Saturday 13 June 2009

ਔ ਬਾਬੁਲ ਸਾਡਾ ਜਾਨ ਤੋੜਕੇ ਕਰਦਾ ਰੇਹਾ ਕਮਾਈਆਂ ਸੀ,
ਸਾਡਾ ਕੱਮ ਸੀ ਬੁੱਲੇ ਬੱਢਨਾ ਐਸ਼ਾਂ ਖੁੱਬ ਉੜਾਈਆਂ ਸੀ.....
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਓਂਦੀਆਂ ਬੜੀਆਂ,
ਔ ਮੌਜਾਂ ਭੁਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ.


ਔ ਭੋਰਾ ਫਿਕਰ ਨਹੀ ਸੀ ਹੁੰਦਾ ਜਦੋ ਸਕੂਲੇ ਪੜਦੇ ਸੀ,
ਪੂਰੀ ਟੋਹਰ ਸ਼ੋਕੀਨੀ ਲਾ ਕੇ ਵਿਚ ਕਾਲਜਾ ਪੜਦੇ ਸੀ,
ਅੱਜ ਖਾਲੀ ਜੇਬਾ ਜੋ ਰਹਿੰਦੀਆ ਸੀ ਨੋਟਾ ਨਾਲ ਭਰੀਆ,
ਔ ਮੌਜਾਂ ਭੁਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ.

No comments:

Post a Comment