Friday 7 August 2009

ਸਾਰੇ ਪੰਜਾਬੀ ਦੱਸੋ,ਪਿਆਰੇ ਪੰਜਾਬੀ ਦੱਸੋ,
ਓਏ ਵੈਰ ਕੀ ਤੇ ਪਿਆਰ ਦੀ ਕਿਤਾਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਇਹ ਵੀ ਦੱਸੋ ਖਾਲਸਾ ਸਜਾਇਆ ਕਹਿੜੇ ਗੁਰਾਂ ਨੇ,
ਗਿੱਦੜਾ ਤੋ ਸ਼ੇਰ ਬਣਾਇਆ ਕਿਵੇਂ ਗੁਰਾਂ ਨੇ..
ਗੁਰੂ ਅਤੇ ਗੁਰੂਗਰੰਥ ਸਾਹਿਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਭਗਤ ਸਿੰਘ ਹੋਰੀ ਦੱਸੋ ਕਿਹੜਾ ਨਾਹਰਾ ਲਾਉਂਦੇ ਸੀ,
ਫਾਂਸੀ ਵੱਲ ਜਾਦੇਂ ਹੋਏ ਦੱਸੋ ਕਿਹੜਾ ਗੀਤ ਗਾਉਦੇ ਸੀ..
ਦੱਸਿਓ ਕਿ ਬਾਗੀ ਤੇ ਨਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿਹੜੇ ਨੇ ਸ਼ਹੀਦ ਤੇ ਗਦਾਰ ਕੌਣ ਹੁੰਦੇ ਨੇ..
ਸੂਰਮੇ ਦੇ ਗੁਣ ਤੇ ਮਕਾਰ ਕੌਣ ਹੁੰਦੇ ਨੇ..
ਕੀ ਏ ਕਲੰਕ ਤੇ ਖਿਤਾਬ ਕੀਹਨੂੰ ਕਹਿੰਦੇ ਨੇ
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਦੱਸਿਓ ਨਾ ਭੁੱਲਣੀ ਕਹਾਣੀ ਟੁੱਟੇ ਤੀਰਾਂ ਦੀ,
ਪੀੜ ਦੱਸ ਦਿਓ ਰਾਂਝੇ ਵਰਗੇ ਫਕੀਰਾਂ ਦੀ..
ਆਪਣੇ ਹੀ ਪੱਟ ਦਾ ਕਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਮਾਝਾ ਅਤੇ ਮਾਲਵਾ,ਦੁਆਬਾ ਕਿਹੜੇ ਪਾਸੇ ਨੇ,
ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ...
ਸਤਲੁਜ,ਰਾਵੀ ਤੇ ਚਨਾਬ ਕੀਹਨੂੰ ਕਹਿੰਦੇ ਨੇ,
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕੀ ਏ ਅਹਿਸਾਨ ਅਤੇ ਦਾਨ ਕਿਵੇਂ ਕਰੀਦਾ,
ਕਰਜ਼ੀ ਏ ਕਿਵੇਂ ਤੇ ਹੌਕਾ ਕਿਵੇ ਭਰੀਦਾ..
ਓਏ-ਓਏ ਕੀਹਨੂੰ ਤੇ ਜਨਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿੰਨੀ ਕੌੜੀ ਗਾਲ ਹੋਵੇ,ਕਿੰਨੀ ਮਿੱਠੀ ਲੋਰੀ ਏ..
ਕਿੰਨੀ ਸੁੱਚੀ ਭੈਣ ਵਾਲੀ ਰੱਖੜੀ ਦੀ ਡੋਰੀ ਏ..
ਵਾਅਦੇ,ਲਾਰੇ,ਹਾਂ ਤੇ ਜਵਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਦੱਸਿਓ ਕਿ ਰਲ-ਮਿਲ ਪੀਘ ਕਦੋ ਪਾਈਦੀ..
ਬੰਨੀਦਾ ਏ ਸਿਹਰਾ ਕਦੋ,ਮਹਿੰਦੀ ਕਦੋ ਲਾਈਦੀ..
"ਮੰਗਲਾ" ਹਕੀਕਤ ਤੇ ਖਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

ਕਿਉਂ ਕੋਇਲ ਬੋਲਦੀ,ਪਪੀਹਾ ਕਦੋ ਬੋਲਦਾ,
ਕਿਉਂ ਕੋਈ ਚਕੋਰ ਚੰਨ ਅੰਬਰਾਂ ਦਾ ਟੋਲਦਾ..
ਕਿਸਮਤ ਚੰਗੀ ਤੇ ਖਰਾਬ ਕੀਹਨੂੰ ਕਹਿੰਦੇ ਨੇ..
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...
ਬੱਚਿਆ ਨੂੰ ਦੱਸਿਓ ਪੰਜਾਬ ਕੀਹਨੂੰ ਕਹਿੰਦੇ ਨੇ...

No comments:

Post a Comment