Thursday 6 August 2009

"ਤੇਰੇ ਪਿਆਰ ਪਿੱਛੇ ਜੱਗ ਛੱਡ ਚੱਲਿਆਂ,
ਦੱਸ ਹੋਰ ਯਾਰਾ ਅਸੀਂ ਕੀ ਕਰੀਏ..
ਤੇਰੇ ਨਾਮ ਦੀ ਮੌਤ ਜੇ ਮਿਲੇ ਸਾਨੂੰ,
ਤੇਰੀ ਕਸਮ ਏ ਕਦੇ ਨਾਂ ਸੀ ਕਰੀਏ"

ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਏਹੋ ਜਿਹਾ ਪਿਆਰ ਜੱਗ ਉੱਤੇ ਵੰਡ ਜਾਵਾਂਗਾ,
ਆਪਣੇ-ਪਰਾਇਆਂ ਨੂੰ ਮੈਂ ਸਦਾ ਯਾਦ ਆਵਾਂਗਾ..
ਰੋਣਗੇ ਓ ਇਕੱਠੇ ਹੋਕੇ ਜਦੋਂ ਵੀ ਖਲੋਣ ਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਦੇਖ ਕੇ ਜਨਾਜ਼ਾ ਜਦੋਂ ਲੋਕਾਂ ਇਕੱਠੇ ਹੋਣਾ ਏ,
ਮਾਰ-ਮਾਰ ਧਾਹਾਂ ਮੇਰੇ ਭੈਣਾਂ-ਭਾਈਆਂ ਰੋਣਾ ਏ..
ਬੱਦਲਾਂ ਦੇ ਵਾਂਗੂੰ ਹੰਝੂ ਅੱਖੀਆਂ ਚੋਂ ਚੋਣ੍ਹਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

ਵਿਦਾ ਏ ਜਨਾਜ਼ਾ ਜਦੋਂ ਘਰੋਂ ਮੇਰਾ ਹੋਵੇਗਾ,
ਜਿਸ ਦੇ ਪਿਆਰ ਵਿੱਚ ਮੋਏ ਓ ਵੀ ਸਾਨੂੰ ਰੋਵੇਗਾ..
ਕੱਲਾ ਛੱਡ ਕਬਰਾਂ ਚ’ ਸਾਰੇ ਤੁਰ ਆਉਣਗੇ..
ਜਦੋਂ ਮੇਰੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ,
ਆਪਣੇ,ਪਰਾਏ-ਵੈਰੀ ਸਾਰੇ ਮੈਨੂੰ ਰੋਣਗੇ..||

No comments:

Post a Comment