Sunday 13 September 2009

ਪਹਿਲਾਂ ਮੈ ਆਪਣੇ ਸ਼ੌਕ ਦਾ ਸੁਪਨਾ ਸਜਾ ਲਿਆ।
ਫਿਰ ਰਹਿਕੇ ਤੇਰੇ ਤਾਜ ਮਹੱਲ ਘਰ ਨੂੰ ਢਾਅ ਲਿਆ।

ਸਦੀਆਂ ਤੋ ਖਾ ਰਹੀ ਸੀ ਤੇਰੇ ਆਣ ਦੀ ਉਮੀਦ,
ਤੂੰ ਫਿਰ ਪਰਾਏ ਸ਼ਹਿਰ ‘ਚ ਮਕਬਰ ਬਣਾ ਲਿਆ।

ਮੈ ਜਾਣਦਾ ਸਾਂ ਚੁੱਪ ਦੀ ਮੱਥੇ ਛੁੱਪੀ ਲਕੀਰ,
ਸੀਨਾ ਤੂੰ ਕਰਕੇ ਜ਼ਖਮੀ ਖੰਜਰ ਲੁਕਾ ਲਿਆ।

ਦਰਿਆ ਦੇ ਦੋਹਵੇਂ ਪਾਰ ਮੈ ਕਰਦਾ ਰਿਹਾਂ ਉਡੀਕ
ਤੂਫਾਨ ਆਕੇ ਮੁਕਦੇ ਰਹੇ ਵਾਦਾ ਭੁਲਾ ਲਿਆ।

ਹੁਣ ਕੀ ਕਰਾਂਗੇ ਪਹੁੰਚ ਕੇ ਤੇਰੀ ਗਲੀ ਰਕੀਬ,
ਤੇਰੇ ਸੁਨ-ਮਸਾਨ ਕਹਿਰ ਨੇ ਡੇਰਾ ਜਮਾ ਲਿਆ।

ਇਹ ਰਾਜ਼ ਰਹੇ ਆਪਣਾ ਆਪਣੇ ਦਿਲਾਂ ਦੇ ਪਾਸ,
ਜੋ ਛੁੱਪ ਨਾ ਸਕੇ ਬਾਤ ਤਾਂ ਤਮਾਸ਼ਾ ਬਣਾ ਲਿਆ।

ਮੰਗੀ ਸੀ ਆਪਣੇ ਰੱਬ ਤੋਂ ਜੀਣੇ ਦੀ ਕੋਈ ਸੇਧ,
ਲੱਭਿਆ ਮੈਂ ਜੋ ਵੀ ਰਸਤਾ ਤੇਰੇ ਦਰ ਤੇ ਆ ਗਿਆ

No comments:

Post a Comment