Saturday 30 May 2009

ਗਲ਼ੀ ਗਲ਼ੀ ਵਿੱਚ ਵੈਣ ਹਨ ਹੌਲੀ ਤੁਰਦਾ ਸ਼ਹਿਰ
ਮਾਂ ਸਰ੍ਹਾਣੇ ਆ ਟੁੱਟਾ ਪੁੱਤ ਦੀ ਲਾਸ਼ ਦਾ ਕਹਿਰ

ਬੰਬ ਘਰਾਂ ‘ਤੇ ਡਿੱਗਿਆ ਰਾਖ ਬਣਿਆ ਇੱਕ ਪਿੰਡ
ਕਰੂਜ਼ ਮੀਜ਼ਾਈਲਾਂ ਮਿਣਦੀਆਂ ਰੱਤ ਲਿੱਬੜੀ ਦੁਪਹਿਰ

ਰੁੱਖਾਂ ਪੱਤੇ ਛੰਡ ਦਿੱਤੇ ਰੋ ਪੌਣ ਹੋਈ ਬੇਹਾਲ
ਜੰਗਲ਼ਾ ਦੇ ਵਿੱਚ ਬਲ ਪਿਆ ਹਰ ਸੁੱਤਾ ਜੋ ਪਹਿਰ

ਤੋਪਾਂ ਲਿਖਦੀਆਂ ਹੋਣੀਆਂ ਨਜ਼ਰ ਪਛਾਣਦੀ ਪੱਤ
ਸੂਹੇ ਰੰਗ ਨਾਲ ਭਰ ਗਈ ਨੀਲੀ ਚਿੱਟੀ ਨਹਿਰ

ਸੂਰਜ ਭੁੱਲਿਆ ਵਿਹੜੇ, ਚੰਨ ਗੁਆਚਾ ਰਾਤ
ਲਹੂ ਸਮੇਂ ਮੂੰਹ ਲੱਗਿਆ ਘੜੀਆਂ ਗਈਆਂ ਠਹਿਰ

ਬੰਦਾ ਵਹਿਸ਼ੀ ਬਣ ਗਿਆ ਹੋਇਆ ਦਰਦ ਬੇਦਰਦ
ਮੋਹ ਦਿਲਾਂ ਚੋਂ ਉਡ ਗਿਆ ਪਿੰਡ ਪਿੰਡ ਟੁੱਟਾ ਕਹਿਰਨਾ

ਕੋਈ ਪੁੱਛੇ ਅਰਜ਼ ਨੂੰ ਨਾ ਕੋਈ ਜਿੰਦ ਦਾ ਮੁੱਲ
ਚੰਗਾ ਭਲਾ ਸੀ ਵਸਦਾ ਖੰਡਰ ਹੋ ਗਿਆ ਸ਼ਹਿਰ।

No comments:

Post a Comment