Wednesday 24 June 2009

ਸਾਂਈਂ ਵੇ ਸਾਡੀ ਫ਼ਰਿਆਦ ਤੇਰੇ ਤਾਂਈਂ,

"ਸਾਂਈਂ" ਵੇ ਬਾਹੋਂ ਫ਼ੜ ਬੇੜਾ ਬੰਨੇ ਲਾਈਂ,

"ਸਾਂਈਂ" ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ,

"ਸਾਂਈਂ" ਵੇ ਫ਼ੇਰਾ ਮਸਕੀਨਾਂ ਵੱਲ ਪਾਈਂ,

"ਸਾਂਈਂ" ਵੇ ਮੈਂ ਨੂੰ ਮੇਰੇ ਅੰਦਰੋਂ ਹਟਾਈਂ,

"ਸਾਂਈਂ" ਵੇ ਬੋਲ ਖਾਕਸਾਰਾਂ ਦੇ ਪੁਗਾਈਂ,.

"ਸਾਂਈਂ" ਵੇ ਹੱਕ ਵਿੱਚ ਫ਼ੈਸਲੇ ਸੁਣਾਈਂ,

"ਸਾਂਈਂ" ਵੇ ਹੌਲੀ-ਹੌਲੀ ਖਾਮੀਆਂ ਘਟਾਈਂ,

"ਸਾਂਈਂ" ਵੇ ਡਿੱਗੀ ਏ ਤਾਂ ਫ਼ੜ੍ਹ ਕੇ ਉਠਾਈਂ,

"ਸਾਂਈਂ" ਵੇ ਦੇਖੀਂ ਨਾਂ ਭਰੋਸੇ ਅਜ਼ਮਾਈਂ,

"ਸਾਂਈਂ" ਵੇ ਔਖੇ-ਸੌਖੇ ਰਾਹਾਂ ਤੋਂ ਲੰਘਾਈਂ,

"ਸਾਂਈਂ" ਵੇ ਤਾਰਿਆਂ ਦੇ ਦੇਸ਼ ਲੈਕੇ ਜਾਈਂ,

"ਸਾਂਈਂ" ਵੇ ਸਾਡੀ ਫ਼ਰਿਆਦ ਤੇਰੇ ਤਾਂਈਂ..

"ਸਾਂਈਂ" ਵੇ ਸਾਡੀ ਫ਼ਰਿਆਦ ਤੇਰੇ ਤਾਂਈਂ..

No comments:

Post a Comment