Sunday 4 October 2009

ਬਦਲਾਵ ਈ ਹੈ ਜ਼ਿੰਦਗ਼ੀ
ਐਥੇ ਬਦਲੇ ਹਰ ਇਨਸਾਨ..

ਰੰਗ ਰੂਪ ਤੇ ਜਿਸਮ ਵਿਚਾਰਾਂ
ਰਹਿਣ ਕਦੇ ਨਾ ਇੱਕ ਸਮਾਨ......

ਕੁਝ ਆਪ ਕੁਝ ਹਾਲਾਤ ਬਦਲਦੇ
ਕੁਝ ਹੋਏ ਐਵੇਂ ਬਦਨਾਮ...

ਸੋਹਬਤ, ਦਗ਼ਾ, ਫਰੇਬ ਤੇ ਹਊਮੈ
ਅਸਰ ਕਰੇ ਉੱਤੇ ਹਰ ਇਨਸਾਨ ....

ਬਾਗ਼ੀਂ ਸਦਾ ਨਾ ਬੁਲਬੁਲ ਗਾਏ
ਜੀਊਣਾ ਰਹੇ ਨਾ ਸਦਾ ਆਸਾਨ ...

ਸਦਾ ਨਾ ਜੱਗ ਤੇ ਮੌਜ ਬਹਾਰਾਂ
ਸੁੱਖ ਦੁੱਖ ਹੋਵੇ ਆਵਣ ਜਾਣ .....

ਜੀਵਨ ਮਰਨ ਦੇ ਏਸ ਤੱਥ ਤੋਂ
ਬੰਦਿਆ ਸਦਾ ਰਹੇਂ ਅਣਜਾਣ .....

ਏਸ ਬਦਲ ਵਿੱਚ ਸਭ ਨੇ ਬਦਲੇ
ਖੁਦ ਨੂੰ ਪਰਖੇ ਉਹ ਨਾਦਾਨ .....

ਆਪਣੀ ਹੀ ਤੈਥੋਂ ਪਰਖ ਨਾ ਹੋਵੇ
ਪਰਖਣ ਚੱਲਿਆਂ ਸਾਰਾ ਜਹਾਨ.....

ਤੈਥੋਂ ਵੱਧ ਕੇ ਹੋਰ ਵੀ ਗੋਸ਼ਠ
ਕਿਉਂ ਤੂੰ ਬਣਿਆ ਫਿਰੇਂ ਨਾਦਾਨ

ਏਸ ਦੁਨੀਆਂ ਵਿੱਚ ਜੋ ਨਾ ਬਦਲੇ
ਬਸ ਉਹ ਹੈ ਇੱਕ ਭਗਵਾਨ.......

ਪਰਖਣਾ ਹੈ ਤੇ ਪਰਖ ਓਸ ਨੂੰ
ਜੋ ਪਰਖੇ ਹਰ ਇੱਕ ਇਨਸਾਨ..

No comments:

Post a Comment