Tuesday 30 June 2009

ਪਹਿਲਾਂ ਲੁੱਟਿਆ ਦਿਲ ਹੈ ਸਾਡਾ,

ਬਾਦ ਚ ਲੁੱਟੇ ਹਾਸੇ ਨੀ,

ਮਰਿਆਂ ਸੰਗ ਨਾ ਕੀਤਾ ਸਾਨੂੰ

ਨਾ ਜਿਊਂਦਿਆ ਛੱਡਿਆ ਪਾਸੇ ਨੀ
ਗੁਸਤਾਖੀ ਗਲਤੀ ਹੋ ਸਕਦੀ ਏ

ਪਰ ਕੀਤਾ ਕਦੇ ਕਸੂਰ ਨਹੀ

ਇਧਰ ਸੁਣ ਕੇ ਉਧਰ ਲਾਉਣੀ

ਇਹ KANG ਦਾ ਦਸਤੁਰ ਨਹੀ
ਸਾਡੇ ਤੇ ਨਜ਼ਰ ਟਿਕਾ ਕੇ ਰੱਖ

ਅਸੀ ਹੋਰ ਕੀ ਲੈਣਾ,

ਸਾਨੂੰ ਦਿਲ ਦੇ ਵਿੱਚ ਵਸਾ ਕੇ

ਰੱਖ ਅਸੀ ਹੋਰ ਕੀ ਲੈਣਾ......(
ਅਸੀ ਦਿਲ ਤੇ ਹੱਥ ਰੱਖ ਤੱਕਦੇ ਰਹ,

ਓਹਨਾ ਦਾ ਤੁਰਦਾ ਕਦਮ ਕੋਈ ਰੁਕਿਆ ਨ,

ਓਹਨਾ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ ,

ਤੇ ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾ
ਸਾਡੀ ਪਹਿਚਾਣ ਲਈ ਦੋਸਤਾ ਐਨੀ ਗੱਲ ਹੀ ਕਾਫੀ ਏ ,,

ਅਸੀ ਉਹਨਾਂ ਰਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,

ਬੱਸ ਏਸੇ ਗੱਲ ਦੇ ਮਾਰੇ ਹੀ,ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ
ਦਿਲ ਵਿੱਚ ਜਿਹੜੇ ਵੱਸ ਜਾਂਦੇ ਨੇ _

ਹੱਡਾਂ ਦੇ ਵਿੱਚ ਜਿਹੜੇ ਰੱਚ ਜਾਂਦੇ ਨੇ_

ਭਾਵੇਂ ਦੇ ਜਾਣ ਹੰਝੂ ਖਾਰੇ _

ਸੱਜਣ ਨਹੀਂ ਭੁੱਲਦੇ __

ਓ ਚੰਗੇ ਹੋਣ ਜਾ ਮਾੜੇ ਸੱਜਣ ਨਹੀਂ ਭੁੱਲਦੇ __

Monday 29 June 2009

ਜਿਹਦੇ ਦਿਲ ਵਿਚ ਹੋਵੇ ਚੋਰ ਓਹਦੇ ਤੇ ਨਾ ਮਰੀਏ,

ਜੇ ਹੋਵੇ ਦਿਲ ਕਮਜ਼ੋਰ ਮੋਹੱਬਤ ਨਾ ਕਰੀਏ,

ਰਾਤ ਤੋਤੇ ਵਾੰਗੂ ਦਿਲ ਨੂੰ ਇਹੋ ਸਿਖਾਈਦਾ ਏ,

ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ ਏ,

ਯਾਰ ਦਾ ਮਤਲਬ ਜਰ ਜਾਨਾ ਸੋਹਣੇ ਯਾਰ ਦੇ ਕੀਤੇ ਵਾਰਾਂ ਨੂੰ,

ਪਰ ਜਰਨ ਵਾਲੇ ਤਾਂ ਵਿਰਲੇ ਨੇ, ਬਹੁਤੇ ਭੁੱਲਨ ਸਬ ਇਕਰਾਰਾਂ ਨੂੰ,

ਥਾਂ-ਥਾਂ ਨਾ ਦਿਲ ਦੀ ਦੱਸ ਦਿਲਾ ਤੈਥੋ ਜ਼ਰ ਨੀ ਹੋਣਾ ਹਾਰਾਂ ਨੂੰ.

ਸੋਚਿਆ ਸੀ ਮਹਿਫ਼ਿਲ ਸਾਡੀ ਹੈ, ਸ਼ਬ ਮਹਿਫ਼ਿਲ ਵਾਲੇ ਸਾਡੇ ਨੇ,

ਅਸੀਂ ਜਾਤ-ਪਾਤ ਤੋਂ ਕੀ ਲੈਣਾ ਸਬ ਗੋਰੇ ਕਾਲੇ ਸਾਡੇ ਨੇਪਰ ਕੀ

ਦੱਸੀਏ ਅਸੀਂ ਮੰਗਲਾ ਓਏ ਵਿਸ਼ਵਾਸ ਬਨਾਏ ਹਾਰ ਗਏ,

ਅਸੀਂ ਅਪਨੇ ਜਿਹਨਾ ਨੂੰ ਕਹਿੰਦੇ ਸੀ ਸਾਨੂੰ ਓਹੀ ਇਕ ਦਿਨ ਮਾਰ ਗਏ
ਤੂੰ ਤਾਂ ਸੋਚ ਦੀ ਏ ਈਦਾ

ਦਿਨ ਇਕੋ ਜਿਹੇ ਹੀ ਰਿਹ੍ਣੇ

ਤੇਰੇ ਚ੍ੰਗੇ ਚ੍ਲ੍ਦੇ ਨੇ

ਮਾੜੇ ਸਾਡੇ ਵੀ ਨਹੀ ਰਿਹ੍ਣੇ

ਓਖੇ ਵੇਲੇ ਸਾਥੋ ਤੂੰ ਮੋੜ ਗਈ ਏ ਮੁਖ

ਓਹੋ ਜਾਣ ਦਾ ਏ ਸ੍ੱਚੀ ਜਿਹ੍ਨੂੰ ਲ੍ੱਗਾ ਹੋਵੇ ਦੁੱਖ.........੨

ਸਾਡੀ ਕ੍ੱਖਾ ਦੀ ਕੁੱਲੀ ਜੇ

ਮਹਿਲ ਲ੍ੰਕਾ ਜਿਹੇ ਵੀ ਢਹਿਣੇ

ਤੇਰੇ ਚ੍ੰਗੇ ਚ੍ਲ੍ਦੇ ਨੇਮਾੜੇ ਸਾਡੇ ਵੀ ਨਹੀ ਰਿਹ੍ਣੇ

ਦਿਨ ਚ੍ੰਗੇ ਮਾੜੇ ਜਿੰਦ੍ਗੀ ਚ’ ਆਓਦੇ "Kang"

ਓਹ ਭੁੱਲ੍ਦੇ ਨਾ ਦਿਨ ਜ੍ਦੋ ਟੁੱਟ ਦੀ ਪ੍ਰੀਤ

ਏਸੀ ਲ੍ੱਗੀ ਵੇਲੇ ਰਬ ਹੁਣ ਗਾਲਾਂ ਦੇ ਕੀ ਕਿਹ੍ਣੇ

ਤੇਰੇ ਚ੍ੰਗੇ ਚ੍ਲ੍ਦੇ ਨੇਮਾੜੇ ਸਾਡੇ ਵੀ ਨਹੀ ਰਿਹ੍ਣੇ

Sunday 28 June 2009

ਮੈਂ ਇੱਕਲਾ ਇਸ ਭਰੇ ਸੰਸਾਰ ਦੇ ਕਾਬਿਲ ਨਹੀਂ,

ਹਾਂ ਐਸਾ ਫੁੱਲ ਜੋ ਗੁਲਜ਼ਾਰ ਦੇ ਕਾਬਿਲ ਨਹੀ..

ਦਿਲ ਮੇਰਾ ਓਹਦੇ ਕਦਮਾਂ ਚ ਰਹਿਣ ਦੇ ਕਾਬਿਲ ਤੇ ਹੈ...

ਪਰ ਮੇਰੀ ਤਕਦੀਰ ਓਹਦੇ ਪਿਆਰ ਦੇ ਕਾਬਿਲ ਨਹੀਂ..

ਪਿਆਰ ਓਹਦੇ ਦਾ ਅਸਰ ਖੋਰੇ ਹੁਣ ਮੈਨੂੰ ਰਾਜ਼ੀ ਕਰੇ...

ਵੈਸੇ ਹੁਣ ਕੋਈ ਦਵਾ ਇਸ ਬਿਮਾਰ ਦੇ ਕਾਬਿਲ ਨਹੀਂ.........!!!!!
ਮੈਂ ਗਲੀਆਂ ਦਾ ਰੋੜਾ, ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ

ਤਿਨਕੇ ਜਿਨੀ ਕਦਰ ਨਾ ਮੇਰੀ, ਮੈਨੂੰ ਤਖਤ ਬਿਠਾਇਆ ਸਾਈਆ
ਜ਼ਮਾਨੇ ਬੱਦਲ ਜਾਂਦੇ ਨੇ ਯਾਰ ਓਹੀ ਰਹਿੰਦੇ ਨੇ,
ਹਾਨੀ ਬੱਦਲ ਜਾਂਦੇ ਨੇ ਪਿਆਰ ਓਹੀ ਰਹਿੰਦੇ ਨੇ..

ਵਕ਼ਤ ਤਾ ਹਰ ਇਕ ਗੁਜ਼ਾਰ ਲੇਂਦਾ ਹੈ,
ਪਰ ਦਿਲ ਵਿਚ ਇੰਤਜ਼ਾਰ ਓਹੀ ਰਹਿੰਦੇ ਨੇ..

ਖੁਸ਼ੀ ਵੇਲੇ ਤਾ ਹਰ ਇਕ ਜਫੀਆ ਪੌਂਦਾ,
ਫੜਦੇ ਬਾਹ ਜੋ ਦੁੱਖ ਵਿਚ..ਚੇਤੇ ਯਾਰ ਓਹੀ ਰਹਿੰਦੇ ਨੇ.. ...

Saturday 27 June 2009

ਏ ਜ਼ਿੰਦਗੀ ਸਜ਼ਾ ਜੇ ਤੂੰ ਹੀ ਨਹੀਂ,
ਮੈਂ ਖੁਦ ਤੋਂ ਜੁਦਾ, ਜੇ ਤੂੰ ਹੀ ਨਹੀਂ

ਅੱਧੀ ਰਾਤੀਂ ਰੋਵਾਂ ਉੱਠ-੨ ਕੇ,
ਚੰਨ ਤਾਰੇ ਗਵਾ, ਜੇ ਤੂੰ ਹੀ ਨਹੀਂ

ਤੇਰੇ ਇਸ਼ਕ ਨੇ ਝੱਲੀ ਕਰ ਛੱਡਿਆ,
ਏ ਕਿਸਨੂੰ ਕਵਾਂ, ਜੇ ਤੂੰ ਹੀ ਨਹੀਂ

ਉੱਜੜ ਜਾਵਾਂ ਹੱਸਦੀ ਵੱਸਦੀ,
ਮੈਂ ਵਾਂਗ ਖਿਜ਼ਾ ,ਜੇ ਤੂੰ ਹੀ ਨਹੀਂ

ਪਥਰੀਲਿਆਂ ਕੱਬੀਆਂ ਰਾਵਾਂ ਤੇ,
ਕਿਉਂ ਤਲੀਆਂ ਧਰਾਂ, ਜੇ ਤੂੰ ਹੀ ਨਹੀਂ

ਮਹਿਕਦੀ ਏ ਜੋ ਤੇਰੀ ਹੋਂਦ ਨਾਲ,
ਉਹੀ ਡੰਗਦੀ ਹਵਾ, ਜੇ ਤੂੰ ਹੀ ਨਹੀਂ

ਤੇਰੀ ਦੀਦ ਜਿਵੇਂ ਹੱਜ ਮੇਰੇ ਲਈ,
ਕੀਨੂੰ ਤੱਕਦੀ ਰਵਾਂ, ਜੇ ਤੂੰ ਹੀ ਨਹੀਂ

ਕਈਆਂ ਨੂੰ ਮਨਾਉਂਦਿਆਂ ਥੱਕ ਗਈ,
ਹੋਵਾਂ ਕਿਸ ਨਾ ਖਫਾ, ਜੇ ਤੂੰ ਹੀ ਨਹੀਂ

ਆਸ਼ਿਆਨਾ ਮੇਰਾ ਤੇਰੇ ਦਮ ਤੇ,
ਹੋ ਜਾਣੈ ਤਬਾ, ਜੇ ਤੂੰ ਹੀ ਨਹੀਂ

ਜ਼ਿੰਦਾਂ ਕਿ ਮਰਿਆਂ ਚ ਸ਼ੁਮਾਰ ਮੇਰਾ,
ਨਹੀਂ ਮੈਨੂੰ ਪਤਾ, ਜੇ ਤੂੰ ਹੀ ਨਹੀਂ

ਹਰ ਪਲ ਤੈਨੂੰ ",...." ਸਜਦਾ ਕਰੇ,
ਨਹੀਂ ਹੋਰ ਖੁਦਾ, ਜੇ ਤੂੰ ਹੀ ਨਹੀਂ.....................
ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ
ਸੋਹਣੇ ਵੇਖ ਕੇ ਦਿਲ ਨਾ ਦਯਿਏ,
ਕਰ ਜਾਂਦੇ ਹੇਰਾ ਫੇਰੀ,
ਦਿਲ ਟੁੱਟੇਆ ਜਿੰਦ ਮੁਕਦੀ ਜਾਵੇ,
ਨਾਹੀਓ ਲੰਗਦੀ ਉਮਰ ਲਂਬੇਰੀ, ਨਾਹੀਓ ਲੰਗਦੀ ਉਮਰ ਲਂਬੇਰੀ.......

ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,
ਤੂੰ ਟਾਇਮ ਟਪੌਂਦੀ ਸੀ ਨੀ ਅਸੀ ਅਸਲੋਂ ਮਰਦੇ ਸੀ,
ਜਿਥੇ ਨਿਭੇ ਨਾ ਪਿਆਰ ਓਥੇ ਜਿਨਾ ਹੀ ਨਰਕ ਹੁੰਦਾ,
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,

ਤੂੰ ਰੁੱਸਦੀ ਰਿਹੰਦੀ ਸੀ ਅਸੀ ਮਨੋਂਦੇ ਰਿਹਿੰਦੇ ਸੀ,
ਤੈਣੂ ਆਕੜ ਖੋਰੀ ਨੂੰ ਫੇਰ ਵੀ ਚੋਂਦੇ ਰਿਹਿੰਦੇ ਸੀ,
ਹਾਏ ਸਮਝੇ ਜੇ ਕੋਈ ਏਕ ਬੋਲ ਹੀ ਤਰਕ ਹੁੰਦਾ,
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,

ਤੈਣੂ ਸ਼ੋੰਕ ਰਿਹਾ ਮੁੱਢ਼ ਤੋ ਝੀਲਾਂ ਤੇ ਘੁਮਣ ਦਾ,
ਚੱਟ ਪਟੇ ਸਵਾਦਾ ਦਾ ਹੱਥ ਫੜ-ਫੜ ਚੁਮਣ ਦਾ,
ਇਦਾਂ ਹੁੰਦੇ ਨਹੀ ਪਿਆਰ ਇਹਤਾ ਫੋਕਾ ਹੀ ਠਰਕ ਹੁੰਦਾ,
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ,

ਪੁਰੀ ਦਿਲ ਤਾਂ ਝਲਾ ਸੀ ਖਾ ਠੋਕਰ ਟੁੱਟ ਗੇਯਾ,
ਪਰ ਏਕ ਗੱਲੋਂ ਤੇਰਾ ਓਹਤੋ ਖੈੜਾ ਛੂਟ ਗੇਯਾ,
ਸੱਚੀ ਗੱਲ ਦਾ ਕਰਮਜੀਤ ਚੂਠੇ ਨੂੰ ਹਰਕ ਹੁੰਦਾ,
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਦਾਵੇਆ ਤੇ ਵਾਦੇਆ ਚ ਏਹੋ ਹੀ ਫਰਕ ਹੁੰਦਾ….!!!
ਤੂੰ ਦਾਵੇ ਕਰਦੀ ਸੀ ਨੀ ਅਸੀ ਵਾਦੇ ਕਰਦੇ ਸੀ
ਮੇਰੇ ਨਾਂ ਦੀ ਮਹਿੰਦੀ ਲਾਵੇਂ ਕਿਉਂ
ਮੇਰੀ ਛਾਂ ਦਾ ਕਜਲਾ ਪਾਵੇਂ ਕਿਉਂ
ਚੰਨ ਚਾਨਣੀ ਬੁੱਕਲ ਦੇ ਵਿੱਚ ਭਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਚੁੱਲੇ ਚਾਉਂਕੇ ਦੇ ਵਿੱਚ ਬੈਠੀ ਕਿਸ ਨਾਲ ਗੱਲਾਂ ਕਰਦੀ ਏਂ
ਕੰਧਾਂ ਉੱਤੇ ਵਗੇ ਮੋਰ ਵਿੱਚ ਰੰਗ ਨਵੇਂ ਨਿਤ ਭਰਦੀ ਏਂ
ਤੇਜ ਹਵਾ ਵਿੱਚ ਤਲੀ ਤੇ ਦੀਵੇ ਧਰਦੇ ਹੁੰਦੇ ਨਈ
ਕਮਲੀਏ ਕੁੜੀਏ ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਜਦ ਕਦੇ ਤੇਰੇ ਘਰ ਵਿੱਚ ਕੋਈ ਨਾਂ ਮੇਰਾ ਲੈ ਲੈਂਦਾ ਏ
ਤੇਰੇ ਸੱਜੇ ਪੈਰ ਦਾ ਗੂਠਾ ਭੌਂ ਖੁਰਚਣ ਲੱਗ ਪੈਂਦਾ
ਅੱਗ ਦੇ ਲਾਂਭੂ ਮੀਂਹ ਤੇਲ ਦਾ ਜਰਦੇ ਹੁੰਦੇ ਨਈ
ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ

ਖੁਲੀਆਂ ਅੱਖਾਂ ਦੇ ਵਿੱਚ ਸੁਪਨੇ ਬੁਣਦੀ ਬੁਣਦੀ ਸਾਂਉ ਜਾਂਵੇਂ
ਰੋਜ ਰਾਤ ਨੂੰ ਗੀਤ ਤੂੰ ਗਿਲ ਦੇ ਸੁਣਦੀ ਸੁਣਦੀ ਸਾਂੳ ਜਾਂਵੇਂ
ਇਸ਼ਕ ਝਨ੍ਹਾਂ ਨੂੰ ਕੱਚਿਆਂ ਉੱਤੇ ਤਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ
ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ'ਚ ਲੰਘਦੇ ਨਾ ਪਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...
ਨੀ ਓਹਨੇ ਤੇਰੇ ਯਾਰ ਵੈਰਨੇ...

ਅਸੀ ਸਮਝ ਬੈਠੇ ਸੀ ਰੱਬ ਤੇਰੇਆਂ ਨੀਂ ਨੈਣਾ'ਚ ਪਿਆਰ ਵੇਖ ਕੇ...
ਝੱਟ ਮੁੱਕਰੀ ਜੁਬਾਨੋ ਵਾਦੇ ਭੁੱਲ ਗਈ ਨੀ ਹੀਰੇਆਂ ਦੇ ਹਾਰ ਵੇਖ ਕੇ...
ਜਦੋਂ ਢੱਲ ਗਈ ਜਵਾਨੀ ਲੱਭਨੇ ਨਹੀ ਦਿਲਜਾਨੀ...
ਹੋ ਜੂ ਤੱਪਦੇ ਕਲੇਜੇ ਵਾਲੀ ਅੱਗ ਤੇਰੀ ਉਹਦੋਂ ਠੰਡੀ'ਕਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...
ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ...
ਇੱਕ ਭੁਲੇਖੇ ਵਿੱਚ ਹੀ ਜਿੰਦਗੀ ਕੱਢਣੀ ਚਾਹੁੰਦਾ ਹਾਂ...
ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ...
ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ...

ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ...
ਹਾਏ...ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ...
ਹਾਏ...ਵਾਲਾਂ ਵਿੱਚ ਸਫੈਦੀ ਥੋੜੀ ਭਰ ਗਈ ਹੋਵੇਗੀ...
ਮੈਨੂੰ ਮਿਲਣ ਦੀ ਇੱਛਾ ਸ਼ਾਇਦ ਮਰ ਗਈ ਹੋਵੇਗੀ...
ਬੰਦਿਆ ਪਰਉਪਕਾਰ ਕਮਾ ਲੈ । ਜਿ਼ੰਦਗੀ ਵਿੱਚ ਕੁੱਝ ਨਾਮ ਬਣਾ ਲੈ ।
ਬੰਜਰ ਭੁੰਇ ਦੀ ਸੇਜੀ ਕਰਕੇ ਰੱਕੜਾਂ ਨੂੰ ਗੁਲਜ਼ਾਰ ਬਣਾ ਲੈ ।
ਲੈ ਕੇ ਹੱਥ ਕੁਹਾੜਾ ਵੱਢ ਕੇ ਰੋੜ੍ਹੀ ਨਾ,ਰੋੜ੍ਹੀ ਨਾ ਰੁੱਖਾਂ ਨੂੰ ਛਾਵਾਂ ਦੇਦਿਆਂ ।
ਤੋੜੀ ਨਾ, ਤੋੜੀ ਨਾ ਫੁੱਲਾਂ ਨੂੰ ਮਹਿਕ ਵੰਡੇਦਿਆਂ ।

ਦੁਨੀਆਂ ਦੀ ਰਹਿ ਸੇਵਾ ਕਰਦਾ । ਸੰਭਲ ਬੋਚ ਰਹਿ ਅੱਗੇ ਵਧਦਾ ।
ਮਨ ਨੂੰ ਨੀਵਾਂ ਜੀਭ ‘ਚ ਮਿਸਰੀ, ਪ੍ਰੀਤ ਨਾਲ ਰਹਿ ਵਿਹੜਾ ਭਰਦਾ ।
ਕੌੜੇ ਬਚਨ ਸੁਣਾ ਕੇ ਮੂੰਹੋ ਹੋੜ੍ਹੀ ਨਾ,ਹੋੜ੍ਹੀ ਨਾ ਬਾਲਾਂ ਨੂੰ ਖੇਡ ਖਡੇਦਿਆਂ ।
ਤੋੜੀ ਨਾ………

ਸਿਖਦਾ ਰਹਿ ਕੁੱਝ ਗਿਆਨ ਵਧਾਅ ਲੈ । ਅਕਲਾਂ ਦੇ ਨਾਲ ਆੜੀ ਪਾ ਲੈ ।
ਮਿਹਰਾਂ ਦੇ ਸੱਚੇ ਸਾਈ ਨੂੰ, ਅਪਣੇ ਹਿਰਦੇ ਵਿੱਚ ਵਸਾ ਲੈ ।
ਇਹ ਮਨ ਤੇਰਾ ਚੰਚਲ ਪਾਸੇ ਮੋੜੀ ਨਾ,ਮੋੜੀ ਨਾ ਅਕਲਾਂ ਦੀ ਗੱਲ ਸੁਣੇਦਿਆਂ ।
ਤੋੜੀ ਨਾ………

ਕਰਦਾ ਰਹਿ ਸੁਭਕਰਮ ਕਮਾਈ । ਲੋੜਵੰਦੀ ਵੰਡਦਾ ਰਹਿ ਭਾਈ ।
ਪਾਕ ਪਵਿੱਤਰ ਜੂਨੀ ਬੰਦਿਆ, ਐਸੀ ਤੇਰੇ ਹਿੱਸੇ ਆਈ ।
ਹੁੰਦੇ ਸੁੰਦੇ ਐਵੇ ਦੇਖੀ ਮੋੜੀ ਨਾ,ਮੋੜੀ ਨਾ ਦਰ ਆਏ ਭੀਖ ਮੰਗੇਦਿਆਂ ।
ਤੋੜੀ ਨਾ………

ਮੰਨਦਾ ਰਹਿ ਮਾਪਿਆਂ ਦਾ ਕਹਿਣਾ । ਸਦਾ ਇਹਨਾਂ ਨੇ ਸਾਥ ਨਈ ਰਹਿਣਾ ।
ਇੱਕ ਦਿਨ ਜਗ ਤੋ ਤੁਰ ਜਾਵਣਗੇ, ਫਿਰ ਤੈਨੂੰ ਪੁੱਤ ਕਿਸੇ ਨਾ ਕਹਿਣਾ ।
ਮਾਪਿਆਂ ਦਾ ਮਨ ਸ਼ੀਸ਼ਾ ਐਵੇ ਤੋੜੀ ਨਾ,ਤੋੜੀ ਨਾ ਵਿੱਚ ਅਪਣੀ ਮੱਤ ਰਲੇਦਿਆਂ ।
ਤੋੜੀ ਨਾ……..

ਮਾਇਆ ਜੋੜੀ ਝਗੜੇ ਪਾਊ । ਨੇਕੀ ਤੇਰਾ ਸਾਥ ਨਿਭਾਊ ।
ਮੋਇਆਂ ਮਗਰੋ ਚੰਗਾਮਾੜਾ, ਦੁਨੀਆਂ ਸਭ ਨੂੰ ਆਖ ਸੁਣਾਊ ।
ਸਿਰ ਦੇਵੀ ਬਾਂਹ ਫੜਕੇ ਸੰਧੂ ਛੋੜੀ ਨਾ,ਛੋੜੀ ਨਾ ਮਿੱਤਰ ਨੂੰ ਦੁੱਖ ਝਲੇਦਿਆਂ ।
ਤੋੜੀ ਨਾ………
ਕਿਸੇ ਨਾ ਕਿਸੇ ਤਰ੍ਹਾਂ ਹੱਸ ਰੋ ਕੇ ਜਿੰਦਗੀ ਬੀਤ ਜਾਣੀ
ਆਵੇਗਾ ਬੁਢਾਪਾ ਜਿਸ ਦਿਨ ਜਾਵੇਗੀ ਇਹ ਜਵਾਨੀ
ਸਭ ਤੋਂ ਅਨਮੋਲ ਹੈ ਬਚਪਨ ਔਖਾ ਇਹੇ ਭੁਲਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਮਿੱਤਰਾਂ ਨਾਲ ਰਲਕੇ ਮਲਿਆਂ ਦੀਆਂ ਚੁੱਗਦੇ ਸੀ ਬੇਰਾਂ
ਆਥਣ ਵੇਲੇ ਤੱਕ ਖੇਡਦਿਆਂ ਨੂੰ ਹੋ ਜਾਂਦੀਆਂ ਸੀ ਦੇਰਾਂ
ਬਾਪੂ ਨੇ ਝਿੱੜਕ ਦੇਕੇ ਰੋਂਦੇ ਹੋਏ ਨੂੰ ਮੋੜ ਲਿਆਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਅੱਜ ਵੀ ਜਦ ਮਾਂ ਮੇਰੀ ਗੁੜ ਵਾਲੀ ਚਾਹ ਬਨਾਉਦੀ ਹੈ
ਹਾਰੇ ਵਿੱਚ ਕੜਦੇ ਦੁੱਧ ਦੀ ਖੁਸ਼ਬੋਈ ਚੇਤੇ ਆਉਦੀ ਹੈ
ਨਾਨੀ ਨੇ ਗੁੜ ਦੀ ਭੇਅਲੀ ਨਾਲ ਦੁੱਧ ਹੱਥੀ ਪਿਆਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਸਭਨਾ ਨੇ ਜਾਣਾ ਨਾਨਕੇ ਤੇ ਘੁੰਮਣਾ ਵਿੱਚ ਖੇਤਾਂ ਦੇ
ਰਹਿੰਦੇ ਗਾਉਦੇ ਸੀ ਸੁਰ ਨਹੀ ਵਿੱਚ ਭਾਵੇਂ ਹੇਕਾਂ ਦੇ
ਖੁਦ ਨੂੰ ਮਾਨ ਮਰ ਜਾਣਾ ਮੰਨਕੇ ਖੂਹ ਨੇੜੇ ਗਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਪੜਨਾਂ ਪੂਰਾ ਪੋਚਣੀਆਂ ਫੱਟੀਆਂ ਪਾਉਂਦੇ ਪੂਰਨੇ ਸੀ
ਬਸ ਸੀ ਮੋਜਾਂ ਉਹ ਦਿਨ ਨਾ ਫਿਕਰ ਵਿੱਚ ਝੂਰਨੇ ਸੀ
ਨਿੱਕੀ ਨਿੱਕੀ ਜਿਹੀ ਸ਼ਰਾਰਤ ਤੇ ਇੱਕ ਨੂੰ ਸਤਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਨਿੱਕੇ ਹੁੰਦੇ ਵੱਜਣੀ ਕੋਈ ਸੱਟ ਤੇ ਕੋਈ ਪ੍ਰਵਾਹ ਨਹੀ
ਆਪੇ ਬੱਚ ਜਾਣਾ ਜਖਮ ਲਈ ਕਦੇ ਵੀ ਦਵਾਅ ਨਹੀ
ਬਸ ਜਖਮ ਦੁੱਖਣਾ ਲਹੂ ਵਹਿਣਾ ਥੋੜਾ ਜਿਹਾ ਰੋਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਅੱਜ ਵੀ ਜਦ ਬਚਪਨ ਦੇ ਮੇਰੇ ਯਾਰ ਪੁਰਾਣੇ ਮਿਲਦੇ ਨੇ
ਦਿਲ ਦੀ ਬੰਜਰ ਧਰਤੀ ਤੇ ਫੁੱਲ ਗੁਲਾਬ ਦੇ ਖਿਲਦੇ ਨੇ
ਯਾਰਾਂ ਬਿਨ ਕਿਸੇ ਨੇ ਜਿੰਦੜੀ ਨੂੰ ਨਹੀ ਹੈ ਮਹਿਕਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਜਦ ਕਰਾਗਾਂ ਚੇਤੇ ਇਹ ਗੱਲਾਂ ਅੱਖਾਂ ਭਰ ਆਣ ਗੀਆਂ
ਲਿਖੀਆਂ ਨੇ ਕੁੱਝ ਅਭੁੱਲ ਯਾਦਾਂ ਸੰਧੂ ਬੇਈਮਾਨ ਦੀਆਂ
ਰੋਜ ਰੋਜ ਲਿਖਦੇ ਹੋਏ ਮੈ ਰੋਣਾ ਤੇ ਨਹੀ ਕੁਰਲਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ

Friday 26 June 2009

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ

---------ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ
ਮੇਰਾ ਵਤਨ ਪੰਜਾਬ ਗੁਲਾਬ ਵਰਗਾ
ਵਿੱਚ ਮਹਿਕ ਸਰਦਾਰੀਆਂ ਦੀ ਵਗਦੀ ਏ।

ਨਜ਼ਰ ਚੁੱਕੀ ਆ ਕਿਸੇ ਨੇ ਚਮਨ ਮੇਰੇ ਵੱਲ
ਬੇ-ਇਜ਼ੱਤੀ ਕੀਤੀ ਸਾਡੀ ਪੱਗ ਦੀ ਏ।

ਸਾੜ ਦੀਏ ਉਹਨੂੰ ਰਾਖ਼ ਕਰ ਦੀਏ ਜੋ ਸਾਨੂੰ ਮਜ਼ਾਕ ਕਰਦੇ
ਚਿੰਗਾੜੀ ਦੀ ਨਹੀਂ ਅੱਜ ਲੋੜ ਸਾਨੂੰ ਅੱਗ ਦੀ ਏ।
ਕੁਝ ਉਝ ਵੀ ਰਾਵਾਂ ਔਖੀਆ ਸਨ,

ਕੁਝ ਗਲ ਵਿਚ ਗਮ ਦਾ ਤੌਖ ਵੀ ਸੀ,

ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ,

ਤੇ ਕੁਝ ਸਾਨੂ ਮਰਨ ਦਾ ਸ਼ੌਕ ਵੀ ਸੀ
ਅਸੀਂ ਚੱਲੇ ਸੀ ਕੁਛ ਪਾਉਣ ਲਈ,

ਪਰ ਸਭ ਕੁਛ ਲੁਟਾ ਚੱਲੇ..

ਨਾਂ ਯਾਰ ਰਹੇ ਨਾਂ ਯਾਰੀ ਰਹੀ,

ਮੈਨੂੰ ਆਪਣੇ ਵੀ ਭੁਲਾ ਚੱਲੇ..

ਛੱਡ ਵੇ ਦਿਲਾ..

ਕਿਉਂ ਰੋਨਾ?

ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..

ਤੂੰ ਯਾਰਾਂ ਲਈ ਤੜਪਦਾ ਰਿਹਾ..

ਪਰ ਤੇਰੀ ਕਿਸਮਤ ਦੇ ਸਿਤਾਰੇ,

ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ
ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,

ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,

ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,

ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।

ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,

ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।

ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,

ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।

ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,

ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ
ਸੀਨੇ ਚੋਂ ਇੱਕ ਹੂਕ ਹੈ ਉੱਠਦੀ
ਤੇ ਹਾਉਂਕਾ ਬਣ ਬਣ ਜਾਵੇ
ਹਾਏ ਰੱਬਾ ਡਰ ਲੱਗਦਾ ਰਹਿੰਦਾ ਕਿਤੇ ਯਾਰ ਵਿੱਛੜ ਨਾ ਜਾਵੇ

ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ
ਸੱਚ ਕਹਿੰਦੇ ਇਸ਼ਕ ਬੀਮਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਕੱਲਿਆਂ ਨੇ ਮਿਲਣਾ ਜਿਸ ਥਾਵੇਂ ਓਹ ਥਾਵਾਂ ਕਿਥੇ ਭੁੱਲਦੀਆਂ ਨੇ
ਸਿਰ ਧੱਰ ਕੇ ਸਾਉਣਾ ਜਿੰਨਾ ਤੇ ਉਹ ਬਾਹਾਂ ਕਿੱਥੇ ਭੁੱਕਦੀਆਂ ਨੇ
ਵਿੱਛੜੀ ਚੀਜ ਪਿਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਚੁੰਮ ਚੁੰਮ ਕੇ ਫੋਟੋ ਸੱਜਣਾ ਦੀ ਸੀਨੇ ਨਾਲ ਘੁੱਟ ਕੇ ਲਾਉਂਦੇ ਨੇ
ਇਹ ਕੀ ਭਾਣਾ ਹੈ ਵਰਤ ਗਿਆ ਦਿਨ ਰਾਤ ਕੀਰਨੇ ਪਾਉਂਦੇ ਨੇ
ਰੋ ਰੋ ਕੇ ਉੱਮਰ ਗੁਜਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

Wednesday 24 June 2009

ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ,

ਮੁਸਕਾ੍ਦੀ ਆ ਕੇ ਬਣਵਾਇਆ ਕਰੇ

ਮੇਰੇ ਪੁੱਛਣ 'ਤੇ' ਕਿ 'ਟੁੱਟਾ ਕਿਸ ਤਰਹਾਂ ?

ਪਾਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ

ਮੇਰੇ ਸਿਰ ਸਾਇਆਂ ਕਰੇ ਖੁਸ਼ਬੂ ਦੀ ਸ਼ਾਖ ,

ਉਹ, ਜੋ ਉਸਦੇ ਮੂੰਹ ਤੇ ਲਿਹਰਾਇਆਂ ਕਰੇ

ਯਾਦ ਮੇਰੀ ਸਰਘੀ ਮੁੱਖ ਚੰਨ , ਯਾਦ ਤੇਰੀ ਮੈਂ ਸਾਂਭ ਸਾਂਭ ਕੇ
ਇੰਝ ਦਿਲ ਅੰਦਰ ਰੱਖੀ , ਜਿਉਂ ਸਿਆਲੀ ਰੁੱਤੇ ,
ਟੁੱਟੇ ਹੋਏ ਛੱਪਰ ਦੇ ਉੱਤੇ , ਮੀਂਹ ਗੜੇ ਦਾ ਵਸਦਾ ,
ਛੱਪਰ ਚੋਵੇ , ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ ,
ਤਿੱਰਪ ਤਿੱਰਪ ਚੋਂਦੇ ਮੀਂਹ ਦੇ ਟੇਪਿਉਂ ,
ਨਿੱਘ ਬਚਾਵਣ ਖਾਤਰ , ਰੋਕ ਪਿੱਠ ਤੇ ਗੰਦਲਾ ਪਾਣੀ ,
ਅੱਗ ਤੇ ਝੁਕਿਆ ਹੋਵੇ
ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ

ਮੈਂ ਤਾਂ ਨਹੀ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ

ਅੱਗ ਦਾ ਸਫਾ ਹੈ ਉਸ ‘ਤੇ ਮੈਂ ਫੁੱਲਾਂ ਦੀ ਸਤਰ ਹਾਂ
ਅਹੁ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ
ਅਸੀਂ ਤੋਤਿਆਂ ਨੂੰ ਪਿੰਜਰੇ ਪਾ ਆਪਣੀ ਭਾਸ਼ਾ ਸਿਖਾਉਂਦੇ
ਕੁੱਤਿਆਂ ਨੂੰ ਪਟੇ ਪਾ ਘਰ ਦੇ ਮੰਤਰੀ ਬਣਾਉਂਦੇ
ਕਬੂਤਰਾਂ ਦੇ ਪੰਖ ਕੁਤਰ ਛੱਤਾਂ ਛੱਤਰੀਆਂ ਤੇ ਬਿਠਾਉਂਦੇ
ਰਿੱਛਾਂ ਬਾਂਦਰਾਂ ਨੂੰ ਨਕੇਲ ਪਾ ਕੇ ਟੰਗਾਂ ਤੇ ਨਚਾਉਂਦੇ
ਘੋੜਿਆਂ-ਖੋਤਿਆਂ ਨੂੰ ਖੁਰੀਆਂ ਲਾਉਂਦੇ.....
ਆਪਣਾ ਰੋਹਬ ਜਮਾਉਂਦੇ ਗਾਵਾਂ ਮੱਝਾਂ ਦਾ ਦੁੱਧ ਖੋਂਹਦੇ......
ਆਪਣੇ ਲਾਡਲੇ ਨੂੰ ਪਿਆਉਂਦੇਮੱਛੀਆਂ ਨੂੰ ਬੰਦੀ ਬਣਾਉਂਦੇ......
ਕੁੱਝ ਜੀਵਾਂ ਨੂੰ ਡਰਾਉਂਦੇ ਧਮਕਾਉਂਦੇ
ਆਪਣੇ ਕਰਮਾਂ ਬਾਰੇ ਕੋਈ ਪਰਵਾਹ ਨਹੀਂ......

ਬੱਸ ਆਪਣੀ ਹੀ ਮੌਜ ਉਡਾਉਂਦੇ
ਸਾਂਈਂ ਵੇ ਸਾਡੀ ਫ਼ਰਿਆਦ ਤੇਰੇ ਤਾਂਈਂ,

"ਸਾਂਈਂ" ਵੇ ਬਾਹੋਂ ਫ਼ੜ ਬੇੜਾ ਬੰਨੇ ਲਾਈਂ,

"ਸਾਂਈਂ" ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ,

"ਸਾਂਈਂ" ਵੇ ਫ਼ੇਰਾ ਮਸਕੀਨਾਂ ਵੱਲ ਪਾਈਂ,

"ਸਾਂਈਂ" ਵੇ ਮੈਂ ਨੂੰ ਮੇਰੇ ਅੰਦਰੋਂ ਹਟਾਈਂ,

"ਸਾਂਈਂ" ਵੇ ਬੋਲ ਖਾਕਸਾਰਾਂ ਦੇ ਪੁਗਾਈਂ,.

"ਸਾਂਈਂ" ਵੇ ਹੱਕ ਵਿੱਚ ਫ਼ੈਸਲੇ ਸੁਣਾਈਂ,

"ਸਾਂਈਂ" ਵੇ ਹੌਲੀ-ਹੌਲੀ ਖਾਮੀਆਂ ਘਟਾਈਂ,

"ਸਾਂਈਂ" ਵੇ ਡਿੱਗੀ ਏ ਤਾਂ ਫ਼ੜ੍ਹ ਕੇ ਉਠਾਈਂ,

"ਸਾਂਈਂ" ਵੇ ਦੇਖੀਂ ਨਾਂ ਭਰੋਸੇ ਅਜ਼ਮਾਈਂ,

"ਸਾਂਈਂ" ਵੇ ਔਖੇ-ਸੌਖੇ ਰਾਹਾਂ ਤੋਂ ਲੰਘਾਈਂ,

"ਸਾਂਈਂ" ਵੇ ਤਾਰਿਆਂ ਦੇ ਦੇਸ਼ ਲੈਕੇ ਜਾਈਂ,

"ਸਾਂਈਂ" ਵੇ ਸਾਡੀ ਫ਼ਰਿਆਦ ਤੇਰੇ ਤਾਂਈਂ..

"ਸਾਂਈਂ" ਵੇ ਸਾਡੀ ਫ਼ਰਿਆਦ ਤੇਰੇ ਤਾਂਈਂ..

Tuesday 23 June 2009

ਯਾਰੀ ਏ ਜਾਨ ਇਨਾ ਦੀ ਵੱਖਰੀ ਸ਼ਾਨ ਇਨਾ ਦੀ
ਹੱਸਨਾ ਪਹਿਚਾਨ ਇਨਾ ਦੀ ਤਾਹੀਓ ਏ ਦੁਨੀਆ ਕਹਿੰਦੀ
ਸਿੰਘ ਇਜ ਕਿੰਗ
ਸਿੰਘ ਸੂਰਮੇ ਰੱਖਦੇ ਨੇ ਆਨ ਅਗਰ ਲੋੜ ਪਈ ਤਾ ਦੇਦੇ ਗੇ ਜਾਨ
ਰਾਜੇ ਮਹਾਰਾਜੇ ਵੀ ਕਰਦੇ ਨੇ ਮਾਨ
ਜੋ ਸਿੰਘਾ ਨੇ ਕੀਤੀਆ ਕੁਰਬਾਨੀਆ ਨੇ ਓ ਦੁਨੀਆ ਤੇ ਛੱਡ ਗੇ ਨਿਸ਼ਾਨੀਆ ਨੇ
ਦੁਨੀਆ ਦੇ ਬਨ ਗੇ ਸਿੰਘ ਬਾਦਸ਼ਾਹ
ਪਰ ਸਬ ਤੋ ਉੱਚਾ ਓ ਸੱਚਾ ਪਾਤਸ਼ਾਹ
ਸੱਜਣਾਂ ਸਦਾ ਨਹੀਂ ਰਹਿਣੇ ਮਾਪੇ,
ਬਾਕੀ ਗੱਲ ਸਮਝ ਲਈ ਆਪੇ..
ਬਹਿ ਮਨ ਨੂੰ ਸਮਝਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..

ਇੱਕ ਥਾਲੀ ਚ’ ਰੋਟੀ ਖਾਂਦੇ,
ਨਿੱਕੇ ਹੁੰਦੇ ਵੀਰੇ..
ਵੱਡੇ ਹੋਵਣ ਜਾਣ ਵਿਆਹੇ,
ਜਾਂਦੇ ਬਦਲ ਵਤੀਰੇ..
ਜੇ ਆਵਣ ਭਲੇ ਘਰਾਂ ਦੀਆਂ ਧੀਆਂ,
ਰਹਿੰਦਾ ਵਿੱਚ ਤਫ਼ਾਕ ਹੈ ਜੀਆਂ..
ਖੁਦ ਦੀ ਸ਼ਾਨ ਵਧਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ...

ਥੋੜਾ ਜਿਹਾ ਦਿਲ ਵੱਡਾ ਕਰ ਲੈ,
ਕੋਈ ਫ਼ਰਕ ਨਹੀਂ ਪੈਣਾ..
ਲੱਖਾਂ ਐਥੋਂ ਗਏ ਸਿਕੰਦਰ,
ਸਭ ਕੁਝ ਐਥੇ ਰਹਿਣਾਂ..
ਕਿਉਂ ਨੀਅਤ ਰੱਖਦਾਂ ਖੋਟੀ,
ਖਾਣੀ ਦੋ-ਵੇਲੇ ਦੀ ਰੋਟੀ..
ਸੁੱਖ-ਚੈਨ ਨਾਲ ਖਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..

ਜਿਸ ਘਰ ਦੇ ਵਿੱਚ,
ਹਾਸਾ ਤੇ ਇਤਬਾਰ ਨਹੀਂ ਹੁੰਦਾ..
ਵੱਡਿਆਂ ਅਤੇ ਬਜ਼ੁਰਗਾਂ ਦਾ,
ਸਤਿਕਾਰ ਨਹੀਂ ਹੁੰਦਾ..
ਉੱਥੇ ਕਦੇ ਨਾਂ ਬਰਕਤ ਪੈਂਦੀ,
ਨਾਂ ਹੀ ਰੱਬ ਦੀ ਰਹਿਮਤ ਰਹਿੰਦੀ..
ਗੱਲ ਖਾਨੇਂ ਵਿੱਚ ਪਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..

ਪਿਛਲੇ ਸਮੇਂ ਵਿੱਚ ਝਾਤ ਮਾਰ ਲੈ,
ਗੱਲ ਹੈ ਸੱਜਣਾਂ ਪੱਕੀ..
ਜਿਸ ਘਰ ਧੀਆਂ ਜਿਆਦਾ ਜੰਮੀਆਂ,
ਉਸ ਘਰ ਕਰੀ ਤਰੱਕੀ..
ਧੀਆਂ ਵਰਗਾ ਦਾਨ ਨਾਂ ਕੋਈ,
ਐਵੇਂ ਦੁਨੀਆਂ ਜਾਂਦੀ ਰੋਈ..
ਧੀ ਨਾਂ ਮਾਰ-ਮੁਕਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈ ਓਏ..

Monday 22 June 2009

ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇ

ਮੇਰੇ ਯਾਰ ਸਭ ਹੁਮ ਹੁਮਾ ਕੇ ਚਲਨਗੇ

ਚਲਨਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ

ਇਹ ਵਖਰੀ ਏ ਗਲ ਮੁਸਕੁਰਾ ਕੇ ਚਲਨਗੇ

ਰਹੀਆਂ ਤਨ ਤੇ ਲੀਰਾਂ ਮੇਰੇ ਜ਼ਿਂਦਗੀ ਭਰ

ਮਰਨ ਬਾਦ ਮੈਨੂੰ ਸਜਾ ਕੇ ਚਲਨਗੇ

ਜਿਨਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਹਾਂ

ਉਹ ਹੱਥਾਂ ਤੇ ਮੈਨੂੰ ਉਠਾ ਕੇ ਚਲਨਗੇ

ਮੇਰੇ ਯਾਰ ਮੋਡਾ ਵਟਾਵਣ ਬਹਾਨੇ

ਤੇਰੇ ਦਰ ਤੇ ਸਜਦਾ ਸਜਾ ਕੇ ਚਲਨਗੇ

ਬਿਠਾਇਆ ਜਿਨਾਂ ਨੂੰ ਮੈਂ ਪਲਕਾਂ ਦੀ ਛਾਂਵੇ

ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚਲਨਗੇ
ਜਿੰਨਾ ਰਾਹਾਂ ਤੇ ਮੈਂ ਤੁਰਿਆ ਜਾਵਾਂ ਵਾਪਸ ਜਾਣ ਜੋਗਾ ਨਹੀ,

ਗਮਾਂ ਤੇ ਸ਼ਰਾਬ ਬੁੱਲ ਮੇਰੇ ਸਿਉਂਤੇ ਗਜਲਾਂ ਗਾਉਣ ਜੋਗਾ ਨਹੀ,

ਕਾਹਤੋ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗਮ ਸਤਾਉਦੇ ਨੇ

ਟੁੱਟਿਆ ਦਿਲ ਲੈ ਕੇ ਮੈ ਦੁੱਖਾ ਨਾਲ ਮੈਂ ਮੱਥਾ ਲਾਉਣ ਜੋਗਾ ਨਹੀ,

ਸ਼ਰਮ ਸ਼ਰਾਬੀ ਹੋਣੋ ਕਿਉ ਕਰਾਂ ਯਾਰੋ ਬਦਨਾਮ ਪਹਿਲਾ ਹੀ ਹਾਂ

ਖੁਲ ਕੇ ਚੁਗਲੀ ਕਰੋ ਮੇਰੀ ਮੈਂ ਪਿਆਲਾ ਮੂੰਹੋ ਹਟਾਉਣ ਜੋਗਾ ਨਹੀ,

ਮੁਹੱਬਤ ਕਰਕੇ ਧਾਰਿਆ ਸੀ ਮਜ਼ਹਬ ਜੱਗ ਨੇ ਕਾਫਿਰ ਬਣਾਇਆ

ਮਾਸ਼ੂਕ ਨਿਕਲਿਆ ਬੇਵਫਾ ਹੁਣ ਮੋਮਨ ਵਿੱਚ ਨਾਂ ਲਿਖਵਾਣ ਜੋਗਾ ਨਹੀ,

ਜਾਣਦਾ ਹਾ ਮੇਰੇ ਕਦਮਾਂ ਹੇਠਲਾ ਰਾਹ ਨਰਕਾ ਵੱਲ ਮੈਨੂੰ ਲਿਜਾਦਾ

ਆਪਣੀ ਹਾਲਤ ਤੇ ਸੋਕੇ ਮਾਰੇ ਨੈਣੋ ਅਥਰੂ ਵਹਾਉਣ ਜੋਗਾ ਨਹੀ,

ਚੰਦ ਸੂਰਜ ਸਭ ਸੁੱਖ ਵੇਲੇ ਦੋਸਤ, ਦੁੱਖ ਵੇਲੇ ਛਿਪ ਜਾਂਦੇ

ਪੀੜਾ ਦੇ ਹਨੇਰੇ ਮੇਰਾ ਰਸਤਾ ਛਿਪਿਆ ਮਸ਼ਾਲ ਜਗਾਉਣ ਜੋਗਾ ਨਹੀ,

ਬੇਮੌਕੇ ਬੇਦਰਦਾ ਨੂੰ ਯਾਦ ਕਰਕੇ ਮੇਰੇ ਕਦਮ ਡਗਮਗਾ ਜਾਂਦੇ

ਜਿਦੰਗੀ ਨਹੀ ਮੈ ਮੌਤ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀ,
ਤੁਰ ਗੇ ਨੇ ਜਾਨੀ ਦਿਲ ਤੋੜ ਕੇ ਰੋਏ ਜਵਾਨੀ ਹਾਏ ਓਏ ਕੀ ਖੱਟਿਆ
ਦਿਲ ਨਾਲ ਦਿਲ ਜੋੜ ਕੇ ਪਛਤਾਇਆ ਹਾਏ ਓਏ ਦਿਲ ਜੋੜ ਕੇ
ਸੱਜਨਾ ਨਾਲ ਗੁਜਾਰੀਆ ਘੜੀਆ ਜਿੰਦਗੀ ਤੋ ਵੱਧ ਪਿਆਰੀਆ ਘੜੀਆ
ਮੈ ਹੀ ਜਾਣਾ ਫਿਰ ਮੈ ਕਿੱਧਾ ਦਿਲ ਤੋ ਫਿਰ ਉਤਾਰੀਆ ਘੜੀਆ
ਹੱਥਾ ਨਾਲ ਤੈਨੂ ਤੋਰ ਕੇ
ਕੱਲਿਆ ਬਹਿ ਰੋਏ ਦਰਦ ਲੁਕਾਏ ਹਾਏ ਓ ਦਿਲ ਜਾਨੀਆ
ਮਨ ਦਾ ਮਹਿਰਮ ਯਾਰ ਕੀ ਹੁੰਦਾ ਯਾਰ ਬਿਨਾ ਸੰਸਾਰ ਕੀ ਹੁੰਦਾ
ਸੱਚ ਪੁੱਛੋ ਤਾ ਪਤਾ ਅੱਜ ਲੱਗਾ ਪਿਆਰ ਕੀ ਹੁੰਦਾ
ਜੇ ਮਨ ਸਮਝਾਇਆ ਹੁੰਦਾ ਏ ਨਾ ਹਾਲ ਬਨਾਇਆ ਹੁੰਦਾ
ਜੇਕਰ ਓ ਆਪਨਾ ਨਾ ਹੁੰਦਾ ਤਾ ਫਿਰ ਕਿਵੇ ਪਰਾਇਆ ਹੁੰਦਾ
ਕੋਈ ਨਾ ਸਹਾਰਾ ਦੂਰ ਕਿਨਾਰਾਤੁਰ ਗੇ ਨੇ ਜਾਨੀ ਦਿਲ ਤੋੜ ਕੇ ਰੋਏ ਜਵਾਨੀ ਹਾਏ ਓਏ ਕੀ ਖੱਟਿਆ
ਦਿਲ ਨਾਲ ਦਿਲ ਜੋੜ ਕੇ ਪਛਤਾਇਆ ਹਾਏ ਓਏ ਦਿਲ ਜੋੜ ਕੇ

Sunday 21 June 2009

ਗੱਲ ਕਰਨੀ ਨਾ ਉਹਦੇ ਨਾਲ ਆਵੇ,

ਜਾਵਾਂ ਕੋਲ ਉਹਦੇ ਤਾਂ ਮੈਨੂੰ ਖੰਘ ਆਵੇ,

ਸਾਡੇ ਵਾਗ ਹੀ ਕੇਸ ਖਰਾਬ ਉਹਦਾ,

ਜਾ ਗੁੱਸਾ ਆਵੇ ਤੇ ਜਾ ਸੰਗ ਆਵੇ,

"KANG" ਆਲਸੀ ਬੈਠਾ ਉਡੀਕ ਦਾ ਏ,

ਸਾਰਾ ਫ਼ਾਸਲਾ ਆਪੇ ਹੀ ਲੰਘ ਆਵੇ,

ਵੈਸੇ ਨਜ਼ਰਾ ਦੇ ਤੀਰ ਤਾ ਆਉਣ ਲੱਗ ਪਏ ਨੇ,

ਕਾਸ਼ ਸਾਡੇ ਕੋਠੇ ਤੇ ਉਹਦੇ ਦਿਲ ਵਾਲੀ ਪੰਤਗ ਆਵੇ.......

Wednesday 17 June 2009

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ

ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ....

ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ....

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ

ਭੁੱਖਾ ਹੋਵੇ ਸਾਧੂ ਹੱਥ ਜੋੜ ਕੇ ਖਵਾਈਦਾ...

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਬਾਦਸ਼ਾਹ ਦੇ ਵਾਂਗੂ ਸਿੱਖ ਰਜ਼ਾ ਵਿੱਚ ਰਹਿਣਾ ਓਏ

ਸ਼ਹਿਰਾਂ ਵਾਲੇ ਲੋਕਾਂ ਮੈਨੂ ਬੜਾ ਕੁਝ ਕਹਿਣਾ ਓਏ...

ਤੂ ਕੀ ਜਾਣੇ ਭੇਦ ਉੱਪਰ ਵਾਲੇ ਦੀ ਖੁਦਾਈ ਦਾ....

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਕਰਦਾ ਏ ਮਾਣ ਕਾਹਤੋਂ ਕੋਠੀਆਂ ਤੇ ਕਾਰਾਂ ਦਾ...

ਨਿਕਲ ਦਵਾਲਾ ਜਾਂਦਾ ਵੱਡੇ ਸ਼ਾਹੂਕਾਰਾਂ ਦਾ

ਪੀਰ ਬਾਦਸ਼ਾਹ ਨੂ ਦੁੱਖ ਦਿਲ ਦਾ ਸੁਣਾਈਦਾ...

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ...

ਔਕਾਤ ਮਿੱਟੀ ਜਿਹੀ ਰੱਖਦਾ ਹਾਂ...

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ...

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ...

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ...

"Kang" ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ…
ਤੂੰ ਤਾ ਸੋਚਦਾ ਏ ਏਦਾ ਦਿਨ ਇਕੋ ਜਿਹੇ ਰਹਿਣੇ
ਤੇਰੇ ਚੰਗੇ ਚੱਲ ਦੇ ਆ ਮਾੜੇ ਸਾਡੇ ਵੀ ਨਹੀ ਰਹਿਣੇ

ਅਸੀ ਲੱਗੀ ਵੇਲੇ ਰੱਬ ਹੁਣ
ਗਾਲਾ ਦੇ ਕੀ ਕਹਿਣੇਤੇ
ਰੇ ਚੰਗੇ ਚੱਲ ਦੇ ਆ
ਮਾੜੇ ਸਾਡੇ ਵੀ ਨਹੀ ਰਹਿਣੇ....
ਨੀ ਸਾਨੂੰ ਚੜਦੀ ਸਵੇਰ ਦਾ ਓਹ ਵੇਲਾ ਯਾਦ ਹੈ

ਜਦੋ ਮਿਲ ਕੇ ਤੂੰ ਗਈ ਓਹ ਕੁਵੇਲਾ ਯਾਦ ਹੈ

ਸੋਖਾ ਨਹੀਓ ਏਨਾ ਓਹਨਾਂ ਯਾਦਾ ਨੂੰ ਭੁਲਾਓਣਾ

ਨੀ ਤੈਨੂੰ ਭੁਲੇ ਕਿਵੇ ਸੇਵਕ ਨੀ

ਓਹਤੋ ਭੁੱਲ ਨਹੀਓ ਹੋਣਾ.....
ਮੰਨਿਆ ਕੇ ਮੋਤ ਵੀ ਨੇੜੇ ਆ
ਪਰ ਮੰਿਜਲ਼ ਵੀ ਤਾਂ ਦੂਰ ਨਹੀ....

ਕੀ ਹੋਇਆ ਬਦਨਾਮ ਹੋਏ ਪਰ
ਇਹ ਤਾਂ ਨਹੀ ਮਸ਼ਹੂਰ ਨਹੀਂ.....

Monday 15 June 2009

ਰੋਦੇ ਕੁਰਲਾਦਿਆ ਨੂੰ ਛੱਡ ਜਾਣ ਵਾਲੀਏ
ਹਿਜਰਾ ਦਾ ਗੀਤ ਕਲੇਜੇ ਗੱਡ ਜਾਣ ਵਾਲੀਏ
ਹੰਝੂ ਪੂੰਝਦੀ ਹੀ ਲਿੱਥੂ ਤੇਰੀ ਮਹਿੰਦੀ ਨੀ ਸਾਨੂੰ ਯਾਦ ਕਰ ਕਰ ਕੇ
ਆ ਲੇ ਰੱਖ ਸਾਬ ਕੇ ਆਪਨਾ ਤੂੰ ਛੱਲਾ ਨੀ ਏਹੋ ਜੇਹੇ ਤੋਫਿਆ ਤੋ ਕੱਲਾ ਹਾ ਮੈ ਚੰਗਾ ਨੀ
ਦੁੱਖ ਝੱਲਣੇ ਨਾ ਛੱਲਾ ਸੀਨੇ ਧਰ ਧਰ ਕੇ
ਮਿੱਠੇ ਬੇਰ ਖਾਣ ਵਾਲੇ ਦਿਨ ਯਾਦ ਆਣ ਗੇ
ਸਾਡੇ ਹੱਥ ਲੱਗੇ ਤੈਨੂ ਕੰਡੇ ਯਾਦ ਆਣ ਗੇ
ਦੁਨੀਆ ਚ ਪਿਆਰ ਵੱਟੇ ਮਿਲੇ ਨਾ ਪਿਆਰ ਨੀ
ਨਾ ਹੀ ਘੜੀ ਮੁੜੀ ਮਿਲੇ ਬਾਹਾ ਵਾਲਾ ਹਾਰ ਨੀ

ਰੋਦੇ ਕੁਰਲਾਦਿਆ ਨੂੰ ਛੱਡ ਜਾਣ ਵਾਲੀਏ
ਹਿਜਰਾ ਦਾ ਗੀਤ ਕਲੇਜੇ ਗੱਡ ਜਾਣ ਵਾਲੀਏ
ਹੰਝੂ ਪੂੰਝਦੀ ਹੀ ਲਿੱਥੂ ਤੇਰੀ ਮਹਿੰਦੀ ਨੀ ਸਾਨੂੰ ਯਾਦ ਕਰ ਕਰ ਕੇ
ਜੀਣ ਮੇਰੇ ਵਤਨਾਂ ਦੀਆਂ ਮਾਂਵਾਂ
ਤੇ ਘਰ ਘਰ ਜੀਵਣ ਪੁੱਤ ਜਵਾਨ
ਕੁੜੀਆਂ ਚਿੜੀਆਂ ਧੀਆਂ ਭੈਣਾਂ

ਸੱਭੇ ਜੀਵਣ ਖੁਸ਼ੀ ਮਨਾਵਣ
ਕਿkli ਕਲੀਰ ਦੀ ਪੱਗ ਮੇਰੇ ਵੀਰ ਦੀ
,ਦੁਪੱਟਾ ਮੇਰੇ ਭਾਈ ਦਾਫਿੱਟੇ ਮੂੰਹ ਜਵਾਈ ਦਾ,
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂਰਿਸ਼ੀਆਂ ਮੁਨੀਆਂ ਅਵਤਾਰਾਂ ਦਾ,
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ

ਮੇਰੇ ਦੇਸ਼ ਚ ਮਹਿਕ ਧਰਮ ਦੀ ਏ
ਇੱਥੇ ਧਰਤੀ ਆਸ਼ਕ ਓ ਜੰਮਦੀ ਏ
ਇੱਥੇ ਨਖਰਾ ਬੇ ਮੁਟਿਆਰਾਂ ਦਾਂ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ

ਇੱਥੇ ਰਹਿਮਤ ਪੀਰ ਫਕੀਰਾਂ ਦੀ
ਮੇਰੇ ਦੇਸ਼ ਮੁੱਹਬਤ ਹੀਰਾਂ ਦੀ
ਸਾਨੂੰ ਮਾਣ ਹੈ ਰਾਂਝੇ ਯਾਂਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ

ਸਾਡਾ ਹਾਲ ਮੁਰੀਦਾਂ ਦਾ ਕਹਿਣਾਂ
ਮੇਰੀ ਕੌਂਮ ਤੋਂ ਕਰਜਾ ਨਈਂ ਲਹਿਣਾਂ
ਗੁਰੂ ਗੋਬਿੰਦ ਜਏ ਸਰਦਾਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ

ਇੱਥੇ ਘਰ ਘਰ ਪੂਜਾ ਰੱਬ ਦੀ ਏ
ਇਸ ਧਰਤੀ ਤੇ ਅੱਖ ਜੱਗ ਦੀ ਏ
ਪਰ ਡਰ ਵੀ ਏ ਤਲਵਾਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ….ਗੁਰਦਾਸ ਮਾਨ

ਰਿਸ਼ੀਆਂ ਮੁਨੀਆਂ ਅਵਤਾਰਾਂ ਦਾਂ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂ...
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਦਰਦ ਘੱਟਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਮੈ ਕੰਮ ਜਿਨਾ ਦੇ ਆ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਦੁੱਖ ਜਿਨਾਂ ਦੇ ਗਿਣ ਨਹੀ ਸਕਿਆ,
ਜ਼ਖਮ ਜਿਨਾਂ ਦੇ ਮਿਣ ਨਹੀ ਸਕਿਆ,
ਮਨ ਦਾ ਕੂੜਾ ਹੂਜ ਨਹੀ ਸਕਿਆ,
ਕਿਸੇ ਦੇ ਅਥਰੂ ਪੂਝ ਨਹੀ ਸਕਿਆ,
ਸਾਹਵੇ ਦਿਸਦੀ ਪੀੜ ਜਿਨਾਂ ਦੀ ਕਲਮ ਦੇ ਉੱਤੇ ਚੜਾ ਨਹੀ ਸਕਿਆ..
ਉਹਨਾ ਤੋ ਮਾਫ਼ੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ‘ਚ ਜੰਮਦੇ ਭੁੱਖ ‘ਚ ਮਰਦੇ,
ਦੂਸਰਿਆ ਲਈ ਮਹਿਲ ਬਣਾਉਦੇ ਆਪ ਤਾਰਿਆ ਛਾਵੇਂ ਸੌਦੇ,
ਜਿਨਾ ਦੀ ਕਿਸੇ ਨੇ ਖ਼ਬਰ ਲਈ ਨਾ,
ਜਿਨਾਂ ਦੇ ਮੈਂ ਵੀ ਜਾ ਨਹੀ ਸਕਿਆ…
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ….

ਕਿੰਨੇ ਵਰੇ ਉਮਰ ਦੇ ਗਾਲੇ ਮੈਂ ਕਿੰਨੇ ਵਰਕੇ ਕੀਤੇ ਕਾਲੇ,
ਗੀਤ ਵੀ ਗੰਗਾਂ ਤਾਰਨ ਜੋਗੇ ਕਿਸੇ ਦਾ ਕੀ ਸਵਾਰਨ ਜੋਗੇ,
ਜ਼ਬਰ ਜ਼ੁਲਮ ਨਾ ਲੜ ਨਹੀ ਸਕਦੇ,ਮਜ਼ਲੂਮਾ ਨਾਲ ਖਜ਼ ਨਹੀ ਸਕਦੇ,
ਬਣਣਾ ਸੋਚਿਆ ਜਿਨਾ ਦੇ ਵਰਗਾ,ਪਰ ਲਾਗੇ ਵੀ ਜਾ ਨਹੀ ਸਕਿਆ…
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਗਲਤ ਸਿਆਸਤ ਦੇ ਹੱਥ ਚਜ਼ ਗਏ ਕਿਸੇ ਜਾਨੂੰਨ ਦੇ ਹੜ ਵਿੱਚ ਹੜ ਗਏ,
ਡਾਢਿਆ ਧਰਮ ਅਸਥਾਨ ਗਿਰਾਏ ਜੀਵਨ ਜੋਗੇ ਮਾਰ ਮੁਕਾਏ,
ਜੋ ਅਨਿਆਈ ਮੌਤੇ ਮਾਰੇ ਮੇਰੀ ਰੂਹ ਵਿੱਚ ਵਿਲਕਣ ਸਾਰੇ,
ਮੈ ਬੁਜ਼ਦਿਲ ਜਿਨਾਂ ਆਪਣਿਆ ਲਈ,ਹਾਅ ਦਾ ਨਾਹਰਾ ਲਾ ਨਹੀ ਸਕਿਆ..
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਮੇਰੇ ਸਿਰ ਉਪਕਾਰ ਜਿੰਨਾ ਦੇ ਕਰਜ਼ੇ ਬੇਸ਼ੁਮਾਰ ਜਿੰਨਾ ਦੇ,
ਜਿਨਾਂ ਲਿਖਣਾ ਗੌਣ ਸਿਖਾਇਆ ਮੈ ਉਹਨਾ ਦਾ ਵੀ ਕੀ ਮੁਲ ਪਾਇਆ,
ਮਾਂ ਪਿਓ ਦਾ ਵੀ ਕਰਜ਼ ਦਾਰ ਮੈ,ਭੈਣ ਭਾਈ ਦਾ ਵੀ ਦੇਣ ਦਾਰ ਮੈ,
ਕਦੇ ਜਿਨਾ ਨੂੰ ਵਕਤ ਨਾ ਦਿੰਦਾ ਬੀਵੀ ਬੱਚਿਆ ਤੋ ਵੀ ਸ਼ਰਮਿੰਦਾ,
ਮਨ ਦਾ ਮੈਲਾ ਮੁਜਰਮ “ਦੇਬੀ”,ਜਿਨਾ ਨਾਲ ਨਜ਼ਰ ਮਿਲਾ ਨਹੀ ਸਕਿਆ…
ਉਹਨਾ ਤੋ ਮਾਫ਼ੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…..
ਪਹਿਲਾ ਇਕ ਖਤਰਾ ਏ, ਭਈਆਂ ਤੋਂ ਪੰਜਾਬ ਨੂੰ
ਦੂਜਾ ਇਕ ਖਤਰਾ ਏ, ਗਵਈਆਂ ਤੋਂ ਪੰਜਾਬ ਨੂੰ
ਉਹ ਚੱਲਦਾ ਰਿਹਾ ਏ ਜੇ, ਹਿਸਾਬ ਗਾਉਣ ਵਾਲਿਉ
ਇਕ ਦਿਨ ਲੁੱਟਜੂ ਪੰਜਾਬ ਗਾਉਣ ਵਾਲਿਉ
ਇਕ ਦਿਨ ਰੁਲਜੂ ਪੰਜਾਬ ਗਾਉਣ ਵਾਲਿਉ

ਹਾਏ, ਪਹਿਲੇ ਦੋਸ਼ੀ ਉਹੀੳ ਮਾੜੇ, ਸੁਣ ਦੇ ਜੋ ਗੀਤਾਂ ਨੂੰ
ਦਿਲ 'ਚੋ ਵਿਸਾਰ ਬਹਿ ਗਏ, ਅਨਮੋਲ ਰੀਤਾਂ ਨੂੰ
ਉਹ ਦੇਖੋ ਕਦੇ ਰੀਤਾਣ ਦੀ, ਕਿਤਾਬ ਗਾਉਣ ਵਾਲਿਉ
ਇਕ ਦਿਨ ਰੁਲਜੂ ਪੰਜਾਬ ਗਾਉਣ ਵਾਲਿਉ
ਨਹੀਂਓ ਲਭਿਆ ਹੁਸਨ ਪੰਜਾਬ ਵਰਗਾ

ਨਾ ਓਹ ਫੁੱਲ ਤੇ ਫੁਲਕਾਰੀਆਂ

ਨੇ ਯਾਰ ਮਿਲਿਆ ਨਹੀ ਯਾਰ ਲਈ ਮਰਨ ਵਾਲਾ

ਝੂਠੇ ਪਿਆਰ ਤੇ ਫੋਕੀਆਂ ਯਾਰੀਆਂ ਨੇ

ਜੰਗ਼ ਇਸ਼ਕ ਦੀ ਹੋਵੇ ਜਾਂ ਦੁਸ਼ਮਨੀ

ਦੀ ਮੱਲਾਂ ਸਦਾ ਪੰਜਾਬੀਆਂ ਨੇ ਮਾਰੀਆਂ

ਨੇ ਅਸੀਂ ਘੁੰਮ ਕੇ ਦੇਖ ਲਈ ਕੁਲ ਦੁਨੀਆ

ਸੱਚੀਂ ਵਿਚ ਪੰਜਾਬ ਸਰਦਾਰੀਆਂ ਨੇ !!!
ਹਮਦਰਦ ਦੌਸਤੌ ਖੈਰ ਖਾਹੌ, ਮੇਰਾ ਦੀਲੀ ਿਪਆਮ ਕਬੂਲ ਕਰੌ
ਇਲਜਾਮ ਕਬੂਲੇ ਤੁਹਡੇ ਮੈ ਮੇਰਾ ਇਕ ਸਲਾਮ ਕਬੂਲ ਕਰੌ..

ਮੈਨੂੰ ਗਰਜ ਤੁਸਾ ਨਾਲ ਕੁਝ ਵੀ ਨਹੀ, ਬਸ ਖੈਰ ਖਬਰ ਹੀ ਿਮਲਦੀ ਰਹੇ
ਤੁਸੀ ਆਪਣੇ ਿਦਲ ਦੀਆ ਕਿਹ ਕਰ ਲੌ, ਚਾਹੇ ਿਦਲ ਿਵਚ ਮੇਰੇ ਿਦਲ ਰਹੇ..

ਜੇ ਦੇ ਨੀ ਸਿਕਆ ਕੁਝ ਤੁਹਾਨੰੂ, ਤਾ ਤੁਸਾ ਤੌ ਚਾਹੁਦਾ ਵੀ ਕੁਝ ਨਹੀ
ਜੇ ਕੱਖ ਸਵਾਰਨ ਜੌਗਾ ਨਾਹੀ ਫੇਰ ਗਵਾਉਦਾ ਵੀ ਕੁਝ ਨਹੀ..

ਗੁਸਤਾਖੀ ਗਲਤੀ ਹੌ ਸਕਦੀ, ਪਰ ਕੀਤਾ ਕਦੇ ਕਸੂਰ ਨਹੀ
ਇਧਰ ਸੁਣ ਕੇ ਉਧਰ ਲਾਉਣੀ, ਆਪਣਾ ਇਹ ਦਸਤੁਰ ਨਹੀ..

ਨਾਲ ਮੌਹਬਤ, ਇਜਤ, ਠਾਰਸ ਹੌ ਗਏ ਿਜਵੇ ਤਲਾਕ ਜਹੇ
ਦੌਸ਼ ਜਮਾਨੇ ਭਰ ਦੇ ਤੇ ਬਦਨਾਮੀਆ ਗੂੜੇ ਸਾਕ ਜਹੇ..

ਿਮਹਿਫਲ ਿਵਚ ਿਮਠ ਬੌਿਲਆ ਦੀ ਮੈ ਵਾਗ ਕੌਕੜੂ ਕੜਕ ਿਰਹਾ
ਮੈ ਿਕਸੇ ਦੇ ਿਦਲ ਿਵਚ ਧੜਕ ਿਰਹਾ, ਤੇ ਿਕਸੇ ਦੀ ਅੱਖ ਿਵਚ ਫੜਕ ਿਰਹਾ...

ਮੈ ਦੀਵਾ ਲੱਗਦਾ ਿਜਨਾ ਨੂੰ ਮੇਰੇ ਸੂਰਜ ਬਨਣ ਤੋ ਡਰਦੇ ਨੇ
ਇਹਨੂੰ ਿਕਸੇ ਤਰੀਕੇ ਗੁਲ ਕਰੀਏ ਹਵਾ ਨਾਲ ਸਲਾਵਾ ਕਰਦੇ ਨੇ..

ਉਹ ਰਾਖ ਬਣਾ ਕੇ ਮੇਰੀ ਪੈਰਾ ਹੇਠ ਿਲਤਾੜਣਾ ਚਾਹੁੰਦੇ ਨੇ
ਪਰ ਦੁਨੀਆ ਦਾਰੀਉ ਡਰਦੇ ਸੋਹ ਦੇ ਕਾਲਖੋ ਮੂਹ ਬਚਾਉਦੇ ਨੇ..

ਮੋਡੇ ਰੱਖ ਕੇ ਜੋ ਹੋਰਾ ਦੇ ਲੋਣ ਨਿਸ਼ਾਨੇ ਦੇਖ ਲ
ਏਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ..

Sunday 14 June 2009

ਤੇਰੀਆਂ ਸਾਰੀਆਂ ਸਹੇਲੀਆਂ ਨੂੰ ਪਤਾ ਏ,

ਕੁਝ ਮੇਰੇ ਵੀ ਬੇਲੀਆਂ ਨੂੰ ਪਤਾ ਏ,

ਪਰ ਪਿਆਰ ਦੀ ਕਹਾਣੀ,

ਨੀ ਮੈਂ ਆਪਣੀ ਜੁਬਾਨੀ,

ਤੈਨੂੰ ਕਹਿ ਨੀ ਸਕਦਾ ਇਹ ਵੀ ਵੀ ਸੱਚ ਹੈ ਡੁੱਬ ਜਾਣੀਏ,

ਕਿ "KANG" ਤੇਰੇ ਬਿਨ ਰਹਿ ਨੀ ਸਕਦਾ
ਅਸੀ ਕੀਤਾ ਤਾਂ ਬਹੁਤ

ਪਰ ਉਹਨਾਂ ਨੂੰ ਰਾਸ ਨਹੀ ਆਇਆ ਪਿਆਰ ਸਾਡਾ,

ਉਹਨਾਂ ਨੂੰ ਭੁੱਖ ਸੀ ਦੌਲਤਾਂ ਦੀ

ਪੈਸੇ ਪਿਛੇ ਠੁਕਰਾਇਆ ਪਿਆਰ ਸਾਡਾ,

ਸਾਡੇ ਸਾਹਮਣੇ ਗੈਰਾਂ ਦੇ ਗਲ ਪਾ ਬਾਹਾਂ,

ਉਹਨਾਂ ਵਾਰ-੨ ਅਜ਼ਮਾਇਆ ਪਿਆਰ ਸਾਡਾ,

ਜਦ ਰੂਪ ਖੁੱਸਿਆ ਫ਼ਿਰ ਭਰਮ ਟੁੱਟਿਆ,

ਫ਼ਿਰ ਯਾਦ ਆਇਆ "KANG"

ਉਹਨਾਂ ਨੂੰ ਪਿਆਰ ਸਾਡਾ,..
ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ

ਜੋ ਮੈਂ ਦੇ ਸਕਦਾ ਸੀ,

ਫ਼ਿਰ ਵੀ ਮਾੜਾ ਰਿਹਾ ਉਹਨਾਂ ਦੀਆਂ ਨਜ਼ਰਾਂ ਵਿੱਚ

ਕੀ ਕਹਿ ਸਕਦਾ ਸੀ,

ਹਰ ਇਕ ਦੁਖ ਸਹਿਆ ਉਹਨਾਂ ਜੋ ਦਿੱਤਾ

ਜਦ ਤੱਕ ਇਹ ਜਿਸ੍ਮ ਸਹਿ ਸਕਦਾ ਸੀ,

ਇੱਕ ਦਿਨ ਬਨਾਉਣਾ ਹੀ ਪਿਆ ਜੀਵਨ ਸਾਥੀ ਮੌਤ ਨੂੰ

"Kang" ਇਕੱਲਾ ਆਖਿਰ ਕਦ ਤੱਕ ਰਹਿ ਸਕਦਾ ਸੀ,
ਅੱਜ ਸਭ ਨੂੰ ਦੱਸ ਹੀ ਦੇਵਾਂ ਕਿ Kang ਕਿਉਂ ਬੁਰਾ !!!!

Kang ਦਾਰੂ ਨੀ ਪੀਂਦਾ , Kang ਤਾਂ ਬੁਰਾ,

Kang ਕੋਈ ਨਸ਼ਾ ਨੀ ਕਰਦਾ , Kang ਤਾਂ ਬੁਰਾ,

Kang ਦੀ ਕਿਸਮਤ ਸਾਥ ਦੇ ਜਾਂਦੀ , Kang ਤਾਂ ਬੁਰਾ,

Kang ਨੂੰ 2 ਵਾਰ ਮੌਤ ਪਿੱਠ ਦਿਖਾ ਗਈ , Kang ਤਾਂ ਬੁਰਾ,

Kang ਪੈਸੇ ਦੀ ਪਰਵਾਹ ਨੀ ਕਰਦਾ , Kang ਤਾਂ ਬੁਰਾ,

Kang ਦੁਨੀਆਂ ਤੋਂ ਨੀ ਡਰਦਾ , Kang ਤਾਂ ਬੁਰਾ,

Kang ਗਮ ਦੇ ਵਿੱਚ ਵੀ ਹੱਸ ਪੈਂਦਾ , Kang ਤਾਂ ਬੁਰਾ,

Kang ਮਾੜੇ ਕੰਮ ਨੀ ਕਰਦਾ , Kang ਤਾਂ ਬੁਰਾ,

Kang FLIRT ਨੀ ਕਰਦਾ , Kang ਤਾਂ ਬੁਰਾ,

ਲੋਕੀਂ ਆਖਦੇ ਕਿ Kang ਬੁਰਾ ,Kang ਦਾ ਪਿਆਰ ਬੁਰਾ,

ਪਰ ਕਹਿੰਦੇ ਨੇ ਮੇਰੇ ਯਾਰ , ਖੁਦ ਬੁਰੇ ਨੇ ਜੋ ਕਹਿੰਦੇ ਨੇ

ਕਿ Kang ਜਿਹਾ ਯਾਰ ਬੁਰਾਜਿਆਦਾ ਹੱਸੀਏ ਨਾ ਲੋਕ ਗਵਾਂਰ ਸਮਝਣ...

ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ......

ਮੈਂ ਰਹਿੰਦਾ ਮਸਤ ਆਪਣੇ ਆਪ ਵਿੱਚ.......

ਲੋਕੀ ਪਤਝੜ ਭਾਵੇਂ ਬਹਾਰ ਸਮਝਣ......


ਕਿੰਝ ਮਾਰਨੀ ਏ ਉਡਾਰੀ ਉੱਚੀ ਇੱਲ ਵਾਂਗ,
ਕੋਈ ਬਟੇਰਾ ਭਲਾਂ ਇਹ ਗੁਰ ਕੀ ਜਾਣੇ....













ਕਿੰਝ ਬਣਦੈ ਜੋਗੀ ਕੋਈ ਪਿਆਰ ਵਿੱਚ,
ਕੋਈ ਸਾਹਿਬਾ ਵਰਗੀ ਇਸ ਨੂੰ ਕੀ ਜਾਣੇ....













ਕੀ ਹੁੰਦਾ ਅਹਿਸਾਸ ਸੱਚੇ ਪਿਆਰ ਦਾ,


ਕੋਈ ਬੇਵਫ਼ਾ ਇਸ ਨੂੰ ਕੀ ਜਾਣੇ....


ਕੀ ਹੁੰਦੀ ਦਰਦ ਕਹਾਣੀ ਰਾਤਾਂ ਦੀ,


ਕੋਈ ਸਵੇਰਾ ਇਸ ਨੂੰ ਕੀ ਜਾਣੇ....










ਡੂੰਘੇ ਹੁੰਦੇ ਨੇ ਜ਼ਖਮ ਪਿਆਰ ਦੇ,
ਕੋਈ ਬੇਦਰਦ ਇਸ ਦਰਦ ਨੂੰ ਕੀ ਜਾਣੇ....












Saturday 13 June 2009

8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ ਤਿਆਰ ਹੋਣਾ
12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6 ਵਜੇ ਪੈਗ ਲਾਉਣਾ
7 ਵਜੇ ਪੰਗਾ ਪਾਉਣਾ
8 ਵਜੇ ਥਾਣੇ
9 ਵਜੇ ਘਰ ਵਾਪਸ
9:15 ਤੇ ਬਾਪੂ ਤੌਂ ਗਾਲਾਂ
9:30 ਤੇ ਰਾਤ ਦੀ ਰੋਟੀ
10 ਵਜੇ ਬੈਡ ਤੇ ਜਾਣਾ
2 ਵਜੇ ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ
4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ
4 ਵਜੇ ਤੌਂ 8 ਵਜੇ ਤੱਕ ਸੌਣਾ
8 ਵਜੇ ਦਿਨ ਫੇਰ ਸ਼ੁਰੂ
ਨਹੀ ਰਹਿ ਪਾਵੇਗੀ ਤੂੰ ਵੀ ਮੇਰੇ ਬਿਨਾ,

ਬਹੁਤ ਪਛਤਾਵੇਗੀ ਤੂੰ ਵੀ ਮੇਰੇ ਬਿਨਾ,

ਹਰ ਡਗਰ,ਹਰ ਜਗਾ੍ ਆਵਾਗਾ ਮੈ ਨਜ਼ਰ,

ਤੜਫ-ਤੜਫ ਕਿ ਮਰ ਜਾਵੇਗੀ ਤੂੰ ਵੀ ਮੇਰੇ ਬਿਨਾ....
ਔ ਬਾਬੁਲ ਸਾਡਾ ਜਾਨ ਤੋੜਕੇ ਕਰਦਾ ਰੇਹਾ ਕਮਾਈਆਂ ਸੀ,
ਸਾਡਾ ਕੱਮ ਸੀ ਬੁੱਲੇ ਬੱਢਨਾ ਐਸ਼ਾਂ ਖੁੱਬ ਉੜਾਈਆਂ ਸੀ.....
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਓਂਦੀਆਂ ਬੜੀਆਂ,
ਔ ਮੌਜਾਂ ਭੁਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ.


ਔ ਭੋਰਾ ਫਿਕਰ ਨਹੀ ਸੀ ਹੁੰਦਾ ਜਦੋ ਸਕੂਲੇ ਪੜਦੇ ਸੀ,
ਪੂਰੀ ਟੋਹਰ ਸ਼ੋਕੀਨੀ ਲਾ ਕੇ ਵਿਚ ਕਾਲਜਾ ਪੜਦੇ ਸੀ,
ਅੱਜ ਖਾਲੀ ਜੇਬਾ ਜੋ ਰਹਿੰਦੀਆ ਸੀ ਨੋਟਾ ਨਾਲ ਭਰੀਆ,
ਔ ਮੌਜਾਂ ਭੁਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ.

Friday 12 June 2009

ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,

ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,

ਅਸੀਂ ਘੁੰਮਦੇ ਵਿੱਚ ਜੀਪਾਂ ਦੇ,

ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ,

ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ,

ਯਾਰਾਂ ਲਈ ਜਾਨਾਂ ਵਾਰਦੇ ਹਾਂ,ਜ

ਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,

ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,

ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,

ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ
ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ।

ਕੁਝ ਦਰਦਾਂ ਦੀ ਕੁਝ ਯਾਦਾ ਦੀ, ਹੁਣ ਹੋਰ ਕਹਾਣੀ ਕੀ ਦੱਸੀਏ।

ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,

ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ।

ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ,

ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ ਹਾਣੀ ਕੀ ਦੱਸੀਏ।

ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, ਹੁਣ ਆਸ ਵਸਣ ਕੀ ਰੱਖੀਏ

ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, ਹੰਝੂਆਂ ਨੂੰ ਪਾਣੀ ਕੀ ਦੱਸੀਏ
ਲੜਨ ਲੱਿਗਆਂ ਅੱਖਾਂ ਨੂਂ ਰੋਿਕਆ ਨਾ...
ਹੁਣ ਹੰਜੂ ਬਹੌਣ ਤੋਂ ਿਕਵੇਂ ਰੋਕਾਂ...
ਊੱਜ੍ੜੇ ਘਰਾਂ ਦੇ ਿਵੱਚ ਪਿਰਂਿਦਆਂ ਨੂਂ...
ਅਪਣੇ ਘਰ ਬਨੌਣ ਤੋਂ ਿਕਂਵੇ ਰੋਕਾਂ...
ਲੁੱਟੇ ਿਦਲ ਨੁਂ ਨਵੀਂ ਊੱਮੀਦ ਵਾਲੇ...
ਦੇਬੀ ਦੀਵੇ ਜਗੌਣ ਤੋਂ ਿਕਵੇਂ ਰੋਕਾਂ ...
ਰੋਕ ਸਿਕਆ ਨਾ ਜਾਂਦੀ ਮੇਹਬੂਬ ਅਪਣੀ...
ਊਦੀ ਯਾਦ ਨੁਂ ਔਣ ਤੋਂ ਿਕਵੇਂ ਰੋਕਾਂ...

....
ਊਦੀ ਯਾਦ ਨੁਂ ਔਣ ਤੋਂ ਿਕਵੇਂ ਰੋਕਾਂ
.......

ਜੀਹਦੇ ਨਾਲ ਮੁਹੱਬ੍ਤ ਿਜੱਨੀ, ਓਹ ਉਨਾ ਹੀ ਚੇਤੇ ਆਵੇ....
ਇੱਕ ਸੋਣੀ ਸੂਰਤ ਵਾਲੀ ਸਾਨੁਂ ਸ਼ੱਡ ਕੇ ਹੋ ਗਈ ਰਾਹੀਂ....
ਿਦਲ ਮੇਰ ਿਕੱਨਾ ਕਮਲਾ, ਹਾਲੇ ਵੀ ਆਖੀ ਜਾਂਦਾ...
ਇੱਕ ਵਾਰ ਹੈ ਓਥੇ ਜਾਣਾ, ਉਹ ਿਜਹੜੇ ਮੁਲਕ ਿਵਆਈ...

ਇੱਕ ਵਾਰ ਹੈ ਓਥੇ ਜਾਣਾ, ਉਹ ਿਜਹੜੇ ਮੁਲਕ ਿਵਆਈ...

ਕੋਈ ਚਾਹ ਸੀ ਜਾਂ ਮਜਬੂਰੀ, ਿਜਹੜੀ ਉਹ ਪਰਦੇਸਣ ਹੋ ਗਈ..
ਪਰ ਇੱਕ ਗੱਲ ਸੂਰਜ ਵਰਗੀ, ਗਈ ਿਜੱਦਰ ਕਰਦੀ ਲੋ ਗਈ...
ਹੁਣ ਹੋਰ ਿਨਖਰ ਗਈ ਹੋਣੀ,..
ਹੁਣ ਹੋਰ ਿਨਖਰ ਗਈ ਹੋਣੀ, ਉਹਦੇ ਨਾਲ ਪਰਚ ਗਈ ਹ

Thursday 11 June 2009

ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,

ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।

ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,

ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।

www.gopi5789.blogspot.com

www.bebo.com/shonkimunda
ਮੰਨ ਲਈ ਦੀ ਗੱਲ ਜਿਹੜੀ ਜਾਇਜ ਹੁੰਦੀ ਆ,

ਝੱਲ ਨਹੀਉ ਹੁੰਦੀ ਜੋ ਨਜਾਇਜ ਹੂੰਦੀ ,

ਵੱਖ ਰਹੀਏ ਦੁਨੀਆ ਤੋ ਰਾਹ ਈ ਵੱਖਰਾ

ਆਪਣਾ ਤਾ ਯਾਰ ਸੁਭਾਅ ਈ ਵੱਖਰਾ...
ਤੇਰੇ ਰੌਦੇਂ ਨੈਣਾਂ ਨੂੰ ਹਸਾਉਣ ਆਉਦਾਂ ਮੈਂ,

ਜੇ ਰੁੱਸੀ ਹੁੰਦੀ ਤਾਂ ਮਨਾਉਣ ਆਉਦਾਂ ਮੈਂ,

ਤੁੰ ਚਾਹਿਆ ਹੀ ਨਹੀਂ ਆਪਣੇਆਂ ਵਾਂਗ,

ਦਿਲ ਤਾਂ ਕੀ ਜਾਨ ਲੁਟਾਉਣ ਆਉਦਾਂ ਮੈਂ

ਦਰਦ ਬੁੱਝ ਲੈਂਦੀ ਤੂੰ ਜੇ ਤਨਹਾਈ ਦਾ,

ਤਾਂ ਸਤਾਈ ਹੋਈ ਨਾ ਸਤਾਉਣ ਆਉਦਾਂ ਮੈਂ

ਮੇਰੇ ਬੋਲ ਸੁਣਕੇ ਨਾ ਰੁੱਕੇ ਕਦੇ ਕਦਮ ਤੇਰੇ,

ਜੇ ਰੁੱਕਦੇ ਤਾਂ ਤੈਨੂੰ ਬੁਲਾਉਣ ਆਉਦਾਂ ਮੈਂ

ਏਨੀ ਕੂ ਮਿਹਰ ਹੁੰਦੀ ਰੱਬ ਦੀ ਮੇਰੇ ਤੇ,

ਦੀਵੇ ਪਿਆਰ ਦੇ ਦਿਲ ਚ ਜਗਾਉਣ ਆਉਦਾਂ

"KANG" ਨੂੰ ਥੋੜੀ ਇਜ਼ਾਜਤ ਜੇ ਤੂੰ ਦਿੰਦੀ,

ਤਾਂ ਤੇਰੇ ਕਦਮਾਂ ਚ ਸਿਰ ਝੁਕਾਉਣ ਆਉਦਾਂ ਮੈਂ
ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ ,

ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ।

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,

ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ
ਮਰ ਮੈਂ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟ ਜਾਣਾ, ਅੱਖਾਂ ਤੇਰੀਆਂ ਵੀ ਰੋਣਾ,
ਨੀਂਦ ਮੇਰੀ ਉੱਡ ਜਾਣੀ ਰਾਤੀ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਆ ਜਾਣਾ,
ਇਸ਼ਕ ਮੈਂ ਕੀਤਾ, ਕਮਲੀ ਤੂੰ ਵੀ ਹੋ ਜਾਣਾ
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ,
ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ ...
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ,
ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ ....
ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ,
ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ ....
ਦੇਬੀ ਚੰਦਰਿਆ ਤੈੰਨੂ ਨਾ ਖਬਰ ਹੋਈ,
ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....

ਅਸੀਂ ਕਿੰਨੇ ਵਰ੍ਹੇ ਉਡੀਕੀ ਗਏ,
ਤੂੰ ਬੇਪਰਵਾਹਾ ਆਇਆ ਨਾ ....
ਸਾਡੀ ਬਿੜਕਾਂ ਲੈਂਦਿਆਂ ਬੀਤ ਗਈ,
ਤੂੰ ਭੁੱਲ ਕੇ ਦਰ ਖੜਕਾਇਆ ਨਾ ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ,
ਤੂੰ ਬੇਪਰਵਾਹਾ ਆਇਆ ਨਾ ....

ਤੈਥੋਂ ਪੜ੍ਹੇ ਲਿਖੇ ਤੋਂ ਇਸ਼ਕੇ ਦੇ ਨਾ ਹਰਫ਼ ਭੁਲਾਵੇਂ ਪੜ੍ਹੇ ਗਏ
ਤੂੰ ਪਿੱਠ ਘੁਮਾ ਕੇ ਤੱਕਿਆ ਨਾ ਅਸੀਂ ਬਣ ਪਰਛਾਵੇਂ ਖੜ੍ਹੇ ਰਹੇ
ਅਸੀਂ ਜਿਹੜੀ ਅੱਗ ਵਿਁਚ ਝੁਲਸ ਗਏ, ਤੈੰਨੂ ਸੇਕ ਜ਼ਰਾ ਵੀ ਆਇਆ ਨਾ ...।
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....

ਤੂੰ ਜਾ ਕਿਤੇ ਵੀ ਨਾਮ ਲਿਆ ਤੈੰਨੂ ਰੱਬ ਦੇ ਥਾਂ ਹੀ ਲਿਖਿਆ ਸੀ
ਤੂੰ ਪੜ੍ਹੀ ਸਲੇਟ ਨਾ ਦਿਲ ਵਾਲੀ ਬੱਸ ਤੇਰਾ ਨਾਂ ਹੀ ਲਿਖਿਆ ਸੀ
ਤੂੰ ਲੱਖਾਂ ਦਾ ਅਸੀਂ ਕੌਡੀ ਦੇ, ਤੈਂ ਕੌਡੀ ਵੀ ਮੁਁਲ ਪਾਇਆ ਨਾ ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....

ਇੱਕ ਪਾਸੜ ਪਿਆਰ ਚੋਂ ਕੀ ਮਿਲਣਾ ਇੱਕ ਜੋਤ ਯਾਦ ਦੀ ਬਲਦੀ ਏ
ਇੱਕ ਕਮੀ ਜੋ ਪੂਰੀ ਨਹੀਂ ਹੋਣੀ ਉਂਝ ਦੁਨੀਆਦਾਰੀ ਚਲਦੀ ਏ
ਕੋਈ ਰਾਗ ਨਾ 'ਦੇਬੀ' ਜਿਸ ਰਾਹ ਤੇ ਗਮ ਤੇਰਾ ਨਾਲ ਸੁਣਾਇਆ ਨਾ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....
ਬਾਹਾਂ ਗੋਰੀਆਂ ਚ ਕੱਲੀ ਕੱਲੀ ਵੰਗ ਬੋਲਦੀ
ਰੁਕ ਜਾਂਦੀ ਏ ਹਵਾ ਤੂੰ ਜਦੋਂ ਵਾਲ ਕੋਲਦੀ
ਤੁਰੇ ਜਾਂਦੇ ਰਾਹੀਆਂ ਮੂਹਰੇ ਕਰਦੇ ਕਲੋਲਾਂ ਗਾਨੀ ਵਾਲੇ ਮਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਲਗਦਾ ਸਿਆਣੀ ਕਿਸੇ ਅੰਮੜੀ ਦੀ ਜਾਈ
ਤੈਨੂੰ ਚਰਖਾ ਵੀ ਆਓਂਦਾ ਤਾਹੀਓਂ ਕੱਤਣਾ
ਚੜਦੀ ਉਮਰ ਲੋਕੀਂ ਤੱਪਦੇ ਨੇ ਕੰਧਾ
ਪਰ ਤੇਰਾ ਨੀ ਸੁਭਾ ਅੱਖ ਚੁਕੱਣਾ
ਫਿਰਦੀ ਦੁਪੱਟੇ ਨਾਲ ਸਿਰ ਕੱਜ ਵੀਰਾਂ ਦਾ ਸੁਰੂਰ ਬਣ ਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਉੱਠ ਕੇ ਸਵੇਰੇ ਜਦੋਂ ਮੱਝੀਆਂ ਨੂੰ ਚੋਣ ਜਾਵੇਂ
ਖੁੱਲਦੀ ਪਰਿਂਦਿਆਂ ਦੀ ਅੱਖ ਨੀ
ਉਨਾਂ ਚੀਰ ਅੰਬਰਾਂ ਤੋਂ ਲੁੱਕਦਾ ਨੀ ਚੰਨ
ਜਿੰਨਾ ਚਿਰ ਤੈਨੂੰ ਲੈਂਦਾ ਨਹੀਂਓ ਤੱਕ ਨੀ
ਸਾਰੀ ਜ਼ਿਦਗੀ ਇਹ ਸ਼ਰਮਾਂ ਤੇ ਸੰਗਾਂ ਰੱਖ ਪੱਲੇ ਬੰਨ ਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਸੱਤੀਂ ਪੱਤੀਂ ਗੱਲਾਂ ਬਸ ਤੇਰੀਆਂ ਹੀ ਹੋਣ
ਕੁੜੀ ਚੰਗੇ ਮਾਪਿਆਂ ਦੀ ਕੋਈ ਜਾਈ ਏ
ਕਈਆਂ ਨੂੰ ਤੂੰ ਲੱਗਦੀ ਕੇ ਪਰੀਆਂ ਦੇ ਦੇਸ ਚੋਂ
ਕੋਈ ਪਰੀ ਹੀ ਉਤਰ ਕੇ ਆਈ ਏ
ਪੀ੍ਤ ਨਾਲ ਬਣਾ ਲੈਂ ਹੇ ਤੂੰ ਉਮਰਾਂ ਦੀ ਸਾਂਝ ਫਿਰੂ ਹਿੱਕ ਤਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ
ਛੱਡ ਦੇ ਸਾਰੇ ਝਗੜੇ-ਝੇੜੇ,
ਛੱਡ ਚੱਕਰਾਂ ਵਿੱਚ ਪੈਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਏ ਦੁਨੀਆ ਹੈ ਮੇਲੇ ਵਰਗੀ,
ਮੇਲੀਆਂ ਵਾਂਗ ਬਿਤਾਈਏ
ਫ਼ੁੱਲਾਂ ਵਾਂਗੂੰ ਖਿੜ ਕੇ ਰਹੀਏ,
ਚਿਹਰੇ ਨਾਂ ਮੁਰਝਾਈਏ
ਘਾਟਾ-ਵਾਧਾ ਚੱਲਦਾ ਰਹਿਣਾਂ,
ਸਿਖ ਲੈ ਦਿਲ ਤੇ ਸਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਹੱਸਣਾਂ ਹੋਵੇ ਹੱਸੀਏ ਮਿੱਤਰਾ,
ਅੱਖ ਨਾਲ ਅੱਖ ਮਿਲਾਕੇ
ਨੱਚਣਾਂ ਹੋਵੇ ਨੱਚੀਏ ਮਿੱਤਰਾ,
ਬਾਂਹ ਦੇ ਵਿੱਚ ਬਾਂਹ ਪਾਕੇ
ਹੱਸਣਾਂ-ਖੇਡਣਾਂ ਤੇ ਨੱਚਦੇ ਰਹਿਣਾਂ,
ਏ ਜ਼ਿੰਦਗੀ ਦਾ ਗਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਪਿਛਲੇ ਛੱਡ ਪਛਤਾਵੇ ਸਾਰੇ,
ਆ ਗੱਲ ਅੱਜ ਦੀ ਕਰੀਏ
ਜੇਕਰ ਰੱਬ ਦੀ ਰਜ਼ਾ ਚ’ ਰਹੀਏ,
ਫ਼ਿਰ ਕਿਸ ਗੱਲ ਤੋਂ ਡਰੀਏ
ਭੁੱਲ ਜਾ ਸਾਰੇ ਗਿਲੇ ਤੇ ਸ਼ਿਕਵੇ,
ਮੰਨ ਮਿੱਤਰਾਂ ਦਾ ਕਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥



__________________
ਵਕਤ ਨੂੰ ਆਖਰ ਹਰਨੇ ਪੈਂਦੇ
ਹੁਦੇ ਫੱਟ ਸ਼ਜਣਾ ਨੇ ਲਾਏ
ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ॥

ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ
ਜਾਦੀਂ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ
ਨੀ ਨਿਤ ਯਾਦ ਆਉਣ ਵਲੀਏ॥

ਮੈਨੂੰ ਕੰਹਿਦੀ ਸੀ ਨਾ ਕੌਲ ਤੇਥੌ ਪਾਲੇ ਜਾਣਗੇ
ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇ ਜਾਣਗੇ
ਟੁੱਟੀ ਕਲਮ ਜਾ ਮੁਕ ਗਈ ਸਿਆਹੀ ਨੀ, ਨਿਤ ਚਿੱਠੀ ਪਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ।

ਨੀ ਤੂੰ ਕਦੇ ਕਿਸੇ ਹੱਥ ਨਾ ਸੁਨੇਹਾ ਘੱਲਿਆ,
ਰੌ ਕੇ ਕੱਲਾ-ਕੱਲਾ ਦਿਨ ਵਰਾ ਲੰਘ ਚੱਲਿਆ
ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ,
ਯਾਰਾ ਨੂੰ ਰਵੌਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ।

ਤੇਰੇ ਰਾਹਾ ਵਿਚ ਖੜਾ-ਖੜਾ ਰੁਖ ਹੋ ਗਿਆ,
ਤੇਰੀ ਫੋਟੋ ਵਾਂਗ ਦੇਬੀ ਹੁਣ ਚੁਪ ਹੋ ਗਿਆ
ਕਿਤੋ ਮਿਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਬੈਠੇ ਕਰਦੇ ਉਡੀਕਾ ਕਦੋ ਪੈਣਾ ਏ ਸਵਾਲ,
ਸਾਡੇ ਟਕੁਏ ਗੰਡਾਸੇਆ ਨੂੰ ਪੈ ਗਿਆ ਜੰਗਾਲ,
ਦਿੱਲੀ ਤਕ ਪਹੁੰਚਣਾ ਤੇ ਦੂੱਰ ਦੀ ਹੈ ਗੱਲ
ਇਕ ਵਾਰੀ ਲੰਗ ਕੇ ਦਿਖਾਓ ਤਾਂ ਪੰਜਾਬ,
ਕੁੱਝ ਨਹੀ ਪੱਲੇ ਰਿਹੰਦਾ ਸਿਰ ਤੋ ਲਿਹ ਗਇਆ ਚੂੰਨਿਆ ਦਾ
ਰੱਬ ਨੂੰ ਲੇਖਾ ਦੇਣਾ ਰੋਬ ਕਿਉ ਝੱਲੀਏ ਦੁਨਿਆ ਦਾ…
ਸਜਨ ਕੋਲੋ ਲੰਗੇ ਜਿਵੇ ਕਾਨਾ ਹੁੰਦਾ ਏ

ਸਾਡੇ ਨਾਲ ਜਿਵੇ ਕੋਈ ਵੈਰ ਪੁਰਾਣਾ ਹੁੰਦਾ ਏ

ਜਿਸ ਮੁਹੱਲੇ ਵਜਦਾ ਏ ਦਿਨ ਦੀ ਵੀ ਡਾਕਾ

ਉਸ ਮੁਹੱਲੇ ਨੁਕਰ ਉੱਤੇ ਥਾਨਾ ਹੁੰਦਾ ਏ

ਓਹਨੇ ਹੀ ਫਿਰ ਦੇਣਾ ਹੁੰਦਾ ਨਾਸਿ ਧੂਆਂ

ਮਪੇਯਾ ਜਿਹੜਾ ਹੱਥੀ ਪੂੱਤ ਵਿਯੋਨਾ ਹੁੰਦਾ ਏ

ਦੋਹਾਂ ਪਾਰਟੀਯਾਂ ਚੋ ਜਿਹੜਾ mp ਹੋ ਜਾਏ

ਓਹ੍ਨਾ ਪਿਹਲਾ ਬਦਲਣਾ ਬਦਲਣਾ ਹੁੰਦਾ ਏ

ਓਹਦੇ ਨਾਲ ਕਿ ਗੋਗਿਆ ਝਲੇਯਾ ਯਾਰੀ ਲੌਣੀ ਏ

ਆਏ ਦਿਨ ਹੀ ਜਿਸ ਨੇ ਯਾਰ ਵਟਾਉਣਾ ਹੁੰਦਾ ਏ
ਮੁੰਡੇ ਅਕਸਰ ਆਉਦੇਂ ਛੱਤ ਉੱਪਰ ਸੋਹਣੇ ਚੰਨ ਕਰਕੇ ਜਾਂ ਜਨਾਬ ਕਰਕੇ,

ਚਿੱਤ ਲੱਗਦਾ ਨਾ ਬਾਗ ਵਿੱਚ ਭੌਰਿਆਂ ਦਾ ਤਿਤਲੀਆਂ ਜਾਂ ਗੁਲਾਬ ਕਰਕੇ,

ਸੋਹਣੀ ਵਿੱਚ ਇਤਹਾਸ ਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾਂ ਝਨਾਬ ਕਰਕੇ,

"Debi" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ.........

Wednesday 10 June 2009

ਉਹ ਬਾਤ ਗਮਾਂ ਦੀ ਪਾਉਂਦੇ ਨੇ,
ਤੇ ਮੈਂ ਹਾਸੇ ਲਭਦਾ ਫਿਰਦਾ ਹਾਂ....
ਉਨ੍ਹਾਂ ਦੀ ਹੱਟੀ ਤੋਂ ਮਿਲਦੈ ਦਰਦ ਤੋਹਫਾ,
ਤੇ ਮੈਂ ਮੁਸਕਰਾਹਟ ਲਭਦਾ ਫਿਰਦਾ ਹਾਂ....

ਉਹ ਵੈਰ ਵੇਚਦੇ ਹਸ ਹਸ ਕੇ,
ਮੈਂ ਯਾਰ ਲਭਦਾ ਫਿਰਦਾ ਹਾਂ....
ਉਨ੍ਹਾਂ ਦੀ ਬੇ-ਵਫਾਈ ਫਿਤਰਤ ਵਿਚ,
ਤੇ ਮੈਂ ਵਫਾ ਨਿਭਾਉਂਦਾ ਫਿਰਦਾ ਹਾਂ
ਨਵਾਂ ਖੋਲਾਂਗਾ ਸਕੂਲ, ਜਿਥੇ ਵੱਖਰੇ ਹੋਣਗੇ ਅਸੂਲ ,

ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ ,

ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ ,

ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ ,

ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ
ਨਾ ਪੁੱਛ ਮੇਰੇ ਸਬਰ ਦੀ ਹੱਦ ਕਿਥੋ ਤੱਕ ਹੈ,

ਤੂੰ ਜੁਲਮ ਕਰ ਲੈ ਤੇਰੀ ਤਾਕਤ ਜਿਥੋ ਤੱਕ ਹੈ,

ਵਫਾ ਦੀ ਉਮੀਦ ਜਿਸਨੂੰ ਹੋਵੇਗੀ ਤਾ ਹੋਵੇਗੀ,

ਮੈ ਤਾ ਦੇਖਣਾ ਹੈ "ਕੰਗ" ਤੂੰ ਬੇਵਫਾ ਕਿਥੋ ਤੱਕ ਹੈ...
ਰੱਬ ਨੇ ਸੁਪਨੇ ਵਿਚ ਕਿਹਾ,

ਆਪਣੇ ਦੁੱਖਾ ਦੀ ਇਵੇ ਨੁਮਾਇਸ਼ ਨਾ ਕਰ,

ਆਪਣੇ ਨਸੀਬ ਦੀ ਇਵੇ ਅਜਮਾਇਸ਼ ਨਾ ਕਰ,

ਜੋ ਤੇਰਾ ਹੈ ਤੇਰੇ ਦਰ ਤੇ ਖੁਦ ਆਵੇਗਾ,

ਰੋਜ਼-ਰੋਜ਼ "ਕੰਗ" ਨੂੰ ਪਾਉਣ ਦੀ ਖੁਆਇਸ਼ ਨਾ ਕਰ....
ਅੱਜ ਰੱਬ ਨੇ ਫਿਰ ਪੁੱਛਿਆ

ਤੇਰਾ ਹੱਸਦਾ ਚਿਹਰਾ ਉਦਾਸ ਕਿਉ ਹੈ,

ਤੇਰੀਆ ਅੱਖਾ ਵਿੱਚ ਿਪਆਸ ਿਕਉ ਹੈ,

ਜਿਨਾ ਦੀਆ ਨਜ਼ਰਾ ਵਿੱਚ

ਤੇਰੀ ਕੋਈ ਕੀਮਤ ਨਹੀ,

ਉਹ ਤੇਰੇ ਲਈ ਖਾਸ ਕਿਉ ਹੈ...
ਉਹ ਪਿਆਰ ਵਿਚ ਸਾਡਾ ਇਮਤਿਹਾਨ ਕਿ ਲਵੇਗੀ,

ਮਿਲੇਗੀ ਨਜ਼ਰ ਨਾਲ ਨਜ਼ਰ ਝੁਕਾ ਲਵੇਗੀ,

ਉਸ ਨੂੰ ਮੇਰੀ ਕਬਰ ਤੇ ਦੀਵਾ ਜਗਾਉਣ ਲਈ ਨਾ ਕਹਿਣਾ,

ਉਹ ਨਾਦਾਨ ਹੈ ਯਾਰੋ ਆਪਣਾ ਹੱਥ ਜਲਾ ਲਵੇਗੀ....
ਅੱਖਾ ਵਿੱਚ ਤੇਰੇ ਕੁਝ ਅਰਮਾਨ ਛੱਡ ਜਾਵਾਗੇ,

ਜਿੰਦਗੀ ਵਿੱਚ ਤੇਰੇ ਕੁਝ ਨਿਸ਼ਾਨ ਛੱਡ ਜਾਵਾਗੇ,

ਲੈ ਕੇ ਜਾਵਾਗੇ ਇਕ ਕਫਨ ਤੇਰੀ ਦੁਨੀਆ ਵਿੱਚੋ,

ਤੇਰੇ ਲਈ ਸਾਰਾ ਜਹਾਨ ਛੱਡ ਜਾਵਾਗੇ॥
ਮੈ ਬੁਲਬਲਾ ਸੀ ਇਕ ਪਾਣੀ ਦਾ,

ਦੋ ਪੱਲ ਜੀ ਕਿ ਮੁੱਕ ਚੱਲਿਆ,

ਮੈ ਰਾਤ ਦੀ ਅੱਖ ਦਾ ਅੱਥਰੂ ਸੀ,

ਸੂਰਜ ਦੀ ਕਿਰਨ ਪਈ ਤੇ ਸੁੱਕ ਚੱਲਿਆ,

ਆਸ ਰੱਖਦਾ ਸੀ ਸੁਖਾਵੇ ਮੋਸਮ ਦੀ,

ਅੱਜ ਹੇਨਰਿਆ ਦੇ ਵਿਚ ਲੁੱਕ ਚੱਲਿਆ,

ਇਕ ਸੁਪਨਾ ਦੇਖਿਆ ਸੀ ਅੱਖ ਮੇਰੀ ਨੇ,

ਜਿਹੜਾ ਅੱਧ ਵਿਚਾਲੇ ਟੁੱਟ ਚੱਲਿਆ,

ਮੈ ਜੱਗ ਰੁਸਾ ਕਿ ਯਾਰ ਮਨਾਇਆ,

ਅੱਜ ਉਹ ਵੀ ਚੰਦਰਾ ਰੁੱਸ ਚੱਲਿਆ....

Tuesday 9 June 2009

ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ
ਇੱਕ ਹੱਥ ਦੇ ਵਿੱਚ ਦਿਲ ਦੇ ਟੁਕੜੇ ਇੱਕ ਹੱਥ ਦੇ ਵਿੱਚ ਵਾਦ਼ੇ ਤੇਰੇ
ਕੱਚੀਆਂ ਸਾਂਝਾ ਵਾਲੇ ਦੁਖੜੇ ਉੱਤਲੇ ਮਨ਼ੋਂ ਮੁਲਾਜੇ ਤੇਰੇ
ਉੱਠ ਕੇ ਸਾਡੀ ਬੁੱਕਲ ਚੋਂ ਜਾ ਬਹਿ ਗੈਰ਼ਾਂ ਦੀ ਬਗ਼ਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ

ਫ਼ੈਸ਼ਨ ਵਾਂਗੂੰ ਸੱਜਣਂ ਬਦ਼ਲੇ ਵਾਹ ਵਾਹ ਤੇਰੀ ਪਸੰਦ ਕੁੜੇ
ਨਾਲ ਵਕ਼ਤ ਦੇ ਬਦ਼ਲੀ ਕਿੰਨੀ ਵਕ਼ਤ ਦੀ ਤੂੰ ਪਬੰਦ ਕੁੜੇ
ਤਿਲਕਬਾਜ਼ੀ ਇਸ਼ਕ ਦੀ ਚ ਅਸੀਂ ਤਿਲਕ ਗਏ ਤੂੰ ਸੰਭਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ

ਵੈਰਨੇਂ ਸਾਡੀ ਨੀਂਦ ਦਿਏ ਤੇ ਖ਼ਾਬਾਂ ਦੀਏ ਹੱਤਿਆਰੀਏ ਨੀ
ਕਹਿੜੀ ਦਫ਼ਾ ਲਗਾਇਏ ਤੇਨੂੰ ਕਿੰਝ ਗਤੇੜੇ ਚਾੜੀਏ ਨੀ
ਮੁਜਰਿਮ ਬਣਂ ਗਏ ਆਪਾਂ ਨੀ ਤੂੰ ਵਾਰਦ਼ਾਤ ਕਰ ਨਿੱਕਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ

ਸਾਡਾ ਸੀ ਈਮਾਨ ਪਰਖ਼ਦੀ ਅੜੀਏ ਖ਼ੁਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨੀਆਂ ਸਾਡੀ ਉੱਜੜ ਗਈ ਵਿਰਾਨ ਹੋਈ
ਬਣਂ ਆਪਣੇਂ ਲੁੱਟਣਾਂ ਸੌਖ਼ਾ ਐ ਕਰ ਸਾਬ਼ਿਤ ਇਹ ਤੂੰ ਗੱਲ਼ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ

ਟੁੱਟਦੀਆਂ ਦੀ ਪੀੜ ਓਹ ਜਾਨਣਂ ਜਿਹਨਾਂ ਲਾਈਆਂ ਹੁੰਦੀਆਂ ਨੇ
ਸੱਜਣਂ ਜਦ "ਮਖ਼ਸੂਸਪੁਰੀ" ਟੁਰ ਜਾਣਂ ਤਬਾਹੀਆਂ ਹੁੰਦੀਆਂ ਨੇ
ਕਮਲ਼ੇ ਹੋ ਗਏ ਜਿੰਦਗੀ ਵਿੱਚੋਂ ਜਿੱਦਣਂ ਦੀ ਓਹ ਕਮਲ਼ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਰੰਗ ਵਟ਼ਾ ਗਈ ਹਾਣਂ ਦੀਏ ਹਾਏ ਬਦ਼ਲ ਗਈ ਤੂੰ ਬਦ਼ਲ ਗਈ
ਹਾਏ ਰੰਗ ਵਟ਼ਾ ਗਈ ਹਾਣਂ ਦੀਏ ਤੂੰ ਰੁੱਤਾਂ ਵਾਂਗੂੰ ਬਦ਼ਲ ਗਈ
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ॥!!!
ਇਸ਼ਕੇ ਦਾ ਰੋਗ ਚਨ੍ਦ੍ਰਾ ਜਿਨੁ ਲਗ ਜੇ ਰਾਸ ਨਾ ਆਵੇ
ਚੰਨ ਜੇਹਾ ਮੁੰਡਾ ਵਿਚ ਜੁਲ੍ਫਾ ਲੁਕੋ ਲਿਆ,
ਸੱਤ ਪਤ੍ਨਾ ਦਾ ਤਾਰੁ ਨੈਨਾ ਚ ਡੁਬੋ ਲਿਆ,
ਦਿਨ ਰਾਤ ਲੈਦਾ ਸੁਪ੍ਨੇ ਦਸੋ ਨੀਦ ਯਾਰੋ ਕਿਥੋ ਲਆਵੇ!
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ॥!!!
ਇਸ਼ਕੇ ਦਾ ਰੋਗ ਚਨ੍ਦ੍ਰਾ ਜਿਨੁ ਲਗ ਜੇ ਰਾਸ ਨਾ ਆਵੇ,
ਹਾਸੇ ਓਹ੍ਦੇ ਖਿੜੇ ਹੋਯੇ ਗੁਲਾਬ ਦਿਆ ਪਤਿਆ
ਹੁਸ੍ਨਾ ਦਾ ਮੁਲ ਹੈ ਕਰੋੜਾ ਵਿਚ ਰਤਿਆ,
ਐਸਾ ਜਾਲ ਪਾਯਿਆ ਮਿਤ੍ਰਰੋ ਕਿਸੇ ਪਾਸਿਯੋ ਨਿਕਲ ਨ ਪਾਵੇ
ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ॥!!!
ਇਸ਼ਕੇ ਦਾ ਰੋਗ ਚਨ੍ਦ੍ਰਾ ਜਿਨੁ ਲਗ ਜੇ ਰਾਸ ਨਾ ਆਵੇ
ਕਦੇ ਮੋਟਰ ਸੜ ਗਈ

ਕਦੇ ਮੋਰ ਬਹਿ ਗਿਆ,

ਕਦੇ ਪੈਦਾ ਸੋਕਾ ਕਦੇ ਸਭ ਕੁਝ ਵਹਿ ਗਿਆ

ਕਿਸ਼ਤਾ ਬੈਂਕ ਦੀਆਂ ਟੁੱਟ ਗਈਆ

ਚੜ ਕਿ ਆ ਗਿਆ ਥਾਣਾ....

ਜੱਟ ਦੀ ਜੂਨ ਬੁਰੀ ਤੜਫ-ਤੜਫ ਮਰ ਜਾਣਾ
ਪੁੱਛੋ ਨਾ ਇਸ ਕਾਗਜ਼ ਤੋ,

ਜਿਸ ਉੱਤੇ ਅਸੀ ਦਿਲ ਦੇ ਬਿਆਨ ਲਿਖੱਦੇ ਹਾ

ਤਨਹਾਈਆ ਦੇ ਵਿੱਚ ਬੀਤੀਆ ਗੱਲਾ ਤਮਾਮ ਲਿਖਦੇ ਹਾ,

ਉਹ ਕਲਮ ਵੀ ਦੀਵਾਨੀ ਜਿਹੀ ਬਣ ਗਈ,

ਜੀਹਦੇ ਨਾਲ ਅਸੀ ਤੇਰਾ ਨਾਮ ਲਿੱਖਦੇ ਹਾ
ਕੋਣ ਕਿਸੇ ਨੂੰ ਦਿਲ ਚ ਜਗਾਂ ਦਿੰਦਾ ਹੈ

ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ

ਵਾਕਫ ਹਾ ਅਸੀ ਦੁਨੀਆ ਦੇ ਰਿਵਾਜਾ ਤੋ

ਮਤਲਬ ਨਿਕਲ ਜਾਵੇ ਤਾ

ਹਰ ਕੋਈ ਠੁਕਰਾ ਦਿੰਦਾ ਹੈ....
ਵੇਖਣ ਨੂੰ ਅੈਵੇ ਬੱਲੀਏ

ਦੇਸੀ ਿਜਹੇ ਲੱਗਦੇ ਆ
ਤੁਰ ਗਏ ਨੇ ਜਾਨੀ ਰੋਹੇ

ਜਵਾਨੀ ਹਾਏ ਮੈ ਕੀ ਖੱਟੀਆ
ਦਿਲ ਕਾਲੇ ਨੇ ਤੇ ਸੂਰਤਾ ਪਿਆਰੀਆਂ

ਕੱਚੇ ਤੰਦਾ ਜਿਹੀਆ ਅੱਜ-ਕੱਲ ਯਾਰੀਆ