Saturday 29 August 2009

ਵਿਛੋੜਿਆਂ ਦੀ ਪੀੜ, ਯਾਰੀ ਲੱਗੀ ਦੀਆਂ ਯਾਦਾਂ,
ਨਾ ਇਹ ਹੰਝੂ ਪੂੰਝਦੇ, ਨਾ ਇਹ ਕਰਨ ਅਵਾਦਾਂ.

ਸੁੰਨੇ ਵਾਹਨਾਂ ਦੇ ਕਰੀਰ, ਤੇਰੇ ਪਿੰਡ ਦੀਆਂ ਰਾਤਾਂ,
ਨਾਲੇ ਗਲੇ ਰੋਂਵਦੇ ਨਾਲੇ ਪਾਉਣ ਕੰਨੀਂ ਬਾਤਾਂ;

ਅਸੀਂ ਤੇਰੇ ਹਾਂ ਮੁਰੀਦ ਸਾਨੂੰ ਤੇਰੀਆਂ ਹੀ ਦਾਤਾਂ
ਤੈਨੂੰ ਪਾਈਏ ਸਿਜਦੇ, ਤੈਥੋਂ ਮੰਗੀਏ ਮੁਰਾਦਾਂ,

ਖੌਰੇ ਕਿਹੜੇ ਮੋੜਾਂ ਉੱਤੇ ਹੋ ਜਾਣ ਮੁਲਾਕਾਤਾਂ,
ਕਦੇ ਰੋਜ਼ੇ ਰੱਖੀਏ, ਕਦੇ ਮੰਨੀਏ ਸਰਾਧਾਂ

ਕਦੇ ਖੁਦ ਨੂੰ ਬੁਲਾਵਾ, ਕਦੇ ਮਾਰਾਂ ਤੈਨੂੰ ਹਾਕਾਂ,
ਅਸੀਂ ਤੇਰੇ ਹਾਂ ਨਸੇੜੀ ਸਾਨੂੰ ਤੇਰੀਆਂ ਸਰਾਬਾਂ,

ਖੂਨ ਚੂਸ ਲੈਣ ਤੇਰੇ ਬੋਲਾਂ ਦੀਆਂ ਦਾਖਾਂ
ਕੌਣ ਚੁੰਮ-ਚੁੰਮ ਪਾਵੇ ਸਾਡੇ ਮੂੰਹ ਚ’ ਲਗਾਠਾਂ,

ਬਾਲਾਂ ਘਿਓ ਵਾਲੇ ਦੀਵੇ ਬੰਨਾਂ ਬੋਹੜ ਦੀਆਂ ਸਾਖਾਂ,
ਆਵੇ ਦਿਲ ਦਾ ਫਕੀਰ ਆਕੇ ਪੜਜੇ ਨਵਾਜਾਂ,

ਤੇਰੇ ਆਉਣ ਦੀ ਉਮੀਦ ਜਾਗਾਂ ਦਿਨ ਰਾਤਾਂ,
ਪਾ ਦੇ ਫੇਰੀ ਸੱਜਨਾਂ ਜੇ ਕਿਤੇ ਸੁਣਦੈਂ ਆਵਾਜਾਂ;

No comments:

Post a Comment