Thursday 6 August 2009

ਤੁਸੀਂ ਲੰਘ ਜਾਣਾ,ਸਾਨੂੰ ਟੰਗ ਜਾਣਾ..ਤੁਸੀਂ ਆਉਣਾ ਨੀਂ,
ਕਿਸੇ ਨੇਂ ਸਾਨੂੰ ਲਾਹੁਣਾ ਨੀਂ..ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਬੋਲਣ ਨਾਲੋਂ ਚੁੱਪ ਚੰਗੇਰੀ,ਤੇ ਚੁੱਪ ਦੇ ਨਾਲੋਂ ਪਰਦਾ..
ਜੇ ਮਨਸੂਰ ਨਾਂ ਬੋਲਦਾ,ਤਾਂ ਸੂਲੀ ਕਾਣੂੰ ਚੜ੍ਹਦਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਨਾਂ ਸੋਨਾ-ਨਾਂ ਚਾਂਦੀ ਖੱਟਿਆ,ਦੌਲਤ - ਸ਼ੌਹਰਤ ਫ਼ਾਨੀ..
ਇਸ਼ਕ ਨੇ ਖੱਟੀ ਜਦ ਵੀ ਖੱਟੀ,ਦੁਨੀਆਂ ਵਿੱਚ ਬਦਨਾਮੀ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਇਸ਼ਕ ਕਮਾਉਣਾਂ ਸੋਨੇ ਵਰਗਾ,ਯਾਰ ਬਨਾਉਣੇਂ ਹੀਰੇ..
ਕਿਸੇ ਬਜ਼ਾਰ ਚ’ ਮੁੱਲ ਨੀਂ ਤੇਰਾ,ਇਸ਼ਕ ਦੀਏ ਤਸਵੀਰੇ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਲੱਖਾਂ ਸ਼ੰਮਾਂ ਜਲ੍ਹੀਆਂ,ਲੱਖਾਂ ਹੋ ਗੁਜ਼ਰੇ ਪਰਵਾਨੇ..
ਹਜੇ ਵੀ ਜੇਕਰ ਛੱਡਿਆ ਜਾਂਦਾ,ਛੱਡਦੇ ਇਸ਼ਕ ਰਕਾਨੇਂ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਆਸ਼ਿਕ,ਚੋਰ,ਫ਼ਕੀਰ,ਖੁਦਾ ਤੋਂ ਮੰਗਦੇ ਘੁੱਪ-ਹਨ੍ਹੇਰਾ..
ਇੱਕ ਲੁਟਾਵੇ,ਇੱਕ ਲੁੱਟੇ,ਇੱਕ ਕਹਿ ਗਏ ਸਭ ਕੁਝ ਤੇਰਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਮੈਂ ਗੁਰੂਆਂ ਦਾ ਦਾਸ ਕਹਾਵਾਂ,ਲੋਕ ਕਹਿਣ ਮਰਜਾਣਾਂ..
ਦੋਵੇਂ ਗੱਲਾਂ ਸੱਚੀਆਂ ਮਿੱਤਰਾ,ਸੱਚ ਤੋਂ ਕੀ ਘਬਰਾਣਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

No comments:

Post a Comment