Thursday 11 June 2009

ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ,
ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ ...
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ,
ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ ....
ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ,
ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ ....
ਦੇਬੀ ਚੰਦਰਿਆ ਤੈੰਨੂ ਨਾ ਖਬਰ ਹੋਈ,
ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....

ਅਸੀਂ ਕਿੰਨੇ ਵਰ੍ਹੇ ਉਡੀਕੀ ਗਏ,
ਤੂੰ ਬੇਪਰਵਾਹਾ ਆਇਆ ਨਾ ....
ਸਾਡੀ ਬਿੜਕਾਂ ਲੈਂਦਿਆਂ ਬੀਤ ਗਈ,
ਤੂੰ ਭੁੱਲ ਕੇ ਦਰ ਖੜਕਾਇਆ ਨਾ ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ,
ਤੂੰ ਬੇਪਰਵਾਹਾ ਆਇਆ ਨਾ ....

ਤੈਥੋਂ ਪੜ੍ਹੇ ਲਿਖੇ ਤੋਂ ਇਸ਼ਕੇ ਦੇ ਨਾ ਹਰਫ਼ ਭੁਲਾਵੇਂ ਪੜ੍ਹੇ ਗਏ
ਤੂੰ ਪਿੱਠ ਘੁਮਾ ਕੇ ਤੱਕਿਆ ਨਾ ਅਸੀਂ ਬਣ ਪਰਛਾਵੇਂ ਖੜ੍ਹੇ ਰਹੇ
ਅਸੀਂ ਜਿਹੜੀ ਅੱਗ ਵਿਁਚ ਝੁਲਸ ਗਏ, ਤੈੰਨੂ ਸੇਕ ਜ਼ਰਾ ਵੀ ਆਇਆ ਨਾ ...।
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....

ਤੂੰ ਜਾ ਕਿਤੇ ਵੀ ਨਾਮ ਲਿਆ ਤੈੰਨੂ ਰੱਬ ਦੇ ਥਾਂ ਹੀ ਲਿਖਿਆ ਸੀ
ਤੂੰ ਪੜ੍ਹੀ ਸਲੇਟ ਨਾ ਦਿਲ ਵਾਲੀ ਬੱਸ ਤੇਰਾ ਨਾਂ ਹੀ ਲਿਖਿਆ ਸੀ
ਤੂੰ ਲੱਖਾਂ ਦਾ ਅਸੀਂ ਕੌਡੀ ਦੇ, ਤੈਂ ਕੌਡੀ ਵੀ ਮੁਁਲ ਪਾਇਆ ਨਾ ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....

ਇੱਕ ਪਾਸੜ ਪਿਆਰ ਚੋਂ ਕੀ ਮਿਲਣਾ ਇੱਕ ਜੋਤ ਯਾਦ ਦੀ ਬਲਦੀ ਏ
ਇੱਕ ਕਮੀ ਜੋ ਪੂਰੀ ਨਹੀਂ ਹੋਣੀ ਉਂਝ ਦੁਨੀਆਦਾਰੀ ਚਲਦੀ ਏ
ਕੋਈ ਰਾਗ ਨਾ 'ਦੇਬੀ' ਜਿਸ ਰਾਹ ਤੇ ਗਮ ਤੇਰਾ ਨਾਲ ਸੁਣਾਇਆ ਨਾ....
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ....

No comments:

Post a Comment