Wednesday 12 August 2009

ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ

ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,

ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,

ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ,

ਵਫਾ ਦੀਆਂ ਖਾਵੇਂ ਸਦਾ ਕਸਮਾ ਝੂਠੀਆਂ,
ਕੀਤੀ ਕਿਸੇ ਨਾਲ ਬੇਵਫਾਈ ਵੀ ਦੱਸੋ,

ਮਹਿਫਲਾਂ ਦੀ ਰਹੇਂ ਤੂੰ ਸਦਾ ਸ਼ਾਨ ਬਣਦਾ,
ਕਿਸੇ ਪੱਲੇ ਪਾਈ ਤਨਹਾਈ ਵੀ ਦੱਸੋ,

ਤੂੰ ਰੱਖੇਂ ਸਦਾ ਇੱਜ਼ਤ ਆਪਣੀ ਦਾ ਖਿਆਲ,
ਪਰ ਕਦੇ ਦੁਸਰੇ ਦੀ ਕੀਤੀ ਜੱਗ ਹਸਾਈ ਵੀ ਦੱਸੋ.....

No comments:

Post a Comment