Saturday 29 August 2009

ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ
ਘਰ ਇਹਨਾਂ ਨੇ ਬਹੁਤ ਉਜਾੜੇ
ਇਹਨਾਂ ਨੂੰ ਕੋਈ ਮੂੰਹ ਨਾ ਲਾਇਓ
ਜ਼ਿੰਦਗੀ ਸੁੱਖਾਂ ਨਾਲ ਹੰਢਾਇਓ
ਇਹ ਨਸ਼ੇ ਜਿਸ ਘਰ ਵਿਚ ਵੜਦੇ
ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ
ਦੁੱਖ ਲਾ ਲੈਂਦੇ ਉਸ ਥਾਂ ਡੇਰੇ
ਦਿਨ ਚਿੱਟੇ ਓਥੇ ਰਹਿਣ ਹਨੇਰੇ
ਬਚਿਆਂ ਹੱਥ ਨਾ ਰਹਿਣ ਕਿਤਾਬਾਂ
ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ
ਸਿਰੇ ਨਾ ਚੜ੍ਹਦੀ ਕੋਈ ਸਕੀਮ
ਜਿਸ ਘਰ ਦੇ ਵਿਚ ਵਰਤੇ ਅਫੀਮ
ਭੁੱਕੀ,ਪੋਸਤ, ਭੰਗ ਤੇ ਡੋਡੇ
ਵਿਚ ਜਵਾਨੀ ਕਰ ਦੇਣ ਕੋਡੇ
ਜਿਸਮ ਨੂੰ ਅੰਦਰੋਂ ਕਰਦੇ ਪੋਲਾ
ਹੋ ਜਾਏ ਬੰਦਾ ਕੱਖੋਂ ਹੌਲਾ
ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ
ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ
ਮੇਰੀ ਇਹ ਅਰਜ਼ ਹੈ ਵੀਰੋ
ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ
ਇਸ ਕਰਜ਼ ਅਸਾਂ ਹੈ ਲਾਹੁਣਾ
ਸੋਹਣੇ ਰੱਬ ਨੂੰ ਅਸਾਂ ਰਿਝਾਉਣਾ
ਮਾਨਵਤਾ ਦੀ ਸੇਵਾ ਕਰਕੇ
ਸਭ ਨੂੰ ਵਿਚ ਕਲਾਵੇ ਭਰਕੇ
ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ
ਬਣਨਾ ਪੁੱਤਰ ਚੰਗੇ ਰੱਬ ਦੇ

No comments:

Post a Comment