Monday 21 September 2009

ਖ਼ਬਰੇ ਕੀ ਹੈ ਕਿਸਮਤ ਮੇਰੀ,
ਤੇ ਕੀ ਮੇਰੀ ਤਕਦੀਰ ਏ.
ਫਿਲਹਾਲ ਧੁੰਧਲੀ-ਧੁੰਧਲੀ,
ਜਿੰਦਗੀ ਦੀ ਤਸਵੀਰ ਏ.
ਪਰਛਾਵਾਂ ਵੀ ਮੇਰਾ ਗੁੰਮ ਦਿੱਸਦਾ,
ਕੱਲਾ ਦਿੱਸਦਾ ਮੇਰਾ ਸ਼ਰੀਰ ਏ.
ਅੱਜ ਇੱਥੇ ਕੱਲ ਕਿੱਥੇ ਹੋਵਾਗਾਂ,
ਜਾਣਦੀ ਲੇਖਾਂ ਦੀ ਲਕੀਰ ਏ.
"kAnG" ਇਹੋ ਪਹਿਚਾਣ ਤੇਰੀ,
ਤੂੰ ਟੁੱਟੇ ਦਿਲ ਵਾਲਾ ਫਕੀਰ ਏ

Sunday 13 September 2009

ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ,
ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ,
ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ,
ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ,
ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ |
¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`
ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ,
During the LECTURE ਦਿਲ ਮਿਲ ਜਾਂਦੇ ਨੇ,
Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ,
ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ,
ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ,
ਹੌਲੀ-ਹੌਲੀ ਪੈ ਜਾਂਦੀ ਆਦਤ PERIOD BUNK KARAN ਦੀ,
ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ,
ATTENDANCE ਵੀ ਫੇਰ ਹੁੰਦੀਆਂ ਨਾ ਪੂਰੀਆਂ,
ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ,
ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ,
ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦਾ.......
¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`
ਜਦੌ ਵੀ ਪਲ ਕੁ ਤੇਰੀ ਯਾਦ ਤੌ ਪੱਲਾ ਛੁੜਾ ਲੈਨਾਂ
ਮੈ ਮੁੜ ਘੁੜ ਕੇ ਖੁਦ ਨੂ ਓਸ ਵੇਲੇ 'ਚ ਪਾ ਲੈਂਨਾ,
ਜਦੌ ਤੂ ਨਹੀ ਸੀ ਮੇਰੀ ਬਂਦਗੀ,
ਜਦੌ ਤੂ ਨਹੀ ਸੀ ਮੇਰੀ ਿਜਂਦਗੀ,
ਜਦੌ ਤੂ ਨਹੀ ਸੀ ਮੇਰੀ ਿਦਲਲਗੀ,
ਿਕ ਸ਼ਾਿੲਦ...........
ਉਦ*ੌ ਮੇਰੇ ਹਾਸੇ ਨਾਲ ਿਜਆਦਾ ਨਜਦੀਕੀ ਸਂਬਂਧ ਸਨ,
ਮੈ ਿਜਆਦਾ ਖੁਸ਼ ਵੀ ਸਾਂ ਤੇ ਸੌਖਾ ਵੀ....
ਿਕਉਿਕ ... ਉਦ*ੌ ਮੇਰੇ ਯਾਰ ਤਾਰੇ ਨਹੀ ਸਨ ਬਣੇ,
ਕਾਲੀ ਰਾਤ ਨਾਲ ਮੇਰੀ ਿਨਭਦੀ ਨਹੀ ਸੀ,
ਤੇ ਸੁਪਨੇ ਬਂਦ ਅੱਖਾ ਨਾਲ ਵੇਖਦਾ ਸਾਂ ਉਦ*ੌ ਮੈ....
ਤੇ ਹੁਣ... ਕਿਸ਼ਨ ਸੁਦਾਮੇ ਿਜਹੀ ਯਾਰੀ ਹੈ ਤਾਿਰਆ ਨਾਲ,
ਮੇਰੀ ਹਮਰਾਜ ਹੈ ਿੲਹ ਕਾਲੀ ਰਾਤ,
ਤੇ ਸੁਪਿਨਆ ਨੇ ਖੁਲੀਆ ਅਖਾ ਿਵਚ ਘਰ ਬਣਾ ਿਲਆ ਹੈ ਅੱਜਕਲ......
ਤੇ ਯਾਰੀ ਜਦੌ ਿੲਹੌ ਿਜਹੇ " ਵੈਲੀਆਂ " ਨਾਲ ਪੈ ਜਾਵੇ ਤਾ ਿਕਵੇ ਰਹਿ ਸਕਦਾ ਹੈ ਕੌੲੀ ਖੁਸ਼
ਪੜਨੌਂ ਵੀ ਗਿਆ , ਘਰ ਵੜਨੌਂ ਵੀ ਗਿਆ
ਯਾਰਾਂ ਬੇਲੀਆਂ ਦੇ ਵਿਚ ਖੱੜਨੋਂ ਵੀ ਗਿਆ
ਖੋਰੇ ਕਿਦੇ ਪਿੱਛੇ ਹੋਸ਼ ਪੁਲਾਈ ਫਿਰਦਾ
ਲੱਗਦਾ ਏ ਮੁੰਡਾ ਕੰਮ ਕਾਰ ਤੌਂ ਗਿਆ
ਇਸ਼ਕੇ ਦਾ ਰੌਗ ਲਵਾਈ ਫਿਰਦਾ.............

ਭੋਲਾ ਭਾਲਾ ਮੁੰਡਾ ਪੱਟ ਤਾ ਸ਼ੋਕੀਨੀਆ ਨੇ...........

ਨਾ ਤਾਂ ਜਿਤਿਆਂ ਦੇ ਵਿੱਚ,
ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,
ਸਾਡੀ ਸਾਰਿਆਂ ਦੇ ਵਿੱਚ!

ਮੌਤ ਮੇਰੀ ਦਾ ਦਿਨ ਹੋਵੇ,ਤੇ ਰਾਖ਼ ਦਾ ਮੈਂ ਇੱਕ ਢੇਰ ਹੋਵਾਂ,
ਤੇਰੇ ਰਾਹੀਂ ਪਿਆ ਉਡੀਕਾਂ ਮੈਂ,ਤੇਰੇ ਪੈਰ ਦੀ ਬੱਸ ਇੱਕ ਠੋਕਰ ਨੂੰ.....
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ,ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,ਸੂਖ਼ਮ ਸਾਥ ਦੇਹੀ ਦਾ ਛੱਡ ਜਾਏ,
ਇਸ ਪਿੰਜਰ ਦੇ ਧੁਰ ਅੰਦਰ ਤੱਕ,ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ,ਮੌਤ ਦੀ ਗੋਦੀ ਬਹਿ ਕੇ ਵਿਰ ਜਾਏ,
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ,
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ,
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ,
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ।

ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ..
ਜਮਾਨੇ ਦੀ ਨਜਰ ਤੋਂ ਦੁਖ ਛੁਪਾ ਕੇ ਵੇਖ ਲਿਆ
ਸੁਣਿਆ ਸੀ ਮਜ਼ਾ ਹੈ ਬੜਾ ਲੁਟ ਜਾਵਣ ਵਿੱਚ
ਮੈਂ ਤੇਰੇ ਇਸ਼ਕ ਵਿੱਚ ਸਭ ਕੁਝ ਲੁਟਾ ਕੇ ਵੇਖ ਲਿਆ
ਨਹੀ ਭੁਲਦਾ ਕਦੇ ਫੁੱਲਾਂ ਜਿਹਾ ਚਿਹਰਾ ਤੇਰਾ ਇਹ
ਭਾਵੇਂ ਕਈ ਵਾਰ ਮੈਂ ਖ਼ੁਦ ਨੂੰ ਭੁਲਾ ਕੇ ਵੇਖ ਲਿਆ
ਮੇਰੇ ਲਈ ਤਾਂ ਬੱਸ ਉਦੋ ਹੀ ਈਦ ਬਣ ਗਈ
ਕਿ ਚੰਨ ਜਿਹੇ ਯਾਰ ਨੇ ਨਜ਼ਰਾਂ ਉਠਾ ਕੇ ਵੇਖ ਲਿਆ
ਮੈਂ ਸੁਣਿਆ ਸੀ ਕਿ ਖੁਰ ਜਾਂਦਾ ਹੈ ਗ਼ਮ ਹੰਝੂ ਬਣਕੇ
ਨਹੀ ਖੁਰਿਆ ਨੈਣੋਂ ਨੀਰ ਵੀ ਵਹਾ ਕੇ ਵੇਖ ਲਿਆ
ਮੈਂ ਸਾਊ ਸੀ ਬੜਾ ਲੋਕੀ ਬੜਾ ਚੰਗਾ ਸੀ ਕਹਿੰਦੇ
ਤੇਰੇ ਲਈ ਮੈਂ ਕਾਫ਼ਰ ਵੀ ਕਹਾ ਕੇ ਵੇਖ ਲਿਆ
ਨਾ ਇੱਕ ਵੀ ਦਾਤ ਪਾਈ ਤੂੰ ਐ ਪੱਥਰ ਝੋਲੀ ਚ ਮੇਰੇ
ਮੈਂ ਤੇਰੇ ਦਰ ਤੇ ਕਈ ਸੌ ਵਾਰ ਆ ਕੇ ਵੇਖ ਲਿਆ.......
ਪਹਿਲਾਂ ਮੈ ਆਪਣੇ ਸ਼ੌਕ ਦਾ ਸੁਪਨਾ ਸਜਾ ਲਿਆ।
ਫਿਰ ਰਹਿਕੇ ਤੇਰੇ ਤਾਜ ਮਹੱਲ ਘਰ ਨੂੰ ਢਾਅ ਲਿਆ।

ਸਦੀਆਂ ਤੋ ਖਾ ਰਹੀ ਸੀ ਤੇਰੇ ਆਣ ਦੀ ਉਮੀਦ,
ਤੂੰ ਫਿਰ ਪਰਾਏ ਸ਼ਹਿਰ ‘ਚ ਮਕਬਰ ਬਣਾ ਲਿਆ।

ਮੈ ਜਾਣਦਾ ਸਾਂ ਚੁੱਪ ਦੀ ਮੱਥੇ ਛੁੱਪੀ ਲਕੀਰ,
ਸੀਨਾ ਤੂੰ ਕਰਕੇ ਜ਼ਖਮੀ ਖੰਜਰ ਲੁਕਾ ਲਿਆ।

ਦਰਿਆ ਦੇ ਦੋਹਵੇਂ ਪਾਰ ਮੈ ਕਰਦਾ ਰਿਹਾਂ ਉਡੀਕ
ਤੂਫਾਨ ਆਕੇ ਮੁਕਦੇ ਰਹੇ ਵਾਦਾ ਭੁਲਾ ਲਿਆ।

ਹੁਣ ਕੀ ਕਰਾਂਗੇ ਪਹੁੰਚ ਕੇ ਤੇਰੀ ਗਲੀ ਰਕੀਬ,
ਤੇਰੇ ਸੁਨ-ਮਸਾਨ ਕਹਿਰ ਨੇ ਡੇਰਾ ਜਮਾ ਲਿਆ।

ਇਹ ਰਾਜ਼ ਰਹੇ ਆਪਣਾ ਆਪਣੇ ਦਿਲਾਂ ਦੇ ਪਾਸ,
ਜੋ ਛੁੱਪ ਨਾ ਸਕੇ ਬਾਤ ਤਾਂ ਤਮਾਸ਼ਾ ਬਣਾ ਲਿਆ।

ਮੰਗੀ ਸੀ ਆਪਣੇ ਰੱਬ ਤੋਂ ਜੀਣੇ ਦੀ ਕੋਈ ਸੇਧ,
ਲੱਭਿਆ ਮੈਂ ਜੋ ਵੀ ਰਸਤਾ ਤੇਰੇ ਦਰ ਤੇ ਆ ਗਿਆ

Saturday 12 September 2009

ਹਿਜਰ ਦੇ ਤੇ ਦਰਦ ਦੇ ਸਾਹਾਂ ਦਾ ਇਕ ਦਰਿਆ ਹਾਂ ਮੈਂ
ਵਿਛੜ ਚੁੱਕੇ ਦੋਸਤਾਂ ਦੀ ਯਾਦ ਚ ਵਗਦਾ ਹਾਂ ਮੈਂ |
ਜਲ ਗਿਆ ਸਾਰਾ ਨਗਰ ਹੀ ਨਫ਼ਰਤਾਂ ਦੀ ਅੱਗ ਨਾਲ
ਬਚ ਗਈ ਇਕ ਦਿਲ ਦੀ ਬਸਤੀ ਜਿਸ ਚ ਹੁਣ ਰਹਿੰਦਾ ਹਾਂ ਮੈਂ |
ਸੀ ਕਦੇ ਸਾਡਾ ਵੀ ਚਰਚਾ ਖਿੜਦਿਆਂ ਰੁੱਤਾਂ ਜਿਹਾ
ਹੁਣ ਤਾਂ ਆਪਣੀ ਬਦਨਸੀਬੀ ਦਾ ਬੱਸ ਇਕ ਸਾਇਆ ਹਾਂ ਮੈਂ |
ਸਾਥ ਇਕ-ਦੂਜੇ ਦਾ ਜੇ ਨਾ ਦੇ ਸਕੇ ਤਾਂ ਕੀ ਗ਼ਿਲਾ?
ਉਹ ਮੇਰੀ ਕਿਸਮਤ ਹੈ ਉਸ ਦੇ ਹੱਥ ਦੀ ਰੇਖਾ ਹਾਂ ਮੈ |
ਹੁਣ ਜਾਵੀ ਦੇਖ ਕੇ ਮੈਨੂੰ ਕਿਤੇ ਤੂੰ ਵੀ ਉਦਾਸ
ਕੀਚਰਾਂ ਹੋਇਆ ਬੁਰੀ ਤ ਕਦੀਰ ਦਾ ਸ਼ੀਸ਼ਾ ਹਾਂ ਮੈਂ |
ਲੋਕ ਕਹਿੰਦੇ ਨੇ ਜੁ ਸਭ ਕੁਝ ਠੀਕ ਹੈ ਮੇਰੀ ਨ ਸੁਣ
ਨਾ ਕਰੀ ਵਿਸ਼ਵਾਸ ਮੇਰੇ ਤੇ ਕਿ ਸਿਰਫਿ਼ਰਿਆ ਹਾਂ ਮੈਂ |
ਜਿਸ ਤਰਾਂ ਘੁਲ ਘੁਲ ਕੇ ਮਰਦਾ ਹੈ ਕੋਈ ਦਮ ਦਾ ਮਰੀਜ਼
ਜਿਸ ਤਰਾਂ ਟੁੱਟ ਟੁੱਟ ਕੇ ਮੱਚਦਾ ਹੈ ਸਿਵਾ,ਜਿਊਂਦਾ ਹਾਂ ਮੈਂ...
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮਜਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾਂ
ਦੁਸ਼ਮਣਾਂ ਤੋਂ ਵੀ ਨਹੀਂ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ
ਸੀ ਕਿਸਮਤ ਦਰਦ ਮੰਦਾਂ 'ਚੋਂ ਲਿਆ ਕਿਉਂ ਦੇਬੀ
ਇਸ ਨਿਰਮੋਹੇ ਨਗਰ ਵਿੱਚ ਖਪਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ..
ਆਪਣੀ ਬੇਸਮਝ ਜਹੀ ਕਲਮ ਨਾਲ,
ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ,
ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ,
ਕਮੀਆਂ ਨੇ ਕਈ ਖੋਟ ਵੀ ਨੇ,
ਕਈਆਂ ਨੂੰ ਬੁਰਾ ਵੀ ਲੱਗਦਾ ਹਾਂ,
ਇੱਕ ਸੱਟ ਵੀ ਏ ਇਸ ਦਿਲ ਉੱਤੇ,
ਇੱਕ ਜਖਮ ਦੇ ਵਾਗੂੰ ਰਿਸਦਾ ਹਾਂ,
ਮਾਫੀ ਚਾਹੁੰਦਾ ਹਾਂ ਓਹਨਾ ਯਾਰਾਂ ਤੋਂ,
ਜਿਹਨਾਂ ਨੂੰ ਮੰਦਾ ਬੋਲਿਆ ਮੈਂ,
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ,
ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ,
ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ,
ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ,
“ਯਾਰੌ" ਦੁੱਖਾਂ ਦੀ ਲੰਮੀ ਕਹਾਣੀਏ
ਨਿਗਾਹ ਚੰਦਰੀ ਦਾ ਉਲਾਭਾ ਤਾਰੇ ਦੇਣਗੇ|
ਧੁਰੋ ਟੁੱਟਿਆ ਦਾ ਸਿਲਾ ਹੰਝੂ ਖਾਰੇ ਦੇਣਗੇ|

ਕਿੰਝ ਲੰਘੇ ਉਹ ਦਿਨ ਦਿਲ ਮੇਰੇ ਨੂੰ ਚੀਰ ਕੇ,
ਪਲ ਪਲ ਦਾ ਹਿਸਾਬ ਤੇਰੇ ਲਾਰੇ ਦੇਣਗੇ|

ਇਕ ਮੁਸਾਫਿਰ ਜੋ ਰਾਹਵਾ ਤੋ ਵਾਕਿਫ ਨਹੀ,
ਸ਼ਹਿਰ ਤੇਰੇ ਦਾ ਪਤਾ ਇਸ਼ਕ ਦੇ ਹੁਲਾਰੇ ਦੇਣਗੇ|

ਇਸ ਰੋਗ ਦੀਆ ਜੜਾ ਪਤਾਲ ਤੱਕ ਪਹੁੰਚ ਗਈਆ,
ਦਵਾ ਹਕੀਮ ਕਰੂ ਜਾ ਮੌਤ ਦੇ ਨਜ਼ਾਰੇ ਦੇਣਗੇ|

ਅਸ਼ਕਾ ਨੇ ਕੀਤੀ ਦੀਦਾਰ ਦੀ ਭੁੱਖ ਨੰਗੀ,
ਯਾਦਾ ਦੇ ਰੁੱਖ ਹੀ ਜ਼ਿੰਦਗੀ ਦੀ ਪੀਘ ਨੂੰ ਸਹਾਰੇ ਦੇਣਗੇ|

ਉਦੋ ਤੱਕ ਜ਼ਿੰਦਾ ਹਾ ਮੈ ਕਬਰ ਅੰਦਰ,
ਜਦੋ ਤੱਕ ਦੀਦਾਰ ਮੈਨੂੰ ਤੇਰੇ ਬਗੈਰ ਸਾਰੇ ਦੇਣਗੇ|
ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ,
ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ,
ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ ਯਾਦਾਂ ਤੇਰੀਆਂ
ਕੁਝ ਤਾਂ ਸਮਝਾ ਦੇ ਵੇ ਇਸ ਦਿਲ ਨੂੰ ਮੇਰੇ, ਤੈੰਨੂ ਰੋਕਣ ਵੇ ਗੱਲਾਂ ਕਿਹੜੀਆਂ,
ਬਿਨ ਤੇਰੇ ਨਾ ਚੜਦਾ ਵੇ ਦਿਨ ਸਾਡੇ ਸ਼ਹਿਰੀਂ, ਛਾ ਗਈਆਂ ਨੇ ਰਾਤਾਂ ਹਨੇਰੀਆਂ,
ਕਦੇ ਤਾਂ ਆ ਪੁਛ ਲੈ ਹਾਲ ਮੇਰਾ, ਕੰਨ ਲੋਚਣ ਗੱਲਾਂ ਤੇਰੀਆਂ l
ਆਇਆ ਸੀ ਬਣ ਕੇ ਦੋਸਤ ਮੇਰਾ, ਕੰਮ ਕਰ ਗਿਆ ਵਾਂਗ ਵੈਰੀਆਂ,
ਲੱਗੇ ਇਹ ਜੀਵਨ ਵੀ ਮੌਤ ਵਰਗਾ, ਲੁੱਟ ਲਈਆਂ ਨੇ ਖੁਸ਼ੀਆਂ ਮੇਰੀਆਂ,
ਕਰਦੀ ਰਹੀ ਓਹੀ ਜੋ ਤੂੰ ਕਹਿੰਦਾ,ਫਿਰ ਕਾਤੋਂ ਤੂੰ ਅੱਖਾਂ ਫੇਰੀਆਂ,
ਸੋਚ-ਸੋਚ ਹੋਈ ਹਾਂ ਬੇਹਾਲ ਮੈਂ, ਹੁਣ ਤਾਂ ਦੱਸ ਜਾ ਵੇ ਭੁੱਲਾਂ ਮੇਰੀਆਂ,
ਸਦਾ ਸੀ ਰਹਿੰਦਾ ਸਾਥ ਮੇਰੇ, ਫਿਰ ਆ ਕੀ ਦੂਰੀਆਂ ਸਹੇਰੀਆਂ,
ਦਿਲ ਅੱਕਿਆ, ਤੇ ਤੁਰ ਗਿਆ, ਛੱਡ ਗਿਆ ਦੁੱਖਾਂ ਦੀਆਂ ਢੇਰੀਆਂ,
ਡਰ ਹੈ ਮਰ ਨਾ ਜਾਵਾਂ ਕਿਧਰੇ, ਹੁਣ ਤਾਂ ਕਰ ਖਤਮ ਇਹ ਦੂਰੀਆਂ,
ਜੇ ਮਲਾਹ ਹੀ ਲੱਗ ਜਾਵਣ ਡੋਬਣ, ਤਾਂ ਕਿਸ ਤੇ ਵਿਸ਼ਵਾਸ਼ ਕਰਨ ਇਹ ਬੇੜੀਆਂ

Friday 11 September 2009

ਆਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰੀ ਪਿਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ...........‍|

ਜੋਬਨ ਰੁੱਤੇ ਜੌ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨਾ੍ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ......................|
ਅਸਾਂ ਤਾਂ ਜੋਬਨ ਰੁੱਤੇ ਮਰਨਾ...................!

ਸੱਜਣ ਜੀ.....,
ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤੱਕ
ਜਿਨਾ੍ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਜਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਣਾ
ਅਸਾਂ ਤਾਂ ਜੋਬਨ ਰੁੱਤੇ ਮਰਨਾ......................|

ਸੱਜਣ ਜੀ....,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ.............?

ਆਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰੀ ਪਿਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ...........‍|
ਸੱਜਣ
ਗੁੱਤਾਂ ਦੇ ਦੋ ਤੀਰ ਬਣਾਏ ਸੱਜਣਾ ਨੇ
ਕਰਕੇ ਸਾਡੇ ਵੱਲ ਚਲਾਏ ਸੱਜਣਾ ਨੇ

ਇੱਕ ਦਿਲ ਵਿੱਚ ਤੇ ਦੂਜਾ ਨੈਣੀ ਖੁਭ ਗਿਆ ਏ
ਕਿੱਥੇ-੨ ਨਿਸ਼ਾਨੇ ਲਾਏ ਸੱਜਣਾ ਨੇ

ਦਿਨਾਂ ਚ ਜਾਨੋ ਵੱਧ ਪਿਆਰੇ ਹੋ ਗਏ ਸੀ
ਹੱਦੋਂ ਵੱਧ ਕੇ ਪਿਆਰ ਵਧਾਏ ਸੱਜਣਾ ਨੇ

ਚਾਰ ਦਿਨਾਂ ਵਿੱਚ ਪਾਕੇ ਪਿਆਰ ਮੁੱਕਾ ਦਿੱਤਾ
ਉਮਰਾਂ ਦੇ ਰੋਗੀ ਬਣਾਏ ਸੱਜਣਾ ਨੇ,

ਟੁੱਟੀ ਗਈ ਯਾਰੀ ਓ ਦਿਲ ਤੋਂ ਖੁਸ਼ ਲੱਗਦੀ ਸੀ
ਪਰ ਮਗਰਮੱਛ ਦੇ ਹੰਝੂ ਵਹਾਏ ਸੱਜਣਾ ਨੇ,

ਗੁਨਾਹਗਾਰ ਤਾਂ ਓ ਵੀ ਐਨ ਬਰਾਬਰ ਸੀ
ਇਲਜਾਮ ਤਾਂ ਸਾਡੇ ਸਿਰ ਹੀ ਲਾਏ ਸੱਜਣਾ ਨੇ,

ਕੱਲ ਸਾਡੀ ਸੀ ਅੱਜ ਗੈਰਾਂ ਦੀ ਬਣ ਬੈਠੀ
ਗਿਰਗਟ ਵਾਂਗੂੰ ਰੰਗ ਵਿਖਾਏ ਸੱਜਣਾ ਨੇ,

'Kang' ਸਮਝ ਨਾ ਸਕਿਆ ਚਾਲਾਂ ਤੂੰ
ਭੋਲੇਪਨ ਦੇ ਵਿੱਚ ਉਲਜਾਏ ਸੱਜਣਾ ਨੇ

Tuesday 8 September 2009

ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ,
ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ,
ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ" ਐਸਾ ਪਰਬੰਧ ਕੋਈ ਨਾ.........
ਹਰ ਇਕ ਨੂੰ ਮਨਾਉਣ ਦੀ ਆਦਤ ਪੈ ਗਈ,
ਹਸਦੇ ਦਿਲ ਨੂੰ ਰੁਵਾਉਣ ਦੀ ਆਦਤ ਪੈ ਗਈ,
ਸ਼ਾਇਦ ਇਹੀ ਹੈ ਇਸ਼ਕ ਦਾ ਦਸਤੂਰ,
ਦਿਲ ਨੂੰ ਵੀ ਸਮਝਾਉਣ ਦੀ ਆਦਤ ਪੈ ਗਈ,
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,
ਡਰ ਕੇ ਗੱਲ ਨੂੰ ਸੁਨਾਉਣ ਦੀ ਆਦਤ ਪੈ ਗਈ,
ਮੇਰੀਆਂ ਅਖਾਂ ਚੋਂ ਕੋਈ ਗਿਲਾ ਨਾਂ ਨਜ਼ਰ ਆਵੇ,
ਤੇਰੇ ਸਾਹਮਣੇ ਅਖਾਂ ਨਿਵਾਉਣ ਦੀ ਆਦਤ ਪੈ ਗਈ,
ਮੇਰੀ ਤਾਂ ਮੌਤ ਵੀ ਹੁਣ ਕੋਲ ਆ ਗਈ ਲਗਦੀ,
ਲੰਮੇ ਸਾਹ ਐਂਵੇ ਗਵਾਉਣ ਦੀ ਆਦਤ ਪੈ ਗਈ,