Friday 11 September 2009

ਸੱਜਣ
ਗੁੱਤਾਂ ਦੇ ਦੋ ਤੀਰ ਬਣਾਏ ਸੱਜਣਾ ਨੇ
ਕਰਕੇ ਸਾਡੇ ਵੱਲ ਚਲਾਏ ਸੱਜਣਾ ਨੇ

ਇੱਕ ਦਿਲ ਵਿੱਚ ਤੇ ਦੂਜਾ ਨੈਣੀ ਖੁਭ ਗਿਆ ਏ
ਕਿੱਥੇ-੨ ਨਿਸ਼ਾਨੇ ਲਾਏ ਸੱਜਣਾ ਨੇ

ਦਿਨਾਂ ਚ ਜਾਨੋ ਵੱਧ ਪਿਆਰੇ ਹੋ ਗਏ ਸੀ
ਹੱਦੋਂ ਵੱਧ ਕੇ ਪਿਆਰ ਵਧਾਏ ਸੱਜਣਾ ਨੇ

ਚਾਰ ਦਿਨਾਂ ਵਿੱਚ ਪਾਕੇ ਪਿਆਰ ਮੁੱਕਾ ਦਿੱਤਾ
ਉਮਰਾਂ ਦੇ ਰੋਗੀ ਬਣਾਏ ਸੱਜਣਾ ਨੇ,

ਟੁੱਟੀ ਗਈ ਯਾਰੀ ਓ ਦਿਲ ਤੋਂ ਖੁਸ਼ ਲੱਗਦੀ ਸੀ
ਪਰ ਮਗਰਮੱਛ ਦੇ ਹੰਝੂ ਵਹਾਏ ਸੱਜਣਾ ਨੇ,

ਗੁਨਾਹਗਾਰ ਤਾਂ ਓ ਵੀ ਐਨ ਬਰਾਬਰ ਸੀ
ਇਲਜਾਮ ਤਾਂ ਸਾਡੇ ਸਿਰ ਹੀ ਲਾਏ ਸੱਜਣਾ ਨੇ,

ਕੱਲ ਸਾਡੀ ਸੀ ਅੱਜ ਗੈਰਾਂ ਦੀ ਬਣ ਬੈਠੀ
ਗਿਰਗਟ ਵਾਂਗੂੰ ਰੰਗ ਵਿਖਾਏ ਸੱਜਣਾ ਨੇ,

'Kang' ਸਮਝ ਨਾ ਸਕਿਆ ਚਾਲਾਂ ਤੂੰ
ਭੋਲੇਪਨ ਦੇ ਵਿੱਚ ਉਲਜਾਏ ਸੱਜਣਾ ਨੇ

No comments:

Post a Comment