Wednesday 17 June 2009

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ

ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ....

ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ....

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ

ਭੁੱਖਾ ਹੋਵੇ ਸਾਧੂ ਹੱਥ ਜੋੜ ਕੇ ਖਵਾਈਦਾ...

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਬਾਦਸ਼ਾਹ ਦੇ ਵਾਂਗੂ ਸਿੱਖ ਰਜ਼ਾ ਵਿੱਚ ਰਹਿਣਾ ਓਏ

ਸ਼ਹਿਰਾਂ ਵਾਲੇ ਲੋਕਾਂ ਮੈਨੂ ਬੜਾ ਕੁਝ ਕਹਿਣਾ ਓਏ...

ਤੂ ਕੀ ਜਾਣੇ ਭੇਦ ਉੱਪਰ ਵਾਲੇ ਦੀ ਖੁਦਾਈ ਦਾ....

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਕਰਦਾ ਏ ਮਾਣ ਕਾਹਤੋਂ ਕੋਠੀਆਂ ਤੇ ਕਾਰਾਂ ਦਾ...

ਨਿਕਲ ਦਵਾਲਾ ਜਾਂਦਾ ਵੱਡੇ ਸ਼ਾਹੂਕਾਰਾਂ ਦਾ

ਪੀਰ ਬਾਦਸ਼ਾਹ ਨੂ ਦੁੱਖ ਦਿਲ ਦਾ ਸੁਣਾਈਦਾ...

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ

No comments:

Post a Comment