Wednesday 28 October 2009

ਜਦੋਂ ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ,
ਸਾਡੇ ਵਿੱਚੋ ਜਾਨ ਓਸੇ ਥਾਂ ਨਿੱਕਲੇ,
ਨਿੱਤ ਰਹੇ ਬੋਲਦੇ ਤੂੰ ਆਈ ਨਾ ਕਦੇ,
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ,
ਉਝ ਮੈਨੂੰ ਉਹਦੇ ਨਾਲ ਲੱਖ ਗੁੱਸਾ ਏ,
ਪਰ ਮਿਲੇ ਜਦੋ ਮੇਰੀ ਨਾ ਜ਼ੁਬਾਨ ਨਿੱਕਲੇ,
ਸੋਹਣੇ ਚਿਹਰੇ ਸੋਹਣੀ ਠੱਗੀ ਸੋਹਣੇ ਇਲਜ਼ਾਮ,
ਸੋਹਿਣਆਂ ਦੇ ਸ਼ਿਹਰੋਂ ਅਸੀ ਤਾਂ ਨਿੱਕਲੇ,
ਮੇਰੇ ਅਖਰਾਂ ਨੂੰ ਪੜੀ ਖੱਤ ਵਾਂਗ ,
ਸ਼ਾਯਦ ਕਿਸੇ 'ਚੋ ਤੇਰਾ ਨਾਮ ਨਿੱਕਲੇ…

No comments:

Post a Comment