Monday 15 June 2009

ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਦਰਦ ਘੱਟਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਮੈ ਕੰਮ ਜਿਨਾ ਦੇ ਆ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਦੁੱਖ ਜਿਨਾਂ ਦੇ ਗਿਣ ਨਹੀ ਸਕਿਆ,
ਜ਼ਖਮ ਜਿਨਾਂ ਦੇ ਮਿਣ ਨਹੀ ਸਕਿਆ,
ਮਨ ਦਾ ਕੂੜਾ ਹੂਜ ਨਹੀ ਸਕਿਆ,
ਕਿਸੇ ਦੇ ਅਥਰੂ ਪੂਝ ਨਹੀ ਸਕਿਆ,
ਸਾਹਵੇ ਦਿਸਦੀ ਪੀੜ ਜਿਨਾਂ ਦੀ ਕਲਮ ਦੇ ਉੱਤੇ ਚੜਾ ਨਹੀ ਸਕਿਆ..
ਉਹਨਾ ਤੋ ਮਾਫ਼ੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ‘ਚ ਜੰਮਦੇ ਭੁੱਖ ‘ਚ ਮਰਦੇ,
ਦੂਸਰਿਆ ਲਈ ਮਹਿਲ ਬਣਾਉਦੇ ਆਪ ਤਾਰਿਆ ਛਾਵੇਂ ਸੌਦੇ,
ਜਿਨਾ ਦੀ ਕਿਸੇ ਨੇ ਖ਼ਬਰ ਲਈ ਨਾ,
ਜਿਨਾਂ ਦੇ ਮੈਂ ਵੀ ਜਾ ਨਹੀ ਸਕਿਆ…
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ….

ਕਿੰਨੇ ਵਰੇ ਉਮਰ ਦੇ ਗਾਲੇ ਮੈਂ ਕਿੰਨੇ ਵਰਕੇ ਕੀਤੇ ਕਾਲੇ,
ਗੀਤ ਵੀ ਗੰਗਾਂ ਤਾਰਨ ਜੋਗੇ ਕਿਸੇ ਦਾ ਕੀ ਸਵਾਰਨ ਜੋਗੇ,
ਜ਼ਬਰ ਜ਼ੁਲਮ ਨਾ ਲੜ ਨਹੀ ਸਕਦੇ,ਮਜ਼ਲੂਮਾ ਨਾਲ ਖਜ਼ ਨਹੀ ਸਕਦੇ,
ਬਣਣਾ ਸੋਚਿਆ ਜਿਨਾ ਦੇ ਵਰਗਾ,ਪਰ ਲਾਗੇ ਵੀ ਜਾ ਨਹੀ ਸਕਿਆ…
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਗਲਤ ਸਿਆਸਤ ਦੇ ਹੱਥ ਚਜ਼ ਗਏ ਕਿਸੇ ਜਾਨੂੰਨ ਦੇ ਹੜ ਵਿੱਚ ਹੜ ਗਏ,
ਡਾਢਿਆ ਧਰਮ ਅਸਥਾਨ ਗਿਰਾਏ ਜੀਵਨ ਜੋਗੇ ਮਾਰ ਮੁਕਾਏ,
ਜੋ ਅਨਿਆਈ ਮੌਤੇ ਮਾਰੇ ਮੇਰੀ ਰੂਹ ਵਿੱਚ ਵਿਲਕਣ ਸਾਰੇ,
ਮੈ ਬੁਜ਼ਦਿਲ ਜਿਨਾਂ ਆਪਣਿਆ ਲਈ,ਹਾਅ ਦਾ ਨਾਹਰਾ ਲਾ ਨਹੀ ਸਕਿਆ..
ਉਹਨਾ ਤੋ ਮਾਫੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…

ਮੇਰੇ ਸਿਰ ਉਪਕਾਰ ਜਿੰਨਾ ਦੇ ਕਰਜ਼ੇ ਬੇਸ਼ੁਮਾਰ ਜਿੰਨਾ ਦੇ,
ਜਿਨਾਂ ਲਿਖਣਾ ਗੌਣ ਸਿਖਾਇਆ ਮੈ ਉਹਨਾ ਦਾ ਵੀ ਕੀ ਮੁਲ ਪਾਇਆ,
ਮਾਂ ਪਿਓ ਦਾ ਵੀ ਕਰਜ਼ ਦਾਰ ਮੈ,ਭੈਣ ਭਾਈ ਦਾ ਵੀ ਦੇਣ ਦਾਰ ਮੈ,
ਕਦੇ ਜਿਨਾ ਨੂੰ ਵਕਤ ਨਾ ਦਿੰਦਾ ਬੀਵੀ ਬੱਚਿਆ ਤੋ ਵੀ ਸ਼ਰਮਿੰਦਾ,
ਮਨ ਦਾ ਮੈਲਾ ਮੁਜਰਮ “ਦੇਬੀ”,ਜਿਨਾ ਨਾਲ ਨਜ਼ਰ ਮਿਲਾ ਨਹੀ ਸਕਿਆ…
ਉਹਨਾ ਤੋ ਮਾਫ਼ੀ ਚਾਹੁੰਣਾ,ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ…..

No comments:

Post a Comment