Thursday 11 June 2009

ਛੱਡ ਦੇ ਸਾਰੇ ਝਗੜੇ-ਝੇੜੇ,
ਛੱਡ ਚੱਕਰਾਂ ਵਿੱਚ ਪੈਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਏ ਦੁਨੀਆ ਹੈ ਮੇਲੇ ਵਰਗੀ,
ਮੇਲੀਆਂ ਵਾਂਗ ਬਿਤਾਈਏ
ਫ਼ੁੱਲਾਂ ਵਾਂਗੂੰ ਖਿੜ ਕੇ ਰਹੀਏ,
ਚਿਹਰੇ ਨਾਂ ਮੁਰਝਾਈਏ
ਘਾਟਾ-ਵਾਧਾ ਚੱਲਦਾ ਰਹਿਣਾਂ,
ਸਿਖ ਲੈ ਦਿਲ ਤੇ ਸਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਹੱਸਣਾਂ ਹੋਵੇ ਹੱਸੀਏ ਮਿੱਤਰਾ,
ਅੱਖ ਨਾਲ ਅੱਖ ਮਿਲਾਕੇ
ਨੱਚਣਾਂ ਹੋਵੇ ਨੱਚੀਏ ਮਿੱਤਰਾ,
ਬਾਂਹ ਦੇ ਵਿੱਚ ਬਾਂਹ ਪਾਕੇ
ਹੱਸਣਾਂ-ਖੇਡਣਾਂ ਤੇ ਨੱਚਦੇ ਰਹਿਣਾਂ,
ਏ ਜ਼ਿੰਦਗੀ ਦਾ ਗਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥

ਪਿਛਲੇ ਛੱਡ ਪਛਤਾਵੇ ਸਾਰੇ,
ਆ ਗੱਲ ਅੱਜ ਦੀ ਕਰੀਏ
ਜੇਕਰ ਰੱਬ ਦੀ ਰਜ਼ਾ ਚ’ ਰਹੀਏ,
ਫ਼ਿਰ ਕਿਸ ਗੱਲ ਤੋਂ ਡਰੀਏ
ਭੁੱਲ ਜਾ ਸਾਰੇ ਗਿਲੇ ਤੇ ਸ਼ਿਕਵੇ,
ਮੰਨ ਮਿੱਤਰਾਂ ਦਾ ਕਹਿਣਾਂ
ਦਿਲ ਖੁਸ਼ ਰੱਖ ਮਿੱਤਰਾ,
ਆਪਾਂ ਕੀ ਕਿਸੇ ਤੋਂ ਲੈਣਾਂ॥



__________________

No comments:

Post a Comment