Wednesday 12 August 2009

ਹੱਸਦੇ ਸੀ ਹਮੇਸ਼ਾ ਓਹਨਾ ਨੇ ਰੁਆ ਦਿੱਤਾ,
ਹੱਸਦੀ-ਵਸਦੀ ਮੇਰੀ ਦੁਨੀਆ ਨੂੰ ਨਰ੍ਕ ਬਣਾ ਦਿੱਤਾ,
ਰੱਬ ਜਾਣੇ ਕੀ ਕਮੀ ਰਹੀ ਸਾਡੇ ਪਿਆਰ ਵਿੱਚ
ਜੋ ਓਹਨਾਂ ਨੇ ਸਾਡਾ ਪਿਆਰ ਠੁਕਰਾ ਦਿੱਤਾ,

ਮੋੜ ਦਿੱਤਾ ਦਿਲ ਕਹਿੰਦੇ ਸਾਨੂੰ ਲੋੜ ਨਹੀ,
ਸਾਨੂੰ ਮਿਲ ਗਿਆ ਹੁਣ ਹੋਰ ਕੋਈ,
ਚੰਗਾ ਵਫ਼ਾ ਦਾ ਇਹ ਸਿਲਾ ਦਿੱਤਾ,
ਰੱਬ ਜਾਣੇ ਕੀ ਕਮੀ ਸੀ,,,,,,,,,,,,,

ਮੋੜ ਗਈ ਖਤ ਤੇ ਤਸਵੀਰਾਂ,
ਛੱਲਾ ਵੀ ਲਾਹ ਹੱਥ ਸਾਡੇ ਫ਼ੜਾ ਦਿੱਤਾ,
ਨਿੱਕੀ ਜਿਹੀ ਇਸ ਜਿੰਦ ਨਿਮਾਣੀ ਨੂੰ .
ਓਸ ਮਰ੍ਜਾਣੀ ਨੇ ਰੋਗ ਗਮਾਂ ਦਾ ਲਾ ਦਿੱਤਾ,
ਰੱਬ ਜਾਣੇ ਕੀ ਕਮੀ ਸੀ...............

ਰੱਬ ਤੋ ਵਧ ਉਹਦੇ ਉੱਤੇ ਮਾਣ ਸੀ,
ਓਹਦੇ ਪਿਆਰ ਨਾਲ ਮੇਰਾ ਵਸਦਾ ਜਹਾਨ ਸੀ,
ਅੱਜ ਤੋੜਿਆ "ਕੰਗ" ਦਾ ਮਾਣ ਓਹਨੇ
ਵਿਸ਼ਵਾਸ਼ ਮਿੱਟੀ ਚ’ ਮਿਲਾ ਦਿੱਤਾ.
ਰੱਬ ਜਾਣੇ ਕੀ ਕਮੀ ਸੀ................

No comments:

Post a Comment