Thursday, 30 July 2009

ਜੇ ਦਿਲ ਰਖਦੀ, ਤਾਂ ਅੜ ਜਾਂਦੇ, ਜੁਦਾ ਹੋਣ ਦੇ ਨਾਲੋ, ਮਰ ਜਾਂਦੇ,

ਜੇ ਦਿਲ ਰਖਦੀ ਤਾਂ ਅੜ ਜਾਂਦੇ, ਜੁਦਾ ਹੋਣ ਦੇ ਨਾਲੋ ਮਰ ਜਾਂਦੇ,

ਕਿਓਂ ਢੇਰੀ ਢਾਹ ਕੇ ਬੇਹ ਗਈ ਏ, ਮਾੜੇ ਕਰਮਾ ਦੀ ਗਲ ਕਰੇ,

ਨੀ ਤੇਥੋ ਏਸ ਜਨਮ ਤਾਂ,

ਨੀ ਤੇਥੋ ਏਸ ਜਨਮ ਤਾਂ ਨਿਭੀਆ ਨੀ, ਅਗਲੇ ਜਨਮਾਂ ਦੀ ਗਲ ਕਰੇ,

ਨੀ ਤੇਥੋ ਏਸ ਜਨਮ ਤਾਂ ਨਿਭੀਆ ਨੀ, ਅਗਲੇ ਜਨਮਾਂ ਦੀ ਗਲ ਕਰੇ -------
ਬੰਦੇ ਭਾਵੇਂ ਲੱਖਾਂ ਤੇ ਹਜ਼ਾਰਾ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਮਿੱਤਰਾਂ ਨੂੰ ਮਿੱਤਰਾਂ ਤੇ ਮਾਣ ਹੁੰਦੇ ਆ
ਯਾਰ ਇੱਕ ਦੂਜੇ ਦੇ ਪ੍ਰਾਣ ਹੂੰਦੇ ਆ
ਲੈਂਦੇ ਨੀ ਬੇਗਾਨੇ ਕਦੇ ਸਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਯਾਰਾਂ ਵਿੱਚ ਯਾਰ ਬੈਠੇ ਕਿੰਨੇ ਜੱਚਦੇ

ਹੋਰ ਭਾਵੇਂ ਹੋਣ ਬੇਸ਼ੁਮਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਜਿੰਦਗੀਂ ਦਾ ਲੇਹਰਾ ਇੱਕੋ ਵਾਰ ਮਿਲਦਾ
ਰੱਬ ਮਿੱਲ ਜਾਦਾਂ ਜਦੋਂ ਯਾਰ ਮਿਲਦਾ
ਖਿੜੀਆਂ ਰੇਹਣ ਗੁਲਜ਼ਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਯਾਰਾਂ ਨਾਲ ਯਾਰਾਂ ਦਾ ਜਹਾਨ ਵੱਸਦਾ
ਜੰਡੂ ਲਿੱਤਰਾਂ ਦਾ ਗੱਲਾਂ ਸੱਚ ਦੱਸਦਾ
ਇੱਕ ਹੋਵੇ ਇੱਕਲਾ ਦੋ ਗਿਆਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ

Wednesday, 29 July 2009

ਸੋਚਦਾ ਹਾਂ ਜਿੰਦਗੀ ਤੇ ਮੌਤ ਕਿਹੜੀ ਚੀਜ਼ ਏ,
ਇਸ ਫ਼ਾਨੀ ਦੁਨੀਆ ‘ਚ ਆਦਮੀ ਕੀ ਚੀਜ਼ ਏ।
ਲੋਕ ਕਿਉਂ ਦਿਨ ਰਾਤ ਪੈਸੇ ਦੇ ਪਿਛੇ ਦੌੜ ਦੇ?
ਮੂਰਖਾਂ ਨੂੰ ਕੀ ਪਤਾ ਦੌਲਤ ਸੱਚੀ ਕੀ ਚੀਜ਼ ਏ।
ਇਹ ਦੀਵਾਰਾਂ ਉਚੀਆਂ ਆਖਣ ਪੁਕਾਰ ਪੁਕਾਰ ਕੇ,
ਹਨੇਰਿਆਂ ਨੂੰ ਕੀ ਖਬਰ ਹੈ ਰੌਸ਼ਨੀ ਕੀ ਚੀਜ਼ ਏ।
ਹੀਰਿਆਂ ਦੀ ਕਦਰ ਜੌਹਰੀ ਹੀ ਕੇਵਲ ਜਾਣਦਾ,
ਬੇਕਦਰਾਂ ਨੂੰ ਕੀ ਕਹਾਂ ਬੇਕਸੀ ਕੀ ਚੀਜ਼ ਏ।
ਮੇਰਿਆਂ ਨਸੀਬਾਂ ਆਪ ਮੈਨੂੰ ਹੰਜੂਆਂ ‘ਚ ਡੋਬਿਆ,
ਇਹ ਗਿਲਾ ਕਿਸ ਨੂੰ ਕਰਾਂ ਦੱਸੋ ਖੁਸ਼ੀ ਕੀ ਚੀਜ਼ ਏ।

ਮੈ ਹਰ ਨਗਮੇਂ ਅੰਦਰ ਉਸਨੂੰ ਰੋਜ਼ ਖਤ ਲਿਖਦਾ ਰਿਹਾ,
ਕਾਸ਼! ਕੋਈ ਉਸਨੂੰ ਇਹ ਦੱਸੇ ਬੇਰੁਖੀ ਕੀ ਚੀਜ਼ ਏ।
ਮੌਤ ਕੌੜਾ ਸੱਚ ਹੈ ਤੇ ਜ਼ਿੰਦਗੀ ਹੈ ਮਿੱਠਾ ਝੂਠ,
ਇਸ ਬਰਾਬਰ ਹੋਰ ਕੋਈ ਦੂਸਰੀ ਕੀ ਚੀਜ਼ ਏ।
ਆਦਮੀ ਇਕ ਬੁਲਬਲਾ ਹੈ ਰੱਬ ਦੀ ਇਹ ਕਰਾਮਾਤ,
ਜੋ ਵੀ ਹੈ ਇਹ ਆਦਮੀ ਇਕ ਬਹੁਤ ਗੁਝੀ ਚੀਜ਼ ਏ।
ਉਹ ਸਿਆਣਾ ਆਦਮੀ ਹੈ ਜੋ ਆਪ ਨੂੰ ਪਛਾਣ ਲੈ,
ਫਿਰ ਅਮੀਰੀ ਤੇ ਫਕੀਰੀ ਰਹਿਬਰੀ ਕੀ ਚੀਜ਼ ਏ।
ਅਪਣੇ ਤੇ ਕਰ ਭਰੋਸਾ ਮਿਹਨਤ ਲੱਗਨ ਤੋ ਕੰਮ ਲੈ,
ਜੋ ਨਾ ਹਾਸਲ ਹੋ ਸਕੇ ਇਹੋ ਜਿਹੀ ਕੀ ਚੀਜ਼ ਏ?

ਜੋ ਲੋਕ ਅਪਣੇ ਆਪ ਨੂੰ ਗੈਰਾਂ ਦੇ ਅੱਗੇ ਵੇਚਦੇ,
ਉਹ ਕੀ ‘Kang’ ਜਾਣਦੇ ਆਪਣੀ ਖੁਦੀ ਕੀ ਚੀਜ਼ ਏ
ਲਹਿਰਾਂ ਨਾ ਦੇਹ, ਲਹਿਰਾਂ ਦਾ ਅਹਿਸਾਸ ਤਾਂ ਦੇਹ...
ਨਾ ਹਰ ਪੀੜਾ, ਪਰ ਕੋਈ, ਧਰਵਾਸ ਤਾਂ ਦੇਹ...

ਅੰਨਦਾਤਾ ਕਹਿ ਕੇ ਵੱਡਿਆਂ ਲਈ ਫ਼ੇਰ ਕਦੇ |
ਭੁੱਖੇ ਮਰ ਕੇ, ਜ਼ਿੰਦਾ ਰਹਿਣ ਦੀ, ਜਾਚ ਤਾਂ ਦੇਹ...

ਰੂਹ ਤਾਂ ਸਾਡੀ, ਪਰਜਾਤੰਤਰ ਭੇਂਟ ਚੜ੍ਹੀ |
ਚੰਮ ਤੋਂ ਲਾਹਿਆ, ਵਾਪਸ ਸਾਡਾ, ਮਾਸ ਤਾਂ ਦੇਹ...

ਵਰ੍ਹਿਆਂ ਤੋਂ ਹਾਂ, ਏਹ ਅਵਸਥਾ, ਵਿੱਚ ਕੁਰਵੇ |
ਨਾ ਦੇਹ ਰੋਟੀ, ਪਰ ਪੱਕਣ ਦੀ ਆਸ ਤਾਂ ਦੇਹ...

ਆਖਰ ਸਫ਼ਰ ਮੁਕਾ ਕੇ ਕਿਰਤੀ, ਘਰ ਪਹੁੰਚੇ |
ਚੀਰ ਫ਼ਾੜ੍ਹ ਤੋਂ ਬਿਨਾ ਸਬੂਤੀ, ਲਾਸ਼ ਤਾਂ ਦੇਹ...

ਅੰਨਦਾਤਾ ਦੀ ਕਬਰ ’ਤੇ ਪਰਚਮ ਨਹੀਂ ਝੁੱਕਦੇ |
‘Kang’ ਤੂੰ ਆਪਣੀ ਨਜ਼ਮ ਉਦਾਸ ਤਾਂ ਦੇਹ...
ਮੈਂ ਬਚਪਨ ਬੋਲਦਾ ਹਾਂ ਜੇ ਸੁਣ ਸਕਦੇ ਹੋ ਤਾਂ ਸੁਣੋ
ਕੁਝ ਰਾਜ਼ ਖੋਲਦਾ ਹਾਂ……ਤੁਸੀਂ ਮੈਨੂੰ ਕਦੇ ਕੋਰੀ ਸਲੇਟ
ਕਦੇ ਗਿਲੀ ਮਿੱਟੀ ਕਦੇ ਅੰਬਰ ਦਾ ਤਾਰਾ
ਕਦੇ ਚੰਨ ਦੀ ਟਿੱਕੀ ਕਦੇ ਬੀਬਾ ਰਾਣਾ
ਕਦੇ ਬੇਸਮਝ ਨਿਆਣਾ ਕਹਿ ਕੇ
ਮੇਰੇ ਅਬੋਲ ਸਫਿਆਂ ਤੇ ਜੋ ਚਾਹੇ ਲਿਖ ਦਿੰਦੇ ਹੋ…..
ਜੋ ਚਾਹੇ ਮਿਟਾ ਦਿੰਦੇ ਹੋ….ਜੋ ਚਾਹੇ ਬਣਾ ਦਿੰਦੇ ਹੋ…..
ਜੋ ਚਾਹੇ ਢਾਹ ਦਿੰਦੇ ਹੋ ਤੁਸੀਂ ਮੈਨੂੰ ਕਦੇ ਵੀ ਬਚਪਨ ਵਾਂਗ ਨਹੀਂ ਸਮਝਿਆ
ਧੜਕਦਾ….ਤੜਫ਼ਦਾ….ਸ਼ੂਕਦਾ…ਮਹਿਸੂਸਦਾ….
ਥਿਰਕਦਾ ਤੇ ਸਿਸਕਦਾ……
ਤੁਸੀਂ ਮੈਨੂੰ ਅਕਸਰ ਇੰਝ ਰਟਾਉਂਦੇ ਹੋ
ਜਿਵੇਂ ਮੈਂ ਤੋਤਾ ਹੁੰਦਾ ਹਾਂ….
ਮੇਰੇ ਤੇ ਲੱਦ ਦਿੰਦੇ ਹੋ ਗਿਆਨ ਦੀਆਂ ਪੰਡਾਂ
ਜਿਵੇਂ ਮੈਂ ਖੋਤਾ ਹੁੰਦਾ ਹਾਂ…..
ਮੈਂ ਤੁਹਾਡਾ ਬੋਝਾ ਢੋਂਦਾ-ਢੋਂਦਾ ਟੁੱਟ ਜਾਂਦਾ ਹਾਂ
ਕਿਉਂਕਿ ਮੈਂ ਤਾਂ ਅਜੇ ਬਹੁਤ ਛੋਟਾ ਹੁੰਦਾ ਹਾਂ…….
ਕਦੇ ਮੈਂ ਕੂੜੇ ਦੇ ਢੇਰ ‘ਚੋਂ ਆਪਣਾ ਭਵਿੱਖ ਤਲਾਸ਼ਦਾ
ਸਿਰਨਾਵਾਂ ਲੱਭਦਾ ਆਪ ਦਾ ਜੂਠੇ ਪਕਵਾਨਾਂ ਨਾਲ ਢਿੱਡ ਭਰਦਾ
ਸੂਰਾਂ ਤੇ ਕੁੱਤਿਆਂ ਨਾਲ ਲੜਦਾ ਜਾਂ ਤਾਂ ਬੇਨਾਮ ਹੋ ਜਾਂਦਾ ਹਾਂ
ਜਾਂ ਤਸਵੀਰ ਬਣ ਜਾਂਦਾ ਹਾਂ ਤੇ ਟੰਗਿਆ ਜਾਂਦਾ ਹਾਂ ਕੰਧ ਉੱਤੇ….
ਤੇ ਫੇਰ ਤੁਸੀਂ ਮੈਨੂੰ ਰੀਝ ਨਾਲ ਤੱਕਦੇ ਹੋ ਮੇਰੇ ਬਚਪਨ ਦੀਆਂ ਪੈੜਾਂ ਨੱਪਦੇ ਹੋ
ਦਾਦ ਦਿੱਦੇ ਹੋ ਸ਼ਾਬਾਸ਼ ਦਿੰਦੇ ਹੋ ਮੇਰਾ ਅਪਮਾਨ ਕਰਦੇ ਹੋ
ਤੇ ਮੁਸੱਵਰ ਦਾ ਸਨਮਾਨ ਕਰਦੇ ਹੋ
ਤੇ ਮੈਂ ਲੀਰਾਂ ਹੰਢਾਉਂਦਾ ਤਸਵੀਰਾਂ ਵਿਚ ਬਦਲ ਜਾਂਦਾ ਹਾਂ……….
ਕਦੇ ਮੈਂ ਹੁੰਦਾ ਹਾਂ ਮਾਸੂਮ ਕਲੀ
ਬੇਵਸੀ, ਹੌਂਕਿਆਂ ਤੇ ਤਰਲਿਆਂ ਵਿਚ ਪਲੀ਼……
ਗੋਹੇ ਦੇ ਬੱਠਲ ਚੁੱਕ ਸੜਕਾਂ ਦੇ ਪੱਥਰ ਕੁੱਟ
ਭੱਠੇ ਦੀਆਂ ਇੱਟਾਂ ਥੱਪਦੀ ਆਪਣੇ ਆਪੇ ਨੂੰ ਪੱਥਦੀ
ਸੜ ਸੁੱਕ ਜਾਂਦੀ ਹਾਂ ਮਰ ਮੁੱਕ ਜਾਂਦੀ ਹਾਂ
ਤੇ ਸਰਾਪਿਆ ਜਾਂਦਾ ਹੈ ਬਚਪਨ ……..
ਕਦੇ ਕਦੇ ਮੈਨੂੰ ਵੀ ਨਸੀਬ ਹੁੰਦੀ ਹੈ ਕਿਤਾਬ…..
ਮਿਲ ਜਾਂਦੀ ਹੈ ਕਲਮ……ਤੇ ਜਾਪਦਾ ਹੈ…..
ਹੁਣ ਮੈਂ ਝਰੀਟ ਲਵਾਂਗਾ
ਆਪਣੀ ਕਿਸਮਤ ਦੇ ਕੁੱਝ ਹਰਫ਼….ਪਰ ਫੇਰ
ਬਾਪੂ ਦੇ ਕਰਜ਼ੇ ਦਾ ਬੋਝਸ਼ਾਹ ਦੇ ਚੇਹਰੇ ਦਾ ਰੋਅਬ
ਆਪਣੀ ਇੱਜ਼ਤ ਬਚਾਉਂਦੀ ਮਾਂ ਦੀ ਸ਼ਰਮ ਖੋਹ ਲੈਂਦੀ ਹੈ ਕਲਮ
ਤੇ ਬੰਦ ਹੋ ਜਾਂਦੀ ਹੈ ਮੇਰੇ ਸੁਪਨਿਆਂ ਦੀ ਕਿਤਾਬ…….
ਤੇ ਮੈਂ ਕਾਗਜ਼ ਤੇ ਡੁੱਲੀ ਸਿਆਹੀ ਵਾਂਗ
ਕੁੱਝ ਅੱਖਰ ਲੱਭਦਾ ਹਾਂ
ਪਰ ਸਾਰੇ ਹੀ ਅੱਖਰ ਰਲਗੱਡ ਹੋ ਜਾਂਦੇ ਹਨ
ਤੇ ਇੱਕੋ ਹੀ ਹੋ ਜਾਂਦਾ ਹੈ ਰੰਗ- ਕਾਲਾ ਸਿ਼ਆਹ……
ਮੇਰੇ ਸਤਕਾਰਤ ਵਾਰਸੋ ਅਧਿਆਪਕੋ
ਸ਼ਾਸਕੋ ਤੇ ਪ੍ਰਸ਼ਾਸਕੋ
ਕੀ ਇੰਝ ਹੀ ਮਰਦਾ ਰਹੇਗਾ ਬਚਪਨ…..?
ਕੀ ਇੰਝ ਹੀ ਡਰਦਾ ਰਹੇਗਾ ਬਚਪਨ…..?
ਤੋਤਲ਼ੀ ਜ਼ਬਾਨ ਦੇ ਇਹ ਬੋਲ
ਕੀ ਪਹੁੰਚਦੇ ਨਹੀਂ ਤੁਹਾਡੇ ਕੋਲ……?
ਲੈ ਲਓ ਮੈਥੋਂ ਮੇਰੇ ਹਟਕੋਰੇ ਖੋਹ ਲਓ ਚਿੰਤਾ ਲੈ ਜਾਓ ਝੋਰੇ
ਇਕ ਹੱਥ ਨੂੰ ਕਲਮ ਦੇ ਦਿਓ ਦੂਜੇ ਹੱਥ ਨੂੰ ਕਰਮ ਦੇ ਦਿਓ
ਮੱਥੇ ਨੂੰ ਇਕ ਜੋਤ ਦੇ ਦਿਓ ਬਸਤੇ ਨੂੰ ਬਸ ਛੋਟ ਦੇ ਦਿਓ
ਕਦੇ ਤਾਂ ਨਿਆਣੇ ਬਣ ਕੇ ਸੋਚੋ ਕਦੇ ਤਾਂ ਸਿਆਣੇ ਬਣ ਕੇ ਸੋਚੋ
ਜੰਗ ਲੱਗੇ ਹੋਏ ਜਿੰਦਰੇ ਤੋੜੋ ਮੈਨੂੰ ਮੇਰਾ ਬਚਪਨ ਮੋੜੋ…..
ਮੈਨੂੰ ਮੇਰਾ ਬਚਪਨ ਮੋੜੋ….
ਜਦ ਬਾਗ ਚ ਪਹਿਲਾ ਫੁੱਲ ਖਿਲੇ ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਦ ਦਿਨ ਨਾਲ ਗਲ ਲੱਗ ਰਾਤ ਮਿਲੇ
ਮੈ ਉਦੋ ਤੈਨੂ ਯਾਦ ਕਰਦਾ
ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ
ਜਦ ਭੁੱਲ ਜਾਵੇ ਗਿਣਤੀ ਤਾਰੇ ਗਿਣਦੇ ਨੂੰ
ਇਕ ਸੁਣੀ ਸੁਣਾਈ ਪੈਰਾ ਦੀ ਖੜਾਕ ਹੋਵੇ
ਜਦ ਮੇਰੇ ਨਾ ਦੀ ਡਾਕ ਆਵੇ
ਮੈ ਉਦੇ ਤੈਨੂ ਯਾਦ ਕਰਦਾ
ਜਦ ਸਾਉਣ ਮਹੀਨੇ ਚਲਦੀ ਠੰਢੀ ਪੌਣ ਹੋਵੇ
ਮੈ ਕੀਹਨੂ ਕਹਾ ਉਦੋ ਨਾਲ ਕੌਨ ਹੋਵੇ
ਦਿਲ ਬਾਹਲੇ ਇਕੱਠੇ ਬਹਿਣ ਜਦੋ
ਅੱਖਾ ਸਨੇਹੇ ਲੈਣ ਜਦੋ
ਸਤਰੰਗੀਆ ਪੀਘਾਂ ਪੈਣ ਜਦੋ
ਮੈ ਉਦੋ ਤੈਨੂ ਯਾਦ ਕਰਦਾ
ਜਦ ਪੰਛੀ ਮੁੜ ਕੇ ਮੁੜਨ ਬੰਨ ਕੇ ਡਾਰਾ
ਹਾਏ ਤੇਰਾ ਮੁੜਨਾ ਵੀ ਤਾ ਬਣਦਾ ਕਰਾ ਵਿਚਾਰਾ
ਜਦ ਤੇਰਾ ਕਿਸੇ ਕਿਤਾਬ ਚ ਨਾਮ ਆਵੇ
ਵਿਛੜਨ ਦੀ ਚੇਤੇ ਤਾ ਆਵੇ ਜਦ ਸਾਡੇ ਬਨੇਰੇ ਕਾਂ ਆਵੇ
ਮੇ ਉਦੇ ਤੈਨੂ ਯਾਦ ਕਰਦਾ
ਦੇਬੀ ਨੇ ਕਿਤੇ ਲਿਖਣਾ ਗੀਤ ਹੋਵੇ
ਤੇਰਾ ਹੀ ਨਾਮ ਦਿਲ ਦੇ ਨਜਦੀਕ ਹੋਵੇ
ਰਹੇ ਦਿਲ ਤੇ ਨਾ ਇਖਤਿਆਰ ਹੋਵੇ
ਤੇਰੇ ਜਿਹੀ ਦਿਸੇ ਨੁਹਾਰ ਜਦੋ
ਮਿਲ ਪੈਣ ਪੁਰਾਣੇ ਯਾਰ ਜਦੋ
ਮੈ ਉਦੋ ਤੈਨੂ ਯਾਦ ਕਰਦਾ
ਨਸ਼ਿਆਂ ਚ’ ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਿਹੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ

ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ

ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ’ ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ

ਮਨੁੱਖ ਵੀ ਨਾ ਰਹੇ ਓਹ ਮਨੁੱਖਤਾ ਵੀ ਮਰ ਗਈ
ਅਹਿਸਾਸ ਮਨੁੱਖ ਦੇ ਤੇ ਗਰਜ਼ ਕਾਬੂ ਕਰ ਗਈ
ਸਾਂਝਾਂ ਵਾਲੀ ਚਾਲ ਰੁਕੀ ਏ ਰਵਾਨੀ ਮੇਰੇ ਦੇਸ਼ ਦੀ
ਅੱਜ ਕਿੱਥੇ ਗਈ ਏ ਓਹੋ ਕੁਰਬਾਨੀ ਮੇਰੇ ਦੇਸ਼ ਦੀ


ਗੁਰ ਦੁਆਰੇ ਮੰਦਰ ਮਸੀਤਾਂ ਅੱਡੇ ਨੇ ਕਮਾਈ ਦੇ
ਕਿਸੇ ਦੂਜੇ ਮਜ੍ਹਬ ਦੇ ਲੋਕੀ ਏਥੇ ਨਹੀਂ ਬੁਲਾਈ ਦੇ
ਪੰਥ ਲੋਟੂਆਂ ਦੇ ਲਿਖਦੇ ਕਹਾਣੀ ਮੇਰੇ ਦੇਸ਼ ਦੀ
ਜ਼ਾਤਾਂ ਵਿੱਚ ਵੰਡੀ ਗਈ ਏ ਬਾਣੀ ਮੇਰੇ ਦੇਸ਼ ਦੀ


ਜਿੱਥੇ ਰਾੱਖੀ ਮਜ਼ਲੂਮਾਂ ਦੀ ਲਈ ਉੱਠੀ ਤਲਵਾਰ ਸੀ
ਜਿੱਥੇ ਗੁਰੁ ਪੀਰਾਂ ਬਖ਼ਸ਼ਿਆ ਰੂਹਾਂ ਨੂੰ ਪਿਆਰ ਸੀ
ਮਿਟ ਜਾਵੇ ਨਾ ਏ ਕਿਧਰੇ ਨਿਸ਼ਾਨੀ ਮੇਰੇ ਦੇਸ਼ ਦੀ
ਬਣ ਜਾਵੇ ਨਾ ਏ ਜੋਗੀਆ ਨਦਾਨੀ ਮੇਰੇ ਦੇਸ਼ ਦੀ . .
ਜੰਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,

ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !

ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ (ਪੰਜਾਬ) ਦੇ,

ਟੁੱਕੜਿਆਂ ਵਿੱਚ ਵੰਡ ਹੋਕੇ ਜਿਉਣਾ ਸੋਖਾ ਨਹੀਂ ਹੁੰਦਾ
ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ

ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ
ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ

ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ
ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ

ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ
ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ

‘ਅਕਸ ਵਿਗਾੜੋ ਨਾ ਵੇ ਮੇਰਾ’, ਪੁੱਤਰੋ ਮਾਂ ਕੁਰਲਾਉਂਦੀ ਏ
ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ

ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ
ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ

ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ


ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ


ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ


ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ


ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ


ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ


ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ


ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ


ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ


ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ


ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ


ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ


ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ . . .
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਲੈਂਦਾ ਨਾ ਕੋਈ ਸਾਰ ,, ਸਭ ਭੁੱਲ ਗਏ ਪਿਆਰ ..
ਵਾਂਗ ਕਪੜੇ ਬਦਲਦੇ ,, ਇੱਥੇ ਸਭ ਦਿਲਦਾਰ ..
ਇੱਕ ਰਾਤ ਦਾ ਹੈ ਰਾਂਝਾ ,, ਇੱਕ ਰਾਤ ਦੀ ਹੈ ਹੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਅਕਲਾਂ ਦੀ ਥੁੜੀਆਂ ,, ਮਾਰਨ ਅਣਜਨਮੀਆਂ ਕੁੜੀਆਂ ..
ਕਦਮਾਂ ਚੱਲੀ ਪੁੱਠੀ ਚਾਲ ,, ਰਾਹਾਂ ਨਰਕਾਂ ਵੱਲ ਮੁੜੀਆਂ ..
ਨਾ ਹੀ ਮਾਂ ਪਾਇਆ ਰੌਲਾ ,, ਨਾ ਪਿਉ ਵਹਾਇਆ ਨੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਹਵਾ ਅਜਿਹੀ ਚੱਲੀ ,, ਦੌੜ ਫੈਂਸ਼ਨਾਂ ਦੀ ਲੱਗੀ ..
ਲਹਿ ਗਏ ਸਰੀਰੋਂ ਕੱਪੜੇ ,, ਬਸ ਰਹਿ ਗਈ ਇੱਕ ਝੱਗੀ ..
ਪੈਸਾ ਦੇਵੇ ਇੱਥੇ ਤੋੜ ,, ਸ਼ਰਮਾਂ ਦੀ ਜ਼ੰਜ਼ੀਰ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਵਕਤ ਵੀ ਹੈ ਵਿਕਿਆ.. ਕਲਮ.'.
Kang..'.ਦੀ ਨੇ ਲਿਖਿਆ ..
ਛੱਡ ਸੱਚ ਵਾਲਾ ਰਾਹ.. ਉਹਨੇ ਝੂਠ ਵੀ ਹੈ ਸਿੱਖਿਆ..
ਬਣ ਗਾਹਕ ਏਸ ਦਰ ਦਾ.'.Kang.'.ਵੀ ਖੜ ਗਿਆ ਅਖ਼ੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ .
ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ

ਭੇ-ਭੇ ਸੁਗੰਦਿਆਂ ਚ ਬੱਨਾਂ ਪਹਿਚਾਨਣੀ ਜੇ, ਤਾਂ ਵੀ ਸਾਡੀ ਪੀੜ ਨਾ ਸਵੇ
ਕੋਸੇ-ਕੋਸੇ ਸਾਹਵਾਂ ਦੀ ਮੈਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ

ਆਪੇ ਨੀ ਮੈਂ ਬਾਲੜੀ ਹਾ, ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ
ਆਖ ਸੂਨੀ ਮਾਵੇ ਇਹਨੂੰ ਰੋਵੇ ਬੁੱਲ ਚਿਥ ਕੇ ਨੀ, ਜੱਗ ਕਿਤੇ ਸੁਣ ਨਾ ਲਵੇ

ਆਖ ਸੂਨੀ ਖਾਏ ਟੁੱਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ
ਚੱਟ ਲੇ ਤਰੇਲ ਲੂਣੀ, ਗਮਾਂ ਦੇ ਗੁਲਾਬ ਤੋਂ ਨੀ ਕਾਲਜੇ ਨੂੰ ਹੌਸਲਾ ਰਵੇ

ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ ਮੈਂ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜੇ ਇਨਾਂ ਦਮਾਂ ਦਿਆਂ ਲੋਬੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ

ਪੀੜੇ ਨੀ ਪੀੜੇ, ਨੀ ਇਹ ਪਿਆਰ ਏਸੀ ਤਿੱਤਲੀ ਹੈ, ਜਿਹੜੀ ਸਦਾ ਸੂਲ ਤੇ ਬਵੇ
ਪਿਆਰ ਐਸਾ ਭੋਰ ਹੈ ਨੀ, ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ

ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਏਸਾ ਆਂਗਣਾ ਹੈ ਜਿਹਦੇ ਵਿੱਚ ਵਸਲਾਂ ਦਾ ਰੱਤੜਾ ਨਾ ਪਲੰਗ ਢਵੇ

ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਮਤੇ ਸਾਡੇ ਮੋਇਆਂ ਪਿੱਛੋ ਜੱਗ ਇਹ ਸ਼ਰੀਕੜਾ ਨੀ ਗੀਤਾਂ ਨੂੰ ਵੀ ਚੰਦਰਾ ਕਵੇ

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ
ਇਕ ਪਾਉਂਦੀ ਸੀ LEVIS ਦਿਆਂ ਜੀਨਾਂ

ਤੇ ਇਕ ਪਾਉਂਦੀ ਸੀ ਸੂਟ ਪੰਜਾਬੀ..........

ਇਕ ਪਾਉਂਦੀ ਸੀ ਬੂਟ LEE PARK ਦੇ

ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ.............

ਜੀਨ ਵਾਲੀ ਦੇ ਨਖਰੇ ਵਾਧੂ

ਮੰਗਦੀ ਪੈਸੇ ਨਿਤ ਹਜਾਰ..................

ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ ..

Monday, 27 July 2009

ਕਈ ਵਾਰੀ ਤਾਂ ਨਾ ਚਾਹੁੰਦਿਆ ਨੂੰ ਸਾਰਾ ਕੁਝ ਹੀ ਜਰਨਾ ਪੈਦਾ ।
ਖੁਸ਼ੀ ਭਰੇ ਮਹੌਲ ਦੇ ਵਿੱਚ ਵੀ ਰੋਣ ਜਿਹਾ ਮੂੰਹ ਕਰਨਾ ਪੈਦਾ ।
ਵਿਖੜੇ ਪੈਡੇ ਤੁਰਦਿਆ ਤੁਰਦਿਆਂ ਮੁਹੱਬਤ ਹੁੰਦੀ ਖਾਰਾਂ ਦੇ ਨਾਲ ,
ਇੱਸ਼ਕ ਝਨਾਂ ਵਿੱਚ ਤਾਰੀ ਲਾਉਣ ਲਈ ਕੱਚੇ ਤੇ ਵੀ ਤਰਨਾਂ ਪੈਦਾ ।
ਆਪਾ ਕਰ ਕੁਰਬਾਨ ਕਿਸੇ ਲਈ ਛਿੱਕੇ ਟੰਗ ਕੇ ਖੁਸ਼ੀਆ ,
ਖੁਸ਼ ਕਿਸੇ ਨੂੰ ਵੇਖਣ ਖਾਤਰ ਜਿੱਤ ਕੇ ਬਾਜੀ ਹਰਨਾ ਪੈਦਾ ।
ਗਲੋ ਗੁਲਾਮੀ ਲਾਹੁਣ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਯਾਰੋ ,
ਫਾਸ਼ੀ ਉਤੇ ਝੂਟੇ ਲੈਣੇ ਜਾਂ ਸੀਸ ਤਲੀ ਤੇ ਧਰਨਾ ਪੈਦਾ ।
ਕੁਝ ਚਿਹਰੇ ਹਨ ਐਸੇ ਮਿਲਦੇ ਜਿੰਨਾ ਦੀ ਸੂਰਤ ਨੂੰ ਤੱਕ ਕੇ ,
ਪਾਸ਼ਕ ਵਾਲੀ ਇਸ਼ਕ ਦੀ ਤੱਕੜੀ ਨੰਗੇ ਧੜ ਨੂੰ ਧਰਨਾ ਪੈਦਾ ।
ਰੱਬ ਘਰ ਰਹਿੰਦਾ ਰੱਬ ਦਾ ਬੰਦਾ ਦੱਸ ਕਿਵੇ ਇੰਨਸਾਫ ਕਰੂ ,
ਸੱਚ ਕਹਿਣ ਲਈ ਉਸ ਨੂੰ ਹਰ ਵੇਲੇ ਨੇਤਾ ਕੋਲੋ ਡਰਨਾ ਪੈਦਾ ।
ਭਾਵਕਤਾ ਦੇ ਬਹਿਣੀ ਬਹਿ ਕੇ ਜਿਸ ਨੂੰ “Sagar” ਕਹੇ ਪਰਾਇਆ ,
ਕਈ ਵਾਰੀ ਤਾ ਉਸ ਦੀ ਖਾਤਰ ਬਿੰਨ ਆਈ ਮੌਤ ਮਰਨਾ ਪੈਦਾ ।
ਜਿਗਰੀ ਯਾਰ , ਨਾਰ ਤੇ ਅਸਲਾ ਸਾਂਬ ਕੇ ਰੱਖਣ ਵਾਲਾ ਮਸਲਾ
ਕਦੇ ਕੱਲਾ ਨੀ ਛੱਡੀ ਦਾ ਇੱਕੋ ਮਾਲਕ ਚਾਹੀਦਾ ਗੱਡੀ ਤੇ ਨੱਡੀ ਦਾ

ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਪਤਝੜ ਦੀ ਇੱਕ ਸ਼ਾਮ ਸੁਨਹਿਰੀ,ਪੱਤਾ ਪੱਤਾ ਝੜਦਾ ਹੈ।
ਚੁੱਪ ਚਪੀਤੇ ਚਿਹਰਾ ਤੇਰਾ,ਯਾਦਾਂ ਵਿੱਚ ਆ ਵੜਦਾ ਹੈ।
ਹਰ ਐਸੀ ਪਤਝੜ ਮਗਰੋਂ,ਕੁਝ ਅੰਦਰ ਮੇਰੇ ਸੜਦਾ ਹੈ।
ਲੰਘਿਆ ਹੋਇਆ ਕੱਲ੍ਹ ਮੇਰਾ,ਫਿਰ ਵਰਤਮਾਨ ਹੋ ਖੜ੍ਹਦਾ ਹੈ।
ਕੀਹਨੂੰ ਮਾਰ ਆਵਾਜ਼ ਪੁੱਛਾਂ , ਕਰਾਂ ਕਿਸ ਨਾਲ ਗੱਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਮੇਰੇ ਸਭ ਚਾਅ ਅਧੂਰੇ , ਮੇਰੇ ਸਭ ਖੁਆਬ ਮੋਏ..
ਮੇਰੇ ਕਦਮ ਵੀ ਆਣ ਦਰ ਦੁਖਾਂ ਦੇ ਖਲੋਏ...
ਹੁਣ ਧਸਦਾ ਹੀ ਜਾਵਾਂ , ਕੈਸੀ ਦੁਖਾਂ ਦੀ ਦਲਦਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਬੜੀਆਂ ਬਦਲੀਆਂ ਰੁੱਤਾਂ , ਬਦਲੀ ਵਕਤਾਂ ਨੇ ਚਾਲ,
ਬਦਲੇ ਦਿਨ ਤੇ ਤਰੀਕਾਂ, ਬਦਲੇ ਕਿੰਨੇ ਹੀ ਸਾਲ ,
ਜੇ ਕੁਝ ਬਦਲਿਆ ਨਹੀਂ, ਉਹ ਮੇਰਾ ਅੱਜ ਤੇ ਕਲ...
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

ਕੀਤਾ ਸਬਰ ਸੰਤੋਖ, ਹਟੇ ਨਾ ਦੁਖਾਂ ਦਾ ਇਹ ਰੋਗ,,
ਹਰ ਪਲ ਮਰਦਾ ਹਾਂ, ਹਰ ਪਲ ਮਨਾਵਾਂ ਸੋਗ..
ਕਿੰਨੀ ਹੋਰ ਦੇਰ ਲੱਗੂ , ਕਦ ਪੱਕੂ ਸਬਰਾਂ ਦਾ ਫਲ..
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..

'Kang' ਸੋਚੀਂ ਪਿਆ ਬੈਠਾ, ਦਿਲ 'ਚ ਉਠਦੇ ਸਵਾਲ,
ਕਦ ਹੋਰਾਂ ਵਾਂਗੂੰ ਹੋਣਾ , ਮੇਰਾ ਵੀ ਚੰਗਾ ਹਾਲ ,,
ਬੋਲਦਾ ਵੀ ਨੀ ਰੱਬ, ਉਹ ਵੀ ਦੱਸਦਾ ਨੀ ਹੱਲ...
ਮੇਰੇ ਲੇਖਾਂ ਵਿੱਚ ਹੈ ਨਹੀਂ , ਕੋਈ ਖੁਸ਼ੀਆਂ ਦਾ ਪਲ..
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,ਕੁਝ ਮੇਰੀ ਯਾਰੀ ਪਰਖ ਗਏ,

ਲੱਖ ਬੁਰਾ ਕਿਹਾ ਪਰ ਰੁਸੇ ਨਾ,ਕੁਝ ਬਿਨਾ ਕਹੇ ਹਿ ਹਰਖ ਗਏ,

ਕੁਝ ਵਾਰਦੇ ਸੀ ਜਾਨ ਮੇਰੇ ਤੋਂ,ਕੁਝ ਆਈ ਮੁਸੀਬਤ ਸਰਕ ਗਏ,

ਕੁਝ ਜਖਮ ਦਿੰਦੇ ਵੀ ਥੱਕੇ ਨਾ,ਕੁਝ ਸੀਨਾ ਬੰਨ ਕੇ ਤੜਫ ਗਏ,

ੳਹ ਦੋਸਤ ਵਿਸ਼ੁ ਨੂੰ ਕਦੇ ਨਹਿ ਭੁਲਣੇ,ਜੋ ਬਣ ਜਿੰਦਗੀ ਦੇ ਹਰਫ ਗਏ.....
ਰਬ ਤੋਂ ਸਹਾਰਾ ਕੀ ਲਵਾਂ , ਮੇਰਾ ਸਹਾਰਾ ਤੂੰ ਹੀ ਹੈ //
ਤੈਥੋਂ ਕਿਨਾਰਾ ਕੀ ਕਰਾਂ , ਮੇਰਾ ਕਿਨਾਰਾ ਤੂੰ ਹੀ ਹੈ /

ਨਾ ਸੋਚਿਆ ਸੀ ਮੈਂ ਕਦੇ , ਦਿਲਬਰ ਮਿਲੂ ਤੇਰੇ ਜਿਹਾ ,
ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈ /

ਪਰਬਤ ਵੀ ਨੇ, ਨਦੀਆਂ ਵੀ ਨੇ, ਝਰਨੇ ਵੀ ਨੇ,
ਤੇ ਫੁੱਲ ਖਿੜੇ ,ਬੇਸ਼ਕ ਪਿਆਰੇ ਨੇ ਮਗਰ, ਸਭ ਤੋਂ ਪਿਆਰਾ ਤੂੰ ਹੀ ਹੈ /

ਮੈਂ ਧੂੜ ਸੀ , ਮੈਂ ਕੂੜ ਸੀ , ਹਰ ਥਾਂ ਤੇ ਨਾ-ਮਨਜ਼ੂਰ ਸੀ ,
ਜਿਸ ਲੇਖ ਮੇਰੇ ਬਦਲ 'ਤੇ, ਕਿਸਮਤ ਸਿਤਾਰਾ ਤੂੰ ਹੀ ਹੈ /

ਮੇਰਾ ਸਹਾਰਾ ਯਾਰ ਤੂੰ , ਚਾਨਣ - ਮੁਨਾਰਾ ਯਾਰ ਤੂੰ ,
ਨਾ ਕਰ ਕਿਨਾਰਾ ਯਾਰ ਤੂੰ , ਅੱਖਾਂ ਦਾ ਤਾਰਾ ਤੂੰ ਹੀ ਹੈ /

ਤੇਰਾ ਸਹਾਰਾ ਬਣ ਸਕੇ , ਇਹ "Kang" ਦੀ ਔਕਾਤ ਨਈ ,
ਪਰ ਤੂੰ ਕਿਨਾਰਾ "Kang" ਦਾ, ਉਸਦਾ ਸਹਾਰਾ ਤੂੰ ਹੀ ਹੈ /
ਅਸਾਂ ਜਿਨਾਂ ਨੂੰ ਜਾਣਿਆ ਸਦਾ ਚੰਗੇ
ਉਹਨਾ ਸਾਦੇ ਹੀ ਲਹੂ ਵਿਚ ਹੱਥ ਰੰਗੇ

ਸਾਦੇ ਸਬਰ ਦੀ ਅਜ ਅਖੀਰ ਹੋਈ
ਤੇਰੇ ਵਾਂਗ ਕੋਈ ਕਿਥੋਂ ਤੀਕ ਸੰਗੇ

ਭੈੜੈ ਲੱਭ ਪੇਂਦੇ ਭੈੜੀ ਨੀਅਤਾਂ ਤੋਂ
ਲੱਖਾਂ ਪਰਦਿਆਂ ਵਿਚ ਵੀ ਰਹਿਣ ਨੰਗੇ

ਬਾਜ਼ੀ ਸਦਾ ਈ ਕੈਦੋਂ ਨੇ ਜਿਤਣੀ ਏ
ਅੱਖਾਂਨਾਲ ਪੀ ਕੇ ਰਾਂਝੇ ਰਹਿਣ ਟੰਗੇ

ਰਾਤੀਂ ਤਾਰਿਆਂ ਨਾਲ ਹੀ ਖੇਡਦੇ ਨੇ
ਦਿਨੇ ਵਾਅਦਿਆਂ ਦੇ ਜਿਹੜੇ ਲੈਣ ਪੰਗੇ

ਜਿਹਦੇ ਰਹਿਣ ਦੀ ਤਾਂਘ ਏ ਸਾਰਿਆਂ ਨੂੰ
ਉਹਦੇ ਕਹਿਰ ਕੋਲੋਂ ਕਾਇਨਾਤ ਕੰਬੇ

ਸਾਨੂੰ ਮਿਹਣਿਆਂ ਨਾਲ ਕੀ ਮਾਰਦਾ ਏਂ
ਅਸੀਂ ਨਹੀਂ ਚੰਗੇ ਅਸੀਂ ਨਹੀਂ ਚੰਗੇ

'Kang' ਦਿਲੇ ਦੇ ਕਮਲ ਦਾ ਕੀ ਕਰੀਏ
ਭੈੜਾ ਕੂੜੇ ਜਹਾਨ ਤੋਂ ਪਿਆਰ ਮੰਗੇ
ਖਿਡੌਣਾ ਬਣ ਕੇ ਰਹਾਂਗਾ ਤੇਰੇ ਹੱਥਾਂ ਦਾ,

ਰੱਖ ਕੇ ਭੁੱਲ ਜਾਵੀਂ ਜਾਂ ਇਹਦੇ ਨਾ ਖੇਡਦੀ ਰਹੀਂ

ਤੇਰੇ ਦਿੱਤੇ ਜ਼ਖਮ ਮੈਂ ਤੈਨੂੰ ਹੀ ਦਿਖਾਉਣੇ,

ਫੂਕਾਂ ਮਾਰੀਂ ਜਾਂ ਜ਼ਖਮ ਉਚੇੜਦੀ ਰਹੀਂ

ਤੇਰੇ ਹੀ ਬੂਹੇ ਤੇ ਆਵਾਂਗਾ ਹਰ ਜਨਮ,

ਬੂਹਾ ਖੁੱਲਾ ਰੱਖੀਂ ਜਾਂ ਬੂਹਾ ਭੇੜਦੀ ਰਹੀਂ

ਮੇਰੀ ਤੇਰੇ ਨਾਲ ਸਾਂਝ ਵੇਖੀਂ ਮੌਤ ਤੱਕ ਹੋਊ,

ਜਿੰਨੇ ਮਰਜ਼ੀ ਤੂੰ ਨਵੇਂ ਸਹੇੜਦੀ ਰਹੀਂ

ਤੂੰ ਲੱਭੇਂਗੀ ਮੈਂ ਤੈਂਨੂੰ ਨਹੀਂ ਲੱਭਣਾ,

ਤਾਰ ਦਿਲ ਵਾਲੇ ਕੱਲੀ ਬਹਿ ਕੇ ਛੇੜਦੀ ਰਹੀਂ

ਲੋਕ "Tehang" ਦੇ ਕਹਿਣਗੇ ਤੂੰ ਬਰਬਾਦੀ

"Kang" ਦੀ,ਫਿਰ ਲੋਕਾਂ ਨਾਲ ਗੱਲ ਇਹ ਨਿਬੇੜਦੀ ਰਹੀਂ
ਅਸੀ ਵੀ ਕਰਾਗੇ ਤੈਨੂੰ ਭੱਲਣ ਦੀ ਕੌਸ਼ਿਸ਼

ਤੁਸੀ ਵੀ ਹੌ ਸਕੇ ਤਾ ਸਾਨੂੰ ਯਾਦ ਨਾ ਕਰਨਾ

"Kang" ਤਾ ਹੌਇਆ ਏ ਤੁਹਾਡੀ ਖਾਤਿਰ ਬਰਬਾਦ

ਪਰ ਹਰ ਕਿਸੇ ਨੂੰ ਇੰਜ਼ ਬਰਬਾਦ ਨਾ ਕਰਨਾ........
ਜਿਹੜਾ ਵੀ ਪੰਜਾਬੀ ਚੈਨਲ ਲਾ ਲਈਏ,ਬਸ ਕੁੜੀ ਦੇ ਬਾਰੇ ਗਾਣੇ ਚੱਲਦੇ ਰਹਿੰਦੇ ਨੇ

ਹਰ ਗਾਣੇ ਦਾ ਸਿੱਟਾ ਇੱਕ ਹੀ ਨਿਕਲਦਾ,ਬਸ ਗੀਤਕਾਰ ਘੁਮਾ-ਫਿਰਾ ਕੇ ਗੱਲ ਕਹਿੰਦੇ ਨੇ
ਵਕ਼ਤ ਬਦਲੇਯਾ ਹਾਲਾਤ ਬਦਲ ਗਏ,

ਦਿਲ ਟਟਿਯਾ ਜਜ਼ਬਾਤ ਬਦਲ ਗਏ,

ਜੋ ਕਿਹੰਦੀ ਸੀ ਹਰ ਰੀਤ ਪੁਗਵਾਂਗੀ,

ਰਿਹੰਦੀ ਦੁਨਿਯਾ ਤਕ ਸਾਥ ਨਿਭਾਵਾਂਗੀ,

"Kang" ਅਜ ਮੌਸਮ ਵਾਂਗੂ ਬਦਲੇ ਓ

ਨਾਲੇ ਸਬ ਖਯਲਾਤ ਬਦਲ ਗਏ
ਜਿਹੜੇ ਆਪਣਾ - ਆਪਣਾ ਕਹਿੰਦੇ ਸੀ, ਅੱਜ ਉਹੀ ਨਾਤਾ ਤੋੜ ਗਏ
ਕੀ ਕਰੀਏਂ ਇਕੱਲੇ ਰਹਿ ਗਏ ਹਾਂ, ਮੰਜਿਲਾਂ ਨੇ ਵੀ ਮੁੱਖ ਮੋੜ ਲਏ
ਮੈਂ ਹਾਂ ਤਿਹਾਇਆ ਚਾਨਣ ਦਾ, ਹਨੇਰੇ ਨਾਲ ਬਾਤਾਂ ਪਾਉਂਦਾ ਹਾਂ
ਗਮ ਇਤਨਾ ਨਿਤ ਦਿਹਾੜੇ ਮੈਂ, ਅੱਖੀਆਂ ਚੋਂ ਨੀਰ ਵਹਾਉਂਦਾ ਹਾਂ

Sunday, 26 July 2009

ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ
ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ
ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ
ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ
ਹੁਣ ‘ S@G@R ‘ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ .
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ ਤੋਂ ਦੂਰ ਹੋਂਵਾਗਾ...
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਤਾਰਿਆਂ ਦੀ ਛਾਂ ਭੀ ਨਸੀਬ ਮੈਨੂੰ ਹੋਈ ਨਾਪ
ਥਰ ਬਣਿਆ ਦਿਲ ਭੇੜੀ ਅਖ ਭੀ ਰੋਈ ਨਾ
ਖੁਦ ਦੀਆਂ ਨਜ਼ਰਾਂ ਚ ਡਿਗ ਗਿਆ ਹਾਂ
ਆ ਕਿ ਦਰਦ ਵੰਡਾਵੇ ਐਸਾ ਸਕਸ਼ ਬੀ ਕੋਈ ਨਾ
ਵਾਜ ਮਾਰਾ ਕਿਹਨੂੰ ਸਭ ਹਾਸਿਆਂ ਦੇ ਪਾਧੀਂ
ਹਰ ਮੇਰਾ ਮਿਤਰ ਮਗਰੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੁਦਾ ਦੀ ਖੁਦਾਈ ਦੀ ਕਚਿਹਰੀ ਇਕ ਲਗੀ ਸੀ
ਮੈਨੂੰ ਕਿਹ ਦੋਸ਼ੀ ਪਤ ਜਗ ਦੀ ਓਸ ਕਜੀ ਸੀ
ਕੇਸ ਸੀ ਚਲਾਇਆ ਓਮਰਾਂ ਦੀ ਸਾਂਝ ਦਾ
ਫਰਜ਼ਾਂ ਦੀ ਹਥਕੜੀ ਗੁਟਾਂ ਓਤੇ ਵਜੀ ਸੀ
ਮੈਂ ਮੁਜਰਮ ਕਿਓਂ ਕਿ ਸਚ ਬੋਲਦਾ

ਵੇਖੇ ਦੂਰ ਖੜਾ ਸਜਣ ਮਜਬੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਲੁਟ ਪੁਟ ਮੈਨੂੰ ਕਖੋਂ ਹੋਲੇ ਕਰ ਤਾਕ
ਮਲਾ ਜਿਹਾ ਕਿ ਕੇ ਹਥ ਮੈਡਲ ਧਰ ਤਾਹਾ
ਸਿਆਂ ਤੇ ਮੇਰੇ ਆਪ ਕਾਬਜ ਹੋ ਗਏ
ਹਸਦਾ ਨੀ ਮੈਂ ਇਹ ਇਲਜ਼ਾਮ ਮੜ ਤਾ
ਬਣਾ ਪਰਦੇਸੀ ਵਤਨਾ ਵਾਲੇ ਹੋ ਗਏਵ
ਜੂਦ ਮੇਰਾ ਵਤਨਾਂ ਤੋ ਦੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੰਡਰਾਂ ਦੀ ਨੁਕਰ ਜਿਹੀ ਹੋਂਦ ਹੋਈ ਮੇਰੀ
ਨੀਰ ਹਾਂ ਜੋ ਨਹਿਰੋਂ ਵਿਛੜ ਗਿਆ ਇਕ ਵੇਰੀ
ਬੂੰਦ ਮਾਰੂਥਲ ਵਿਚ ਹਾਂ ਡਿਗੀ ਹੋਈ
ਬਿਰਖ ਹਾਂ ਡਰ ਜਾਦਾਂ ਜਿਹੜਾ ਵੇਖ ਨੇਰੀ
ਫੁਲ ਸਾਂ ਕਦੇ ਅਜ ਹਾਰ ਹੋ ਗਿਆਂ
ਗਲ ਪਿਆਂ ਲਾਛ ਦਾ ਜ਼ਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਮੰਨਦਾ ਗਲਤੀ ਗੁਸਤਾਖੀ ਮੇਰੀ ਹੀ ਸੀ
ਤੂੰ ਸਚਾ ਜਗ ਸਚਾ ਸਚੀ ਗਲ ਤੇਰੀ ਸੀ
ਭੁਲ ਕੇ ਔਕਾਤ ਚੰਨ ਵਲ ਤੁਰਿਆਂ ਕਿਓਂ
ਕਿਓਂ ਹੋਇਆਂ ਨਿਡਰ ਕਿਓਂ ਕਰੀ ਦਲੇਰੀ ਸੀ
ਅਜ ਚੋਇਆ ਟੁਟਾਂ ਵਾਲੇ ਨੈਣਾਂ ਵਿਚੋਂ ਹੰਝੂ
ਅਮਨਰੂਪ ਪੀਤਾ ਤੇ ਸਰੂਰ ਸਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ
ਮੈਨੂੰ ਲੱਗਦਾ ਮੇਰਾ ਪਿਆਰ ਤੇਰੇ ਲਈ ਮਜਬੂਰੀ ਬਣ ਗਿਆ...
ਜਿਨਾ ਅੱਖਾਂ ਚ ਦਿਸਦਾ ਸੀ ਪਿਆਰ ਅਜਕਲ ਘੂਰੀ ਬਣ ਗਿਆ..
ਤੂੰ ਕਰਲਾ ਜੋ ਕੁਝ ਕਰਨਾ, ਮੈ ਕਰਨਾ ਪਿਆਰ ਨਹੀ ਛੱਡਣਾ ਅੜੀਏ.
ਜਿਨੀ ਕਰਨੀ ਨਫਰਤ ਕਰਲਾ, ਅਸੀ ਇਸ ਨੂੰ ਪਿਆਰ ਹੀ ਮਨਨਾ ਅੜੀਏ..

ਤੇਰੇ ਰਾਹਾਂ ਚ ਨਿਤ ਖਲੋਵਾਂਗੇ, ਤੇਰੇ ਦਿਲ ਨੂੰ ਵਾਰ ਵਾਰ ਟੋਹਵਾਂਗੇ...
ਤੈਨੂੰ ਆਵੇਗਾ ਨਿਤ ਖਿਆਲ ਸਾਡਾ , ਤੇਰੇ ਦਿਲ ਨੂੰ ਐਸਾ ਛੋਵਾਂਗੇ..
ਤੂੰ ਜੋ ਗੱਢਿਆ ਕਿੱਲ ਬੇਵਫਾਈ ਵਾਲਾ, ਅਸੀ ਨਹੀ ਕੱਢਣਾ ਅੜੀਏ..
ਤੂੰ ਕਰਲਾ ਜੋ ਕੁਝ ਕਰਨਾ, ਮੈ ਕਰਨਾ ਪਿਆਰ ਨਹੀ ਛੱਡਣਾ ਅੜੀਏ.

Saturday, 25 July 2009

ਦਿਲ ਕਹਿੰਦਾ ਹੈ ਕਿ ਮੇਰੇ ਤੌਂ ਜੁਦਾ ਹੋ ਕੇ ਰੋਂਦੀ ਤਾਂ ਓਹ ਵੀ ਹੋਵੇਗੀ,
ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਓਦੀ ਤਾਂ ਓਹ ਵੀ ਹੋਵੇਗੀ,
ਕਦੇ ਮਿਲ ਜਾਈਏ ਜਿੰਦਗੀ ਵਿੱਚ ਫੇਰ ਕਦੇ ਚਾਹੁੰਦੀ ਤਾਂ ਹੋਵੇਗੀ,
ਜਿਨਾਂ ਰਾਹਾਂ ਤੇ ਛੱਡਿਆ ਸੀ Sagar ਨੂੰ ਕਦੇ,
ਓਹਨਾ ਰਾਹਾਂ ਤੇ ਮੁੜ-ਮੁੜ ਕੇ ਆਓਦੀ ਤਾਂ ਓਹ ਵੀ ਹੋਵੇਗੀ......
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ, ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,

ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ
ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ,ਸੌਖੇ ਨਹੀਉਂ ਪਿੰਜਰੇ ਚ ਡੱਕਣੇ...
ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿਚ,ਕਰਕੇ ਗੁਲਾਮ ਜੇ ਆ ਰੱਖਣੇ.....
ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿਕ ਵਿਚ ਵੱਜਕੇ ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ
ღ╬♠ਵੱਢ ਲੈ ਟੁੱਕ ਲੈ ਮਾਰ ਲੈ ਹਕੂਮੱਤੇ ਨੀ ਜਿਨਾ੍ ਤੇਰਾ ਕਰਦਾ ਏ ਜੀਅ ,
ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋ ਅਸੂਲ ਸਾਡਾ ਅਸਾਂ ਤੈਥੋ ਝੁੱਕਣਾ ਏ ਕੀ ♠╬ღ
ஜஜਸੁੱਖ ਵੇਲੇ ਸਾਡੇ ਵਰਗੇ ਮਿਲਣਗੇ ਬਥੇਰੇ
ਵੇਖਾਂਗੇ ਦੁੱਖ ਵੇਲੇ ਸਾਡੇ ਵਰਗਾ ਬਣਦਾ ਕੌਣ ਏ
ਸਾਰੇ ਕਹਿੰਦੇ ਨੇ ਤੇਰੀ ਆਈ ਮੈਂ ਮਰਜਾ
ਫੇਰ ਵੇਖਾਂਗੇ ਤੇਰੀ ਆਈ ਤੇ ਮਰਦਾ ਕੌਣ ਏஜஜ
ਉਸੇ ਫਿਕਰ ਹੈ ਹਰਦਮ
ਨਈ ਤਰਜ ਏ ਜਫਾ ਕਯਾ ਹੈ
ਹਮੇ ਸੌਕ ਹੈ ਦੇਖੇ
ਸਿਤਮ ਕੀ ਇਤਹਾ ਕਯਾ ਹੈ
ਨੀ ਤੈਨੂੰ ਵੀ ਕਦੇ ਗੁਜ਼ਿਰਆ ਵਕਤ ਸਤਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ..

ਇੱਕ ਲਾਪੇ ਦੀ ਠੰਡ 'ਚ ਜਦ ਵੀ ਠਰਦੀ ਹੋਵੇਗੀ,
ਨੀ ਸ਼ਾਹ ਤੋ ਿਨੱਗਾ ਸੱਜਣ ਚੇਤੇ ਕਰਦੀ ਹੋਵੇਗੀ,
ਛੱਡ ਕੇ ਯਾਰ ਨਗੀਨਾ ਮਨ ਪਛਤਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ...

ਤਿੜਕੇ ਸ਼ੀਸ਼ੇ ਦੀਵਾਰਾ ਤੇ ਕੋਣ ਸਜ਼ਾਉਦਾ ਏ,
ਿਕਸੇ ਨਜ਼ਰ 'ਚੋ ਿਡਿਗਆ ਨੂੰ ਗੱਲ ਿਕਹੜਾ ਲਾਉਦਾ ਏ,
ਿਡੱਗਾ ਕੋਈ ਖਵਾਬਾ ਖਵਾਬਾਵੱਚ ਜਗਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ..

ਥੁੜਾ ਤੰਗੀਆ ਵਕਤ ਦੀਆ ਮਾਰਾ ਦੇ ਝੰਬੇ ਹਾਂ,
ਡਾਢੀਏ ਨੀ ਤੇਰੇ ਜ਼ੁਲਮਾਂ ਹੱਥੋ ਹਾਰੇ ਹੰਬੇ ਆ,
ਤੇਰਾ ਿਦਲ ਕਦੇ ਹਾ ਦਾ ਨਾਹਰਾ ਲਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ..

ਗੱਲੀ-ਗੱਲੀ ਵਿੱਵ ਚਰਚਾ ਆਮ ਹੋ ਗਿਆ ਏ,
ਕੁਝ ਕਹਿੰਦੇ ਮਸ਼ਹੂਰ ਤੇ ਕੁਝ ਬਦਮਾਨ ਹੋ ਗਿਆ ਏ,
ਤੈਨੂੰ ਗੀਤਾਂ ਵਾਲਾ "ਦੇਬੀ" ਭਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ........
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ
ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ
ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ
ਕੁਝ ਤਾਂ ਮੈਨੂੰ ਛੱਡ ਚੁੱਕੇ
ਕੁਝ ਛੱਡਣ ਦੀ ਵਿੱਚ ਤਿਅਾਰੀ ਦੇ
ਕੱਲਾ ਅਇਅਾ ਕੱਲੇ ਜਾਣਾ
ਗੋਪੀ ਇਹੀ ਸੋਚ ਹੁਣ ਦਿਨ ਗੁਜਾਰੀ ਦੇ
ਕੋਲ ਬੈਠ ਕੇ ਹੋਲੀ ਜਿਹੀ ਮੁਸਕੁਰਾਉਣਾ ਤੁਹਾਡਾ,
ਜਾਨ ਲੈ ਲਵੇਗਾ ਹਾਏ-ਉ ਸ਼ਰਮਾਉਣਾ ਤੁਹਾਡਾ,
ਬਸ ਕਿਆਮਤ ਹੀ ਢਾਅ ਦੇਵੇਗਾ ਕਦੇ,
ਅਪਣੇ ਬੁਲ੍ਹਾਂ ਨੂੰ ਦੰਦਾਂ ਚ ਦਬਾਉਣਾ ਤੁਹਾਡਾ,
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ,
ਇਸ ਲਈ ਇੰਜ ਹੀ ਸਾਡੇ ਨਾਲ ਰੁੱਸ ਜਾਣਾ ਤੁਹਾਡਾ,
ਸੋਚਦਾ ਹਾਂ ਕਿਧਰੇ ਮਾਯੂਸ ਹੀ ਨਾ ਕਰ ਦੇਵੇ,
ਉਹ ਹਰ ਪਲ ਹੀ ਮੈਨੂੰ ਤਡ਼ਪਾਉਣਾ ਤੁਹਾਡਾ,
ਜਿੰਦਗੀ ਤੋਂ ਹੀ ਨਾ ਦੂਰ ਕਰ ਦੇਵੇ ਮੈਨੂੰ ਕਦੇ,
ਮੇਰੇ ਦਿਲ ਨੂੰ ਹਰ ਵਕਤ ਇੰਜ ਦੁਖਾਉਣਾ ਤੁਹਾਡਾ,
ਵਫ਼ਾ ਦਾ ਅਰਥ ਨਾ ਜਾਨੇ, ਨਾ ਬੇ-ਵਫਾਈ ਦਾ,ਕੀ ਮੈਂ ਕਰਾਂ ਇਸ ਭੋਲੇ ਜਿਹੇ ਹਰਜਾਈ ਦਾ,
ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਯਾਰੋ ,ਕਰੀਦਾ ਪਿਆਰ ਕਿਵੇਂ, ਪਿਆਰ ਕਿੰਝ ਨਿਭਾਈਦਾ,

ਉਦੋਂ ਕੀ ਕਰਨ ਇਹ ਆਸ਼ਕ ਜਦੋਂ ਮਹਿਬੂਬ ਹਰ ਵਾਰੀ,
ਨਜ਼ਰ ਦੇ ਸਾਹਮਣੇ ਆਵੇ ਮਗਰ ਪਰਦਾ ਗਿਰਾ ਬੈਠੇ,
ਜਰਾ ਸਂਭਾਲ ਕੇ ਰੱਖਿਉ ਹੈ ਸ਼ੀਸ਼ੇ ਵਾਂਗ ਦਿਲ ਮੇਰਾ,
ਇਹ ਡਿੱਗ ਕੇ ਟੁੱਟ ਜਾਣਾ ਜੇ ਤੁਸੀਂ ਹੱਥੋਂ ਗਿਰਾ ਬੈਠੇ,
ਮੁਹੱਬਤ ਵਾਲਿਆਂ ਤੇ ਇਹ ਜ਼ਮਾਨਾ ਰਹਿਮ ਨਹੀਂ ਕਰਦਾ,
ਜ਼ਮਾਨੇ ਤੋਂ ਹਜ਼ਾਰਾਂ ਜ਼ਖ਼ਮ ਦਿਲ ਵਾਲੇ ਕਰਾ ਬੈਠੇ,
ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,
ਖ਼ੁਦਾ ਜਾਨੇ ਅਸੀਂ ਐਤਬਾਰ ਕਿੱਦਾਂ ਕਰ ਤੇਰਾ ਬੈਠੇ,
ਪਹਿਲਾਂ ਪੀਤੀ ਲੁਕ ਲੁਕ ਕੇ, ਫੇਰ ਆਮ ਹੁੰਦੇ ਗਏ...
ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ...
ਹੋਸ਼ ਜਦੋਂ ਆਈ, ਉਦੋਂ ਮਸ਼ਹੂਰ ਹੋ ਗਏ...
ਪਿਆਰ ਤਾਂ ਨਹੀਂ ਮਿਲਿਆ, ਪਰ...
ਅਸੀਂ ਹੁਸਨਾਂ ਦੇ ਪਾਰਖੂ ਜ਼ਰੂਰ ਹੋ ਗਏ...

Friday, 24 July 2009

ਜ਼ਿੰਦਗੀ ਬਦਲਦੀ ਏ ਹਰ ਮੋੜ ਤੇ,.

ਹਰ ਰੋਜ਼ ਨਵੇਂ ਹਾਦਸੇ ਹੁੰਦੇ ਨੇ,..

"ਕੰਗ" ਹਰ ਰੋਜ਼ ਗਵਾਉਂਦਾ ਯਾਰ ਕੋਈ,..

ਕਿਉਂਕਿ ਮੁਸ਼੍ਕਿਲ ਚ ਸਾਥ ਵਿਰਲੇ ਹੀ ਦਿੰਦੇ ਨੇ,..
ਹਰ ਪਲ ਜੋ ਮੈ ਗੁਜ਼ਾਰਿਆ ਉਸਦੀ ਯਾਦ ਵਿੱਚ

ਮੇਰੇ ਲਈ ਇਬਾਦਤ ਤੋਂ ਘੱਟ ਨਹੀਂ,..

ਕੁਝ ਅੱਥਰੂ ਜੋ ਡੁੱਲੇ ਇਹਨਾਂ ਅੱਖੀਆਂ ਚੋਂ

ਓਹ ਉਸ ਦੇ ਦਰ ਤੇ ਇੱਕ ਤੁਛ ਭੇਂਟ ਤੋਂ ਵੱਧ ਨਹੀਂ,.

ਉਸ ਕੁੜੀ ਦਾ ਜਦ ਵੀ ਜ਼ਿਕਰ ਕੋਈ ਕਰਦਾ ਏ,..

ਅਕ੍ਸਰ ਹੀ ਕੋਲ ਖ੍ੜੀ ਜਾਪਦੀ ਏ,..

ਇੰਝ ਲਗਦਾ

ਕਿ ਅੱਜ ਵੀ ਮੇਰਾ ਪਿਆਰ ਓਹ ਵੰਗ ਤੋੜ ਮਾਪਦੀ ਏ ,..

ਪਤਾ ਨਹੀਂ ਕੀ ਮਜ੍ਬੂਰੀ ਸੀ ਕਿ ਓਹ "ਕੰਗ" ਤੋਂ ਦੂਰ ਹੋ ਗਈ,.

ਉਸ ਦਾ ਪਤਾ ਨਹੀਂ

ਪਰ ਮੈਨੂੰ ਹਰ ਰੋਜ਼ ਉਸ ਦੇ ਦਰ ਤੇ ਹੰਝੂਆਂ ਦੀ ਭੇਂਟ ਚੜਾਉਣ ਦੀ ਆਦਤ ਜ਼ਰੂਰ ਹੋ ਗਈ,..
ਇਹ ਦਿਲ ਦੇ ਰਿਸ਼ਤੇ ਜਦ ਟੁੱਟਦੇ,
ਤਾਂ ਜ਼ਖਮ ਡੂੰਘੇ ਲਾਉਂਦੇ ਨੇ...
ਪੀੜ੍ਹ ਗਹਿਰੀ ਸਹਿਣ ਦੀ ਬੁੱਕਤ,
ਮਨ ਵਿੱਚ ਹੌਲ਼ੀ ਹੌਲ਼ੀ ਪਾਉਂਦੇ ਨੇ...

ਅਸਾਂ ਤੱਕਣਾ ਵੀ ਛੱਡਿਆ ਤੈਨੂੰ,
ਹੁਣ ਵੇਖੀਂ ਕਿਵੇਂ ਦਿਲੋਂ ਭੁੱਲਾਉਂਦੇ ਨੇ...
ਥੋੜਾ ਸਮਾਂ ਤਾਂ ਸੱਜਣਾ ਲੱਗੇਗਾ ਜ਼ਰੂਰ,
ਤੇਰੇ ਬਿਨਾਂ ਸਾਹ ਜੋ ਔਖੇ ਆਉਂਦੇ ਨੇ...

ਕੀ ਕਰੀਏ ਇਹ ਪ੍ਰਾਣ ‘ਕੰਗ’ ਦੇ,
ਜਿੰਦ ਛੱਡਣ ਨੂੰ ਵੀ ਵਕਤ ਲਾਉਂਦੇ ਨੇ....
ਖਬਰੇ ਪਾਸ ਹੋ ਜਾਦਾਂ ਓਹਨ੍ਹਾ ਨੇ ਪਰਖਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਜਿਸਨੂੰ ਚਾਹਿਆ ਉਸਦਾ ਦਿਲ ਮੇਰੇ ਲਈ ਧੜਕਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਜਿਸਨੂੰ ਸਮਝਿਆ ਆਪਣਾ ਉਹਨ੍ਹਾ ਨੇ ਅਪਣਾ ਸਮਝਿਆ ਹੀ ਨਹੀ
ਬੜਾ ਅਫ਼ਸੋਸ ਹੈ ਮੈਨੂੰ.

ਅੱਖਾਂ ਵਿਚ ਰੜਕਿਆਂ ਹਾਂ ਦਿਲਾਂ ਵਿਚ ਧੜਕਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਜਾਲ ਕਿਨੇ ਸੀ ਜੁਲਫ਼ਾਂ ਦੇ ਮੈਂ ਕਿਸੇ ਵਿਚ ਉਲਝਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਓਹ ਸਿੱਕਾ ਕਿਮਤੀ ਸਨ ਪਰ ਕਿਸੇ ਨੇ ਖਰਚਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਉਮਰ ਬੀਤ ਗਈ ਪਰ ਕਦੀ ਦਿਲ ਤੱਕ ਪਹੁੰਚਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ.

ਓਹ ਜਿਸ ਤੇ ਮਾਨ ਕਰਾਂ ਮੈਂ ਐਸਾ ਸਿਰਜਿਆ ਹੀ ਨਹੀ,
ਬੜਾ ਅਫ਼ਸੋਸ ਹੈ ਮੈਨੂੰ...
ਇਸ ਤਕਦੀਰ ਚੰਦਰੀ ਨੇ ਸੱਟ ਐਸੀ ਮਾਰੀ,
ਅਸੀਂ ਅਰਸ਼ਾਂ ਤੋਂ ਫ਼ਰਸ਼ਾਂ ਤੇ ਆਏ...

ਦੁੱਖ, ਤਕਲੀਫ਼ਾਂ, ਹਿਜਰ, ਸਾਡੀ ਝੋਲੀ ਪਏ,
ਪਰ ਅਸੀਂ ਫ਼ਿਰ ਵੀ ਨਾ ਘਬਰਾਏ....

ਹੱਕ ਨਾਲ ਮਾਣ ਜਤਾਉਦੇਂ ਸੀ ਤੇਰੇ ਤੇ ਸੱਜਣਾ,
ਪਰ ਤੂੰ ਸਾਡੇ ਪਿਆਰ ਦੇ ਮੁਲ ਨਾ ਪਾਏ...

ਤੈਨੂੰ ਰੱਬ ਦਾ ਦਰਜਾ ਦੇ ਬੈਠੇ ਸੀ,
ਪਰ ਤੂੰ ਸੱਜਣ ਲਾਰਿਆਂ ਵਿਚ ਉਲਝਾਏ....

ਕਰਦੀ ਰਹੀਂ ਫ਼ਰਿਆਦ ਤੂੰ ਸਾਡੇ ਆਉਣ ਲਈ,
ਰੱਬ ਕਰੇ "KANG" ਹੁਣ ਤੇਰੇ ਸ਼ਹਿਰ ਪਰਤ ਕੇ ਨਾ ਆਏ.....
ਸੋਹਣੇ ਸੱਜਣਾ ਨੂੰ ਸੀ ਅਸੀ ਦਿਲ ਦਿੱਤਾ,

ਨਾ ਸੱਜਣਾ ਦੇ ਉਹ ਪਸੰਦ ਆਇਆ ॥

ਫੇਰ ਜਿੰਦ ਲੇਖੇ ਲਾਈ ਯਾਰ ਦੇ ,

ਉਨ੍ਹਾਂ ਕੌਡੀ ਮੁੱਲ ਵੀ ਨਾ ਸਾਡਾ ਪਾਇਆ॥

ਅਸੀ ਸਮਝਿਆ ਇਲਾਹੀ ਬਖਸ਼ਿਸ਼ ਪਿਆਰ ਨੂੰ,

ਉਨ੍ਹਾਂ ਦੌਲਤ ਨਾਲ ਮਿਣਕੇ ਪਿਆਰ ਵਿਖਾਇਆ॥

ਉਹ ਰਹੀ 'KANG ' ਪੈਸੇ ਨਾਲ ਪਿਆਰ ਮਿਣਦੀ,

ਸਾਡੇ ਸਮਝ ਨਾ ਜੋੜ ਤੋੜ ਪਿਆਰ ਦਾ ਆਇਆ॥
ਸਖੀ*ਏ-ਸਹੇਲੀ*ਏ ,..
ਸਖੀ*ਏ-ਸਹੇਲੀ*ਏ , ਨੀਂ ਗੁਰਾਂ ਦੀ*ਏ ਚੇਲੀ*ਏ..
ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਮਿੱਤਰਾਂ ਦੇ ਮੋਹ ਦੀ*ਆਂ "ਸੁਰਮ-ਸਲਾ*ਈ*ਆਂ"..
ਅਸੀਂ ਨੈਣਾ ਵਿੱਚ ਪਾ*ਈ*ਆਂ ਪੀਸ-ਪੀਸ..
ਫ਼ੇਰ ਵੀ ਨਾਂ ਜਾਂਦੀ ਸਾਡੀ ਚੀਸ..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਸਖੀ*ਏ-ਸਹੇਲੀ*ਏ ,..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਘੋਲ ਕੇ ਪਿਲਾਦੇ ਕੋ*ਈ ਤਵੀਤ..
ਜਾਂ ਤੂੰ ਮੇਰੇ ਯਾਰ ਦਾ , ਲਿ*ਆਦੇ ਜੂਠਾ-ਪਾਣੀ ਮੈਨੂੰ..
ਜੀਨੂੰ ਪੀਕੇ ਹੋਜਾਂ ਠੰਡੀ ਸੀਤ..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਸਖੀ*ਏ-ਸਹੇਲੀ*ਏ ,.. ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਆਸ਼ਕਾਂ ਦੀ ਵਖਰੀ ਮਸੀਤ..
ਪੱਟ ਚੀਰ-ਚੀਰ ਕੇ , ਖਵਾ*ਉਂਣ ਮਾਸ ਮਿੱਤਰਾਂ ਨੂੰ..
ਨੀਂ ਕੌਣ ਕਰੂ ਆਸ਼ਕਾਂ ਦੀ ਰੀਸ..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਸਖੀ*ਏ-ਸਹੇਲੀ*ਏ ,..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਵੈਦਾਂ ਕੋਲੋਂ ਹੋਣੀ*ਆਂ ਨੀਂ ਠੀਕ..
ਜ਼ਰਾ ਜਿੰਨੀ ਠੇਸ ਲੱਗੀ , ਵਿੱਚੋਂ ਟੁੱਟ ਜਾਂਦੀ*ਆਂ ਨੇਂ..
ਪਿ*ਆਰ ਦੀ*ਆਂ ਤੰਦਾਂ ਨੇਂ ਬਰੀਕ..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਸਖੀ*ਏ-ਸਹੇਲੀ*ਏ ,..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਅੱਗ ਨੂੰ ਬਣਾਵਾਂ ਕਿਵੇਂ ਮੀਤ..
ਆਸ਼ਕਾਂ ਦੀ ਧੂਣੀ ਵਾਂਗੂੰ , ਸੀਨੇ ਵਿੱਚ ਧੁਖਦੀ ਏ..
"ਮਰਜਾਣੇ ਮਾਨਾਂ" ਜਿਵੇਂ ਗੀਤ..ਸਖੀ*ਏ-ਸਹੇਲੀ*ਏ ,
ਨੀਂ ਗੁਰਾਂ ਦੀ*ਏ ਚੇਲੀ*ਏ..ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...
ਸਖੀ*ਏ-ਸਹੇਲੀ*ਏ , ਨੀਂ ਗੁਰਾਂ ਦੀ*ਏ ਚੇਲੀ*ਏ..
ਦੱਸ ਕਿ*ਉਂ ਨੀ ਜਾਂਦੀ ਸਾਡੀ ਚੀਸ...

ਮੈਂ ਨੀਵਾ ਮੇਰੀ ਸੋਚ ਨੀਵੀਂ...

ਮੈਂ ਵਪਾਰੀ ਕਫ਼ਨਾਂ ਦਾ, ਤਰਸਾ ਧੇਲਾ ਇੱਕ ਇੱਕ ਕਮਾਉਣ ਲਈ..
ਮੈਂ ਬਦਕਿਸਮਤ, ਲੋਕਾਂ ਮਰਨਾ ਛੱਡਤਾਂ, ਕਰਾਂ ਅਰਦਾਸ ਵਿੱਕਰੀ ਹੋ ਜਾਣ ਲਈ..||
ਜੱਗ ਹੱਸਦਾ ਤੇ ਪੀੜ ਜਿਹੀ ਉਠਦੀਏ, ਤਰਲੋ ਮੱਛੀ ਹੁੰਦਾ ਫਿਰਾ ਚੂਲਾ ਜਲਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ..............................................
ਮੰਨਿਆ ਉਹਦੀ ਰਜ਼ਾ ਨਾਲ ਹੀ ਸੱਭ ਮਿਲਦਾ ਏ, ਮੈਂ ਹੱਥੀ ਲੀਕਾਂ ਮਾਰਾ ਕਿਸਮਤ ਬਣਾਉਣ ਲਈ..
ਸੋਚਦਾ ਹਾਂ ਲੋਕੀ ਮਰਨ ਤੇ ਪੈਸਾ ਕਮਾਵਾਂ, ਲਗਦਾ ਭੈੜਾ ਕੰਮ ਨਹੀ ਅਮੀਰ ਬਣ ਜਾਣ ਲਈ ||
ਮੈਨੂੰ ਕਿਸੇ ਦੇ ਮਰੇ ਦਾ ਗ਼ਮ ਨਹੀ, ਖੁਸ਼ੀ ਹੁੰਦੀ ਏ ਚਾਰ ਹੰਝੂ ਵਹਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. .............................................
ਮੇਰੀ ਹੱਟੀ ਕੋਈ ਪੈਰ ਧਰੇ ਨਾ, ਲੋਕੀ ਵੱਟਦੇ ਨੇ ਪਾਸਾ ਹੱਸ ਕੇ ਬੁਲਾਉਣ ਲਈ..
ਵੇਖ ਟਹਿਣ ਸੁਕਾ ਮੇਰਾ ਵੱਡਣ ਨੂੰ ਜੀ ਕਰੇ, ਖਰੀਦੂ ਕੋਈ ਤੇ ਬਾਲਣ ਚੜਾਉਣ ਲਈ..||
ਮੈਂ ਕੱਲੇ ਕੱਲੇ ਘਰ ਨੂੰ ਮਾਤਮ ਨਾਲ ਵੇਖਾ, ਇੱਥੇ ਤਾਂ ਨਹੀ ਕੋਈ ਚਾਦਰ ਚਿੱਟੀ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ...............................................
ਮੈਨੂੰ ਜੰਮੇ ਕਿਸੇ ਖੂਸ਼ੀ ਬੜੀ, ਦੀਵਾ ਜਗਾਵਾਂ ਮਰੇ ਤੇ ਕਮਾਈ ਵੱਧਾਉਣ ਲਈ..
ਮੈਂ ਕਿਊ ਕਰਾ ਪਰਵਾਹ ਕਿਸੇ ਦੀ, ਇਸ ਜੱਗ ਤੇ ਕੌਣ ਜਿਊਦਾਂ ਏ ਕਿਸੇ ਲਈ..||
ਰੋਵੇ ਕੁੱਤਾ ਜ਼ਾ ਲੜਨ ਬਿੱਲੀਆਂ ਮਿਲੇ ਸਕੂਨ ਜਿਹਾ, ਮੈਂ ਪਾਲੇ ਉਲੂ ਉਜਾੜ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
ਨੀਲੇ ਅੰਬਰਾਂ ਚ ਕਿਤੇ ਮੈਂ ਲੁਕ ਤਾਂ ਨੀ ਗਿਆ, ਮੇਰੇ ਸਾਹਾਂ ਦਾ ਸਿਲਸਿਲਾ ਰੁਕ ਤਾਂ ਨੀ ਗਿਆ।
ਕਹਿੰਦੇ ਨੇ ਪੁੱਛਦੀ ਫਿਰਦੀ ਉਹ ਲੋਕਾਂ ਕੋਲੋਂ, ਮੇਰਾ ਪਾਗਲ ਜਿਹਾ "kang" ਕਿਤੇ ਮੁਕ ਤਾ ਨੀ ਗਿਆ

My Introduction

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਿਲਖਾਂ ਮੈਂ ਅਪਨੀਆਂ ਵਿਡਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਿਕਵੇਂ ਿਬਆਨ ਮੈਂ ਅਪਨੇ ਆਪ ਨੂੰ ਆਪ,
ਿਜੰਦਗੀ ਐ ਇਹ ਮੇਰੀ ਕੋਈ ਿਕਤਾਬ ਚ' ਿਲਿਖਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦਿੁਨਆ ਦੇ ਿਵੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚੀਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਿਨਕਿਲਆ ਵਾਕ ਨਹੀਂ..........

ਇਸ਼ਕ ਦੇ ਿਵੱਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਿਜਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਿਹੰਦੇ ਨੇ,
ਜੋ ਪਾਣੀ ਵਾਂਗ ਪਿਵਤਰ ਿਪਆਰ ਤਾਂ ਉਹਨੂੰ ਕਿਹੰਦੇ ਨੇ।

ਆਪਿਣਆਂ ਤੋ ਟੁੱਟ ਕੇ ਿਜਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਿਹ ਜੇ ਨਾਰ ਤਾਂ ਉਹਨੂੰ ਕਿਹੰਦੇ ਨੇ,
ਜੋ ਪਾਣੀ ਵਾਂਗ ਪਿਵਤਰ ਿਪਆਰ ਤਾਂ ਉਹਨੂੰ ਕਿਹੰਦੇ ਨੇ।

ਲੋਕਾਂ ਿਪਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਿਪਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਿਜਹੜਾ ਰੀਝਾਂ ਨਾਲ ਿਪਰੋਇਆ ਹਾਰ ਤਾਂ ਉਹਨੂੰ ਕਿਹਂਦੇ ਨੇ,
ਜੋ ਪਾਣੀ ਵਾਂਗ ਪਿਵਤਰ ਿਪਆਰ ਤਾਂ ਉਹਨੂੰ ਕਹਿੰਦੇ ਨੇ।

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਿਜੱਤ ਕੇ ਹਰਨਾ ਪੈਂਦਾ ਏ,
ਿਜਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਿਹੰਦੇ ਨੇ
ਜੋ ਪਾਣੀ ਵਾਂਗ ਪਵਿਤਰ ਿਪਆਰ ਤਾਂ ਉਹਨੂੰ ਕਹਿੰਦੇ ........................

ਓ ਕਿਹੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਿਹਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਿਦਲ ਦੀ ਸਾਨੂੰ ਅਸੀਂ ਿਦਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਿਦੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਿਪਆਰ ਿਨਭਾਵਾਂਗੇ………………………….,
ਨਹੀਂ ਲੋੜ ਜੇ ਸਾਡੇ ਿਦਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਿਦਲ ਅਸੀਂ ਲਾਵਾਂਗੇ
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ.........

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌‌
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ
ਓ ਦੁਨੀਆਂ ਨਾਲ ਨਹੀਂ ਿਮਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਿਦਲ ‘ਤੇ ਿਮੱਠੜੇ ਬੋਲਾਂ ਤੇ ਮਰਦੇ ਹਾਂ...........

"ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ ."

Thursday, 23 July 2009

ਭੁਲਿਆ ਨਹੀਂ ਮੈਂ ਅਪਣੇ .....
ਓਹ ਪਿਂਡ ਦੀਆਂ ਯਾਦਾਂ.......ਅਜੇ ਕੁਝ ਤਾਂ ਚੇਤੇ ਹੇ.

ਓਹ ਹਥ ਜੋੜ ਕੇ ਉਚੀ ਸਾਰੀ...
"ਸਤਿ ਸ਼੍ਰੀ ਅਕਾਲ,ਬੁਜਰਗੋ" ਕਹਿਣਾ...
ਓਨ੍ਹਾਂ ਦੀਆਂ ਗਾਲਾਂ ਸਿਸਾਂ ਲੈਣੀਆਂ...ਅਜੇ ਕੁਝ ਤਾਂ ਚੇਤੇ ਹੇ.

ਗਰਮੀਆਂ ਚ੍ ਓਹ ਚਵਚੇ ਦਾ ਪਾਣੀ....
ਤੇ ਸਰਦੀ ਚ ਓਹ ਲੋਈ ਦਾ ਨਿਘ੍..
ਮਹਿਂ ਪਾਏ ਤੋਂ ਓਹ ਛਪੜ ਦੀ ਤਾਰੀ ...ਅਜੇ ਕੁਝ ਤਾਂ ਚੇਤੇ ਹੇ.

ਓਹ ਸਵਾਦ ਸਾਗ ਤੇ ਮਕੀ ਦੀ ਰੋਟੀ ਦਾ....
ਓਹ ਦੇਸੀ ਘਿਓ ਦੀ ਮਹਿਕ.....
ਤੇ ਮਜਾ ਓਹ ਚਾਹ ਡੋਬੀ ਪਾਰੋਂਠੀ ਦਾ.....ਅਜੇ ਕੁਝ ਤਾਂ ਚੇਤੇ ਹੇ..

ਓਹ ਖਾਕੀ ਵਰਦੀ ਪਾਕੇ...ਮੌਢੇ ਬਸਤੇ ਸਿਰ ਤੇ ਫ਼ਟ੍ਟੀ ਸਜਾਕੇ...
ਬਸ ਸਕੂਲ ਨੂ ਟੂਰਦੇ ਜਾਣਾ ਟੂਰਦੇ ਜਾਣਾ....ਅਜੇ ਕੁਝ ਤਾਂ ਚੇਤੇ ਹੇ.

ਓਹ ਸਵਖਤੇ ਲਾਊਡ ਸਪਿਕਰਾਂ ਦੀ ਆਵਾਜ.....
ਓਹ ਪਿਂਡ ਨੂ ਆਓਂਦੀ ਬਸ...
ਤੇ ਮੇਲਿਆਂ ਨੂ ਜਾਣੇ ਦਾ ਚਾਅ ਹੋਣਾ......ਅਜੇ ਕੁਝ ਤਾਂ ਚੇਤੇ ਹੇ.

ਓਹ ਮੋੜਾਂ ਤੇ ਰਾਝੇਂ ਬਣ ਬਣ ਖੜਣਾ....
ਹਰ ਨਢੀ ਤੇ ਫ਼ੀਕਰੇ ਕਸਣਾ...
ਓਹ ਸਭ ਅਲ੍- ਪਟਲੀਆਂ ਗਾਲਾਂ.......ਅਜੇ ਕੁਝ ਤਾਂ ਚੇਤੇ ਹੇ.

ਸ਼ਾਇਦ ਮੈ ਕਮਾਂ ਕਾਰਾਂ ਚ ਰੂਝ੍ ਗਿਆ ਹਾਂ ...
ਸ਼ਹਿਰ ਵਿਚ ਘੁਲ਼ ਮਿਲ ਜਿਹਾ ਗਿਆ ਹਾਂ...
ਪਰ ਭੁਲਿਆ ਨਹੀਂ "KANG" ਜੜਾਂ ਅਪਣੀਆਂ..
ਅਪਣੇ ਪਿਂਡ ਦੀਆਂ ਯਾਦਾਂ ਦਾ ਮੈਨੂ.......ਅਜੇ ਕੁਝ ਤਾਂ ਚੇਤੇ ਹੇ......ਅਜੇ ਕੁਝ ਤਾਂ ਚੇਤੇ ਹੇ

Monday, 20 July 2009

ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ

ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ

ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ

ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ

ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ

ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ...
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ

ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ

ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ
ਕੱਚੇ ਰਾਹ ਸੀ ਨਹਿਰ ਦੇ ਕੋਲ ਠਿਕਾਣਾ ਮਿੱਤਰਾਂ ਦਾ

ਬੰਦ ਹੋ ਗਿਆ ਜਿਹੜੇ ਪਿੰਡ ਨੂੰ ਹੁਣ ਜਾਣਾ ਮਿੱਤਰਾਂ ਦਾ

ਓਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ

Friday, 17 July 2009

ਚਾਰ ਵਾਰੇ ਦਸ਼ਮੇਸ਼ ਪਿਤਾ ਨੇ ,ਅੱਜ ਜੀਵਤ ਕਈ ਹਜ਼ਾਰ ,
ਕਾਰਗਿਲ ਵਿੱਚ ਜੇ ਡਾਹਤੀ ਛਾਤੀ ਤਾਂ ਅਸੀ ਬਣ ਜਾਈਏ ਦੀਵਾਰ,
ਗੁਰਬਾਣੀ ਦੇ ਲੜ ਲੱਗੇ ਹਾਂ ਬਾਬੇ ਨਾਨਕ ਦੇ ਪੈਰੌਕਾਰ ਹਾਂ,
ਹਾਂ ਬਈ ਹਾਂ ਕੋਈ ਸ਼ੱਕ ਆ ਅਸੀਂ ਸਰਦਾਰ ਹਾਂ ।

ਹਾਰੇ ਹੌਏ ਆ ਜਿੰਦਗੀ ਤੌ ਬਹੁਤੇ ਲਾਚਾਰ ਹਾਂ,
ਧੂੜ ਹਾਂ ਤੇਰੇ ਚਰਨਾਂ ਦੀ ਜੇ ਅੜਗੇ ਤਾ ਤਲਵਾਰ ਹਾਂ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।

ਜੱਟਾਂ ਨੂੰ ਜਮ਼ੀਨ ਮਾਂ ਤੌ ਵੱਧ ਪਿਆਰੀ ਐ ,
ਵੱਡੀਆਂ ਕੰਪਨੀਆ ਦੀ ਹੜੱਪਣ ਦੀ ਤਿਆਰੀ ਐ,
ਇਹਨਾ ਦੇ ਨਾਲ ਰਲਗੀ ਸੈਂਟਰ ਦੀ ਸਰਕਾਰ ਹਾਂ ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।

ਕਰਜ਼ੇ ਥੱਲੇ ਦੱਬਕੇ ਕਿੰਨੇ ਖੁਦਖੁਸ਼ੀਆਂ ਕਰਦੇ,
ਪਾਇਰੇਸੀ ਕਰਨੇ ਵਾਲੇ ਦੱਸ ਕਿਉਂ ਨਹੀ ਮਰਦੇ
ਆਜੌ ਡਾਂਗਾਂ ਚੱਕੀਏ ਇਹ ਨੇ ਵਿਰਸੇ ਦੇ ਗਦਾਰ ਹਾਂ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।
(ਮੇਰੀ ਜੀਵਨ ਸਾਥਣ ਦੇ ਨਾਮ ਜੋ ਸਮੁੰਦਰੋਂ ਪਾਰ ਬੇਠੀ ਮੇਰਾ ਇੰਤਜ਼ਾਰ ਕਰ ਰਹੀ ਹੈ)

ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ,
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ..
ਹਰ ਰੋਜ ਸਵੇਰੇ ਅੱਖਾ ਖੋਹਲਣ ਤੋਂ ਪਹਿਲਾਂ ਮੈਨੂੰ ਲਭਦੀ ਐ
ਦਰਦ ਵਿਛੋੜੇ ਦਾ ਹਾਲ ਮੇਰੀ ਰੂਹ ਪਈ ਦਸਦੀ ਐ..
ਉਹ ਸਮੁੰਦਰੋਂ ਪਾਰ....

ਵੈਬਕੈਮ ਤੇ ਤੱਕ ਕੇ ਮੈਨੂੰ ਅੱਖਾ ਵਿੱਚ ਹੰਝੂ ਰੋਕ ਲਵੇ,
ਝੁਠਾ ਜਿਹਾ ਹਸ ਕੇ ਫਿਰ ਦਰਦਾਂ ਨੂੰ ਸੋਕ ਲਵੇ..
ਕਿਤੇ ਮੇਰੀ ਨਾ ਭੁੱਬ ਨਿਕਲ ਜਾਏਏਸੇ ਗੱਲੋਂ ਡਰਦੀ ਐ..
ਉਹ ਸਮੁੰਦਰੋਂ ਪਾਰ....

ਰੋਟੀ ਵੇਲਾ ਹੋਵੇ ਮੇਰਾ ਖੋਹ ਉਹਦੇ ਢਿੱਡ ਨੂੰ ਪੈਣ ਲੱਗੇ
ਰੱਜ ਕੇ ਰੋਟੀ ਖਾ ਲੈਣਾ ਫਿਰ ਪਿਆਰ ਨਾਲ ਕਹਿਣ ਲੱਗੇ..
ਕਿੰਨਾ ਖਾਧਾ ਕੀ-ਕੀ ਖਾਧਾ?ਪੁੱਛ ਤਸੱਲੀ ਕਰਦੀ ਐ..
ਉਹ ਸਮੁੰਦਰੋਂ ਪਾਰ..

ਜਦ ਕੰਮ ਤੋਂ ਥੱਕ ਕੇ ਆਵੇ ਥਕਾਨ ਮੇਰੀ ਦਾ ਅਹਿਸਾਸ ਕਰੇ
ਵਸਦੀ ਉਹ ਤਾ ਬਹੁਤ ਦੂਰ ਹੈ ਰੂਹ ਉਡਾਰੀ ਫੇਰ ਭਰੇ
ਆ ਕੇ ਮੈਨੂੰ ਨੂੰ ਚਿੰਬੜ ਜਾਂਦੀਤੇ ਆਖਰ ਰੋ ਹੀ ਪੈਦੀ ਐ...
ਉਹ ਸਮੁੰਦਰੋਂ ਪਾਰ....

ਰੱਬ ਕਰਕੇ ਛੇਤੀ ਹੋਵਣ ਮੇਲੇ
ਪੱਤਝੜ ਵਿੱਚ ਕੌਣ ਪੀਂਘਾਂ ਤੇ ਖੇਲੇ..
ਆਏ ਬਹਾਰ ਜਾਂ ਸਾਵਣ ਵਰ ਜਾਏ
ਖੁਸ਼ੀਆ ਦਾ ਸਾਡੇ ਤੇ ਬੱਦਲ ਵਰ ਜਾਏ..
ਇਸੇ ਅਰਦਾਸ ਨਾਲ 'KANG' ਹੁਣ ਤਾਂ ਜ਼ਿੰਦਗੀ ਕਟਦੀ ਐ...
ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ
ਸੁਫਨੇ ਦੇ ਵਿੱਚ ਸੁਫਨਾ ਸੀ ਆਇਆ
ਯਾਰ ਮੇਰੇ ਮੈਨੂੰ ਕੋਲ ਬਿਠਾਇਆ
ਮਿਲ ਲਏ ਫੇਰ ਅਸੀਂ ਗਲ ਲੱਗ ਕੇ
ਅੱਖ ਖੁੱਲ੍ਹੀ ਤਾਂ ਤੁਰ ਗਿਆ ਛੱਡ ਕੇ
ਰਹਿ ਗਈ ਕਹਾਣੀ ਦਿਲ ਲਾਣ ਦੀ...
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਮਗਨ ਬਦਾਮੀ ਖੁਸ਼ਬੋਈਆਂ ਵੰਡਦੀ
ਮੈਥੋਂ ਨਹੀਂ ਉਹ ਜੱਗ ਤੋਂ ਸੰਗਦੀ
ਗਲ੍ਹਾਂ ਉਹਦੀਆਂ ਵਿੱਚ ਟੋਏ ਫੱਬਦੇ
ਵਾਲਾਂ ਦੇ ਕੁੰਡਲ ਘਟਾਵਾਂ ਛੱਡਦੇ
ਵਾਹ ਕਿਆ ਅਦਾ ਮੁਸਕਾਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਪਹਿਲੀ ਛੋਹ ਉਹਦੀ ਝਰਨਾਟਾਂ ਛਿਡ਼ੀਆਂ
ਅੱਖੀਆਂ ਨਾਲ ਜਦ ਅੱਖੀਆਂ ਭਿਡ਼ੀਆਂ
ਸੁੰਨੀਆਂ ਗਲੀਆਂ ਤੇ ਭਖਣ ਬਨੇਰੇ
ਸਹਿਬਾਂ ਜਿਵੇਂ ਕੀਤੀ ਅਰਜ਼ ਹੁਜੇਰੇ
ਕਰੇ ਉਡੀਕ ਮਿਰਜ਼ੇ ਦੇ ਆਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਸਾਹੀਂ ਉਹਦੇ ਸ਼ਰਬਤ ਜਿਵੇਂ ਘੋਲਿਆ
ਕੰਨ ਕੋਲ ਆ ਹੌਲੀ ਜਿਹੀ ਬੋਲਿਆ
ਯਾਰ ਵਿੱਚ ਰੱਬ ਹੁੰਦਾ ਅੱਜ ਵੇਖਿਆ
ਭੁੱਲ ਨਾ ਤੂੰ ਜਾਵੀਂ ਸਾਨੂੰ ਰੱਬ ਵੇਖਿਆ
ਕਰ ਗਈ ਪੱਕੀ ਫਿਰ ਆਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।
ਫਿਲਮ : ਪੁੱਤ ਜੱਟਾਂ ਦੇ
ਗਾਇਕ: ਸੁਰਿੰਦਰ ਛਿੰਦਾ

ਜ਼ਿੰਦ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ
ਦੇ ਦੇ ਯਾਰ ਮੇਰਾ ਰੱਖ ਨਾ ਲੁਕੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ....

ਯਾਰਾਂ ਨਾਲ ਨੇ ਬਹਾਰਾਂ ਵਿੱਚ ਜੱਗ ਦੇ
ਬਿਨਾ ਯਾਰ ਦੇ ਮਹਿਲ ਸੁੰਨੇ ਲੱਗਦੇ
ਕਿਉਂ ਤੁੰ ਬਹਿ ਗਿਓਂ ਦਿਲਾਂ ਦੇ ਬੂਹੇ ਢੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ....

ਕਾਹਦਾ ਉਸਦਾ ਜਿਊਣਾ ਜਿਹਦਾ ਯਾਰ ਨਾ
ਜੀਹਨੂੰ ਯਾਰ ਵਾਲਾ ਮਿਲਿਆ ਪਿਆਰ ਨਾ
ਦਿਨ ਕੱਟਿਓਂ ਗਮਾਂ ਦੀ ਭੱਠੀ ਝੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ

ਆ ਗਈ ਤੇਰੇ ਮੈਂ ਦਰਾਂ ਤੇ ਖਾਲੀ ਮੌੜ ਨਾ
ਰੱਬਾ ਯਾਰ ਦੇ ਬਗੈਰ ਕੋਈ ਲੋੜ ਨਾ
ਦੇਵਾਂ ਹੰਝੂਆਂ ਦੇ ਹਾਰ ਪਰੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ...
ਕਿਹੜੀ ਮੈਂ ਖੁਦਾਈ ਮੰਗ ਲਈ....
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ
ਜਿੱਤੀ ਹੋਈ ਬਾਜ਼ੀ ਹਰ ਚੱਲੇ
ਨਈਂ ਆਉਣਾ ਕਦੇ ਫੇਰ ਪਰਤ ਕੇ ਸੱਦਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਤੂੰ ਜੋ ਖਾਦੀਆਂ ਅਸੀਂ ਸਮਝੀਆਂ ਸੱਚੀਆਂ ਕਸਮਾਂ ਨੇ
ਕੀ ਪਤਾ ਸੀ ਕੱਚ ਦੇ ਨਾਲੋਂ ਕੱਚੀਆਂ ਕਸਮਾਂ ਨੇ
ਪੀਰਾਂ ਦੇ ਦਰਬਾਰ ਝੋਲੀਆਂ ਅੱਡਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਕੀ ਮੰਨਿਆ ਸੀ ਤੈਨੂੰ ਪਰ ਤੂੰ ਕੀ ਦੀ ਕੀ ਨਿਕਲੀ
ਤੋੜਨ ਲੱਗਿਆਂ ਜਰ੍ਹਾ ਨਾ ਤੇਰੇ ਮੂੰਹ ਚੌਂ ਨਾਂ ਸੀ ਨਿੱਕਲੀ
ਝੂਰ੍ਹ-ਝੂਰ੍ਹ ਕੇ ਹੱਥੀਂ ਦੰਦੀਆਂ ਵੱਡ ਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ

ਤੂੰ ਹੀ ਸੀ ਇੱਕ ਸਾਡੀ ਤੂੰ ਹੀ ਰੰਗ ਵਟਾ ਲਿਆ ਨੀ
"Kang" ਨੂੰ ਬੇਕਦਰੇ ਏਸੇ ਗਮ੍ਹ ਨੇ ਖਾ ਲਿਆ ਨੀ
ਕਰ ਕਰ ਸਾਨੂੰ ਯਾਦ ਕੰਧਾਂ ਨਾਲ ਵੱਜਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰ ਜਾਏਂਗੀ
ਜਾ ਸਾਡੇ ਵਰਗਾ ਪਿਆਰ ਕਮਲੀਏ ਲੱਭਦੀ ਮਰ ਜਾਏਂਗੀ
ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ...

Thursday, 16 July 2009

ਤੇਰੇ ਗਮ ਨੇ ਮੈਨੂੰ ਕਲਮ ਫੜਾਈ

ਮਜਬੂਰ ਕੀਤਾ ਕੁੱਝ ਲਿਖਣ ਲਈ

ਕਦੇ ਤੇਰਾ ਦਿਦਾਰ ਸੀ ਸਾਨੂੰ ਰੱਬ ਵਰਗਾਨਾਂ

ਜਾਦੇ ਸੀ ਕਿਤੇ ਮੱਥਾ ਟੇਕਣ ਲਈ

ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ

ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ

ਪਰ ਚੱਕੀਂ ਨਾ ਮੁੱਖ ਤੋ ਕਫਨ

ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ........
*"ਆਪਣੇ ਿਪੰਡ ਦੇਆ ਬੋਹੜਾ ਿਜਹੀ ਨਾ ਛਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਉੱਥੇ ਆਪਣੇ ਕੰਮ ਨਾਲ ਮਤਲਬ ਹੈ ਕੋਈ ਦੁਖ ਦਰਦ ਵੰਡਾਉਦਾ ਨਹੀ

ਆ ਖਾ ਲੈ ਪੁੱਤਰਾ ਰੋਟੀ ਵੇ ਕੋਈ ਹਾਕਾ ਮਾਰ ਬੁਲਾਉਦਾ ਨਹੀ

ਪਿਹਲਾ ਟੁਟ ਕੇ ਮਰਨਾ ਪੈਣਾ ਏ ਰੋਟੀ ਤਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਬਈ ਰਲ ਕੇ ਟੋਲੀ ਯਾਰਾ ਦੀ ਬੋਹੜਾ ਦੀ ਛਾਵੇ ਬਿਹੰਦੀ ਨਾ

ਨਾ ਮੇਲੇ ਲਗਦੇ ਤੀਆ ਦੇ ਨਾ ਿਪੱਪਲੀ ਪੀਗਾ ਪੈਦੀਆ ਨਾ

ਨਾ ਲੁਕਣ ਮੀਟੀਆ ਖੇਡਣ ਵਾਲੀ ਥਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਛੱਡ ਚੌਦਰ ਨੌਕਰ ਬਣ ਜਾਣਾ ਏਹ ਕੈਸੇ ਸ਼ੌਕ ਅਵੱਲੇ ਨੇ

ਸੱਚ ਆਖੇ ਤਾ ਮੇਰੇ ਵਤਨ ਨਾਲੋ ਸਬ ਥੱਲੇ ਨੇ

ਿਜਹੜੀ ਚੂਰੀਆ ਕੁਟਿ ਖਲਾਉਦੀ ਸੀ ਿਮੱਤਰੋ ਨਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ "
ਜਦ ਸਾਰੇ ਪਾਸੇ ਪਲਟ ਗਏ ,ਓਹਨਾ ਉਸ ਵੇਲੇ ਸਾਥ ਨਿਬਾਇਆ .

ਦੁੱਖ ਦੇਣ ਵਾਲੇ ਦੁੱਖ ਦਿੰਦੇ ਰਹੇ ,ਓਹਨਾ ਬਿਨ੍ਹ ਦੱਸਿਆਂ ਦਰਦ ਵੰਡਾਇਆ .

ਪੂੰਝ ਕੇ ਹੰਝੂ ਅੱਖਿਆਂ ਦੇ ,ਓਹਨਾ ਹਰ ਵੇਲੇ ਹੱਸਣਾ ਸਿਖਾਇਆ .

ਮੈਨੂੰ ਮਾਣ ਏ ਅਪਣੇ ਯਾਰਾਂ ਤੇ ,ਜਿਨ੍ਹਾਂ ਮੇਰੇ ਜਹੇ ਦਾ ਐਨਾਂ ਮੁੱਲ ਪਾਇਆ .

ਦੁਨਿਆਂ ਕਮਾਉਂਦੀ ਪੈਸਾ ਧੇਲਾ ,ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ..................
ਏ ਜਾਨਦੇ ਆ ਇਸ ਦੁਨਿਆ ਨੁ ,ਇਕ ਤੂ ਰਿਹਾ ਚਲਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਧਰਤੀ ਦੇ ਚੱਪੇ-ਚੱਪੇ ਤੇ, ਖੰਡੀ ਬ੍ਰਹਮੰਡੀ ਰਾਜ ਤੇਰਾ

ਤੇਰੇ ਹੁਕਮ ਤੇ ਦੁਨਿਆ ਵਸਦੀ ਏ,ਸਾਹ ਇਕ ਇਕ ਹੈ ਮੁਹਤਾਜ ਤੇਰਾ

ਕਾਯਨਾਤ ਦਾ ਮਾਲਕ ਤੂ ਇੱਕੋ, ਉਂਝ ਰੱਖੇ ਤੇਰੇ ਨਾਮ ਬੜੇ

ਤੂ ਪਾਕ ਹੈ ਆਦ ਜੁਗਾਦੋ ਹੀ , ਤੇਰੇ ਬੰਦੇਯਾ ਤੇ ਇਲਜ਼ਾਮ ਬੜੇ

ਤੇਰੇ ਤਕ ਇਕੋ ਜਾਂਦਾ ਏ, ਅਸੀ ਕਈ ਬਨਾ ਲਏ ਰਾਹ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਸਾਨੁ ਸਾਰਾ ਕੁਝ ਹੀ ਮਿਲ ਜਾਵੇ, ਅਸੀ ਫੜੇ ਹੋਏ ਹਾਂ ਗਰਜ਼ਾ ਨੇ

ਹਉਮੈ ਏਹਸਾਨਫਰਾਮੋਸ਼ੀ ਸਾਨੁ ਕਈ ਤਰਾਂ ਦਿਆ ਮਰਜ਼ਾ ਨੇ

ਜੋ ਚੰਗਾ ਕੀਤਾ ਮੈ ਕੀਤਾ, ਜੋ ਮਾੜਾ ਹੁੰਦਾ ਰੱਬ ਕਰਦਾ

ਕਰੇ ਕਾਣੀ ਵੰਡ ਹਮੇਸ਼ਾ ਹੀ ,ਮੇਰੇ ਨਾਲ ਸਾਰਾ ਰੱਬ ਕਰਦਾ

ਸਾਨੁ ਮੰਗਦੇਯਾ ਨੂ ਸ਼ਰਮ ਨਹੀ, ਨਹੀਂ ਰਹਂਦੇ ਵਿਚ ਰਜ਼ਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਸਾਡੇ ਚੇਹਰੇ ਨੇ ਇਨਸਾਨਾ ਦੇ,ਇਨਸਾਨਾ ਵਾਲੀ ਬਾਤ ਨਹੀ

ਇਕ ਪੈਸਾ ਚੌਧਰ ਯਾਦ ਹੈ ਬਸ, ਚੇਤੇ ਅਪਨੀ ਔਕਾਤ ਨਹੀ

ਕੱਚੇਯਾ ਮਹਬੂਬਾ ਵਾਂਗ,ਕੌਲ ਘੁਲ ਬੇਵਫਾ ਬਣ ਬੈਢੇ ਆਂ

ਨਾਂ ਤੇਰਾ ਕਿਸਨੇ ਲੈਨਾ ਏ, ਅਸੀ ਆਪ ਖ਼ੁਦਾ ਬਣ ਬੈਢੇ ਆਂ

ਨੇਕੀ ਤਾ ਭੁਲ ਕੇ ਹੋ ਜਾਵੇ,ਕੋਈ ਛਡਦੇ ਨਹੀ ਗੁਨਾਹ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਨਹੀ ਇੱਛਾ ਤੇਨੁ ਪਉਣ ਦੀ,ਬਸ ਤਲਬਗਾਰ ਹਾਂ ਕੁਰਸੀ ਦੇ

ਅਸੀ ਉਪਰੋ ਉਪਰੋ ਤੇਰੇ ਹਾਂ,ਵਿੱਚੋ ਯਾਰ ਹਾਂ ਕੁਰਸੀ ਦੇ

ਇੱਜਤ ਭਾਵੇ ਰਹੇ ਨਾ ਕੋਈ,ਕੁਰਸੀ ਸਾਡੀ ਰਹ ਜਾਵੇ

ਕੁਰਸੀ ਸਣੇ ਜੇ ਰੱਬਾ,ਸਾਡੀ ਨਦਰੀ ਪੈ ਜਾਵੇ

ਮਿਨਟ ਚ ਤੇਨੁ ਲਾਹ ਕੇ ,ਦਇਏ ਅਪਣਾ ਕੋਈ ਬਿਢਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਖੁਦ ਬਣੇ ਪਵਿਤਰ ਹੋਰਾ ਨੂ ਦੂਰੋ ਦੁਰਕਾਰਨ ਲੱਗ ਪਏ ਆਂ

ਦਰ ਭੁਲਕੇ ਤੇਰਾ ਤੇਨੁ ਵੀ, ਹੋਛੇ ਵਂਗਾਰਣ ਲੱਗ ਪਏ ਆਂ

ਹਂਨਕਾਰੇਆ ਨੂ ਅੱਜ ਤਾਇਉ ਹਾਰਾ ਪੈ ਰਹਿਯਾਂ

ਤੇਰੇ ਸੱਚੇ ਦਰ ਤੋ ਟੁਟੇਯਾ ਨੂ ਹਰ ਪਾਸੇਉ ਮਾਰਾਂ ਪੈ ਰਹਿਯਾਂ

ਤੂ ਉਲੇ ਕਰਕੇ ਬਚੇਆ ਏ, ਨਹੀ ਵੇਚ ਕੇ ਜਾਂਦੇ ਖਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ

ੴ ਰੱਬਾ ਮੇਹਰ ਕਰੀ ਤੇਰੀ ਮੇਹਰ ਜ਼ਰੂਰੀ ਏ
ਲੱਖ ਧੋਖੇ ਖਾ ਕੇ ਵੇਖ ਲਿਆ,,

ਲੱਖ ਮਿੱਨਤਾਂ ਪਾ ਕੇ ਵੇਖ ਲਿਆ...

ਇੱਕ ਵਾਰ ਨਈ ਅਸੀਂ ਕਈ ਵਾਰੀ,,

ਖੁਦ ਨੂੰ ਅਜ਼ਮਾ ਕੇ ਵੇਖ ਲਿਆ...

ਇਹ ਦੁਨਿਆ ਨਈ ਦਿਲਦਾਰਾਂ ਦੀ,

/ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...

ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ

ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ !!
ਜੁਦਾ ਹੋਇਆ ਤਾਂ ਹੋਵਾਗਾਂ ਖੁਸ਼ਬੂ ਦੀ ਤਰਾਂ ਤੈਥੋ,

ਨਿਭਿਆ ਤਾਂ ਰੰਗ ਵਾਂਗੂ ਆਖਰੀ ਦਮ ਤਕ ਨਿਭਾਵਾਂਗਾ,

ਮੁਹੱਬਤ ਨਾਲ ਜਦ ਸੱਦਿਆ ਬੁਲਇਆ ਤੂੰ,

ਹਵਾ ਰੁਕਣ ਤੇ ਅੱਖ ਝੱਪਕਣ ਤੋ ਪਹਿਲਾਂ ਪਹੂੰਚ ਜਾਵਾਂਗਾ........
ਹੱਕ ਨਾਲ ਕਰਦੇ ਸੀ,ਗਲਤੀ ਵੀ ਦੋਸਤਾ

ਸੋਚੇਯਾ ਨਹੀ ਸੀ ਇੰਜ ਰੁੱਸ ਜਾਏਗਾ,

ਜਿੰਦਗੀ ਦੇ ਨਾਲ ਸਾਨੂ ਹਸਨਾ ਸਿਖਾ ਕੇ

ਪਤਾ ਨਹੀ ਸੀ ਸਾਨੂ ਵੀ ਛਢ ਜਾਏਗਾ......

ਸਿਖਿਯਾ ਹੈ ਬਸ ਦੁਖ ਤੈਨੁ ਮੁਹੋ ਦਸਨਾ,

ਹੋਰ ਕਿਸੇ ਉਤੇ ਸਾਡਾ ਸਚੀ ਜੋਰ ਕੋਈ ਨਾ......

ਜਿਵੇ ਦੇ ਵੀ ਹੈਗੇ ਅਸੀ ਤੇਰੇ ਹੀ ਹਾ,

ਸਾਥੋ ਮੁਖੜਾ ਨਾ ਮੋੜੀ ਸਾਡਾ ਹੋਰ ਕੋਈ ਨਾ.............

ਤੇਰੀ ਯਾਦ ਨੂੰ ਕਿਵੇਂ ਮੈਂ ਹਰ ਸਾਹ ਚ ਲੁ

ਕੋਇਆ ਏਤੂੰ ਕੀ ਜਾਣੇ ਤੇਰੇ ਪਿਛੇ ਦਿਲ ਕਿਨਾ ਰੋਇਆ ਏ
ਦਰਦ ਹੋਵੇ ਕੁਝ ਦੁਨੀਆ ਵਾਲਿਓ ਤੁਹਾਡੇ ਕੋਲ ਵੀ

ਤਾਂ ਇਸ ਬਦ-ਕਿਸਮਤ ਦੇ ਬੂਹੇ ਉੱਪਰ ਰੱਖ ਜਾਇਓ

ਕਿਊਂਕਿ ਹੁਣ ਅੱਸੀਂ ਰੋਜ਼ ਬੂਹੇ ਸਾਫ਼ ਕਰਨਾ ਵੀ ਸਿੱਖ ਲਿਆ

ਸਾਫ਼ ਕਰਕੇ ਬੂਹੇ ਲੋਕਾਂ ਦੇ ਦਰਦ ਨਾਲ ਆਪਣਾ ਦਰਦ ਵੀ

ਹੁਣ ਅਸੀਂ ਪੂਰੀ ਤਰ੍ਹਾਂ ਸਹਿਣਾ ਸਿੱਖ ਲਿਆ"
"ਤੱਕ ਲੈਣ ਦੇ ਮੈਨੂੰ ਅੱਜ ਰੱਜ ਕੇ ਨੀ, ਤੇਰੀ ਸੋਹਣੀ ਸੂਰਤ ਨੂੰ.....

ਕਰ ਲੈਣ ਦੇ ਦੀਦਾਰ ਅੱਜ ਰਬ ਦਾ, ਆਪਣੇ ਸੋਹਣੇ ਦਿਲਦਾਰ ਨੂੰ...

ਇੱਥੇ ਕੋਈ ਵਸਾਹ ਨੀ ਦੁਨੀਆ ਤੇ, ਕਿ ਕਦੋਂ ਕਿਸੇ ਦੀ ਜਾਨ ਨਿੱਕਲੇ....

ਮੈ ਚਹੁੰਨਾ ਮਰਦੇ ਹੋਏ , ਮੇਰੇ ਮੂੰਹ ਚੋਂ ਮੇਰਾ ਨਾਮ ਨਿੱਕਲੇ........."
ਹਰ ਰਾਤ ਮੈਂ ਪੁੱਛਾਂ ਚੰਨ ਤੇ ਤਾਰਿਆਂ ਨੂੰ , ਕਿ ਮੇਰੀ ਜਾਨ ਕੀ ਕਰਦੀਆ....

ਆਪਣੀਆਂ ਸੋਹਣੀਆਂ-ਸੋਹਣੀਆਂ ਅੱਖਾਂ ਨਾਲ ਮੇਰੀ ਫੋਟੋ ਤੱਕਦੀਆ ,

ਜਾਂ ਕੋਈ ਕਿਤਾਬ ਪੜਦੀਆ......ਮੈਨੂੰ ਯਾਦ ਕਰਦੀਆ , ਜਾਂ ਕੱਲ੍ ਦੀ ਉਡੀਕ ਕਰਦੀਆ......

ਜਾਂ ਮੇਰੇ ਵਾਂਗੂ ਆਪਣੇ ਸਾਹਾਂ ਦੀ ਲੜੀ ਚ ਮੇਰਾ ਨਾਮ ਪਰੋਂਦੀਆ......"
"ਜੇ ਅਸੀਂ ਭੁੱਲ ਭੁਲੇਖੇ ਵੀ ਤੈਨੂੰ ਯਾਦ ਕਰਦੇ ਹਾਂ ,

ਅੱਖੀਆਂ ਵਿੱਚ ਹੰਝੂ ਆ ਜਾਂਦੇ ਨੇ....ਜੋ ਰੱਬ ਨੇ ਲਿਖੀ ਹੈ ਤਕਦੀਰ ਸਾਡੀ ,

ਉਹਨੂੰ ਵੇਖਕੇ ਫੁੱਲ ਵੀ ਮੁਰਝਾ ਜਾਂਦੇ ਨੇ....ਮੰਨਿਆ ਤੂੰ ਸਾਡੀ ਜਿੰਦਗੀ ਚ ਨਾ ਰਹੀ ,

ਪਰ ਸਾਡੇ ਖਿਆਲਾਂ ਚ ਤੂੰ ਸਦਾ ਆਉਂਦੀ ਰਹਿੰਗੀ......

ਖੂਬਸੂਰਤ ਪਲ ਜਿੰਦਗੀ ਦੇ ਗੁਜਾਰੇ ਜੋ ਤੇਰੇ ਨਾਲ ,

ਤੂੰ ਉਹਨਾਂ ਦੀ ਬਣ ਕੇ ਮੁਹਤਾਜ ਸਦਾ ਸਾਡੇ ਦਿਲ ਵਿੱਚ ਵਸਦੀ ਰਹਿੰਗੀ...."
"ਕਦੇ ਅੰਬਰਾਂ ਨੇ ਤੇ ਕਦੇ ਤਾਰਿਆਂ ਨੇ,ਮੈਨੂੰ ਪੁਛਿਆ ਸੱਜਣਾ ਸਾਰਿਆਂ ਨੇ,

ਕਿ ਤੈਨੂੰ ਆਸ ਹੈ ਉਸ ਦੇ ਆਉਣ ਦੀ,ਮੈ ਹੱਸ ਕੇ ਕਿਹਾ "ਮੈਨੂੰ ਤਾਂ

ਯਕੀਨ ਹੀ ਨੀ ਹੋਇਆ ਉਸ ਦੇ ਤੁਰ ਜਾਣ ਦਾ"..........
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,

ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,

ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,

ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,

ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,

ਹੁਣ "ਕੰਗ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ.........
ਤੀਲੇ ਚਾਰ ਟਿੱਕਾ ਏ ਮਰ ਕੇ ਝੱਖੜ ਆਣ ਖਿਲਾਰ ਗਿਆ,

ਤੂੰ ਤਾਂ ਕੁਝ ਘੱਟ ਨਾ ਕੀਤੀ ਨੀ ਸਾਡਾ ਹੀ ਦਿਲ ਸਹਾਰ ਗਿਆ,

ਮੈ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖ਼ਰੇ ਨਿਤਾਰ ਗਿਆ,

ਪਿਆਰ ਸ਼ਬਦ ਉਜ ਸੋਹਣਾ ਏ ਪਰ ਹੋ "ਕੰਗ" ਲਈ ਬੇਕਾਰ ਗਿਆ.........
ਜੋ ਹੱਥ ਖਿਸਕਾਉਂਦੇ ਉਹਨਾ ਨਾਲ "ਕੰਗ" ਹੱਥ ਮਿਲਾ ਕੇ ਕੀ ਕਰਨਾ,

ਜੋ ਜੀਪਾਂ ਰੱਖਣ ਕਿਰਾਏ ਦੀਆਂ ਉਹਨਾ ਨੂੰ ਬੁਲਾ ਕੇ ਕੀ ਲੈਣਾ,

ਜਿਹੜੇ ਵੇਖ ਕੇ ਮੂੰਹ ਘੁੰਮਾ ਲੈਦੇ ਉਹਨਾ ਦੇ ਜਾ ਕੇ ਕੀ ਲੈਣਾ,

ਜਿਹੜੇ ਝੂਠੇ ਪਤੇ ਲਿਖਾ ਜਾਦੇ ਖ਼ਤ ਉਹਨਾ ਨੂੰ ਪਾ ਕੇ ਕੀ ਲੈਣਾ,

ਤਸਵੀਰ ਖਿੱਚਾਵੋ ਉਹਨਾ ਨਾਲ ਜਿੰਨਾ ਨੂੰ ਤੁਸੀ ਵੀ ਯਾਦ ਰਹੋ,

ਜਿੰਨਾਂ ਨਾਲ ਖਿੱਚਵਾਉਦਾ ਹਰ ਕੋਈ ਉਹਨਾ ਨਾਲ ਖਿੱਚਾ ਕੇ ਕੀ ਲੈਣਾ
ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,

ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,

ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,

ਕੋਈ ਅਚਨਚੇਤ ਆ ਖੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,

"ਕੰਗ" ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆ ਲੋਕਾ ਨੂੰ,

ਜਿਹਨੂੰ ਪਤਾ ਜਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਦਾ ਏ
...ਹੁਸ੍ਨ ਨੁੰ ਨ੍ਖਰੇ ਕੌਣ ਸਿਖੌਂਦਾ ਅਕ੍ਲ ਤੋਂ ਏ ਗੱਲ ਦੂਰ ਆਹ.
ਰ ਸੋਹਣੀ ਸੂਰਤ ਆਪਣੇ-ਆਪ ਚ ਰਿਹੰਦੀ ਕ੍ਯੋਂ ਮਗੜੂਰ ਆ
ਮਿੱਤਰਾਂ ਨੇ ਤਫਤੀਸ਼ ਕੀਤੀ ਤਾਂ ਪ੍ਤਾ ਲੱਗਾ ਕ ਇਸ ਵਿਚ
ਅੱਧਾ ਆਸ਼ਿਕ਼ਾਂ ਦਾ ਤੇ ਅੱਧਾ ਸ਼ੀਸ਼ੇ ਦਾ ਕ੍ਸੂਰ ਆ

ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚਦਾ ਕਿਓ ਨਹੀ,
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ....?????
ਇਹ ਜਾਣਿਦਆ ਇਸ ਦੁਨੀਆ ਨੰੂ ਇਕ ਤੰੂ ਹੀ ਿਰਹਾ ਚਲਾ ਰੱਬਾ,

ਅਸੀ ਿਕਨੇ ਵੇਖ ਨਾਸ਼ੁਕਰੇ ਆ ਤੇਨੰੂ ਿਦਤਾ ਿਦਲੌ ਭੁਲਾ ਰੱਬਾ..

ਧਰਤੀ ਦੇ ਚੱਪੇ-ਚੱਪੇ ਤੇ ਖੰਡੀ ਬ੍ਿਹਮੰਡੀ ਰਾਜ ਤੇਰਾ,

ਤੇਰੇ ਹੁਕਮ ਤੇ ਦੁਨੀਆ ਵਸਦੀ ਏ, ਸਾਹ ਇਕ-ਇਕ ਹੈ ਮੌਹਤਾਜ ਤੇਰਾ..

ਿਕਆਏਨਾਤ ਦਾ ਮਾਿਲਕ
ਮੁੰਡੇ ਅਕਸਰ ਆਉਦੇਂ ਛੱਤ ਉੱਪਰ ਸੋਹਣੇ ਚੰਨ ਕਰਕੇ ਜਾਂ ਜਨਾਬ ਕਰਕੇ,

ਚਿੱਤ ਲੱਗਦਾ ਨਾ ਬਾਗ ਵਿੱਚ ਭੌਰਿਆਂ ਦਾ ਤਿਤਲੀਆਂ ਜਾਂ ਗੁਲਾਬ ਕਰਕੇ,

ਸੋਹਣੀ ਵਿੱਚ ਇਤਹਾਸ ਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾਂ ਝਨਾਬ ਕਰਕੇ,

"ਕੰਗ" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ........
KANG' ਨਾਸੁਰ ਹੋਇਆ ਰਿਸਦਾ ਏ ਨਾਲੇ ਦੁੱਖਦਾ ਏ,

ਅੱਗ ਲਾਉਣ ਵਾਲੀਏ ਵੇਖ ਕਿਤੇ,ਹਲੇ ਤਾਂਈ ''KANG'' ਧੁੱਖਦਾ ਏ,

ਕੀ ਉਸਨੂੰ ਲੋਰ ਚਿਰਾਗਾਂ ਦੀ,ਜਖ਼ਮਾਂ ਦੀ ਜਿਸ ਨੂੰ ਲੋਅ ਹੋਵੇ,

ਕਦੇ ਤੱਕ ਆਪਦੇ ਬਿਮਾਰਾਂ ਨੂੰ ਨਾ ਹੱਸ ਹੋਵੇ ਨਾ ਰੋ ਹੋਵੇ.....