Monday 21 December 2009

ਹੱਥ ਦੇਵੀਂ ਵੇ ਸੱਜਣਾ ਸੋਚ਼ ਕੇ.......
ਕਿਤੇ ਬਚਪਣਾ ਨਾ ਕਰ ਦੇਵੀਂ.......੧

ਜਦੋਂ ਸਾਥ ਨਿਭਾਓਣ ਦੀ ਵਾਰੀ ਆਈ .....
ਮੈਨੂੰ ਸ਼ਰਮਸ਼ਾਰ ਨਾ ਕਰ ਜਾਵੀਂ...........੨

ਪਿਆਰ ਦੇ ਸਬਜ਼ਬਾਗਾਂ ਦੇ ਫੁੱਲ ਤਾਂ ਬਹੁਤੇ ਸੋਹਣੇ ਨੇ.....
ਦੁਨਿਆ ਤੇ ਤਾਨੇ ਕੰਢਿਆਂ ਤੋਂ ਮੁੱਖ ਨਾ "ਤੂੰ "ਮੋੜ ਜਾਵੀਂ........

ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ.....
ਪਰ ਰਾਹ ਕੰਢਿਆਂ ਤੇ ਤੁਰਨੋਂ ਇਨਕਾਰ ਨਾ ਕੀਤੇ ਕਰ ਜਾਵੀਂ......

ਮੰਗਦਾ ਹਾਂ 'ਪਿਆਰ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ....
ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ....
ਪਰ "ਪਿਆਰ" ਮੇਰੇ ਦਾ 'ਕਾਸਾ' ਦਰੋਂ ਅਪਣੇ ....
ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ......
"KanG" ਨੂੰ ਖਾਲੀ ਨਾ 'ਤੂੰ' ਮੋੜ ਦੇਵੀਂ...
ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ..

ਤੇਰੀ ਖੂਨੀ ਅੱਖ਼ ਦੇ ਸ਼ਿਕਾਰ ਵੈਰਨੇ ਦੁਨੀਆਂ ਤੋਂ ਜਾਣ ਨੂੰ ਤਿਆਰ ਵੈਰਨੇ,
ਤੇਰਿਆਂ ਮਰੀਜ਼ਾਂ ਦਾ ਇਲਾਜ ਕੋਈ ਨਾ ਫ਼ੇਲ ਹਰ ਵੈਦ਼ ਦੀ ਦਵਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਤੇਨੂੰ ਸ਼ੌਂਕ ਨਵੇਂ ਸੱਜਣਂ ਬਣਾਉਂਣ ਦਾ ਸਾਡਾ ਤਾਂ ਖਿਆਲ ਇੱਕੋ ਨਾ ਨਿਬਾਉਂਣ ਦਾ,
ਅਸੀਂ ਤੇਰੀ ਫੋਟੋ ਵੀ ਸੰਭਾਲਦੇ ਰਹੇ ਸ਼ਕਲ ਵੀ ਸਾਡੀ ਤੂੰ ਭੁਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਝੱਟ ਦੇਣੀ ਪੱਲੇ ਨੂੰ ਛੁਡਾਉਣਂ ਵਾਲੀਏ ਹੰਝੂਆਂ ਨਾ ਯਾਰੀਆਂ ਲਵੌਣਂ ਵਾਲੀਏ,
ਹਰ ਗੱਲ ਯਾਰਾਂ ਤੋਂ ਲਕਾਉਂਣ ਵਾਲੀਏ ਤੇਰੀ ਵੱਡੇ ਘਰ਼ ਕੁੜਮਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ....

ਲੱਗੀਆਂ ਦੀ ਤੇਨੂੰ ਕੋਈ ਲਿਹਾਜ਼ ਹੀ ਨਹੀਂ ਤੇਰੇ ਉੱਤੇ ਸਾਨੂੰ ਇਤਰਾਜ਼ ਹੀ ਨਹੀਂ,
ਭੁਗ਼ਤੇ ਨਤੀਜੇ "ਮਖ਼ਸੂਸਪੁਰੀਆ" ਗ਼ਲਤ ਜਗਾ ਤੇ ਜਿਹਨੇ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ ....
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮਜਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾਂ
ਦੁਸ਼ਮਣਾਂ ਤੋਂ ਵੀ ਨਹੀਂ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ
ਸੀ ਕਿਸਮਤ ਦਰਦ ਮੰਦਾਂ 'ਚੋਂ ਲਿਆ ਕਿਉਂ ਦੇਬੀ
ਇਸ ਨਿਰਮੋਹੇ ਨਗਰ ਵਿੱਚ ਖਪਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ..
ਖਿਆਲ ਕੋਈ ਜਦ ਸੂਈ ਵਾਂਗ ਚੁਭਦਾ ਹੈ
ਰੜ੍ਹਕ ਉੱਸਦੀ ਜਦ ਉਂਗਲਾਂ ਤੱਕ ਪਹੁੰਚ੍ਦੀ ਹੈ
ਪੋਟਿਆਂ ਥਾਨੀ ਵੱਗ ਕੇ ਜਦ ਓਹ ਕਲਮ ਤੋਂ ਬਾਹਿਰ ਆਓਂਦਾ ਹੈ
ਤਾਂ ਮੁਆਫ ਕਰਨਾ
ਮੇਰੀ ਕਲਮ ਤੋਂ ਯਾਰ ਨੂੰ ਗੱਦਾਰ ਲਿਖ ਹੋ ਜਾਂਦਾ ਹੈ………
ਕੁੜੱਤਨ ਜਦ ਹੋਰ ਵੀ ਵਧ ਜਾਵੇ
ਤਾਂ ਗੱਲਵਕ੍ੜੀ ਨੂੰ ਵੀ ਕਟਾਰ ਲਿਖ ਹੋ ਜਾਂਦਾ ਹੈ
ਬਾਤਾਂ ਗੁਲਾਂ ਦੀ ਪੌਂਦੇ ਪੌਂਦੇ
ਗੁਲ ਦੀ ਥਾਂ ਖਾਰ ਲਿਖ ਹੋ ਜਾਂਦਾ ਹੈ
ਦੋਸਤਾ ਦੀ ਇਨਾਇਤ ਦਾ ਜ਼ਿਕਰ ਜੱਦ ਹੋਵੇ
ਤੇ ਦੁਸ਼ਮਣ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ
ਘੁੱਟ ਕੇ ਖੁਸ਼ੀਆਂ ਨੂੰ ਸੀਨੇ ਲਾ ਲਵਾਂ
ਤਾ ਵਕ਼ਤ ਨੂੰ ਗਮ ਦਾ ਆਸਾਰ ਲਿਖ ਹੋ ਜਾਂਦਾ ਹੈ
ਗੱਲ ਕਰਾਂ ਜੇ ਕਦੀ ਆਪਣਿਆਂ ਦੀ
ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ
ਜੇ ਗੱਲ ਹੋਵੇ ਕਿਸੇ ਦੀ ਵਫਾ ਦੀ, ਹਾਏ
ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਇਕ ਵਾਰ ਹਸਾ ਦਿਆਂ
ਤਾਂ ਖੁਸ਼ੀਆਂ ਦਾ ਅੰਬਾਰ ਲਿਖ ਹੋ ਜਾਂਦਾ ਹੈ
ਜੋ ਕਦੀ ਮਿਹਕਦੇ ਸੀ ਸੰਦਲੀ ਰਾਹਾਂ ਤੇ
ਪ੍ਤਾ ਨੀ ਕਿਊਂ ਉਹਨਾ ਨੂੰ ਅੰਗਾਰ ਲਿਖ ਹੋ ਜਾਂਦਾ ਹੈ…
ਕਲਮ ਦੇ ਵੇਗ ਨੂੰ ਜੇ ਰੋਕਣ ਦੀ ਕੋਸ਼ਿਸ਼ ਵੀ ਕਰਾਂ
ਮੈਥੋਂ ਆਸ਼ਾਰ ਲਿਖ ਹੋ ਜਾਂਦਾ ਹੈ
ਮੁਆਫ ਕਰਨਾ ਦੋਸਤੋ
ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ
ਪਰ
ਇੰਞ ਨਾ ਆਵੀਂ
ਜਿਵੇਂ
ਕੁੱਲੀਆਂ ਜਾਂ ਝੁੱਗੀਆਂ ਵਿੱਚ ਝੱਖੜ ਆਉਦਾ ਏ
ਜਾਂ ਕੌਈ ਸ਼ਾਹੂਕਾਰ ਕਿਸੇ ਜੱਟ ਨੁੰ ਸਤਾਉਦਾ ਏ
ਕਿਉਂਕਿ ਇੰਨਾ ਦਾ ਆਉਣਾ ਆਵਸ਼ਗਨੀ ਹੁੰਦਾ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਨਾ ਆਵੀਂ
ਜਿਵੇਂ
ਬੁੱਢੀ ਮਾਂ 'ਤੇ ਮੋਏ ਪੁੱਤਰਾਂ ਦਾ ਦੁੱਖ ਆਉਂਦਾ ਏ
ਜਾਂ ਵਸਦੇ ਘਰਾਂ 'ਚ ਕੌਈ ਕਲੇਸ਼ ਪਵਾਉਦਾ ਏ
ਕਿਉਂਕਿ ਇਹ ਸਭ ਗੱਲਾਂ ਚੰਗੀਆਂ ਨਹੀਂ ਹੁੰਦੀਆਂ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ .....l

ਪਰ
ਇੰਞ ਆਵੀਂ
ਕਿਸੇ ਲੰਮੇ ਪੱਤਝੜ ਪਿੱਛੌ ਬਹਾਰ ਆਉਂਦੀ ਏ
ਜਾਂ ਖੁਸ਼ੀ ਕਿਸੇ ਦੇ ਵਿਹੜੇ ਪੈਰ ਪਾਉਂਦੀ ਏ
ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ ..
ਨਿਗਾਹ ਚੰਦਰੀ ਦਾ ਉਲਾਭਾ ਤਾਰੇ ਦੇਣਗੇ|
ਧੁਰੋ ਟੁੱਟਿਆ ਦਾ ਸਿਲਾ ਹੰਝੂ ਖਾਰੇ ਦੇਣਗੇ|

ਕਿੰਝ ਲੰਘੇ ਉਹ ਦਿਨ ਦਿਲ ਮੇਰੇ ਨੂੰ ਚੀਰ ਕੇ,
ਪਲ ਪਲ ਦਾ ਹਿਸਾਬ ਤੇਰੇ ਲਾਰੇ ਦੇਣਗੇ|

ਇਕ ਮੁਸਾਫਿਰ ਜੋ ਰਾਹਵਾ ਤੋ ਵਾਕਿਫ ਨਹੀ,
ਸ਼ਹਿਰ ਤੇਰੇ ਦਾ ਪਤਾ ਇਸ਼ਕ ਦੇ ਹੁਲਾਰੇ ਦੇਣਗੇ|

ਇਸ ਰੋਗ ਦੀਆ ਜੜਾ ਪਤਾਲ ਤੱਕ ਪਹੁੰਚ ਗਈਆ,
ਦਵਾ ਹਕੀਮ ਕਰੂ ਜਾ ਮੌਤ ਦੇ ਨਜ਼ਾਰੇ ਦੇਣਗੇ|

ਅਸ਼ਕਾ ਨੇ ਕੀਤੀ ਦੀਦਾਰ ਦੀ ਭੁੱਖ ਨੰਗੀ,
ਯਾਦਾ ਦੇ ਰੁੱਖ ਹੀ ਜ਼ਿੰਦਗੀ ਦੀ ਪੀਘ ਨੂੰ ਸਹਾਰੇ ਦੇਣਗੇ|

ਉਦੋ ਤੱਕ ਜ਼ਿੰਦਾ ਹਾ ਮੈ ਕਬਰ ਅੰਦਰ,
ਜਦੋ ਤੱਕ ਦੀਦਾਰ ਮੈਨੂੰ ਤੇਰੇ ਬਗੈਰ ਸਾਰੇ ਦੇਣਗੇ|
ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ,
ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ,
ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ ਯਾਦਾਂ ਤੇਰੀਆਂ
ਕੁਝ ਤਾਂ ਸਮਝਾ ਦੇ ਵੇ ਇਸ ਦਿਲ ਨੂੰ ਮੇਰੇ, ਤੈੰਨੂ ਰੋਕਣ ਵੇ ਗੱਲਾਂ ਕਿਹੜੀਆਂ,
ਬਿਨ ਤੇਰੇ ਨਾ ਚੜਦਾ ਵੇ ਦਿਨ ਸਾਡੇ ਸ਼ਹਿਰੀਂ, ਛਾ ਗਈਆਂ ਨੇ ਰਾਤਾਂ ਹਨੇਰੀਆਂ,
ਕਦੇ ਤਾਂ ਆ ਪੁਛ ਲੈ ਹਾਲ ਮੇਰਾ, ਕੰਨ ਲੋਚਣ ਗੱਲਾਂ ਤੇਰੀਆਂ l
ਆਇਆ ਸੀ ਬਣ ਕੇ ਦੋਸਤ ਮੇਰਾ, ਕੰਮ ਕਰ ਗਿਆ ਵਾਂਗ ਵੈਰੀਆਂ,
ਲੱਗੇ ਇਹ ਜੀਵਨ ਵੀ ਮੌਤ ਵਰਗਾ, ਲੁੱਟ ਲਈਆਂ ਨੇ ਖੁਸ਼ੀਆਂ ਮੇਰੀਆਂ,
ਕਰਦੀ ਰਹੀ ਓਹੀ ਜੋ ਤੂੰ ਕਹਿੰਦਾ,ਫਿਰ ਕਾਤੋਂ ਤੂੰ ਅੱਖਾਂ ਫੇਰੀਆਂ,
ਸੋਚ-ਸੋਚ ਹੋਈ ਹਾਂ ਬੇਹਾਲ ਮੈਂ, ਹੁਣ ਤਾਂ ਦੱਸ ਜਾ ਵੇ ਭੁੱਲਾਂ ਮੇਰੀਆਂ,
ਸਦਾ ਸੀ ਰਹਿੰਦਾ ਸਾਥ ਮੇਰੇ, ਫਿਰ ਆ ਕੀ ਦੂਰੀਆਂ ਸਹੇਰੀਆਂ,
ਦਿਲ ਅੱਕਿਆ, ਤੇ ਤੁਰ ਗਿਆ, ਛੱਡ ਗਿਆ ਦੁੱਖਾਂ ਦੀਆਂ ਢੇਰੀਆਂ,
ਡਰ ਹੈ ਮਰ ਨਾ ਜਾਵਾਂ ਕਿਧਰੇ, ਹੁਣ ਤਾਂ ਕਰ ਖਤਮ ਇਹ ਦੂਰੀਆਂ,
ਜੇ ਮਲਾਹ ਹੀ ਲੱਗ ਜਾਵਣ ਡੋਬਣ, ਤਾਂ ਕਿਸ ਤੇ ਵਿਸ਼ਵਾਸ਼ ਕਰਨ ਇਹ ਬੇੜੀਆਂ
ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ ਮਾੜੇ
ਸਦਾ ਰਹੋ ਕੋਸਦੇ ਧੰਨਵਾਦ ਕਰਨ di
ਲੋੜ ਨਹੀਂ !
ਉੰਝ ਜ਼ਾਹਿਰ ਨਿਸ਼ਾਨੀ ਕੋਈ ਨਹੀਂ,ਕਦ ਅੱਖ ਵਿਰਾਨੀ ਰੋਈ ਨਹੀਂ
ਜਿਸ ਆਸ ਹਨੇਰਾ ਮੈਂ ਜਰਿਆ,ਉਹ ਸੁਬਹ ਸੁਹਾਣੀ ਹੋਈ ਨਹੀਂ

ਚੰਦ ਸੂਰਜ ਦੀ ਦਰਖ਼ਾਸਤ ਤੂੰ,ਇਕ ਮੇਰੀ ਹੀ ਅਰਜੋਈ ਨਹੀਂ
ਹਰ ਪਲ ਦੀ ਲਾਸ਼ ਉਠਾਈ ਮੈਂ,ਪਰ ਆਸ ਵਸਲ ਦੀ ਮੋਈ ਨਹੀਂ

ਦਸ ਹੋਰ ਮੈਂ ਸਭ ਕੁਝ ਕੀ ਕਰਨਾ,ਜਦ ਸੋਹਣਿਆ ਸਜਣਾ ਤੂੰ ਹੀ ਨਹੀਂ
ਉਹ ਕਿਹੜੀ ਸਾਹ ਦੀ ਤੰਦ ਕੂੜੀ,ਜਿਸ ਤੇਰੀ ਯਾਦ ਪਿਰੋਈ ਨਹੀਂ

ਕਿਹੜੀ ਰਾਤ ਹੈ ਤੇਰੀ ਛੂਅ ਮੰਗਦੀ,ਰੱਤਾਂ ਦੇ ਹੰਝੂ ਰੋਈ ਨਹੀਂ
ਮੈਂ ਕੀ ਖੱਟਿਆ ਆਦਮ ਜੂਨੇ,ਤੂੰ ਹੀ ਜੋ ਮੇਰੀ ਹੋਈ ਨਹੀਂ

ਕਦ ਖੁਲ ਕੇ ਤੇਰੀ ਗਲ ਕੀਤੀ,ਕਦ ਅਪਣੀ ਪੀੜ ਲੁਕੋਈ ਨਹੀਂ
ਨਿੱਸਲ ਪੈੜਾਂ ,ਹੰਝੂ ਪੈਂਡੇ,ਕਿਸ ਪੈਰ 'ਚ ਪੀੜ ਕਰੋਹੀ ਨਹੀਂ

ਮਿਹਣਾ ਤੈਨੂੰ ,ਤੇਰੇ ਹੁੰਦਿਆਂ ਵੀ,ਮੈਨੂੰ ਜੇ ਮਿਲਦੀ ਢੋਈ ਨਹੀਂ
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।

ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ

ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ

ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ

ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ

ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ

ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ

ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਅੱਜ ਬੇਫ਼ਿਕਰਾ ਹੋ ਜੀਣ
ਨਹੀਂ ਆਉਣਾ ਉਸ ਸਮਝਾਉਣ ਨੂੰ, ਅੱਜ ਨਹੀਂ ਰੁਸਣ ਮਨਾਉਣ ਨੂੰ
ਸਭ ਖਤਮ ਯਾਰਾਨੇ ਹੋ ਗਏ , ਅੱਜ ਸੱਜਣ ਬਿਗਾਨੇ ਹੋ ਗਏ

ਨਾ ਝਾਂਜਰ ਅੱਜ ਓਹ ਛਣਕਦੀ, ਓਹ ਵੰਗਾਂ ਦੀ ਛਣਕਾਰ ਨਾ
ਨਾ ਨਜ਼ਰ ਬਾਰੀ ’ਚੋਂ ਦੇਖਦੀ, ਕੋਈ ਖੋਲ੍ਹੇ ਢੋਅ-ਢੋਅ ਬਾਰ ਨਾ
ਨਾ ਸਦਾ ਇਸ਼ਕ ਦੀ ਅੱਜ ਕੋਈ, ਕੋਈ ਪੌਣਾਂ ਵਿਚ ਪੁਕਾਰ ਨਾ
ਇਕ ਤੇਰੇ ਦਰ੍ਹ ਬਿਨ ਸਾਕੀਆ , ਸਾਨੂੰ ਦਿਸਦਾ ਕੋਈ ਦੁਆਰ ਨਾ
ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਤੂੰ ਵੀ ਗੱਲੀਂ ਬਾਤੀਂ ਸਾਰ ਨਾ
ਅੱਜ ਬਿਰਹੋਂ ਜਸ਼ਨ ਮਣਾਉਣ ਦੇ , ਮੈਨੂੰ ਕਿਧਰੇ ਲੁਕ-ਛਿਪ ਜਾਣ ਦੇ
ਮੈ ਸੁਣਿਆ ਇਸ ਮੈਖਾਨੇ ਵਿਚ, ਤੇਰੇ ਨਿਕੇ ਜਿਹੇ ਪੈਮਾਨੇ ਵਿਚ
ਕਹਿੰਦੇ ਬਹੁਤ ਦੀਵਾਨੇ ਖੋ ਗਏ
ਅੱਜ ਸੱਜਣ ਬਿਗਾਨੇ ਹੋ ਗਏ

ਇਹ ਰੁੱਖ ਜਿਸਮ ਦਾ ਸੁਕਿਆ, ਬਣ ਹੰਝੂ ਪੱਤੇ ਝੜ੍ਹ ਗਏ
ਸਾਡੀ ਰੌਸ਼ਣ ਸ਼ਮਾ ਨਾ ਹੋ ਸਕੀ, ਅਰਮਾਨ ਪਤੰਗੇ ਸੜ੍ਹ ਗਏ
ਸਾਡੇ ਇਸ਼ਕ ਦੀ ਪੱਕੀ ਫ਼ਸਲ ਤੇ, ਬੁਰੇ ਵਕਤ ਦੇ ਬੱਦਲ ਵਰ੍ਹ ਗਏ
ਜੋ ਹਾਰ ਗਲੇ ਦਾ ਸੀ ਕਦੇ, ਸਾਦੇ ਸੱਪ ਬਣ ਸੀਨੇ ਲੜ ਗਏ
ਦੇ ਜ਼ਿਹਰ, ਜ਼ਿਹਰ ਨੂੰ ਮਾਰ ਦੇ, ਓ ਸਾਕੀ ਦਰ ਤੇਰੇ ਆ ਖੜ੍ਹ ਗਏ
ਦੇ ਜ਼ਿਹਰ ਝੂਠ ਨਾ ਬੋਲਦਾ, ਕੀ ਤੂੰ ਜਿਸਮ ਮੇਰੇ ਤੋਂ ਟੋਲਦਾ
ਮੇਰੇ ਦਿਲ ਵਿਚ ਸਿਤਮ ਪਛਾਣ ਓਹਦੇ, ਮੇਰੀ ਰੂਹ ਤੇ ਦੇਖ ਨਿਸ਼ਾਨ ਓਹਦੇ
ਜਿਹਦੇ ਅਸੀਂ ਨਿਸ਼ਾਨੇ ਹੋ ਗਏ
ਅੱਜ ਸੱਜਣ ਬਿਗਾਨੇ ਹੋ ਗਏ

ਤੇਰਾ ਰੰਗਲਾ ਪਾਣੀ ਸਾਕੀਆ, ਅੱਜ ਖਾਸ ਹੁਲਾਰਾ ਨਾ ਦਵੇ
ਸਾਨੂੰ ਪਤਾ ਇਸ਼ਕ ਦੇ ਜ਼ਖਮ ਨੂੱ, ਕੋਈ ਮਲ੍ਹਮ ਸਹਾਰਾ ਨਾ ਦਵੇ
ਪਰ ਕੀ ਫ਼ਾਇਦਾ ਯਾਰੀ ਲਾਉਣ ਦਾ, ਜੇ ਜ਼ਖਮ ਪਿਆਰਾ ਨਾ ਦਵੇ
ਨਾਲੇ ਇਸ਼ਕ ਦੀ ਮਿੱਠੀ ਹਾਰ ਹੀ, ਇਹਦੀ ਜਿੱਤ ਨਜ਼ਾਰਾ ਨਾ ਦਵੇ
ਸਦਾ ਪੁਠੀਆਂ ਇਹਦੀਆਂ ਪੌੜੀਆਂ, ਇਹ ਕਦੇ ਚੁਬਾਰਾ ਨਾ ਦਵੇ
ਅੱਜ ਪਹਿਲੇ ਤੋੜ੍ਹ ਦੀ ਆਉਣ ਦੇ, ਮੈਨੂੰ ਡੂੰਘਾ ਉਤਰ ਜਾਣ ਦੇ
'ਜਗਤਾਰ' ਲੱਭੀਂ ਖੁਦ ਰਾਸਤੇ, ਬੈਠਾ ਸੀ ਜੀਹਦੀ ਆਸ ਤੇ
ਓਹ ਬਾਹਰੋਂ ਬੂਹੇ ਢੋਅ ਗਏ
ਅੱਜ ਸੱਜਣ ਬਿਗਾਨੇ ਹੋ ਗਏ
ਅੱਜ ਓਹ ਬਿਗਾਨੇ ਹੋ ਗਏ
ਤੈਨੂੰ ਰੋ ਰੋ ਅੱਖਾਂ ਪੱਕ ਜਾਣੀਆਂ,
ਤੇ ਟੁੱਕ ਟੁੱਕ ਕੋਰਾਂ ਸੱਜਣਾਂ,,
ਮੈਨੂੰ ਰਾਤਾਂ ਵਾਲੀ ਭੱਠੀ ਝੌਂਕ ਸੁੱਟਿਆ ਸੋਚਾਂ ਦੇ ਚਕੋਰਾਂ ਸੱਜਣਾਂ;
ਛੱਪੜਾਂ ਦੇ ਪਾਣੀ ਵਾਂਗ ਹੋ ਗਈਆਂ,
ਸਮੇਂ ਦੀਆਂ ਤੋਰਾਂ ਸੱਜਣਾਂ,
ਉੱਚੇ-ਪੁੱਲਾਂ ਦੇ ਧਲਾਕੇ ਬਣ ਰਿੱਝਣਾਂ ਯਾਦਾਂ ਦੇਆਂ ਸ਼ੋਰਾਂ ਸੱਜਣਾਂ,
ਲੋਕੀਂ ਰੱਖਦੇ ਨੇ ਦਿਲਾਂ ਵਿੱਚ ਛਵ਼ੀਆਂ,
ਤੇ ਬੁੱਲਾਂ ਤੇ ਨਹੋਰਾਂ ਸੱਜਣਾਂ,
ਮੇਰੇ ਕਾਲਜ਼ੇ, ਪਪੀਹਾ ਬਣ ਬੋਲਦਾ, ਦੁੱਖਾਂ ਦਾ ਢੰਡੋਰਾ ਸੱਜਣਾਂ;
ਫਾਹੇ ਬਣ, ਗਲੇ ਵਿੱਚ ਪੈ ਗਈਆਂ,
ਪਿਆਰ ਦੀਆਂ ਡੋਰਾਂ ਸੱਜਣਾਂ,
ਮੈਨੂੰ ਕੱਟ ਚੁੱਕੀ ਗੁੱਡੀ ਵਾਂਗ ਲੁੱਟਣਾਂ,
ਨਜ਼ਰਾਂ ਦੇ ਚੋਰਾਂ ਸੱਜਣਾਂ;
ਵਲੈਤ ਦੇ ਫੁਹਾਰੇ ਬਣ ਫੁੱਟਣਾਂ,
ਹੁਸਨਾਂ ਦੇ ਬੋਰਾਂ ਸੱਜਣਾਂ,
ਸਮੁੰਦਰਾਂ ਦੇ ਪਰੇ਼ ਕਿੰਝ ਪੁੱਗਣਾਂ,
ਵਾਹੀ ਦਿਆਂ ਜੋਰਾਂ ਸੱਜਣਾਂ;
ਖੱਤਾਂ ਤੋਂ ਸਿਆਹੀਆਂ ਸਭੇ ਲਾਹੀਆਂ,
ਹੰਝੂਆਂ ਦੇ ਖੋਰਾਂ ਸੱਜਣਾਂ,
ਪੈਣਾਂ ਚੁਗਣਾਂ ਪੰਜਾਬੀ ਦਿਆਂ ਅੱਖਰਾਂ ਬਣ ਬਣ ਮੋਰਾਂ ਸੱਜਣਾਂ;
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ |
ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਜੋ ਬੇਲੇ
ਨਾਂ ਕੋਈ ਮੇਰੇ ਛਾਂਵੇ ਬੈਠੇ , ਨਾਂ ਪੱਤ ਖਾਵਣ ਲੇਲੇ |
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ |
ਮੈਂ ਰਾਜੇ ਦੀ ਬਰ੍ਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ |
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਂਵੇਂ ਮੈਂ ਆਖਾਂ
ਚੌਹੀਂ ਕੂਟੀ ਭਾਂਵੇ ਲੱਗਣ ਲੱਖ ਤੀਆਂ ਦੇ ਮੇਲੇ |
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਓਂ ਚ੍ਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ |
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ |
ਉਸਦੀ ਵਫ਼ਾ ਨੂੰ ਹੋਰ ਨਾ , ਅਜ਼ਮਾਣ ਦੀ ਕੋਸ਼ਿਸ਼ ਕਰੀਂ |
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |

ਪੱਕਾ ਠਿਕਾਣਾ ਵੀ ਬਣਾ , ਬੇਸ਼ੱਕ ਬਿਗਾਨੇ ਦੇਸ਼ ਵਿੱਚ,
ਫਿਰ ਵੀ ਕਦੇ, ਇਸ ਦੇਸ਼ ਵਿੱਚ , ਮੁੜ ਆਣ ਦੀ ਕੋਸ਼ਿਸ਼ ਕਰੀਂ |

ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ,
ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ |

ਦੇਖੀਂ ਕਿਤੇ ਨਾ ਦੂਰ ਹੀ , ਰੁੱਸ ਕੇ ਚਲੇ ਜਾਵੀਂ ਘਰੋਂ ,
ਸਭ ਕੁਝ ਭੁਲਾ ਕੇ ਸ਼ਾਮ ਤੱਕ , ਘਰ ਆਣ ਦੀ ਕੋਸ਼ਿਸ਼ ਕਰੀਂ |

ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ ,
ਹਿੰਮਤ ਕਰੀਂ , ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ |

ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ ,
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ |
ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,

ਐਨੀ ਕੁ ਗੱਲ ਤੇ ਨਰਾਜ਼ ਕੀ ਕਰੀਏ,

ਤੈਨੂੰ ਭੁੱਲਣਾ ਤਾਂ ਕੁਛ ਮੁਸ਼ਕਿਲ ਨਹੀਂ,

ਪਰ ਝੱਲੇ ਦਿਲ ਦਾ ਇਲਾਜ ਕੀ ਕਰੀਏ,
ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ..
ਹੈ ਅਸੀਂ ਰਖੀ ਬਚਾ ਕੇ ਜਾਨ ਉਸ ਲਈ..
ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ…
ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ…
ਇਸ ਪਿਆਰ ਦੀ ਝਲਕ ਪਿਆਰੀ ਏ,

ਇਹਦੀ ਵੱਖਰੀ ਦੁਨੀਆ ਜੱਗ ਨਾਲੋਂ ,

ਤੇ ਵੱਖਰੀ ਹੀ ਦੁਨੀਆਦਾਰੀ ਏ,

ਏਹ ਇਸ਼੍ਕ ਇਬਾਦਤ ਰੱਬ ਦੀ ਏ,

ਇਹਦੀ ਦਰਦਾਂ ਦੇ ਨਾਲ ਯਾਰੀ ਏ...
ਲੋਕੀਂ ਪਿਆਰਾਂ ਨੂੰ ਕਲਾਵੇ ਲੈ ਘੂਕ ਸੌਂ ਗਏ,
ਅਸੀਂ ਰੁੱਸੀਆਂ ਮੁਹੱਬਤਾਂ ਮਨਾਉਂਦੇ ਰਹਿ ਗਏ ।

ਸਾਡੀ ਇਕ ਵੀ ਨਾ ਸੁਣੀ ਉਹ ਕਠੋਰ ਦਿਲ ਨੇ,
ਅਸੀਂ ਹੱਥ ਜੋੜ ਤਰਲੇ ਪਾਉਂਦੇ ਰਹਿ ਗਏ ।

ਉਹ ਤੁਰਗੇ ਝੰਜੋੜ ਕੇ ਪਿਆਸੇ ਦਿਲ ਨੂੰ,
ਅਸੀਂ ਹੌਕਿਆਂ ਦੇ ਹਾਸੇ ਜਿਹੇ ਬਣਾਉਂਦੇ ਰਹਿ ਗਏ ।

ਉਹ ਕਾਫ਼ਲੇ 'ਨਾ ਰਲ੍ਹ ਮੰਜ਼ਲਾਂ ਨੂੰ ਧਾਅ ਗਏ,
ਅਸੀਂ ਥਲਾਂ ਵਿੱਚ ਤਲ੍ਹੀਆਂ ਮਚਾਉਂਦੇ ਰਹਿ ਗਏ ।

ਉਹਨਾਂ ਖ਼ਤ ਵੀ ਨਾ ਹੱਥ ਕਦੇ ਦਿੱਤਾ ਡਾਕੀਏ,
ਅਸੀਂ ਭੱਜ ਭੱਜ ਬੂਹੇ ਤਕ ਆਉਂਦੇ ਰਹਿ ਗਏ ।

ਕਾਸ਼ ਝੂਠਾ-ਮੂਠਾ ਆਉਂਣ ਦਾ ਉਹ ਲਾਰਾ ਲਾ ਜਾਂਦੇ,
ਅਸੀਂ ਸੁੰਨੇ ਵਿਹੜੇ ਔਸੀਆਂ ਨੂੰ ਪਾਉਂਦੇ ਰਹਿ ਗਏ ।

ਉਹ ਸੁਫ਼ਨੇ 'ਚ ਆਉਣੋਂ ਵੀ ਇਨਕਾਰੀ ਹੋ ਗਏ,
ਅਸੀਂ ਜਾਗੋਮੀਟੇ ਨੈਣਾਂ 'ਚ ਲਿਆਉਂਦੇ ਰਹਿ ਗਏ ।

ਸਾਡੇ ਕਾਲਿਆਂ ਨੂੰ ਚਿੱਟਾ ਜਾਏ ਰੰਗ ਚੜ੍ਹਿਆ,
ਅਸੀਂ ਹਾਰਾਂ ਤੇ ਸ਼ਿੰਗਾਰਾਂ ਨੂੰ ਲਗਾਉਂਦੇ ਰਹਿ ਗਏ ।

ਉਹਦੇ ਆਉਣ ਦੀਆਂ ਆਸਾਂ ਦੇ ਜੋ ਬਾਲੇ ਦੀਵੇ ਸੀ,
ਅਸੀਂ ਲੌਆਂ ਨੂੰ ਹੀ ਵਾਅ ਤੋਂ ਬਚਾਉਂਦੇ ਰਹਿ ਗਏ ।

ਕਿਸੇ ਹੋਰ ਨਾਲ ਟੁਰ ਗਏ ਉਹ ਡੋਲੀ ਚੜ੍ਹਕੇ,
ਅਸੀਂ ਸੱਜਣਾਂ ਲਈ ਸੇਜ਼ ਨੂੰ ਵਿਛਾਉਂਦੇ ਰਹਿ ਗਏ ।

ਗ਼ੈਰਾਂ ਨੂੰ ਉਹ ਬਾਗ਼ਾਂ 'ਚ ਚੂਪਾਉਂਣ ਅੰਬੀਆਂ,
ਅਸੀਂ ਪਾਣੀ ਭਰ ਮਸ਼ਕਾਂ ਪਾਉਂਦੇ ਰਹਿ ਗਏ ।

ਯਾਰ ਵਫ਼ਾ ਦੀਆਂ ਬੇੜੀਆਂ ਨੂੰ ਵਿੱਚੇ ਡੋਬ ਗਏ,
ਅਸੀਂ ਹਾੜ੍ਹਿਆਂ ਦੇ ਚੱਪੂ ਜੇ ਚਲਾਉਂਦੇ ਰਹਿ ਗਏ ।

ਉਹ ਲੈਲਾ ਦੇ ਨਾਂਉਂ ਨੂੰ ਵੀ ਲਾਜ ਲਾ ਗਏ,
ਅਸੀਂ ਲੋਕਾਂ ਕੋਲੋਂ ਮਜਨੂੰ ਕਹਾਉਂਦੇ ਰਹਿ ਗਏ ।

ਭਾਵੇਂ ਕਿਸੇ ਵੀ ਜਨਮ ਉਹ ਆਉਣ ਮੁੜ ਕੇ,
ਅਸੀਂ ਰੱਬ ਵਾਂਗ ਯਾਰ ਨੂੰ ਧਿਆਉਂਦੇ ਰਹਿ ਗਏ.....
ਸਾਨੂੰ ਤਪਦੀ ਦੁਪਹਿਰ ਹੀ ਚੰਗੀ
ਜੋ ਸਵੇਰ ਸ਼ਾਮ ਦਾ ਮੇਲ ਕਰਾਏ
ਚੜਿਆ ਜੋ ਉਸ ਢਲਣਾ ਵੀ ਹੈ
ਇਸ ਗਲ ਦਾ ਅਹਿਸਾਸ ਕਰਾਏ

ਸਾਨੂੰ ਤਾਂ ਬਸ ਵੈਰੀ ਚੰਗਾ
ਜੋ ਹਰਦਮ ਸਚਾ ਵੈਰ ਕਮਾਏ
ਈਮਾਨ ਵੀ ਬੇਈਮਾਨ ਹੋ ਸਕਦਾ
ਇਸ ਗਲ ਦਾ ਭਰਮ ਮਿਟਾਏ

ਸਾਨੂੰ ਤਾਂ ਬਸ ਵਿਛੋੜਾ ਚੰਗਾ
ਜੋ ਮਿਲਣ ਦੀ ਆਸ ਜਗਾਏ
ਮਿਲ ਕੇ ਕਿਤੇ ਵਿਛੜ ਨਾ ਜਾਈਏ
ਇਸ ਡਰ ਨੂੰ ਦੂਰ ਭਜਾਏ

ਸਾਨੂੰ ਤਾਂ ਬਸ ਹਨੇਰਾ ਚੰਗਾ
ਜੋ ਸਭ ਕੁਛ ਵਿਚ ਛੁਪਾਏ
ਕੀ ਊਚ ਨੀਚ ਤੇ ਭੈੜਾ ਚੰਗਾ
ਇਸ ਗਲ ਦਾ ਫਰਕ ਮਿਟਾਏ

ਸਾਨੂੰ ਤਾਂ ਬਸ ਝੂਠ ਹੀ ਚੰਗਾ
ਜੋ ਸਚ ਨੂੰ ਵੀ ਜੀਵਾਏ
ਸਚ ਨੂੰ ਜੇਕਰ ਸਚ ਨਾ ਮਿਲੇ
ਬਿਨ ਜੀਵਿਆਂ ਮਰ ਜਾਏ
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।
ਭਾਂਵੇ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀ ਵੀ ਹੋ ਤੇ ਖੋਏ ਅਸੀ ਵੀ ਹਾਂ,
ਇਹ ਉਮੀਦ ਹੈ ਜਿੰਦਗੀ ਮਿਲ ਜਾਵੇਗੀ ਮੋਏ ਤੁਸੀ ਵੀ ਹੋ ਤੇ ਮੋਏ ਅਸੀ ਵੀ ਹਾਂ,
ਇਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ,
ਇਹ ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀ ਵੀ ਹੋ ਤੇ ਰੋਏ ਅਸੀਂ ਵੀ ਹਾ
ਕਿਉਂ ਰੱਖਾਂ ਹੁਣ ਮੈਂ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀਂ,
ਪਤਾ ਨਹੀਂ ਕਿਉਂ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ ਮੇਰੀ ਕਿਤਾਬ 'ਚੋਂ ਮਿਲਦਾ ਹੀ ਨਹੀਂ,
ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾਂ ਕੋਈ ਪੱਥਰ ਦਿਲ ਪਿਘਲਦਾ ਹੀ ਨਹੀਂ,
ਜੇ ਰੱਬ ਮਿਲੇ ਤਾਂ ਉਸ ਤੋਂ ਆਪਣਾ ਪਿਆਰ ਮੰਗਾਂ ,
ਪਰ ਸੁਣਿਆ ਏ ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਹੀਂ

ਤੇਰੇ ਜਾਣ ਤੋ ਮਗਰੋ ਅਹਿਸਾਸ ਹੋਇਆ ਕਿ ਤੂੰ ਮੇਰੇ ਲਈ ਕੀ ਸੀ
ਮੇਰੇ ਸਾਹਾ ਦੀ ਖ਼ੁਸ਼ਬੋ, ਅੱਖਾ ਦੀ ਲੌ, ਜਿਵੇ ਜਿੰਦਗੀ ਦਾ ਯਕੀਨ ਸੀ
ਤੇਰੇ ਦੂਰ ਜਾਣ ਦਾ ਕੋਈ ਗਿਲਾ ਨਹੀ ਐ ਹਮਦਮ
ਆਪਣੇ ਦਿਲ ਨੂੰ ਕਿਵੇ ਸਮਝਾਵਾਗਾ ਇਸੇ ਲਈ ਗਮਗ਼ੀਨ ਸੀ
ਮੈਨੂੰ ਪਤਾ ਹੈ ਤੂੰ ਵੀ ਪਰਤੇਗਾ ਇਕ ਦਿਨ ਵਾਪਸ ਘਰਾ ਨੂੰ
ਤੇਰੀਆ ਯਾਦਾ ਨੂੰ ਸੀਨੇ ਚ ਪਰੋਇਆ ਇਸੇ ਲਈ ਜਿੰਦਗੀ ਹੁਸੀਨ ਸੀ
ਨਾ ਕੋਈ ਦਿੱਸੇ ਕਿਨਾਰਾਂ ਤੇ ਬੇੜਾ ਫਸ ਗਿਆ ਤੁਫਾਨਾਂ ਚੋ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਨਹੀਂ ਕੀਤੀ ਪ੍ਰਵਾਹ ਬੇਸੱਕ ਹੋਵੇ ਰੁੱਤ ਸਰਦੀ ਗਰਮੀਂ ਦੀ
ਨੰਗੇ ਪੈਰੀ ਫਸ਼ਲਾਂ ਪਾਲੇ ਨਹੀਂ ਰੀਸ ਇਹ ਦੀ ਕਰਨੀ ਦੀ
ਪਾਣੀ ਲਾਉਦਿਆਂ ਕਿਵੇਂ ਅੱਖ ਲੱਗੇ ਕਿਸਾਨ ਦੀ ਵਾਣਾਂ ਚੋ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਕਰਨੀਆਂ ਰੇਹਾਂ ਸਪਰੇਹਾਂ ਉਧਾਰ ਲੈਕੇ ਸ਼ਾਹੂਕਾਰਾਂ ਤੋਂ ਰੁਪਈਏ
ਜਦ ਮਰੇਂ ਨਾ ਸੁੰਡੀ ਕੀੜਾਂ ਖੁਦ ਹੀ ਤੜਫ ਕੇ ਮਰਦੇ ਰਹੀਏ
ਪਤਾ ਨਹੀ ਲੰਘਨਾ ਪੈਣਾ ਹੋਰ ਕਿਹੜੇ ਇਮਤਿਹਾਨਾਂ ਚੋ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਕਦੇ ਮੀਂਹ ਗੜਾ ਵਰ੍ਹ ਪੈਂਦਾ ਤਬਾਹ ਹੁੰਦੀ ਫਸ਼ਲ ਸਾਰੀ ਏ
ਕਦੇ ਤਾਰਾਂ ਨਾਲ ਜੁੜਕੇ ਤਾਰਾਂ ਫਸ਼ਲ ਬਿਜਲੀ ਨੇ ਸਾੜੀ ਏ
ਰੱਬ ਵੀ ਹੋਗਿਆ ਦੁਸ਼ਮਣ ਜੋ ਬੈਠਾ ਅਸ਼ਮਾਨਾਂ ਚੋ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਸੁਸਾਇਟੀ ਤੇ ਬੈਕਾਂ ਵਾਲੇ ਰਹਿੰਦੇ ਤੋੜ ਤੋੜ ਕੇ ਖਾਂਦੇ ਨੇ
ਗੱਲ ਨਾ ਕੋਈ ਸੁਣਦੇ ਸਾਡੀ ਅੱਗੋ ਰਹਿੰਦੇ ਧਮਕਾਉਂਦੇ ਨੇ
ਪਹਿਲਾਂ ਕਰਕੇ ਫਿਰ ਮੁਕਰਦੇ ਸਾਨੂੰ ਕਹਿਣ ਜੁਬਾਨਾਂ ਤੋਂ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਫਸ਼ਲ ਔਲਾਦ ਵਾਂਗ ਪਾਲੀ ਪਿਆਕੇ ਖੂਨ ਪਸੀਨਾਂ ਏ
ਜਦ ਮੁੱਲ ਮੁੜੇ ਨਾ ਮਿਹਨਤਾਂ ਦਾ ਫਿਰ ਕੀ ਜੀਣਾ ਏ
ਕਿਸ਼ਾਨ ਸੱਡੇ ਨਾ ਖੇਤੀ ਬੇਸੱਕ ਝੁਰਦਾ ਹੈ ਨੁਕਸਾਨਾਂ ਤੋਂ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ

ਮੇਰੇ ਦੇਸ਼ ਦਿਆਂ ਅੰਨ ਦਾਤਿਆਂ ਧੰਨ ਤੇਰੀ ਕਮਾਈ ਏ
ਤਾਂ ਹੀ " ਤੁੰਗਾ ਵਾਲੇ " ਵਾਂਗ ਹਰ ਕੋਈ ਜਾਂਦਾ ਤੇਰੇ ਗੁਣ ਗਾਈ ਏ
ਸਾਇਦ ਸੁਣ ਲਵੇ "Kang" ਕੋਈ ਅੱਜ ਗੁਹਾਰ ਜੋ ਲਗਾਈ ਹੈ
ਰੱਬ ਕਰੇ ਉੱਠੇ ਐਸੀ ਅਵਾਜ਼ ਜੈਸਾ ਜੋਰ ਜੁਆਨਾਂ ਚੋ
ਲੱਗੇ ਜਿਵੇਂ ਰੁੱਸ ਗਿਆ ਹੋਵੇ ਰੱਬ ਕਿਸਾਨਾਂ ਤੋਂ
ਅੱਜ ਵੇਖ ਕੇ ਬਿਨਾਂ ਬੁਲਾਇਆਂ ਲੰਘ ਜਾਣਾ ਤੇਰਾ,

ਨਾ ਪੁੱਛ ਕੇ ਕਿੱਦਾਂ ਜ਼ਰ ਗਿਆ ਮੈਂ.

ਬੁਲਾਉਣਾ ਤੈਨੂੰ ਮੈ ਵੀ ਚਾਹਿਆ,

ਪਰ ਫੇਰ ਸ਼ਬਰ ਕਰ ਗਿਆ ਮੈਂ.

ਸ਼ਾਇਦ ਹਿਮੰਤ ਧੋਖਾ ਦੇ ਗਈ ਮੇਰੀ,

ਜਾਂ ਫੇਰ ਤੇਰੀ ਬਦਨਾਮੀ ਤੋਂ ਡਰ ਗਿਆ ਮੈਂ......