Monday 22 June 2009

ਜਿੰਨਾ ਰਾਹਾਂ ਤੇ ਮੈਂ ਤੁਰਿਆ ਜਾਵਾਂ ਵਾਪਸ ਜਾਣ ਜੋਗਾ ਨਹੀ,

ਗਮਾਂ ਤੇ ਸ਼ਰਾਬ ਬੁੱਲ ਮੇਰੇ ਸਿਉਂਤੇ ਗਜਲਾਂ ਗਾਉਣ ਜੋਗਾ ਨਹੀ,

ਕਾਹਤੋ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗਮ ਸਤਾਉਦੇ ਨੇ

ਟੁੱਟਿਆ ਦਿਲ ਲੈ ਕੇ ਮੈ ਦੁੱਖਾ ਨਾਲ ਮੈਂ ਮੱਥਾ ਲਾਉਣ ਜੋਗਾ ਨਹੀ,

ਸ਼ਰਮ ਸ਼ਰਾਬੀ ਹੋਣੋ ਕਿਉ ਕਰਾਂ ਯਾਰੋ ਬਦਨਾਮ ਪਹਿਲਾ ਹੀ ਹਾਂ

ਖੁਲ ਕੇ ਚੁਗਲੀ ਕਰੋ ਮੇਰੀ ਮੈਂ ਪਿਆਲਾ ਮੂੰਹੋ ਹਟਾਉਣ ਜੋਗਾ ਨਹੀ,

ਮੁਹੱਬਤ ਕਰਕੇ ਧਾਰਿਆ ਸੀ ਮਜ਼ਹਬ ਜੱਗ ਨੇ ਕਾਫਿਰ ਬਣਾਇਆ

ਮਾਸ਼ੂਕ ਨਿਕਲਿਆ ਬੇਵਫਾ ਹੁਣ ਮੋਮਨ ਵਿੱਚ ਨਾਂ ਲਿਖਵਾਣ ਜੋਗਾ ਨਹੀ,

ਜਾਣਦਾ ਹਾ ਮੇਰੇ ਕਦਮਾਂ ਹੇਠਲਾ ਰਾਹ ਨਰਕਾ ਵੱਲ ਮੈਨੂੰ ਲਿਜਾਦਾ

ਆਪਣੀ ਹਾਲਤ ਤੇ ਸੋਕੇ ਮਾਰੇ ਨੈਣੋ ਅਥਰੂ ਵਹਾਉਣ ਜੋਗਾ ਨਹੀ,

ਚੰਦ ਸੂਰਜ ਸਭ ਸੁੱਖ ਵੇਲੇ ਦੋਸਤ, ਦੁੱਖ ਵੇਲੇ ਛਿਪ ਜਾਂਦੇ

ਪੀੜਾ ਦੇ ਹਨੇਰੇ ਮੇਰਾ ਰਸਤਾ ਛਿਪਿਆ ਮਸ਼ਾਲ ਜਗਾਉਣ ਜੋਗਾ ਨਹੀ,

ਬੇਮੌਕੇ ਬੇਦਰਦਾ ਨੂੰ ਯਾਦ ਕਰਕੇ ਮੇਰੇ ਕਦਮ ਡਗਮਗਾ ਜਾਂਦੇ

ਜਿਦੰਗੀ ਨਹੀ ਮੈ ਮੌਤ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀ,

No comments:

Post a Comment