Saturday 27 June 2009

ਮੇਰੇ ਨਾਂ ਦੀ ਮਹਿੰਦੀ ਲਾਵੇਂ ਕਿਉਂ
ਮੇਰੀ ਛਾਂ ਦਾ ਕਜਲਾ ਪਾਵੇਂ ਕਿਉਂ
ਚੰਨ ਚਾਨਣੀ ਬੁੱਕਲ ਦੇ ਵਿੱਚ ਭਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਚੁੱਲੇ ਚਾਉਂਕੇ ਦੇ ਵਿੱਚ ਬੈਠੀ ਕਿਸ ਨਾਲ ਗੱਲਾਂ ਕਰਦੀ ਏਂ
ਕੰਧਾਂ ਉੱਤੇ ਵਗੇ ਮੋਰ ਵਿੱਚ ਰੰਗ ਨਵੇਂ ਨਿਤ ਭਰਦੀ ਏਂ
ਤੇਜ ਹਵਾ ਵਿੱਚ ਤਲੀ ਤੇ ਦੀਵੇ ਧਰਦੇ ਹੁੰਦੇ ਨਈ
ਕਮਲੀਏ ਕੁੜੀਏ ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਈ

ਜਦ ਕਦੇ ਤੇਰੇ ਘਰ ਵਿੱਚ ਕੋਈ ਨਾਂ ਮੇਰਾ ਲੈ ਲੈਂਦਾ ਏ
ਤੇਰੇ ਸੱਜੇ ਪੈਰ ਦਾ ਗੂਠਾ ਭੌਂ ਖੁਰਚਣ ਲੱਗ ਪੈਂਦਾ
ਅੱਗ ਦੇ ਲਾਂਭੂ ਮੀਂਹ ਤੇਲ ਦਾ ਜਰਦੇ ਹੁੰਦੇ ਨਈ
ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ

ਖੁਲੀਆਂ ਅੱਖਾਂ ਦੇ ਵਿੱਚ ਸੁਪਨੇ ਬੁਣਦੀ ਬੁਣਦੀ ਸਾਂਉ ਜਾਂਵੇਂ
ਰੋਜ ਰਾਤ ਨੂੰ ਗੀਤ ਤੂੰ ਗਿਲ ਦੇ ਸੁਣਦੀ ਸੁਣਦੀ ਸਾਂੳ ਜਾਂਵੇਂ
ਇਸ਼ਕ ਝਨ੍ਹਾਂ ਨੂੰ ਕੱਚਿਆਂ ਉੱਤੇ ਤਰਦੇ ਹੁੰਦੇ ਨਈ
ਕਮਲੀਏ ਕੁੜੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨੀ

No comments:

Post a Comment