Saturday 30 May 2009

ਦਿਲ ਕਰੇ ਗੱਲ ਕੋਈ ਕਰਾਂ ਮੇਰੇ ਪਿੰਡ ਦੀ,
ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ।

ਤੜਕੇ ਸਪੀਕਰ ਸੀ ਗੁਰੂ ਘਰ ਬੋਲਦਾ,
ਧੁਰੋਂ ਆਈ ਬਾਣੀ ਦਾ ਰਸ ਕੰਨਾਂ ਵਿੱਚ ਘੋਲ਼ਦਾ।
ਸਾਵਾ ਬੱਗਾ ਜੋੜ ਜਾਵੇ ਭਾਗ ਸੂੰਹ ਵੀ ਖੇਤਾਂ ਵੱਲ,
ਉਹਨੂੰ ਦੇਖ ਜੱਗ ਸੂੰਹ ਵੀ ਸੋਚੇ ਮਨਾਂ ਤੂੰ ਵੀ ਚੱਲ।
ਕੰਮ ਧੰਦਿਆਂ ਦੇ ਵਿੱਚ ਰੁੱਝੀਆਂ ਸੁਆਣੀਆਂ,
ਧਾਰਾਂ ਕੱਢ ਬੀਬੀਆਂ ਨੇ ਪਾ ਲਈਆਂ ਮਧਾਣੀਆਂ।
ਦੁੱਧ ਨਾ' ਰਜਾਵੇ ਮੱਝ ਗਾਂ ਮੇਰੇ ਪਿੰਡ ਦੀ...

ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ...
ਯਾਦ ਆਵੇ 'ਕੱਲੀ-'ਕੱਲੀ ਥਾਂ ਮੇਰੇ ਪਿੰਡ ਦੀ।

No comments:

Post a Comment