Friday 17 July 2009

ਚਾਰ ਵਾਰੇ ਦਸ਼ਮੇਸ਼ ਪਿਤਾ ਨੇ ,ਅੱਜ ਜੀਵਤ ਕਈ ਹਜ਼ਾਰ ,
ਕਾਰਗਿਲ ਵਿੱਚ ਜੇ ਡਾਹਤੀ ਛਾਤੀ ਤਾਂ ਅਸੀ ਬਣ ਜਾਈਏ ਦੀਵਾਰ,
ਗੁਰਬਾਣੀ ਦੇ ਲੜ ਲੱਗੇ ਹਾਂ ਬਾਬੇ ਨਾਨਕ ਦੇ ਪੈਰੌਕਾਰ ਹਾਂ,
ਹਾਂ ਬਈ ਹਾਂ ਕੋਈ ਸ਼ੱਕ ਆ ਅਸੀਂ ਸਰਦਾਰ ਹਾਂ ।

ਹਾਰੇ ਹੌਏ ਆ ਜਿੰਦਗੀ ਤੌ ਬਹੁਤੇ ਲਾਚਾਰ ਹਾਂ,
ਧੂੜ ਹਾਂ ਤੇਰੇ ਚਰਨਾਂ ਦੀ ਜੇ ਅੜਗੇ ਤਾ ਤਲਵਾਰ ਹਾਂ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।

ਜੱਟਾਂ ਨੂੰ ਜਮ਼ੀਨ ਮਾਂ ਤੌ ਵੱਧ ਪਿਆਰੀ ਐ ,
ਵੱਡੀਆਂ ਕੰਪਨੀਆ ਦੀ ਹੜੱਪਣ ਦੀ ਤਿਆਰੀ ਐ,
ਇਹਨਾ ਦੇ ਨਾਲ ਰਲਗੀ ਸੈਂਟਰ ਦੀ ਸਰਕਾਰ ਹਾਂ ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।

ਕਰਜ਼ੇ ਥੱਲੇ ਦੱਬਕੇ ਕਿੰਨੇ ਖੁਦਖੁਸ਼ੀਆਂ ਕਰਦੇ,
ਪਾਇਰੇਸੀ ਕਰਨੇ ਵਾਲੇ ਦੱਸ ਕਿਉਂ ਨਹੀ ਮਰਦੇ
ਆਜੌ ਡਾਂਗਾਂ ਚੱਕੀਏ ਇਹ ਨੇ ਵਿਰਸੇ ਦੇ ਗਦਾਰ ਹਾਂ,
ਬਾਕੀ ਗੱਲਾ ਬਾਅਦ 'ਚ ਸੌਹਣੀਏ ਪਹਿਲਾ ਸਰਦਾਰ ਹਾਂ ।

No comments:

Post a Comment