Wednesday 28 October 2009

ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,
ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ,

ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,
ਆਪਣੇ ਜੋ ਹੱਥੀ ਸਿਰ ਛਾਵਾਂ ਕਰਦੇ,

ਕੁਝ ਮੈਨੂੰ ਨਸ਼ਿਆਂ ਦੇ ਵੱਲ ਝੌਕਦੇ,
ਕੁਝ ਮੈਨੂੰ ਬਾਹੋਂ ਫੜ ਫੜ ਰੋਕਦੇ,

ਕਈਆਂ ਦੀ ਮੈਂ ਅੱਖ ਵਿੱਚ ਰੜਕ ਰਿਹਾ,
ਕਈਆਂ ਦੇ ਮੈਂ ਦਿਲ ਵਿੱਚ ਧੜਕ ਰਿਹਾ,

ਕੁਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ,
ਕੁਝ ਮਾਰ ਕੇ ਨੇ ਰਾਜ਼ੀ ਜੱਟਾਂ ਦੇ ਪੁੱਤ ਨੂੰ,,
ਹੌਲੀ-ਹੌਲੀ ਤੇਲ ਪਾਵੇ,
ਬੱਤੀ ਪਿਆਰ ਨਾਲ ਲਾਵੇ,
ਲਾ ਕੇ ਲਾਇਨ ਚ ਜਗਾਵੇ ਤੂੰ ਸਜਾਉਣ ਵਾਲੀਏ ਨੀ,
ਸਾਡੀ ਤੂੰ ਹੀ ਏ ਦੀਵਾਲੀ ਦੀਵੇ ਲਾਉਣ ਵਾਲੀਏ ਨੀ,
ਤੇਰਾ ਧਿਆਨ ਮੁਟਿਆਰੇ ਕੱਲਾ ਦੀਵੇਆ ਚ ਨਾਰੇ,
ਕਿਸੇ ਵੱਲ ਨਾ ਤੂੰ ਵੇਖੇ ਤੈਨੂੰ ਵੇਖਦੇ ਨੇ ਸਾਰੇ,
ਸਾਡੇ ਜਿਗਰ ਦਾ ਖੂਨ ਜਾ ਮਚਾਉਣ ਵਾਲੀਏ ਨੀ,
ਸਾਡੀ ਤੂੰ ਹੀ ਏ ਦੀਵਾਲੀ ਦੀਵੇ ਲਾਉਣ ਵਾਲੀਏ ਨੀ,
ਤੇਰੇ ਗਮ ਅਸਾ ਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾ ਨੂੰ ਸਹਾਰੇ ਬੜੇ ਨੇ।
ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।
ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।
ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਉਂਝ ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।
ਨੀ ਤੂੰ ਵੇਖੀ ਕਦੇ "ਤੁੰਗਾ ਵਾਲੇ ਸਾਬ" ਦੀਆ,
ਅੱਖਾਂ ਚ ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।
ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਢਲਦੇ ਸਿਆਲ ਦੀ ਕੋਸੀ ਕੋਸੀ ਧੁੱਪ 'ਚ,
ਮੇਰੀ ਬਾਂਹ ਫੜ ਤੂੰ ਮੈਨੂੰ, ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ
ਮਖਮਲੀ ਖਿਆਲਾਂ ਵਿੱਚ,
ਤੇਰਾ ਜਿਕਰ ਮੇਰੇ ਸਾਹੀਂ ਸੁਗੰਧੀਆਂ ਪਿਆ ਘੋਲਦੈ ।

ਤੇ ਜਦ ਤੂੰ ਜੁਦਾ ਹੋਇਓਂ
ਤਾਂ ਇੰਝ ਲੱਗਾ ਜਿਵੇਂ ਮੇਰੇ ਕੋਮਲ ਹੱਥਾਂ ਦੀ ਨਾਜੁਕ ਪਕੜ 'ਚੋਂ
ਆਪਣਾ ਪੱਲੂ ਛੁਡਾ,
ਮੈਨੂੰ 'ਦੋਜ਼ਖਾਂ' ਦੀ ਅੱਗ ਵਿੱਚ ਸੁੱਟ ਗਿਆ ਹੋਵੇਂ ।
ਕਿੰਨਾਂ ਫਰਕ ਹੰਦੈ.....
'ਅੱਗ' ਤੇ 'ਚੇਤਰ' ਵਿੱਚ.....
ਜਿਵੇਂ ਤੇਰੇ ਤੇ ਮੇਰੇ ਵਿੱਚਕਾਰ
ਦੂਰੀਆਂ ਦਾ ਇੱਕ ਖਲਾਅ ਹੋਵੇ ।
ਕਿਵੇਂ ਛੁਡਾਵਾਂ ਖਹਿੜਾ,
ਤੇਰੀਆਂ ਬਿਹਬਲ ਯਾਦਾਂ ਤੋਂ
ਮਨ 'ਚ ਉਡੀਕ ਰਹਿੰਦੀ ਏ ਕਿਸੇ ਹੋਰ ਚੇਤਰ ਦੀ.....
ਸੋਚਦੀ ਆਂ ਮੇਰੇ ਈ ਘਰ ਬਹਾਰ ਕਿਉਂ ਨਾ ਆਉਦੀ...
ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਹੁਣ ਮੇਰੇ ਚਿਹਰੇ ਤੇ ਪਤਝੜ ਤੋਂ ਸਿਵਾ ਕੁਝ ਨਹੀਂ ਏ...
ਕੁਝ ਵੀ ਤਾਂ ਨਹੀਂ ਏ .....

ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ, ...........................
ਅੱਖ ਮੇਰੀ ਭਰੀ ਭਰਾਈ ਰਹਿਣ ਦੇ
ਰਿਸ਼ਤੇ ਦੀ ਆਪਣੇ ਦੁਹਾਈ ਰਹਿਣ ਦੇ
ਰਿਹਾ ਨਾ ਯਕੀਨ ਤੇਰੀ ਦਲੀਲ ਉੱਤੇ
ਝੂਠੀ ਮੂਠੀ ਦੀ ਇਹ ਸਫਾਈ ਰਹਿਣ ਦੇ

ਮਾਣ ਨਾ ਜਤਾ ਆਪਣੇ ਪਿਆਰ ਦਾ
ਧੌਣ ਨੀਵੀ ਝੁਕੀ,, ਝੁਕਾਈ ਰਹਿਣ ਦੇ
ਚਾਹੀਦੀ ਨਹੀਂ ਮੈਨੂੰ ਰੌਣਕ ਖੁਸ਼ੀ ਵਾਲੀ
ਚਿਹਰੇ ਤੇ ਸਿਰਫ ਤਨਹਾਈ ਰਹਿਣ ਦੇ

ਕਰ ਨਾ ਰਹਿਮ ਏਦਾਂ ਸਾਥ ਬਣਾ ਕੇ
ਲੇਖਾਂ ਵਿੱਚ ਮੇਰੇ ਹੁਣ ਜੁਦਾਈ ਰਹਿਣ ਦੇ
ਜਜ਼ਬਾਤ ਨਾ ਚਾਹਾ ਫੋਕੇ ਸਕੂਨ ਵਾਲੇ
ਰੂਹ ਮੇਰੀ ਤੜਪੇ ਤੜਪਾਈ ਰਹਿਣ ਦੇ

ਲੈਣਾ ਕੀ ਏ ਜਿੱਤ ਇਤਬਾਰ ਕਿਸੇ ਦਾ
ਰੁਸੀ ਮੇਰੇ ਨਾਲ,,,, ਖੁਦਾਈ ਰਹਿਣ ਦੇ
ਕਹਿਣਾ ਨਹੀਂ ਤੈਨੂੰ ਮੁੜ ਆਪਣਾ ਕਦੇ ਮੈਂ
ਦਿਲ ਵਾਲੀ ਜਿੱਦ ਇਹ ਪੁਗਾਈ ਰਹਿਣ ਦੇ
ਦਿਲ ਤਾ ਆਖਿਰ ਦਿਲ ਹੈ ਸੱਜਨਾ
ਰੋ ਵੀ ਪੈਂਦਾ ਕਦੇ ਕਦੇ
ਯਾਦ ਤੇਰੀ ਵਿੱਚ ਉਗਿਆ ਹੰਝੂ
ਚੋ ਵੀ ਪੈਂਦਾ ਕਦੇ ਕਦੇ
ਅਕਲ ਹੁਦੀ ਜੇ ਰਾਝੇ ਨੂ milk ਵੇਚ ਕੇ diary ਪਾ ਲੈਦਾ,,,
ਪੜਿਆ ਹੁਦਾ ਜੇ ਅਖਰ ਚਾਰ ਰਾਝਾ ਗਲ ਕਾਨੂਨ ਦੀ ਜੇਬ ਚ' ਪਾ ਲੈਦਾ,,,,
ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ court marrige ਕਰਵਾ ਲੈਦਾ,,,,
ਕਾਸ਼ ਡੁਬਣ ਤੋ ਪਹਿਲਾ ਸੋਹਣੀ phone ਕਰਦੀ,,,
ਮਹਿਵਾਲ boat ਤੇ ਮਗਵਾ ਲੈਦਾ,,,,
ਜੇ ਪਤਾ ਹੁਦਾ ਬਗੀ ਨੇ ਧੋਖਾ ਦੇਣਾ,,,
ਮਿਰਜਾ ਬਗੀ ਦੀ ਥਾ bullet ਮਗਵਾ ਲੈਦਾ ,,,
ਮਜਨੂ ਨੂ ਪਤਾ ਹੁਦਾ ਸਿਰ ਉਸਦੇ ਪੈਣੇ ਪਥਰ,,,,
ਓਹ ਸਿਰ ਤੇ helmet ਪਾ ਲੈਦਾ,,,,,
ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਜਮਾਨੇ ਦੀ ਨਜਰ ਤੋਂ ਦੁਖ ਛੁਪਾ ਕੇ ਵੇਖ ਲਿਆ
ਸੁਣਿਆ ਸੀ ਮਜ਼ਾ ਹੈ ਬੜਾ ਲੁਟ ਜਾਵਣ ਵਿੱਚ
ਮੈਂ ਤੇਰੇ ਇਸ਼ਕ ਵਿੱਚ ਸਭ ਕੁਝ ਲੁਟਾ ਕੇ ਵੇਖ ਲਿਆ
ਨਹੀ ਭੁਲਦਾ ਕਦੇ ਫੁੱਲਾਂ ਜਿਹਾ ਚਿਹਰਾ ਤੇਰਾ ਇਹ
ਭਾਵੇਂ ਕਈ ਵਾਰ ਮੈਂ ਖ਼ੁਦ ਨੂੰ ਭੁਲਾ ਕੇ ਵੇਖ ਲਿਆ
ਮੇਰੇ ਲਈ ਤਾਂ ਬੱਸ ਉਦੋ ਹੀ ਈਦ ਬਣ ਗਈ
ਕਿ ਚੰਨ ਜਿਹੇ ਯਾਰ ਨੇ ਨਜ਼ਰਾਂ ਉਠਾ ਕੇ ਵੇਖ ਲਿਆ
ਮੈਂ ਸੁਣਿਆ ਸੀ ਕਿ ਖੁਰ ਜਾਂਦਾ ਹੈ ਗ਼ਮ ਹੰਝੂ ਬਣਕੇ
ਨਹੀ ਖੁਰਿਆ ਨੈਣੋਂ ਨੀਰ ਵੀ ਵਹਾ ਕੇ ਵੇਖ ਲਿਆ
ਮੈਂ ਸਾਊ ਸੀ ਬੜਾ ਲੋਕੀ ਬੜਾ ਚੰਗਾ ਸੀ ਕਹਿੰਦੇ
ਤੇਰੇ ਲਈ ਮੈਂ ਕਾਫ਼ਰ ਵੀ ਕਹਾ ਕੇ ਵੇਖ ਲਿਆ
ਨਾ ਇੱਕ ਵੀ ਦਾਤ ਪਾਈ ਤੂੰ ਐ ਪੱਥਰ ਝੋਲੀ ਚ ਮੇਰੇ
ਮੈਂ ਤੇਰੇ ਦਰ ਤੇ ਕਈ ਸੌ ਵਾਰ ਆ ਕੇ ਵੇਖ ਲਿਆ........
ਕੁਝ ਗੱਲਾਂ ਉਸ ਤੋਂ ਦੂਰ ਦੀਆਂ
ਕੁਝ ਗੱਲਾਂ ਦਿਲ ਮਜਬੂਰ ਦੀਆਂ
ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ
ਕੁਝ ਗੱਲਾਂ ਮੇਰੇ ਹਜ਼ੂਰ ਦੀਆਂ
ਹੁਣ ਕਿਸ ਨੂੰ ਆਖ ਸੁਣਵਾ ਮੈਂ
ਜੋ ਲੋਕਾਂ ਕੋਲੋਂ ਛੁਪਾਵਾ ਮੈਂ
ਕਦੇ ਛੁਪ ਨੀ ਸਕਦੀਆਂ ਗੱਲਾਂ ਓਹ
ਦਿਲ ਹੋਏ ਚੂਰੋ ਚੂਰ ਦੀਆਂ
ਮੈਂ ਤਾਂ ਰਖ ਲੇਆ ਪਰਦਾ ਏ
ਪਰ ਜਗ ਤਾਂ ਗੱਲਾਂ ਕਰਦਾ ਏ
ਕੁਝ ਓਹਦੀ ਬੇਵਫ਼ਾਈ ਦੀਆਂ
ਕੁਝ ਟੁੱਟੇ ਹੋਏ ਗਰੂਰ ਦੀਆਂ
ਜਦੋਂ ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ,
ਸਾਡੇ ਵਿੱਚੋ ਜਾਨ ਓਸੇ ਥਾਂ ਨਿੱਕਲੇ,
ਨਿੱਤ ਰਹੇ ਬੋਲਦੇ ਤੂੰ ਆਈ ਨਾ ਕਦੇ,
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ,
ਉਝ ਮੈਨੂੰ ਉਹਦੇ ਨਾਲ ਲੱਖ ਗੁੱਸਾ ਏ,
ਪਰ ਮਿਲੇ ਜਦੋ ਮੇਰੀ ਨਾ ਜ਼ੁਬਾਨ ਨਿੱਕਲੇ,
ਸੋਹਣੇ ਚਿਹਰੇ ਸੋਹਣੀ ਠੱਗੀ ਸੋਹਣੇ ਇਲਜ਼ਾਮ,
ਸੋਹਿਣਆਂ ਦੇ ਸ਼ਿਹਰੋਂ ਅਸੀ ਤਾਂ ਨਿੱਕਲੇ,
ਮੇਰੇ ਅਖਰਾਂ ਨੂੰ ਪੜੀ ਖੱਤ ਵਾਂਗ ,
ਸ਼ਾਯਦ ਕਿਸੇ 'ਚੋ ਤੇਰਾ ਨਾਮ ਨਿੱਕਲੇ…

Tuesday 13 October 2009

ਜਦੋਂ ਇਸ਼ਕ ਹਕੁਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ
ਤੇਰਾ ਇਸ਼ਕ ਪੂਜਿਆ ਅਸੀਂ ਰੱਬ ਵਾਂਗੂ
ਤੈਨੂੰ ਮਰ ਕੇ ਵੀ ਨਹੀਂ ਭੁੱਲਉਣ ਲੱਗੇ
ਤੇਰੀ ਯਾਦ ਸਾਡੇ ਨਾਲ ਜਾਉ
ਫੁੱਲ ਅਰਥੀ ਤੇ ਲੋਕ ਜਦ ਪਾਉਣ ਲੱਗੇ
ਕਾਲੀ ਰਾਤ ਦੀ ਸਿਆਹੀ ਓੁਤੇ,
ਚੰਨ ਦੀ ਗਵਾਹੀ ਲੈ ਕੇ,
ਸੱਚ ਦੇ ਕੋਰੇ ਕਾਗਜ਼ ਓੁੱਤੇ,
ਇੱਕ ਅੱਖਰ ਮੈਂ ਬਣ ਜਾਵਾਂ,
ਤੂੰ ਭੁੱਲੇਂ ਤਾਂ ਤੇਰੀ ਮਰਜ਼ੀ,
ਮੈ ਭੁੱਲਾਂ ਤਾਂ ਮਰ ਜਾਵਾਂ.......
ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ,
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ,
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ,
ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ,
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ,
ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ........
ਲਿਖਦੀ ਸੀ ਜਿਹੜੀ ਕਦੀ ਨਾਮ ਮੇਰਾ ਤਲੀ ਉੱਤ,ੇ
ਹੁਣ ਮਹਿੰਦੀ ਵਾਲੇ ਹੱਥਾਂ ਚੋਂ ਮਿਟਾ ਲਿਆ ਹੋਣਾ,
ਰੱਬ ਨੂੰ ਵੀ ਦੋਸ਼ ਦੇ ਕੇ ਜੱਗ ਨੂੰ ਵੀ ਦੋਸ਼ ਦੇ ਕੇ,
ਹੌਲੀ ਹੌਲੀ ਮਨ ਸਮਝਾ ਲਿਆ ਹੋਣਾ,
ਸੁਣਿਆ ਏ ਮਾਹੀ ਉਹਦਾ ਚੰਨ ਤੋਂ ਵੀ ਸੋਹਣਾ,
ਪਿਆਰ ਉਹਦਾ ਦਿਲ ਚ' ਵਸਾ ਲਿਆ ਹੋਣਾ,
ਹੱਥ ਜੋੜ ਜਿਹਦੇ ਲਈ ਦੁਆਂਵਾਂ ਰਹੀ ਮੰਗਦੀ,
ਹੁਣ ਉਸੇ "ਕੰਗ
" ਨੂੰ ਭੁਲਾ ਲਿਆ ਹੋਣਾ...........
ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ
ਉਡਾਰੀ ਭਰਨ ਤੋਂ ਪਹਿਲਾਂ
"ਕੰਗ" ਪਰਾਂ ਨੂੰ ਤੋਲਣਾ ਪੈਂਦੈ

ਨਾ ਛਾਲਾਂ ਮਾਰ ਤੂੰ "ਕੰਗ" ਤਸੱਲੀ ਨਾਲ ਚੜ੍ ਹਰ ਪਾਉੜੀ
ਕਦਮ ਉਖੜੇ ਤਾਂ ਹੇਠਾਂ ਨੂੰ, ਸਿਖ਼ਰ ਤੋਂ ਡਿੱਗਣਾ ਹੈ ਪੈਂਦਾ |

Sunday 4 October 2009

ਕੀ ਗਮ ਸੀ ਟੁੱਟੀ ਯਾਰੀ ਦਾ ਬਸ ਸਹਿ ਗਿਆ
ਪੀੜ.ਹੋਕੇ .ਗਮ.ਤੇ ਧੋਖੇ ਕਹਿ ਰਹੇ
ਇੱਕ ਹੋਰ ਮੁਹਬਤ ਦੀ ਨਜ਼ਰ ਚੋ ਲਹਿ ਗਿਆ.
ਆਬਾਦ ਇਸ ਤਰਾ ਜੋ ਮੈਨੂੰ ਕਰ ਗਏ
ਦੀਵਾ ਜਗਾ ਕੇ ਹਨੇਰੀਆ ਚ ਜੋ ਧਰ ਗਏ
ਕਿੰਝ ਰੋਕਾ ਕਿਝ ਹਵਾ ਦਾ ਬੁੱਲਾ ਖਹਿ ਗਿਆ
ਇੱਕ ਹੋਰ ਮੁਹਬਤ ਦੀ ਨਜ਼ਰ ਚੋ ਲਹਿ ਗਿਆ
ਬਦਲਾਵ ਈ ਹੈ ਜ਼ਿੰਦਗ਼ੀ
ਐਥੇ ਬਦਲੇ ਹਰ ਇਨਸਾਨ..

ਰੰਗ ਰੂਪ ਤੇ ਜਿਸਮ ਵਿਚਾਰਾਂ
ਰਹਿਣ ਕਦੇ ਨਾ ਇੱਕ ਸਮਾਨ......

ਕੁਝ ਆਪ ਕੁਝ ਹਾਲਾਤ ਬਦਲਦੇ
ਕੁਝ ਹੋਏ ਐਵੇਂ ਬਦਨਾਮ...

ਸੋਹਬਤ, ਦਗ਼ਾ, ਫਰੇਬ ਤੇ ਹਊਮੈ
ਅਸਰ ਕਰੇ ਉੱਤੇ ਹਰ ਇਨਸਾਨ ....

ਬਾਗ਼ੀਂ ਸਦਾ ਨਾ ਬੁਲਬੁਲ ਗਾਏ
ਜੀਊਣਾ ਰਹੇ ਨਾ ਸਦਾ ਆਸਾਨ ...

ਸਦਾ ਨਾ ਜੱਗ ਤੇ ਮੌਜ ਬਹਾਰਾਂ
ਸੁੱਖ ਦੁੱਖ ਹੋਵੇ ਆਵਣ ਜਾਣ .....

ਜੀਵਨ ਮਰਨ ਦੇ ਏਸ ਤੱਥ ਤੋਂ
ਬੰਦਿਆ ਸਦਾ ਰਹੇਂ ਅਣਜਾਣ .....

ਏਸ ਬਦਲ ਵਿੱਚ ਸਭ ਨੇ ਬਦਲੇ
ਖੁਦ ਨੂੰ ਪਰਖੇ ਉਹ ਨਾਦਾਨ .....

ਆਪਣੀ ਹੀ ਤੈਥੋਂ ਪਰਖ ਨਾ ਹੋਵੇ
ਪਰਖਣ ਚੱਲਿਆਂ ਸਾਰਾ ਜਹਾਨ.....

ਤੈਥੋਂ ਵੱਧ ਕੇ ਹੋਰ ਵੀ ਗੋਸ਼ਠ
ਕਿਉਂ ਤੂੰ ਬਣਿਆ ਫਿਰੇਂ ਨਾਦਾਨ

ਏਸ ਦੁਨੀਆਂ ਵਿੱਚ ਜੋ ਨਾ ਬਦਲੇ
ਬਸ ਉਹ ਹੈ ਇੱਕ ਭਗਵਾਨ.......

ਪਰਖਣਾ ਹੈ ਤੇ ਪਰਖ ਓਸ ਨੂੰ
ਜੋ ਪਰਖੇ ਹਰ ਇੱਕ ਇਨਸਾਨ..