Saturday 27 June 2009

ਕਿਸੇ ਨਾ ਕਿਸੇ ਤਰ੍ਹਾਂ ਹੱਸ ਰੋ ਕੇ ਜਿੰਦਗੀ ਬੀਤ ਜਾਣੀ
ਆਵੇਗਾ ਬੁਢਾਪਾ ਜਿਸ ਦਿਨ ਜਾਵੇਗੀ ਇਹ ਜਵਾਨੀ
ਸਭ ਤੋਂ ਅਨਮੋਲ ਹੈ ਬਚਪਨ ਔਖਾ ਇਹੇ ਭੁਲਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਮਿੱਤਰਾਂ ਨਾਲ ਰਲਕੇ ਮਲਿਆਂ ਦੀਆਂ ਚੁੱਗਦੇ ਸੀ ਬੇਰਾਂ
ਆਥਣ ਵੇਲੇ ਤੱਕ ਖੇਡਦਿਆਂ ਨੂੰ ਹੋ ਜਾਂਦੀਆਂ ਸੀ ਦੇਰਾਂ
ਬਾਪੂ ਨੇ ਝਿੱੜਕ ਦੇਕੇ ਰੋਂਦੇ ਹੋਏ ਨੂੰ ਮੋੜ ਲਿਆਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਅੱਜ ਵੀ ਜਦ ਮਾਂ ਮੇਰੀ ਗੁੜ ਵਾਲੀ ਚਾਹ ਬਨਾਉਦੀ ਹੈ
ਹਾਰੇ ਵਿੱਚ ਕੜਦੇ ਦੁੱਧ ਦੀ ਖੁਸ਼ਬੋਈ ਚੇਤੇ ਆਉਦੀ ਹੈ
ਨਾਨੀ ਨੇ ਗੁੜ ਦੀ ਭੇਅਲੀ ਨਾਲ ਦੁੱਧ ਹੱਥੀ ਪਿਆਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਸਭਨਾ ਨੇ ਜਾਣਾ ਨਾਨਕੇ ਤੇ ਘੁੰਮਣਾ ਵਿੱਚ ਖੇਤਾਂ ਦੇ
ਰਹਿੰਦੇ ਗਾਉਦੇ ਸੀ ਸੁਰ ਨਹੀ ਵਿੱਚ ਭਾਵੇਂ ਹੇਕਾਂ ਦੇ
ਖੁਦ ਨੂੰ ਮਾਨ ਮਰ ਜਾਣਾ ਮੰਨਕੇ ਖੂਹ ਨੇੜੇ ਗਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਪੜਨਾਂ ਪੂਰਾ ਪੋਚਣੀਆਂ ਫੱਟੀਆਂ ਪਾਉਂਦੇ ਪੂਰਨੇ ਸੀ
ਬਸ ਸੀ ਮੋਜਾਂ ਉਹ ਦਿਨ ਨਾ ਫਿਕਰ ਵਿੱਚ ਝੂਰਨੇ ਸੀ
ਨਿੱਕੀ ਨਿੱਕੀ ਜਿਹੀ ਸ਼ਰਾਰਤ ਤੇ ਇੱਕ ਨੂੰ ਸਤਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਨਿੱਕੇ ਹੁੰਦੇ ਵੱਜਣੀ ਕੋਈ ਸੱਟ ਤੇ ਕੋਈ ਪ੍ਰਵਾਹ ਨਹੀ
ਆਪੇ ਬੱਚ ਜਾਣਾ ਜਖਮ ਲਈ ਕਦੇ ਵੀ ਦਵਾਅ ਨਹੀ
ਬਸ ਜਖਮ ਦੁੱਖਣਾ ਲਹੂ ਵਹਿਣਾ ਥੋੜਾ ਜਿਹਾ ਰੋਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਅੱਜ ਵੀ ਜਦ ਬਚਪਨ ਦੇ ਮੇਰੇ ਯਾਰ ਪੁਰਾਣੇ ਮਿਲਦੇ ਨੇ
ਦਿਲ ਦੀ ਬੰਜਰ ਧਰਤੀ ਤੇ ਫੁੱਲ ਗੁਲਾਬ ਦੇ ਖਿਲਦੇ ਨੇ
ਯਾਰਾਂ ਬਿਨ ਕਿਸੇ ਨੇ ਜਿੰਦੜੀ ਨੂੰ ਨਹੀ ਹੈ ਮਹਿਕਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ
ਜਦ ਕਰਾਗਾਂ ਚੇਤੇ ਇਹ ਗੱਲਾਂ ਅੱਖਾਂ ਭਰ ਆਣ ਗੀਆਂ
ਲਿਖੀਆਂ ਨੇ ਕੁੱਝ ਅਭੁੱਲ ਯਾਦਾਂ ਸੰਧੂ ਬੇਈਮਾਨ ਦੀਆਂ
ਰੋਜ ਰੋਜ ਲਿਖਦੇ ਹੋਏ ਮੈ ਰੋਣਾ ਤੇ ਨਹੀ ਕੁਰਲਾਉਣਾ
ਜੇ ਗਿਆ ਇਹ ਬਚਪਨ ਫਿਰ ਮੁੜਕੇ ਨਹੀ ਆਉਣਾ

No comments:

Post a Comment