲਾ ਦੀਵਾ ਉਨੀ ਦੇਰ ਤਾ ਬੁਝਣਾ ਆਉਖਾ .. .
ਜਦ ਤੱਕ ਨਹੀ ਸੀਨੇ ਵਿੱਚੇ ਆਖਰੀ ਸਾਹਾ ਨਿਕਲ ਦੀਆ
==============================
ਚੌਰੀ ਚੌਰੀ ਤੱਕਦੀ ਹੈ ਆਕੜਾ ਵੀ ਰੱਖਦੀ ਹੈ !
ਸੌਹਣਾ ਮੁੱਖ ਚੁੰਨੀਂ ਦੇ ਪੱਲੇ ਨਾਲ ਢੱਕਦੀ ਏਂ !
ਇਹੋ ਗੱਲ ਜਾਨ ਤੋ ਪਿਆਰੇ ਲੱਗੀ ਜਾਦੇ ਨੇ !
ਹਾਏ ਨੀ ਤੇਰੇ ਨੱਖਰੇ ਤਾ ਜਾਨ ਕੱਢੀ ਜਾਦੇ ਨੇ ..
==============================
ਕੀ ਦੱਸੀਏ ਅਡਿਏ ਤੇਨੂੰ ਆ੫ਣੇ ਬਾਰੇ,
ਕਿਹੰਦੇ ਨੇ ਸੱਚ ਨੂੰ* *
ਬੋਲਾਂ ਦੀ ਲੋੜ ਨਂਹਿਓ ਹੁੰਦੀ ਜੇ ਪੜ ਸਕਦੀ ਹੈ ਤਾਂ ਮੇਰੀਆਂ ਅਖ਼ਾਂ ਪੜ,
ਕਿਉਂਕੀ ਕਦੇ ਕਿਸੇ ਦੀਆਂ ਅਖ਼ਾਂ ਝੂਠ ਨਹੀਂ ਬੇਲਿਦਆਂ**....
==============================
ਮੁਦਤਾਂ ਤੋਂ ਵੀ ਬਾਅਦ ਰਹਿਣਗੇ ਚੇਤੇ ਬੋਲ ਤੇਰੇ,
ਧੜਕਣ ਬਣ ਧੜਕੇਂਗੀ ਬੇਸ਼ਕ ਕੋਲ ਮੇਰੇ,
ਧੜਕਣ ਬਣ ਧੜਕੇਂਗੀ ਬੇਸ਼ਕ ਕੋਲ ਮੇਰੇ,
ਬੁੱਲੀਆਂ ਤੇ ਇੱਕ ਮਿੱਠੀ ਫਰਿਆਦ ਰਹੇਂਗੀ ਤੂੰ....
ਸਾਹਾਂ ਵਰਗੀਏ ਤੂੰ ਆਖਰੀ ਸਾਹਾਂ ਤਕ ਯਾਦ ਰਹੇਂਗੀ ਤੂੰ ..
========================================
ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ
ਕੋਈ ਜਵਾਬ ਆਇਆ ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ
ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ ਜਾਂ ਫਿਰ ਡਾਕੀਏ
ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ
ਆਇਆ ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ .........
===========================================

Saturday 14 November 2009

ਅਸੀਂ ਰੱਜ ਗਏ ਹਾਂ ਯਾਰਾਂ ਤੋਂ
ਲੁਕ ਲੁਕ ਕੇ ਹੁੰਦੇ ਵਾਰਾਂ ਤੋਂ
ਮੋਢੇ ਤੇ ਰੱਖ ਕੇ ਹੋਰਾਂ ਦੇ...
ਜੋ ਲਾਉਣ ਿਨਸ਼ਾਨੇ ਵੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ
ਅਸੀਂ ਬੜੇ ਯਾਰਾਨੇ ਵੇਖ ਲਏ......
===================
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ
ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ
ਫੇਰਾ ਓਸ ਬੇਦਰਦ ਨੇ ਪਾਵਣਾ ਨਈ
ਧੱਕੇ ਖਾ ਨਾ ਿਵੱਚ ਹਨੇਰੀਆਂ ਦੇ
ਦੀਵਾ ਿਪਆਰ ਦਾ ਓਸ ਜਗਵਣਾ ਨਈ
ਬੱਝਾ ਰਿਹਣਾ ਉਡੀਕਾਂ ਦਾ ਬੂਹਾ ਸਾਿਦਕ
ਕੁੰਡਾ ਕਦੀ ਹੁਣ ਓਸ ਖੜਕਾਵਣਾ ਨਈ....
ਿਜਹਨੂੰ ਕਰਦਾ ਏ ਯਾਦ ਿਦਲਾ ਓਸ ਨਈਓ ਆਉਣਾ
ਇਹਨਾ ਯਾਦਾਂ ਦੇ ਸਹਾਰੇ ਤੇਰੇ ਿਕਸੇ ਕੰਮ ਨਈ....
=====================
Rakh Honsla Tu Yaara Asi Milange Jarur, Sadi Mulakat Wich Hona Vakhra Sarur, Asi Jadon vi,Jithe vi,Kade Mil ke Bethange, Us Jagah Ne Vi Vekhi Ho Jana Mashhoo
====================
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ...................
==============================
ਇੱਕ ਦੀਵਾ ਧੁੱਖਦੀ ਯਾਦ ਦਾ, ਪਿਆ ਦਿਲ ਦੇ ਆਲੇ,
ਮੁੜ ਕੇ ਕਿਉਂ ਨਾ ਆਂਵਦੇ ਤੁਰ ਜਾਵਣ ਵਾਲੇ,

ਇਹ ਬੁੱਲਾਂ ਦੀ ਖ਼ਾਮੋਸ਼ਗੀ ਦੇ ਪਿਆ ਭੰਨਦਾ ਠਾਰੇ,
ਗੁੱਝੀਆਂ ਗ਼ਿਲਾਂ ਸੋਕਦੇ ਜਿਵੇਂ ਬਾਲਣ ਹਾਰੇ,

ਇਹਦਾ ਝੋਰਾ ਵੱਧਦਾ ਜਾਂਵਦਾ ਏ ਵਾਂਗਰ ਪਾਰੇ,
ਉਮਰਾਂ ਦਾ ਦੁੱਖ ਲਾ ਗਏ ਉਹ ਲੰਮੀਆਂ ਵਾਲੇ,

ਇਹਦੇ ਦੁਸ਼ਮਣ ਦਿਨ ਦੇ ਚਾਨਣੇ ਤੇ ਵੇਲੀ ਤਾਰੇ,
ਨਾਂ ਸੁਲਾ-ਸਫਾਈਆਂ ਸੋਚਦੇ ਉਹ ਕਰ ਗਏ ਕਾਰੇ,

ਇਹ ਡਰਦਾ ਅਪਨੀ ਲਾਜ਼ ਤੋਂ ਪਿਆ ਭੁੱਬਾਂ ਮਾਰੇ,
ਪਏ ਖੜੇ ਤਮਾਸ਼ਾ ਵੇਖਦੇ ਭੰਡ ਦੁਨੀਆਂ ਵਾਲੇ,

ਇਹਦੀ ਲੋਅ ਪਈ ਕੰਧ ਦੇ ਫੇਫੜੇ ਕਰਦੀ ਕਾਲੇ,
ਇਹਨੂੰ ਵੱਧਣੋਂ ਕਿਉਂ ਨਾ ਰੋਕਦੇ ਅੱਗ ਲਾਵਣ ਵਾਲੇ,

ਇਹ ਖੋਲੇ ਤਖ਼ਤੇ ਹੇਜ਼ ਦੇ ਨਾ ਖੁੱਲਣ ਤਾਲੇ,
ਬੂਰਾ ਕਰ ਕਰ ਖਾ ਗਏ ਘੁਨ ਸੱਜਣਾਂ ਵਾਲੇ,

ਇਹ ਮੰਗੇ ਰੁੱਤ ਹਨੇਰ ਦੇ ਤੇ ਮੰਗੇ ਪਾਲੇ,
ਕੋਈ ਆਵਣ ਕਰਮਾਂ ਵਾਲੜੇ ਇਹਦੇ ਵੇਖ ਉਜਾਲੇ;
============================
jis din da usne supne wich auna chad dita,
Soh rab di asin us din da souna chad dita,
Jo karwaunde ne usde naal hoyian mulakattan nu yaad,
Ohna yaara naal asin hath milauna chad dita,
Hun daru di botal hi nibhau yaari,
Kiyo ke 'main te mere yaara ne hun
Sohniyan shaklaan waleya naal pyar pauna chad dita
=============================
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||
ਇੱਕ ਵਾਰ ਨਹੀਂ ਹਜ਼ਾਰ ਵਾਰ ਕਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||

ਚਸ਼ਮ-ਚਿਰਾਗ ਜਿੰਨ੍ਹਾਂ ਦੇ ਦੀਦੇ,
ਸੇ ਕਿਉਂ ਬਾਲਣ ਦੀਵੇ..
ਇਸ਼ਕ ਜਿੰਨ੍ਹਾਂ ਦੇ ਹੱਡੀਂ ਰਚਿਆ,
ਬਿਨ ਅਮਲਾਂ ਤੋਂ ਖੀਵੇ..
ਕਹਿੰਦੇ ਨੇਂ ਪਿਆਰ ਹੁੰਦਾ,
ਇਹੋ-ਜਿਹੀ ਚੀਜ਼ ਏ..
ਹੋਈ ਜਾਂਦਾ ਬੰਦਾ,
ਬਿਨ੍ਹਾਂ ਮਰਜ਼ੋਂ ਮਰੀਜ਼ ਏ..
ਜਿੱਥੇ ਵੀ ਹੈ ਪੈਰ ਧਰਦੀ ਮੁਹੱਬਤ,
ਜਾਵੇ ਸਦਾ ਮਹਿਕ ਭਰਦੀ ਮੁਹੱਬਤ..
ਮੁਹੱਬਤ ਹੈ ਕਿਸੇ ਰਹਿਮਤ ਦਾ ਸਾਇਆ,
ਮੁਹੱਬਤ ਨੇਂ ਜਵਾਨੀਂ ਨੂੰ ਸਿਖਾਇਆ..
ਰਾਤੀਂ ਰੋ-ਰੋ ਜੀਅ ਪਰਚਾਣਾਂ,
ਹੰਝੂ ਪੀਣਾਂ ਤੇ ਗਮ ਖਾਣਾਂ..
ਜਲ ਵਿੱਚ ਕੱਚੇ-ਘੜੇ ਤੇ ਤਰਣਾਂ,
ਥਲ ਵਿੱਚ ਸਿਖਰ-ਦੁਪਿਹਰੇ ਮਰਣਾਂ..
ਦੀਵਾ ਬਾਲ ਕੇ ਝਨਾਂ ਦੇ ਕੰਢੇ ਬਹਿਣਾਂ..
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||

ਇਸ਼ਕ-ਇਸ਼ਕ ਨਾਂ ਕਰਿਆ ਕਰ ਤੂੰ,
ਦੇਖ ਇਸ਼ਕ ਦੇ ਕਾਰੇ..
ਏਸ ਇਸ਼ਕ ਨੇਂ ਜੋਬਨ-ਰੁੱਤੇ,
ਕਈ ਲੁੱਟੇ ਕਈ ਮਾਰੇ..
ਨੈਣਾਂ ਨਾਲ ਨੈਣਾਂ ਦਾ ਵਪਾਰ ਜਦੋਂ ਹੋ ਗਿਆ,
ਮੱਠਾ-ਮੱਠਾ ਦਿਲ ਨੂੰ ਬੁਖਾਰ ਜਿਹਾ ਹੋ ਗਿਆ..
ਜਿਹੜੀ ਜਵਾਨੀਂ ਦਿਵਾਨੀਂ ਨਹੀਂ ਹੁੰਦੀ,
ਐਸੀ ਜਵਾਨੀਂ ਜਵਾਨੀਂ ਨਹੀਂ ਹੁੰਦੀ..
ਜਿੰਨ੍ਹਾ ਦੀ ਹਰ ਧੜਕਣ ਸਾਡੀ ਹੋ ਜਾਂਦੀ,
ਉਹਨਾਂ ਦੇ ਨੈਣਾਂ ਨੂੰ ਨੀਂਦਰ ਨਹੀਂ ਆਉਂਦੀ..
ਐਥੇ ਪਿਆਰ ਜਿੰਨ੍ਹਾ ਨੂੰ ਹੋਏ,
ਹੱਸੇ ਘੱਟ ਤੇ ਬਹੁਤਾ ਰੋਏ..
ਔਖਾ ਮਹੀਵਾਲ ਅਖਵਾਉਣਾਂ,
ਜੋਗੀ ਬਣਕੇ ਕੰਨ ਪੜਵਾਣਾਂ..
ਸੱਲ ਸੀਨੇ ਤੇ ਹਿਜ਼ਰ ਦਾ ਸਹਿਣਾਂ..
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..
=========================