Monday 21 December 2009

ਉੰਝ ਜ਼ਾਹਿਰ ਨਿਸ਼ਾਨੀ ਕੋਈ ਨਹੀਂ,ਕਦ ਅੱਖ ਵਿਰਾਨੀ ਰੋਈ ਨਹੀਂ
ਜਿਸ ਆਸ ਹਨੇਰਾ ਮੈਂ ਜਰਿਆ,ਉਹ ਸੁਬਹ ਸੁਹਾਣੀ ਹੋਈ ਨਹੀਂ

ਚੰਦ ਸੂਰਜ ਦੀ ਦਰਖ਼ਾਸਤ ਤੂੰ,ਇਕ ਮੇਰੀ ਹੀ ਅਰਜੋਈ ਨਹੀਂ
ਹਰ ਪਲ ਦੀ ਲਾਸ਼ ਉਠਾਈ ਮੈਂ,ਪਰ ਆਸ ਵਸਲ ਦੀ ਮੋਈ ਨਹੀਂ

ਦਸ ਹੋਰ ਮੈਂ ਸਭ ਕੁਝ ਕੀ ਕਰਨਾ,ਜਦ ਸੋਹਣਿਆ ਸਜਣਾ ਤੂੰ ਹੀ ਨਹੀਂ
ਉਹ ਕਿਹੜੀ ਸਾਹ ਦੀ ਤੰਦ ਕੂੜੀ,ਜਿਸ ਤੇਰੀ ਯਾਦ ਪਿਰੋਈ ਨਹੀਂ

ਕਿਹੜੀ ਰਾਤ ਹੈ ਤੇਰੀ ਛੂਅ ਮੰਗਦੀ,ਰੱਤਾਂ ਦੇ ਹੰਝੂ ਰੋਈ ਨਹੀਂ
ਮੈਂ ਕੀ ਖੱਟਿਆ ਆਦਮ ਜੂਨੇ,ਤੂੰ ਹੀ ਜੋ ਮੇਰੀ ਹੋਈ ਨਹੀਂ

ਕਦ ਖੁਲ ਕੇ ਤੇਰੀ ਗਲ ਕੀਤੀ,ਕਦ ਅਪਣੀ ਪੀੜ ਲੁਕੋਈ ਨਹੀਂ
ਨਿੱਸਲ ਪੈੜਾਂ ,ਹੰਝੂ ਪੈਂਡੇ,ਕਿਸ ਪੈਰ 'ਚ ਪੀੜ ਕਰੋਹੀ ਨਹੀਂ

ਮਿਹਣਾ ਤੈਨੂੰ ,ਤੇਰੇ ਹੁੰਦਿਆਂ ਵੀ,ਮੈਨੂੰ ਜੇ ਮਿਲਦੀ ਢੋਈ ਨਹੀਂ

No comments:

Post a Comment