Monday 27 July 2009

ਅਸਾਂ ਜਿਨਾਂ ਨੂੰ ਜਾਣਿਆ ਸਦਾ ਚੰਗੇ
ਉਹਨਾ ਸਾਦੇ ਹੀ ਲਹੂ ਵਿਚ ਹੱਥ ਰੰਗੇ

ਸਾਦੇ ਸਬਰ ਦੀ ਅਜ ਅਖੀਰ ਹੋਈ
ਤੇਰੇ ਵਾਂਗ ਕੋਈ ਕਿਥੋਂ ਤੀਕ ਸੰਗੇ

ਭੈੜੈ ਲੱਭ ਪੇਂਦੇ ਭੈੜੀ ਨੀਅਤਾਂ ਤੋਂ
ਲੱਖਾਂ ਪਰਦਿਆਂ ਵਿਚ ਵੀ ਰਹਿਣ ਨੰਗੇ

ਬਾਜ਼ੀ ਸਦਾ ਈ ਕੈਦੋਂ ਨੇ ਜਿਤਣੀ ਏ
ਅੱਖਾਂਨਾਲ ਪੀ ਕੇ ਰਾਂਝੇ ਰਹਿਣ ਟੰਗੇ

ਰਾਤੀਂ ਤਾਰਿਆਂ ਨਾਲ ਹੀ ਖੇਡਦੇ ਨੇ
ਦਿਨੇ ਵਾਅਦਿਆਂ ਦੇ ਜਿਹੜੇ ਲੈਣ ਪੰਗੇ

ਜਿਹਦੇ ਰਹਿਣ ਦੀ ਤਾਂਘ ਏ ਸਾਰਿਆਂ ਨੂੰ
ਉਹਦੇ ਕਹਿਰ ਕੋਲੋਂ ਕਾਇਨਾਤ ਕੰਬੇ

ਸਾਨੂੰ ਮਿਹਣਿਆਂ ਨਾਲ ਕੀ ਮਾਰਦਾ ਏਂ
ਅਸੀਂ ਨਹੀਂ ਚੰਗੇ ਅਸੀਂ ਨਹੀਂ ਚੰਗੇ

'Kang' ਦਿਲੇ ਦੇ ਕਮਲ ਦਾ ਕੀ ਕਰੀਏ
ਭੈੜਾ ਕੂੜੇ ਜਹਾਨ ਤੋਂ ਪਿਆਰ ਮੰਗੇ

No comments:

Post a Comment