Friday 26 June 2009

ਸੀਨੇ ਚੋਂ ਇੱਕ ਹੂਕ ਹੈ ਉੱਠਦੀ
ਤੇ ਹਾਉਂਕਾ ਬਣ ਬਣ ਜਾਵੇ
ਹਾਏ ਰੱਬਾ ਡਰ ਲੱਗਦਾ ਰਹਿੰਦਾ ਕਿਤੇ ਯਾਰ ਵਿੱਛੜ ਨਾ ਜਾਵੇ

ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ
ਸੱਚ ਕਹਿੰਦੇ ਇਸ਼ਕ ਬੀਮਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਕੱਲਿਆਂ ਨੇ ਮਿਲਣਾ ਜਿਸ ਥਾਵੇਂ ਓਹ ਥਾਵਾਂ ਕਿਥੇ ਭੁੱਲਦੀਆਂ ਨੇ
ਸਿਰ ਧੱਰ ਕੇ ਸਾਉਣਾ ਜਿੰਨਾ ਤੇ ਉਹ ਬਾਹਾਂ ਕਿੱਥੇ ਭੁੱਕਦੀਆਂ ਨੇ
ਵਿੱਛੜੀ ਚੀਜ ਪਿਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਚੁੰਮ ਚੁੰਮ ਕੇ ਫੋਟੋ ਸੱਜਣਾ ਦੀ ਸੀਨੇ ਨਾਲ ਘੁੱਟ ਕੇ ਲਾਉਂਦੇ ਨੇ
ਇਹ ਕੀ ਭਾਣਾ ਹੈ ਵਰਤ ਗਿਆ ਦਿਨ ਰਾਤ ਕੀਰਨੇ ਪਾਉਂਦੇ ਨੇ
ਰੋ ਰੋ ਕੇ ਉੱਮਰ ਗੁਜਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

No comments:

Post a Comment