Sunday 31 May 2009

ਸਭ ਕਹਿੰਦੇ ਨੇ ਉਹ ਬਦਲ ਗਏ, ਉਹ ਬੇਵਫ਼ਾ ਨੇ
ਤੀਰ ਕਲੇਜਿਓ ਨਿਕਲ ਗਏ, ਕਿ ਉਹ ਬੇਵਫ਼ਾ ਨੇ
ਇਹ ਤਾਂ ਹੋ ਨੀਂ ਸਕਦਾ ਕਿ ਉਹ ਨੂੰ ਮੇਰੀ ਨਾ ਪਰਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ, ਯਾਹ ਫਿਰ ਇਹ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ, ਤੇ ਦੀਵੇ ਕੋਲੋ ਲੋਅ
ਹੋ ਸਕਦਾ ਏ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ
ਇਹ ਤਾਂ ਹੋ ਨੀਂ ਸਕਦਾ ਉਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ,
ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀਂ ਭੁੱਲਣ ਗਰਾਂ,
ਉਹ ਭੁੱਲ ਜੇ, ਮੈਂ ਜਿਉਂਦਾ ਰਹਿ ਜਾ, ਕਿੱਥੇ ਮਾਫ਼ ਗੁਨਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼ਕੇ ਦੇ ਵਿੱਚ ਡੰਗਿਆ ਦੀ ਕੀ ਇਹ ਤੋਂ ਵੱਧ ਸਜ਼ਾ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ....

No comments:

Post a Comment