Friday 7 August 2009

ਅਸੀਂ ਹੋਰ ਕਿਸੇ ਨੂੰ ਦਿਲ ਚ ਵਸਾਉਣਾ ਕੀ,
ਉਹ ਅੱਜ ਵੀ ਧੜਕਣ ਬਣ ਕੇ ਦਿਲ ਵਿੱਚ ਭਟਕ ਰਹੀ
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਕੰਧਾਂ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰਦੀ ਏ,
ਫ਼ਿਰ ਵੀ ਲਗਦਾ ਉਹ ਕਿਧਰੇ ਸਾਡੇ ਕੋਲ ਹੀ ਫ਼ਿਰਦੀ ਏ...
ਅਸੀਂ ਤਾਰਿਆਂ ਦੇ ਨਾਲ ਬਾਤਾਂ ਪਾ ਪਾ ਹਾਰ ਗਏ,
ਉਹ ਚੰਨ ਬਣ ਕੇ ਹੁਣ ਗੈਰਾਂ ਦੇ ਘਰ ਚਮਕ ਰਹੀ...



ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...
ਉਹਦੇ ਨਾਲ ਗੁਜ਼ਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨੀ
ਕੀ ਕਰੀਏ ਉਹਦੇ ਵਾਦ ਅਸੀ ਦੋ ਦਿਲ ਲਗਾਏ ਨ.


ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਉਹਦੇ ਨਾਲ ਗੁਜ਼ਾਰੇ ਇਸ਼ਕੇ ਦੇ ਅਸੀਂ ਪਲ ਭੁਲਾਏ ਨੀ
ਕੀ ਕਰੀਏ ਉਹਦੇ ਵਾਦ ਅਸੀ ਦੋ ਦਿਲ ਲਗਾਏ ਨ.
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

ਅਸੀਂ ਛੋਟੀ ਉਮਰੇ ਲਾ ਲਿਆ ਦਿਲ ਨੂੰ ਰੋਗ ਜਿਹਾ
ਹੁਣ ਇਸ਼ਕ ਤੋਂ ਯਾਦਾਂ ਵਾਰ ਕੈਦ ਜੰਡੂ ਭੋਗ ਰਿਹਾ

ਮੈਨੂੰ ਛੱਡ ਕੇ ਪਲ ਪਲ ਮਰਨੇ ਨੂੰ
ਉਹਦੀ ਅੱਜ ਵੀ ਮੇਰੇ ਸੀਨੇ ਵਿੱਚ ਰੂਹ ਹੈ ਭਟਕ ਰਹਿ...
ਮੈਂ ਕਿਵੇਂ ਭੁਲਾਵਾਂ ਆਪਣੀ ਉਸ ਮਹਿਬੂਬਾ ਨੂੰ
ਗੁਝੀਆਂ ਸੱਟਾਂ ਬਣ ਕੇ ਦਿਲ ਵਿੱਚ ਰੜਕ ਰਹੀ...

No comments:

Post a Comment