Wednesday 29 July 2009

ਜਦ ਬਾਗ ਚ ਪਹਿਲਾ ਫੁੱਲ ਖਿਲੇ ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਦ ਦਿਨ ਨਾਲ ਗਲ ਲੱਗ ਰਾਤ ਮਿਲੇ
ਮੈ ਉਦੋ ਤੈਨੂ ਯਾਦ ਕਰਦਾ
ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ
ਜਦ ਭੁੱਲ ਜਾਵੇ ਗਿਣਤੀ ਤਾਰੇ ਗਿਣਦੇ ਨੂੰ
ਇਕ ਸੁਣੀ ਸੁਣਾਈ ਪੈਰਾ ਦੀ ਖੜਾਕ ਹੋਵੇ
ਜਦ ਮੇਰੇ ਨਾ ਦੀ ਡਾਕ ਆਵੇ
ਮੈ ਉਦੇ ਤੈਨੂ ਯਾਦ ਕਰਦਾ
ਜਦ ਸਾਉਣ ਮਹੀਨੇ ਚਲਦੀ ਠੰਢੀ ਪੌਣ ਹੋਵੇ
ਮੈ ਕੀਹਨੂ ਕਹਾ ਉਦੋ ਨਾਲ ਕੌਨ ਹੋਵੇ
ਦਿਲ ਬਾਹਲੇ ਇਕੱਠੇ ਬਹਿਣ ਜਦੋ
ਅੱਖਾ ਸਨੇਹੇ ਲੈਣ ਜਦੋ
ਸਤਰੰਗੀਆ ਪੀਘਾਂ ਪੈਣ ਜਦੋ
ਮੈ ਉਦੋ ਤੈਨੂ ਯਾਦ ਕਰਦਾ
ਜਦ ਪੰਛੀ ਮੁੜ ਕੇ ਮੁੜਨ ਬੰਨ ਕੇ ਡਾਰਾ
ਹਾਏ ਤੇਰਾ ਮੁੜਨਾ ਵੀ ਤਾ ਬਣਦਾ ਕਰਾ ਵਿਚਾਰਾ
ਜਦ ਤੇਰਾ ਕਿਸੇ ਕਿਤਾਬ ਚ ਨਾਮ ਆਵੇ
ਵਿਛੜਨ ਦੀ ਚੇਤੇ ਤਾ ਆਵੇ ਜਦ ਸਾਡੇ ਬਨੇਰੇ ਕਾਂ ਆਵੇ
ਮੇ ਉਦੇ ਤੈਨੂ ਯਾਦ ਕਰਦਾ
ਦੇਬੀ ਨੇ ਕਿਤੇ ਲਿਖਣਾ ਗੀਤ ਹੋਵੇ
ਤੇਰਾ ਹੀ ਨਾਮ ਦਿਲ ਦੇ ਨਜਦੀਕ ਹੋਵੇ
ਰਹੇ ਦਿਲ ਤੇ ਨਾ ਇਖਤਿਆਰ ਹੋਵੇ
ਤੇਰੇ ਜਿਹੀ ਦਿਸੇ ਨੁਹਾਰ ਜਦੋ
ਮਿਲ ਪੈਣ ਪੁਰਾਣੇ ਯਾਰ ਜਦੋ
ਮੈ ਉਦੋ ਤੈਨੂ ਯਾਦ ਕਰਦਾ

No comments:

Post a Comment