Thursday 16 July 2009

ਏ ਜਾਨਦੇ ਆ ਇਸ ਦੁਨਿਆ ਨੁ ,ਇਕ ਤੂ ਰਿਹਾ ਚਲਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਧਰਤੀ ਦੇ ਚੱਪੇ-ਚੱਪੇ ਤੇ, ਖੰਡੀ ਬ੍ਰਹਮੰਡੀ ਰਾਜ ਤੇਰਾ

ਤੇਰੇ ਹੁਕਮ ਤੇ ਦੁਨਿਆ ਵਸਦੀ ਏ,ਸਾਹ ਇਕ ਇਕ ਹੈ ਮੁਹਤਾਜ ਤੇਰਾ

ਕਾਯਨਾਤ ਦਾ ਮਾਲਕ ਤੂ ਇੱਕੋ, ਉਂਝ ਰੱਖੇ ਤੇਰੇ ਨਾਮ ਬੜੇ

ਤੂ ਪਾਕ ਹੈ ਆਦ ਜੁਗਾਦੋ ਹੀ , ਤੇਰੇ ਬੰਦੇਯਾ ਤੇ ਇਲਜ਼ਾਮ ਬੜੇ

ਤੇਰੇ ਤਕ ਇਕੋ ਜਾਂਦਾ ਏ, ਅਸੀ ਕਈ ਬਨਾ ਲਏ ਰਾਹ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਸਾਨੁ ਸਾਰਾ ਕੁਝ ਹੀ ਮਿਲ ਜਾਵੇ, ਅਸੀ ਫੜੇ ਹੋਏ ਹਾਂ ਗਰਜ਼ਾ ਨੇ

ਹਉਮੈ ਏਹਸਾਨਫਰਾਮੋਸ਼ੀ ਸਾਨੁ ਕਈ ਤਰਾਂ ਦਿਆ ਮਰਜ਼ਾ ਨੇ

ਜੋ ਚੰਗਾ ਕੀਤਾ ਮੈ ਕੀਤਾ, ਜੋ ਮਾੜਾ ਹੁੰਦਾ ਰੱਬ ਕਰਦਾ

ਕਰੇ ਕਾਣੀ ਵੰਡ ਹਮੇਸ਼ਾ ਹੀ ,ਮੇਰੇ ਨਾਲ ਸਾਰਾ ਰੱਬ ਕਰਦਾ

ਸਾਨੁ ਮੰਗਦੇਯਾ ਨੂ ਸ਼ਰਮ ਨਹੀ, ਨਹੀਂ ਰਹਂਦੇ ਵਿਚ ਰਜ਼ਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਸਾਡੇ ਚੇਹਰੇ ਨੇ ਇਨਸਾਨਾ ਦੇ,ਇਨਸਾਨਾ ਵਾਲੀ ਬਾਤ ਨਹੀ

ਇਕ ਪੈਸਾ ਚੌਧਰ ਯਾਦ ਹੈ ਬਸ, ਚੇਤੇ ਅਪਨੀ ਔਕਾਤ ਨਹੀ

ਕੱਚੇਯਾ ਮਹਬੂਬਾ ਵਾਂਗ,ਕੌਲ ਘੁਲ ਬੇਵਫਾ ਬਣ ਬੈਢੇ ਆਂ

ਨਾਂ ਤੇਰਾ ਕਿਸਨੇ ਲੈਨਾ ਏ, ਅਸੀ ਆਪ ਖ਼ੁਦਾ ਬਣ ਬੈਢੇ ਆਂ

ਨੇਕੀ ਤਾ ਭੁਲ ਕੇ ਹੋ ਜਾਵੇ,ਕੋਈ ਛਡਦੇ ਨਹੀ ਗੁਨਾਹ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਨਹੀ ਇੱਛਾ ਤੇਨੁ ਪਉਣ ਦੀ,ਬਸ ਤਲਬਗਾਰ ਹਾਂ ਕੁਰਸੀ ਦੇ

ਅਸੀ ਉਪਰੋ ਉਪਰੋ ਤੇਰੇ ਹਾਂ,ਵਿੱਚੋ ਯਾਰ ਹਾਂ ਕੁਰਸੀ ਦੇ

ਇੱਜਤ ਭਾਵੇ ਰਹੇ ਨਾ ਕੋਈ,ਕੁਰਸੀ ਸਾਡੀ ਰਹ ਜਾਵੇ

ਕੁਰਸੀ ਸਣੇ ਜੇ ਰੱਬਾ,ਸਾਡੀ ਨਦਰੀ ਪੈ ਜਾਵੇ

ਮਿਨਟ ਚ ਤੇਨੁ ਲਾਹ ਕੇ ,ਦਇਏ ਅਪਣਾ ਕੋਈ ਬਿਢਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਖੁਦ ਬਣੇ ਪਵਿਤਰ ਹੋਰਾ ਨੂ ਦੂਰੋ ਦੁਰਕਾਰਨ ਲੱਗ ਪਏ ਆਂ

ਦਰ ਭੁਲਕੇ ਤੇਰਾ ਤੇਨੁ ਵੀ, ਹੋਛੇ ਵਂਗਾਰਣ ਲੱਗ ਪਏ ਆਂ

ਹਂਨਕਾਰੇਆ ਨੂ ਅੱਜ ਤਾਇਉ ਹਾਰਾ ਪੈ ਰਹਿਯਾਂ

ਤੇਰੇ ਸੱਚੇ ਦਰ ਤੋ ਟੁਟੇਯਾ ਨੂ ਹਰ ਪਾਸੇਉ ਮਾਰਾਂ ਪੈ ਰਹਿਯਾਂ

ਤੂ ਉਲੇ ਕਰਕੇ ਬਚੇਆ ਏ, ਨਹੀ ਵੇਚ ਕੇ ਜਾਂਦੇ ਖਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ ਭੁਲਾ ਰੱਬਾ

ਅਸੀ ਕਿੰਨੇ ਵੇਖ ਨਾਸ਼ੁਕਰੇ ਹਾਂ ,ਤੇਨੁ ਛਡੇਆ ਦਿਲੋ

ੴ ਰੱਬਾ ਮੇਹਰ ਕਰੀ ਤੇਰੀ ਮੇਹਰ ਜ਼ਰੂਰੀ ਏ

No comments:

Post a Comment