Sunday 2 August 2009

ਬੁੱਲੀਆਂ ਉੱਤੇ ਮੁਸਕਾਨ ਤੇ ਦਿਲ ’ਚ ਦਰਦ ਸਮੋਈ ਬੈਠਾ ਹਾਂ,
ਸੱਜਣਾ ਤੇਰੇ ਪਿਆਰ ਵਿੱਚ , ਉਸ ਰੱਬ ਨੂੰ ਭੁਲਾਈ ਬੈਠਾ ਹਾਂ,
ਜ਼ਿੰਦਗੀ ਮੇਰੀ ਇਹ ਕਿਹੜੀ ਰੁੱਤੇ , ਪੱਤਝੜ ਬਣ ਬਹਿ ਗਈ ਏ,
ਇਸ ਜਿੰਦ ਦੇ ਸਾਹ ਮੁੱਕ ਚਲੇ ਨੇ, ਬਸ ਖਾਹਿਸ਼ ਇੱਕੋ ਰਹਿ ਗਈ ਏ |

ਬਿਰਹਾ ਦੇ ਵਿੱਚ ਤੜਪ ਤੜਪ ਕੇ , ਕੋਈ ਗੀਤ ਮੈਂ ਤੇਰੇ ਨਾਮ ਲਿਖਾਂ
ਆਪਣੀ ਮੌਤ ਤੇ ਤੇਰੀ ਜ਼ਿੰਦਗੀ ਦਾ , ਵਿੱਚ ਛੁਪਿਆ ਜਿਹਾ ਪੈਗਾਮ ਲਿਖਾਂ
ਤੈੰਨੂ ਕੱਲੇ ਬਹਿ ਕੇ ਦੱਸੀਏ ਨੀ ਸਾਡੀ ਉਮੀਦ ਕਿਹੜੀ ਕਿਹੜੀ ਢਹਿ ਗਈ ਏ
ਤੇਰੇ ਤੋਂ ਉਮਰ ਲੁਟਾਉਣ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਸੱਜਣਾ ਤੇਰੇ ਕਰੀਬ ਆ ਕੇ , ਤੇਰਾ ਹੱਥ ਇੱਕ ਵਾਰ ਫ਼ੜਾਂ,
ਤੇਰੀ ਛੋਹ ਭੁੱਲਣ ਤੋਂ ਪਹਿਲਾਂ, ਉਸ ਨਿੱਘ ਦਾ ਅਹਿਸਾਸ ਕਰਾਂ,
ਮਹਿਸੂਸ ਕਰਾਵਾਂ ਧੜਕਣ ਆਪਣੀ , ਜਿੱਥੇ ਲਹੂ ਬਣ ਬਹਿ ਗਈ ਏਂ |
ਤੈਨੂੰ ਘੁੱਟ ਗਲਵੱਕੜੀ ਪਾਉਣ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਇਹ ਜਹਾਨ ਛੱਡਣ ਤੋਂ ਪਹਿਲਾਂ, ਬੈਠ ਦੋ ਗੱਲਾਂ ਤੇਰੇ ਨਾਲ ਕਰਾਂ,
ਤੇਰੀ ਯਾਦ ’ਚ ਲਿਖੇ ਹੋਏ ਗੀਤ, ਤੇਰੇ ਮੁੱਖੜੇ ਤੋਂ ਇਕ ਵਾਰ ਸੁਣਾਂ,
ਤੈਨੂੰ ਦੱਸਾਂ ਗੱਲਾਂ ਕਰਦੇ ਹੋਏ, ਮੇਰੀ ਹਿੰਮਤ ਕਿੰਝ ਢਹਿ ਗਈ ਏ |
ਤੇਰੀ ਬੁੱਕਲ ’ਚ ਬਹਿ ਕੇ ਮਰਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਸੱਜ ਧਜ ਕੇ ਆਵੀਂ ਜਨਾਜ਼ੇ ਤੇ, ਤੇ ਪਹਿਨੀ ਜੋੜਾ ਵਿਆਹ ਦਾ,
ਲਾਸ਼ ਮੇਰੀ ਤੇ ਕਫ਼ਨ ਤੂੰ ਚੜਾਵੇਂ , ਤੇ ਗੀਤ ਗਾਵੀਂ ਸ਼ਗਨਾਂ ਦਾ,
ਅਰਥੀ ਨੂੰ ਤੋਰੇਂ ਕਫ਼ਨ ਚੁੰਮ ਕੇ , ਦਿਲ ’ਚ ਤਾਂਘ ਜਿਹੀ ਰਹਿ ਗਈ ਏ |
ਬੁੱਲਾਂ ਤੇਰਿਆਂ ਦਾ ਅਹਿਸਾਸ ਕਰਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

ਇੱਕ ਵਾਰ ਮੁੱਖੜੇ ਇਸ ਸੋਹਣੇ ਤੋਂ, ‘Kang’ ਆਪਣਾ ਕਹਿੰਦੀ ਸੁਣਾਂ,

ਮੋਹ ਭਿੱਜੇ ਦੋ ਬੋਲ ਸੁਣਕੇ, ਇਸ ਦੁਨਿਆਂ ਨੂੰ ਮੈਂ ਛੱਡ ਤੁਰਾਂ,
ਫ਼ਿਰ ਜੱਨਤ ਜਾਵਾਂ ਸੁਕੂਨ ਨਾਲ , ਤਮੰਨਾ ਇਹੋ ਰਹਿ ਗਈ ਏ|
ਰਿਸ਼ਤਾ ਪਾਕ ਇਹ ਜੋੜਨ ਦੀ ਮੇਰੀ ਖਾਹਿਸ਼ ਇੱਕੋ ਰਹਿ ਗਈ ਏ |

1 comment:

  1. Hmm.. Pyaare Saroteyo... Mainu Umeed nahi si ki meri eh kavita ehni mashoor ho jaayegi... :D


    GURI ludhianvi

    ReplyDelete