Tuesday 11 August 2009

ਜਿਵੇਂ ਰੁੱਖ ਧੋਤੇ ਜਾਣ ਮੀਂਹ ਦੇ ਧੋਣ ਤੋਂ ਬਾਦ,,
ਤੇਰਾ ਦਰਦ ਕੁੱਝ ਘਟਿਐ,, ਮੇਰੇ ਰੋਣ ਤੋਂ ਬਾਦ

ਹਰ ਕਿਸੇ ਨੁੰ ਦੋਸਤ ਕਹਿਣ ਦੀ ਤੇਰੀ ਆਦਤ ਚੰਗੀ ਨਹੀ,,
ਗਲੋਂ ਲਾਹ ਵੀ ਦੇਵੇਂ ਛੇਤੀ ਫਿਰ,, ਗਲੇ ਲਾਉਣ ਤੋਂ ਬਾਦ

ਜੋ ਦਿਨ ਵਿੱਚ ੩-੩ ਵਾਰੀ ਸੁਨੇਹੇ ਭੇਜ ਪੁੱਛਦੀ ਸੀ,,
ਨਾ ਕਦੇ ਨਜ਼ਰ ਹੁਣ ਆਈ,, ਜੀ ਪਰਚਾਉਣ ਤੋਂ ਬਾਦ

ਅਸੀਂ ਤਾਂ ਪੇਂਡੂ ਹਾਂ ਤੇ ਅੰਤ ਤੱਕ ਪੇਂਡੂ ਹੀ ਰਹਾਂਗੇ,,
ਭਾਵੇਂ ਰੱਖੀਂ ਭਾਵੇਂ ਕੱਡੀਂ,, ਤੁੰ ਸ਼ਹਿਰ ਵਸਾਉਣ ਤੋਂ ਬਾਦ

ਸਾਡੀ ਤਾਂ ਮਾਂ ਹੈ ਮਿੱਟੀ, ਜੋ ਤੇਰੇ ਲਈ ਸਫੋਕੇਸ਼ਨ
ਠੰਡ ਰੱਖ,, ਪਤਾ ਲੱਗਣਾ,, ਕਿਆਮਤ ਆਉਣ ਤੋਂ ਬਾਦ

ਬੜਾ ਚਿਰ ਹੋ ਗਿਐ, ਹੁਣ ਯਾਦ ਨਹੀ ਆ ਰਿਹਾ ਮੈਨੁੰ,,
ਪਤਾ ਨੀ ਕਿੱਥੇ ਦੱਬ ਆਇਆ,, ਮੈਂ ਸੁਪਨੇ ਮੋਣ ਤੋਂ ਬਾਦ

ਚੰਗਾ ਭਲਾ ਸਬਰ ਕਰਕੇ, ਆਖਰ ਮਰ ਗਿਆ ਸੀ ਮੈਂ,,
ਜੇ ਹੁਣ ਆਈ,, ਤਾਂ ਕੀ ਆਈ,, ਮੈਨੁੰ ਦਫਨਾਉਣ ਤੋਂ ਬਾਦ.....

No comments:

Post a Comment